•    ਧੰਨਯ ਧੰਨਯ ਲੋਗਨ ਕੇ ਰਾਜਾ ਮਹਾਂਕਾਲ ਅਕਾਲਪੁਰਖ ਨਹੀਂ ਸਗੋਂ ਮਦਿਰਾ ਸ਼ਰਾਬ ਦਾ ਸੇਵਨ ਕਰਣ ਵਾਲਾ ਸ਼ਰੀਰਧਾਰੀ ਹੈ ਜਿਸਨੂੰ ਪਸੀਨਾ ਆਉਂਦਾ ਹੈ : ਸ. ਸੁਰਿੰਦਰ ਸਿੰਘ ਫਰੀਦਾਬਾਦ
•    ਚਰਿਤਰੋਪਖਿਆਨ ਦੀ ਰਚਨਾ ਚੌਪਈ ਪੜ੍ਹਨ ਵਾਲੇ ਪਹਿਲਾਂ ਚਰਿਤਰ 404 ਦਾ ਚੰਗੀ ਤਰ੍ਹਾਂ ਅਧਿਐਨ ਕਰ ਲੈਣ ਤਾਂ ਜੁ ਉਨ੍ਹਾਂ ਨੂੰ ਵੀ ਪਤਾ ਲਗੇ ਕਿ ਉਹ ਅਕਾਲਪੁਰਖ ਨੂੰ ਨਹੀਂ ਸਗੋਂ ਭੰਗ ਸ਼ਰਾਬ ਪੀਣ ਵਾਲੇ ਮਹਾਕਾਲ ਦੀ ਉਸਤਤਿ ਕਰ ਰਹੇ ਹਨ ।
(ਜਸਪ੍ਰੀਤ ਕੌਰ ਫਰੀਦਾਬਾਦ :  13 ਜਨਵਰੀ 2014)
ਚਰਿਤਰੋਪਖਿਆਨ ਦੀ ਚੌਪਈ ਪਾ.10 ਦੀ ਰਚਨਾ ਨਹੀਂ ਸਗੋਂ ਜਗਮਾਤਾ/ਮਹਾਂਕਾਲ ਦੇ ਪੂਜਕ ਕਵੀ ਸਿਆਮ ਦੀ ਲਿਖਤ ਹੈ ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਇਥੇ ਕਾਲਾ ਦਿਵਸ ਮੌਕੇ ਸ. ਸੁਰਿੰਦਰ ਸਿੰਘ ਫਰੀਦਾਬਾਦ ਨੇ ਕੀਤਾ। ਉਨ੍ਹਾਂ ਕਿਹਾ ਕਿ ਦੇਵੀ ਪੂਜਕ ਅਤੇ ਅਸ਼ਲੀਲ ਰਚਨਾ ਚਰਿਤਰੋਪਖਿਆਨ ਦੇ ਅਖੀਰਲੇ ਚਰਿਤ੍ਰ ਨਾਲ ਤਿਆਰ ਕੀਤੀ ਜਾਣ ਵਾਲੀ ਖੰਡੇ ਦੀ ਪਾਹੁਲ ਕਿਵੇਂ ਸ਼ੁੱਧ ਹੋ ਸਕਦੀ ਹੈ ? ਕਿਉਕਿ ਜਿਸ ਚਰਿਤਰ 404 ਵਿਚ ਚੌਪਈ ਦਰਜ ਹੈ ਉਸ ਵਿਚ ਤਾਂ ਪੋਸਤ ਭੰਗ ਅਫੀਮ ਖਾਣ ਅਤੇ ਪਰਾਈ ਇਸਤਰੀ ਨਾਲ ਖੇਹ ਖਾਣ ਦੀ ਸਿੱਖਿਆ ਮਿਲਦੀ ਹੈ। ਹੁਣ ਸਵਾਲ ਹੈ ਕਿ ਖੰਡੇ ਬਾਟੇ ਦੀ ਪਾਹੁਲ ਛਕਾਉਣ ਵੇਲੇ ਕੁਰਹਿਤਾਂ ਦੀ ਸਿੱਖਿਆ ਦੇਣ ਵਾਲੀ ਰਚਨਾ ਪੜ੍ਹਨਾ ਕਿਥੋਂ ਤਕ ਜਾਇਜ ਹੈ? ਬਚਿੱਤਰ ਨਾਟਕ/ਅਖੌਤੀ ਦਸਮ ਗ੍ਰੰਥ ਦੇ ਤ੍ਰਿਯਾ ਚਰਿਤ੍ਰ ਦੇ ਅਖੀਰਲੇ ਚਰਿਤ੍ਰ 404 ਵਿਚ ਕਬਿਯੋ ਬਾਚ ਬੇਨਤੀ ਚੌਪਈ ਲਿਖੀ ਗਈ ਹੈ ਜਿਸ ਉਤੇ ਪਾ. 10 ਨਹੀਂ ਲਿਖਿਆ ਪਰ ਗੁਟਕਿਆਂ ਵਿਚ ਚਲਾਕੀ ਨਾਲ ਪਾ. 10 ਲਿਖ ਕੇ ਇਸ ਨੂੰ ਸਿੱਖਾਂ ਦੇ ਨਿਤਨੇਮ ਦਾ ਹਿੱਸਾ ਬਣਾ ਦਿੱਤਾ ਅਤੇ ਖੰਡੇ ਬਾਟੇ ਦੀ ਪਾਹੁਲ ਤਿਆਰ ਕਰਨ ਵੇਲੇ ਵੀ ਚਰਿਤਰਪੋਖਿਆਨ ਦੇ 404 ਚਰਿਤਰ ਤੋਂ ਹੀ ਚੌਪਈ ਪੜ੍ਹੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪੰਥ ਵਿਰੋਧੀ ਤਾਕਤਾਂ ਵੱਲੋਂ ਇਸ ਰਚਨਾ ਨੂੰ ਇੰਨੀ ਜਿਆਦਾ ਤਰਜੀਹ ਦਿੱਤੀ ਜਾ ਰਹੀ ਹੈ ਕਿ ਸਿੱਖਾਂ ਦਾ ਮੁਖੌਟਾ ਪਾਉਣ ਵਾਲੇ ਲੋਕ ਆਕਰਸ਼ਕ ਇਨਾਮਾਂ ਦਾ ਲਾਲਚ ਦੇ ਕੇ ਸਿੱਖ ਕੌਮ ਦੇ ਨਿੱਕੇ ਨਿੱਕੇ ਬੱਚਿਆਂ ਅਤੇ ਬੀਬੀਆਂ ਨੂੰ ਇਸ ਰਚਨਾ ਦੇ ਰੱਟੇ ਲਵਾਉਣ ਵਿਚ ਜੁੱਟੇ ਹਨ ਅਤੇ ਇਹ ਵੀ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਕੋਈ ਵੀ ਸਮਾਗਮ ਚੌਪਈ ਦਾ ਪਾਠ ਕੀਤੇ ਬਿਨਾ ਸੰਪੂਰਨ ਨਹੀਂ ਹੋ ਸਕਦਾ ਇਸ ਲਈ ਅਨਜਾਣ ਵੀਰਾਂ-ਭੈਣਾਂ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਪੜ੍ਹਨ ਤੋਂ ਤੁਰੰਤ ਬਾਅਦ ਦੇਵੀ ਉਸਤਤਿ (ਕ੍ਰਿਪਾ ਕਰ ਹਮ ਪਰ ਜਗਮਾਤਾ) ਕਵੀ ਸਿਆਮ  (ਕ੍ਰਿਪਾ ਕਰਿ ਸਿਆਮ ਇਹੈ ਬਰ ਦੀਜੈ) ਰਚਿਤ ਕਬਿਯੋ ਬਾਚ ਬੇਨਤੀ ਚੌਪਈ ਪੜ੍ਹਨਾ ਸ਼ੁਰੂ ਕਰ ਦਿੱਤੀ ਜਾਂਦੀ ਹੈ। ਸ. ਸੁਰਿੰਦਰ ਸਿੰਘ ਨੇ ਕਿਹਾ ਕਿ ਅਸਲ ਵਿਚ ਇਹ ਚੌਪਈ 404 ਚਰਿਤਰ ਦੇ ਅਰੰਭ ਤੋਂ ਨਹੀਂ ਲਈ ਗਈ ਸਗੋਂ ਇਹ 404 ਚਰਿਤਰ ਦੇ ਬੰਦ ॥377॥ ਤੋਂ ਅਰੰਭ ਹੁੰਦੀ ਹੈ ਪਰ ਅਸਲ ਗੱਲ ਲੁਕੋਣ ਲਈ ਰਹਿਰਾਸ ਵਿਚ 377 ਬੰਦ ਨਾ ਲਿਖ ਕੇ ਬੰਦ ਹਟਾ ਹੀ ਦਿਤੇ ਅਤੇ ਕਬਿਯੋ ਬਾਚ ਚੌਪਈ ਪਾ. 10 ਹਮਰੀ ਕਰੋ ਹਾਥ ਦੇ ਰੱਛਾ ਤੋਂ ਦੁਸ਼ਟ ਦੋਖ ਤੇ ਲੇਹੁ ਬਚਾਈ ਤਕ ਗੁਟਕਿਆਂ ਵਿਚ ਛਾਪ ਕੇ ਅਗਲੀਆਂ ਪੰਗਤੀਆਂ (ਕ੍ਰਿਪਾ ਕਰ ਹਮ ਪਰ ਜਗਮਾਤਾ) ਨੂੰ ਲੁਕੋ ਕੇ ਸਿੱਖ ਸੰਗਤਾਂ ਨੂੰ ਅਸਲੀਅਤ ਤੋਂ ਦੂਰ ਰਖਿਆ ਜਾ ਰਿਹਾ ਹੈ। ਇਸ ਚਰਿਤਰ ਵਿਚ ਸਪਸ਼ਟ ਕੀਤਾ ਹੈ ਕਿ ਧੰਨਯ ਧੰਨਯ ਲੋਗਨ ਕੇ ਰਾਜਾ ਮਹਾਕਾਲ ਮਦਿਰਾ, ਭੰਗ ਛੱਕਣ ਵਾਲਾ ਸ਼ਰੀਰਧਾਰੀ ਹੈ ਜਿਸਨੂੰ ਪਸੀਨਾ ਆਉਂਦਾ ਹੈ। ਚਰਿਤਰ ਮੁਤਾਬਕ ਦੈਂਤਾਂ ਨਾਲ ਹੋਏ ਜੁੱਧ ਵਿਚ ਦੇਵੀ ਥੱਕ ਕੇ ਮਹਾਂਕਾਲ ਨੂੰ ਯਾਦ ਕਰਦੀ ਹੈ ਅਤੇ ਉਹ ਉਸਦੀ ਸਹਾਇਤਾ ਲਈ ਪ੍ਰਗਟ ਹੋ ਜਾਂਦਾ ਹੈ ਮਹਾਕਾਲ ਦੈਂਤਾਂ ’ਤੇ ਖਿੜ ਖਿੜ ਕੇ ਹਸਦਾ ਹੈ ਦੈਂਤ ਉਸ ਨੂੰ ਮਾਰਣ ਲਈ ਦੌੜਦੇ ਹਨ ਜੁੱਧ ਇੰਨ੍ਹਾਂ ਭਿਆਨਕ ਹੁੰਦਾ ਹੈ ਕਿ ਮਹਾਕਾਲ ਨੂੰ ਪਸੀਨਾ ਤਕ ਆਉਂਦਾ ਹੈ ਜਦ ਮਹਾਕਾਲ ਰਾਛਸ ਦਾ ਸੀਸ ਕੱਟ ਲੈਂਦਾ ਹੈ ਤਾਂ ਸਾਰੇ ਮਿਲ ਕੇ ਧੰਨਯ ਧੰਨਯ ਲੋਗਨ ਕੇ ਰਾਜਾ ਨੂੰ ਵਧਾਈ ਦਿੰਦੇ ਹਨ ਅੱਗੇ ਕਵੀ ਸਿਆਮ ਚੌਪਈ ਹਮਰੀ ਕਰੋ ਹਾਥ ਦੇ ਰੱਛਾ….ਵਿਚ ਮਹਾਕਾਲ ਤੇ ਜਗਮਾਤਾ ਕੋਲ ਮੰਗ ਕਰਦਾ ਹੈ ਕਿ ਮੇਰਾ ਪਰਵਾਰ ਸੁਖੀ ਵਸੇ ਬਾਕੀ ਸਭ ਦੁਸ਼ਟਾਂ ਨੂੰ ਮਾਰ ਦਿਓ, ਜਿਹੜੇ ਤੁਹਾਡੇ ਸਿਖ (ਸ਼ਿਸ਼) ਹਨ ਉਨ੍ਹਾਂ ਨੂੰ ਬਚਾ ਲੋ ਅਤੇ ਜਿਹੜੇ ਅਸਿੱਖ ਹਨ ਉਨ੍ਹਾਂ ਦਾ ਨਾਸ਼ ਕਰ ਦਿਓ। ਉਨ੍ਹਾਂ ਸਵਾਲ ਕਰਦਿਆਂ ਕਿਹਾ ਕਿ ਸਰਬੱਤ ਦੇ ਭਲੇ ਅਤੇ ਲੋਕ ਭਲਾਈ ਲਈ ਸਰਬੰਸ ਵਾਰਣ ਵਾਲੇ ਗੁਰੂ ਗੋਬਿੰਦ ਸਿੰਘ ਜੀ ਕੀ ਇੰਨੇ ਸਵਾਰਥੀ ਅਤੇ ਗੰਦੀ ਸੋਚ ਦੇ ਮਾਲਕ ਹੋ ਸਕਦੇ ਹਨ ਜੋ ਇਹ ਆਖਣ ਕੇ ਮੇਰੀ ਤੇ ਮੇਰੇ ਪਰਵਾਰ ਦੀ ਰੱਛਾ ਕਰ ਸਿੱਖਾਂ ਨੂੰ ਬਚਾ ਲੇ ਅਤੇ ਜਿਹੜੇ ਸਿੱਖ ਨਹੀਂ ਉਨ੍ਹਾਂ ਨੂੰ ਮਾਰ ਦੇ, ਸਾਡੇ ਤਾਪ ਦੂਰ ਕਰ, ਸਾਡੀ ਇਛਾ ਪੂਰੀ ਕਰ,ਜੋ  ਕਾਲ ਨੂੰ ਧਿਆਏਗਾ ਕਾਲਾ/ਮਹਾਕਾਲ ਉਸ ਦੀ ਰੱਛਾ ਕਰੇਗਾ (ਰੱਛਾ ਹੋਇ ਤਾਹਿ ਸਭ ਕਾਲਾ) ਸ਼੍ਰੀ ਅਸਿਧੁਜ (ਮਹਾਂਕਾਲ) ਅਤੇ ਜਗਮਾਤਾ ਦੀ ਕਿਰਪਾ ਨਾਲ ਮੈਂ ਇਹ ਗ੍ਰੰਥ (ਕਿਹੜਾ ਗ੍ਰੰਥ ?) ਸੰਪੂਰਨ ਕੀਤਾ । ਉਨ੍ਹਾਂ ਕਿਹਾ ਕਿ ਚੌਪਈ ਦੇ ਅੰਤ ਵਿਚ ਕਿਥੇ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਦਾ ਜ਼ਿਕਰ ਨਹੀਂ ਪਰ ਇਹ ਜ਼ਰੂਰ ਲਿਖਿਆ ਹੈ ਕਿ ਕਵੀ ਸਿਆਮ ਜਗਮਾਤਾ ਕੋਲੋਂ ਵਰ ਮੰਗ ਰਿਹਾ ਹੈ  ਜਦਕਿ ਗੁਰਮਤਿ ਵਿਚ ਵਰ ਸ਼ਰਾਪ ਪਰਵਾਣ ਹੀ ਨਹੀਂ ਹਨ ਅਤੇ ਨਾ ਹੀ ਕਿਤੇ ਇਸ ਗੱਲ ਦਾ ਜ਼ਿਕਰ ਮਿਲਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਨਾਂ ਕਵੀ ਸਿਆਮ ਵੀ ਸੀ ਜੋ ਜਗਮਾਤਾ ਅਤੇ ਮਹਾਕਾਲ ਦੇ ਉਪਾਸ਼ਕ ਸਨ। ਉਨ੍ਹਾਂ ਹੈਰਾਨੀ ਜਤਾਉਂਦਿਆਂ ਕਿਹਾ ਕਿ ਸਿੱਖ ਇਤਿਹਾਸ ਦੀਆਂ ਇੰਨੀਆਂ ਲਾਸਾਨੀ ਸ਼ਹਾਦਤਾਂ ਅਤੇ ਬਚਿੱਤਰ ਨਾਟਕ ਅਖੌਤੀ ਦਸਮ ਗ੍ਰੰਥ ਵਿਚ ਦਰਜ ਦੇਵੀ ਦੈਂਤਾਂ ਦਾ ਮਿਥਿਹਾਸ ਕਿਤੇ ਆਉਣ ਵਾਲੀ ਪਨੀਰੀ ਨੂੰ ਭੰਬਲਭੁਸੇ ਵਿਚ ਨਾ ਪਾ ਦੇਵੇ ਉਸ ਤੋਂ ਪਹਿਲਾਂ ਸਿੱਖ ਕੌਮ ਨੂੰ ਸੁਚੇਤ ਹੋਣ ਦੀ ਲੋੜ ਹੈ ।