Monthly Archives: March 2015

ਫ਼ਿਲਮ ‘ਨਾਨਕ ਸ਼ਾਹ ਫਕੀਰ’ ਦੀ ਟੀਮ ਖਿਲਾਫ਼ ਬਠਿੰਡਾ ਅਦਾਲਤ ‘ਚ ਕੇਸ ਦਾਇਰ

ਬਠਿੰਡਾ, 30 ਮਾਰਚ -ਪੰਜਾਬੀ ਦੀ ਨਵੀਂ ਫ਼ਿਲਮ ”ਨਾਨਕ ਸ਼ਾਹ ਫਕੀਰ” ਵਿਚ ਕਲਾਕਾਰਾਂ ਦੁਆਰਾ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਦੀ ਭੈਣ ਬੇਬੇ ਨਾਨਕੀ ਜੀ ਦਾ ਕਿਰਦਾਰ ਨਿਭਾਅ ਕੇ ਸਿੱਖਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨ ਦੇ ਮਾਮਲੇ ਵਿਚ ਅੱਜ ਸਿੱਖ ਸਟੂਡੈਂਟ ਫੈਡਰੇਸ਼ਨ (ਮਹਿਤਾ) ਦੇ ਜ਼ਿਲ੍ਹਾ ਪ੍ਰਧਾਨਾਂ ਵੱਲੋਂ ਫ਼ਿਲਮ ਦੀ ਟੀਮ ਖਿਲਾਫ਼ ਬਠਿੰਡਾ ਦੀ ਅਦਾਲਤ ਵਿਚ ਕੇਸ ਦਾਇਰ ਕੀਤਾ …Read more »

ਪੰਜਾਬ ਵਿੱਚ ਬਣਿਆ ਇਹ ਗਊ ਰੱਖਿਆ ਕਾਨੂੰਨ ਹੈ, ਜਾਂ ਇਸ ਨੂੰ ਕਿਸਾਨ ਹੱਤਿਆ ਕਾਨੂੰਨ ਕਿਹਾ ਜਾਵੇ…? -: ਗੁਰਿੰਦਰਪਾਲ ਸਿੰਘ ਧਨੌਲਾ 93161 76519

ਸਨਾਤਨ ਮੱਤ ਵਿੱਚ ਅਤੇ ਭਾਰਤੀ ਸੰਸਕ੍ਰਿਤੀ ਵਿੱਚ ਗਊੂ ਦਾ ਇੱਕ ਵਿਸ਼ੇਸ਼ ਸਥਾਨ ਹੈ। ਇਸ ਦਾ ਮੁੱਖ ਕਾਰਨ ਹੈ ਕਿ ਸ੍ਰੀ ਕ੍ਰਿਸ਼ਨ ਅਵਤਾਰ ਵੱਲੋਂ ਗਉਆਂ ਚਾਰਨਾ, ਇਸ ਕਰਕੇ ਕ੍ਰਿਸ਼ਨ ਜੀ ਨੂੰ ਗੋਪਾਲ ਵੀ ਕਿਹਾ ਜਾਂਦਾ ਹੈ ਅਤੇ ਇਕ ਹੋਰ ਮਹਾਬਲੀ ਦੇਵਤੇ ਸ਼ਿਵ ਸ਼ੰਕਰ ਜੀ ਵੀ ਨੰਦੀ ਬਲਦ ਦੀ ਸਵਾਰੀ ਕਰਦੇ ਸਨ ਅਤੇ ਹਿੰਦੂਆਂ ਦੇ ਪੁਰਾਤਨ ਗਰੰਥਾਂ ਵਿੱਚ ਕਾਮਧੇਨ ਗਊ ਦਾ ਵੀ …Read more »

ਸੀਬੀਆਈ ਨੇ ਜਗਦੀਸ਼ ਟਾਇਟਲਰ ਨੂੰ ਦੋਸ਼ ਮੁਕਤ ਕਰਕੇ ਸਿੱਖਾਂ ਦੇ ਜ਼ਖਮਾਂ ‘ਤੇ ਲੂਣ ਛਿੜਕਿਆ: ਬੀਬੀ ਜਗਦੀਸ਼ ਕੌਰ

ਅੰਮ੍ਰਿਤਸਰ (25 ਮਾਰਚ 2015): ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਸਰਕਾਰੀ ਸਰਪ੍ਰਸਤੀ ਵਿੱਚ ਯੋਜਨਾਬੱਧ ਤਰੀਕੇ ਨਾਲ ਕੀਤੇ ਕਤਲੇਆਮ ਦੇ ਕੇਸ ਵਿੱਚ ਦਿੱਲੀ ਸਿੱਖ ਕਤਲੇਆਮ ਲਈ ਬਦਨਾਮ ਕਾਂਗਰਸੀ ਆਗੂ ਜਗਦੀਸ਼ ਟਾਇਟਲਰ ਨੂੰ ਕਲੀਨ ਚਿੱਟ ਦਿੱਤੇ ਜਾਣ ਤੇ ਇਸ ਮਾਮਲੇ ਨੂੰ ਲੁਕਾ ਕੇ ਰੱਖੇ ਜਾਣ ਤੋਂ ਸਿੱਖ ਭਾਈਚਾਰੇ ਵਿੱਚ ਰੋਸ ਹੈ। ਸਿੱਖ ਆਗੂਆਂ ਨੇ ਇਸ ਕਾਰਵਾਈ ਨੂੰ …Read more »

ਪਾਪਾਂ-ਮੁਕਤ ਸਮਾਜੀ ਸਿਰਜਣਾ ਅਤੇ ਨੇਕ- ਮਨੁੱਖਾਂ ਦੀ ਉਪਜ ਸਦਾ ਚਲਦੀ ਰਹੇਗੀ -ਦਲਬੀਰ ਸਿੰਘ ਪੱਤਰਕਾਰ ਮੋਬਾਇਲ: 99145-71713

ਜਦੋਂ ਤੋਂ ਮਨੁੱਖ ਨੇ ਹੋਸ਼ ਸੰਭਾਲੀ ਹੈ ਉਹ ਆਪਣੇ-ਆਪ ਨੂੰ ਅਤੇ ਸਮਾਜ ਨੂੰ ਸੁਧਾਰਨ ਲਈ ਸਦਾ ਯਤਨਸ਼ੀਲ ਰਿਹਾ ਹੈ। ਧਾਰਮਿਕ ਰਹਿਬਰ ਕਈ ਸਦੀਆਂ ਤਾਂਈ ਇਹਨਾਂ ਯਤਨਾਂ ਵਿੱਚ ਰੁੱਝੇ ਰਹੇ। ਪਰ ਸ਼ਕਤੀਸ਼ਾਲੀ ਰਾਜੇ ਅਤੇ ਹਾਕਮ ਆਪਣੀਆਂ ਹਉਮੈਂ-ਗ੍ਰਸਤ ਲੋੜਾਂ ਅਨੁਸਾਰ ਇਹਨਾਂ ਦੋਵਾਂ ਧਾਰਾਵਾਂ ਨੂੰ ਪੁੱਠਾ ਗੇੜਾ ਦੇ ਕੇ ਪਲੀਤ ਕਰਨ ਵਿੱਚ ਰੁੱਝੇ ਰਹੇ। ਇਹ ਵਰਤਾਰਾ ਅਣਗਿਣਤ ਸਦੀਆਂ ਤਾਂਈ ਸਾਰੀ ਧਰਤੀ ਤੇ ਚਲਦਾ …Read more »

ਪ੍ਰਧਾਨ ਦੇ ਜਮੂਰੇ ! (ਨਿੱਕੀ ਕਹਾਣੀ) -: ਬਲਵਿੰਦਰ ਸਿੰਘ ਬਾਈਸਨ

ਮਦਾਰੀ : ਜਮੂਰੇ ! ਰੋਟੀ ਖਾਏਗਾ ? ਜਮੂਰਾ : ਖਾਏਗਾ ! ਮਦਾਰੀ : ਜਮੂਰੇ ! ਪਾਣੀ ਪੀਏਗਾ ? ਜਮੂਰਾ : ਪੀਏਗਾ ! ਵਾਹ ਜਮੂਰੇ ! ਉਸਤਾਦ ਤੇਰੇ ਪਰ ਖੁਸ਼ ਹੈ ! ਮਦਾਰੀ ਦੂਜੇ ਜਮੂਰੇ ਨੂੰ : ਰੋਟੀ ਖਾਏਗਾ ? ਦੂਜਾ ਜਮੂਰਾ : ਨਹੀਂ ਖਾਏਗਾ ! ਮਦਾਰੀ ਖਿੱਚ ਕੇ ਦੂਜੇ ਜਮੂਰੇ ਨੂੰ ਚਪੇੜ ਮਾਰਦਾ ਹੈ ! ਆਪਣੇ ਪੁੱਤਰ ਨਾਲ ਤਮਾਸ਼ਾ ਵੇਖ …Read more »

ਸੜਕਾਂ ‘ਤੇ ਨੱਚਦੀ ਮੌਤ -: ਹਰਮਨਪ੍ਰੀਤ ਸਿੰਘ

ਰੱਬ ਕੇਵਲ ਹਿੰਦੂ ਮੰਦਰਾਂ ਵਿਚ ਰਹਿੰਦੈ, ਮਸਜਿਦਾਂ, ਚਰਚਾਂ, ਗੁਰਦਵਿਰਆਂ ਵਿਚ ਨਹੀਂ!! -Spokesman Editorial

ਰੱਬ ਕੇਵਲ ਹਿੰਦੂ ਮੰਦਰਾਂ ਵਿਚ ਰਹਿੰਦੈ, ਮਸਜਿਦਾਂ, ਚਰਚਾਂ, ਗੁਰਦਵਿਰਆਂ ਵਿਚ ਨਹੀਂ!! : ਦਿੱਲੀ ਵਿਚ ਬੀਜੇਪੀ ਸਰਕਾਰ ਦੇ ਬਣਨ ਮਗਰੋਂ, ”ਹਿੰਦੂਤਵੀ” ਆਗੂਆਂ ਨੇ ਇਕਦੰਮ ਚਹਿਕਣਾ ਸ਼ੁਰੂ ਕਰ ਦਿਤਾ ਤੇ ਬੜੀ ਦੇਰ ਤੋਂ ਵੀਰਾਨ ਪਏ ਬਾਗ਼ ਵਿਚੋਂ ਵੀ, ਹਰ ਰੋਜ਼ ਬੜੀਆਂ ਦਿਲਚਸਪ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ। ਮਿਸਾਲ ਵਜੋਂ, ਕੁੱਝ ਨਮੂਨੇ ਹਾਜ਼ਰ ਹਨ: # ਹਿੰਦੁਸਤਾਨ ਵਿਚ ਪੈਦਾ ਹੋਇਆ ਹਰ ਬੰਦਾ ‘ਹਿੰਦੂ’ ਹੈ …Read more »

ਡੇਰੇਦਾਰਾਂ ਵਲੋਂ ਭਾਈ ਪੰਥਪ੍ਰੀਤ ਸਿੰਘ ਨਾਲ ਹੱਥੋਪਾਈ ਦੀ ਕੋਸ਼ਿਸ਼

ਬਠਿੰਡਾ, 15 ਮਾਰਚ (ਕਿਰਪਾਲ ਸਿੰਘ): ਜਿਨ੍ਹਾਂ ਲੋਕਾਂ ਕੋਲ ਕੋਈ ਦਲੀਲ ਨਹੀਂ ਹੁੰਦੀ ਉਹ ਬੁਖ਼ਲਾਹਟ ਵਿੱਚ ਆ ਕੇ ਹੱਥੋਪਾਈ ਦੀ ਕੋਸ਼ਿਸ ਕਰਦੇ ਹਨ। ਅਜੇਹੇ ਬੇਦਲੀਲੇ ਗੁੰਡਾ ਟਾਈਪ ਲੋਕਾਂ ਨੂੰ ਸਰਕਾਰ ਨੇ ਨੱਥ ਨਾ ਪਾਈ ਤਾਂ ਸਮਝਿਆ ਜਾਵੇਗਾ ਕਿ ਸਰਕਾਰ ਉਨ੍ਹਾਂ ਨੂੰ ਸਿੱਧੇ ਤੌਰ ’ਤੇ ਕਾਨੂੰਨ ਆਪਣੇ ਹੱਥ ਵਿੱਚ ਲੈਣ ਲਈ ਉਤਸ਼ਾਹਤ ਕਰ ਰਹੀ ਹੈ। ਸਰਕਾਰ ਦੀ ਅਪਰਾਧਿਕ ਕਿਸਮ ਦੀ ਇਸ ਨੀਤੀ …Read more »

ਨਾਨਕਸ਼ਾਹੀ ਕੈਲੰਡਰ ਬਾਰੇ ਸਿੱਖ ਜਾਗਣਗੇ ਵੀ, ਜਾਂ ਸਿਰਫ ਪੜ੍ਹਕੇ ਵਾਹ ਵਾਹ ਕਰਨ ਨੂੰ ਹੀ ਸਿੱਖੀ ਸਮਝੀ ਬੈਠੇ ਹਨ.. Grinderpal singh Dhanola.

ਨਾਨਕਸ਼ਾਹੀ ਕੈਲੰਡਰ 2003 ਵਿੱਚ ਉਸ ਸਮੇ ਦੀ ਸ਼੍ਰੋਮਣੀ ਕਮੇਟੀ ਨੇ, ਸਾਰੀਆਂ ਸੰਪਰਦਾਵਾਂ ਨਾਲ ਰਸਮੀ ਵਿਚਾਰ ਵਟਾਂਦਰੇ ਪਿਛੋਂ, ਅਕਾਲ ਤਖਤ ਸਾਹਿਬ ਦੇ ਜਥੇਦਾਰ ਅਤੇ ਪੰਜ ਸਿੰਘ ਸਹਿਬਾਨ ਦੀ ਪਰਵਾਨਗੀ ਉਪਰੰਤ ਜਾਰੀ ਕਰ ਦਿੱਤਾ ਸੀ। ਇਸ ਕੈਲੰਡਰ ਬਾਰੇ ਸਿੱਖਾਂ ਨੇ ਤਾਂ ਖੁਸ਼ੀ ਮਨਾਈ ਅਤੇ ਰਾਹਤ ਵੀ ਮਹਿਸੂਸ ਕੀਤੀ ਸੀ ਕਿ ਸਿੱਖ ਨੂੰ ਵੀ ਆਪਣੇ ਸਿਧਾਂਤਾਂ ਅਤੇ ਆਪਣੀ ਮਰਿਯਾਦਾ ਅਨੁਸਾਰ ਸੰਸਾਰ ਦੇ ਹਾਣੀ …Read more »

Kala divas poster

Tag Cloud

DHARAM

Meta