ਹੇਮਕੁੰਟ ਬਾਰੇ ਇੱਕ ਸੱਚ ਇਹ ਵੀ -: ਸਤਿਨਾਮ ਸਿੰਘ ਮੌਂਟਰੀਅਲ 514-219-2525

1935 ਤੋਂ ਪਹਿਲਾਂ ਹੇਮਕੁੰਟ ਦਾ ਕੋਈ ਨਾਮੋ ਨਿਸ਼ਾਨ ਵੀ ਨਹੀਂ ਸੀ, ਭਾਈ ਵੀਰ ਸਿੰਘ ਨੇ ਪਹਿਲੀ ਬਾਰ ਆਪਣੀ ਕਿਤਾਬ ਵਿੱਚ ਹੇਮਕੁੰਟ ਦਾ ਜਿਕਰ ਕੀਤਾ ਸੀ, ਉਹ ਕਿਤਾਬ ਇੱਕ ਅੰਗਰੇਜ਼ ਆਰਮੀ ਦੇ ਸਿੱਖ ਫੌਜੀ ਸੋਹਣ ਸਿੰਘ ਨੇ 1929 ਨੂੰ ਪੜ੍ਹੀ ਸੀ ਤੇ ਹੇਮਕੁੰਟ ਦੀ ਭਾਲ਼ ਸੁਰੂ ਕੀਤੀ, 1932 ਵਿੱਚ ਉਸ ਅਸਥਾਨ ਦੀ ਨਿਸ਼ਾਨਦਿਹੀ ਕੀਤੀ ਗਈ ਤੇ 1935 ਵਿੱਚ ਪਬਲਿਕਲੀ ਐਲਾਨ ਕੀਤਾ ਗਿਆ।

ਹੈਰਾਨੀ ਹੁੰਦੀ ਹੈ ਕਿ ਸਿੱਖ ਰਾਜ ਤੋਂ ਬਾਅਦ ਜਿਨੇ ਵੀ ‘ਸੰਤ ‘ਮਹਾਂਪੁਰਖ ‘ਬ੍ਰਹਮਗਿਆਨੀ ਪੈਦਾ ਹੋਏ, ਸਾਰੇ ਹੀ ਅੰਗਰੇਜ਼ ਫੌਜ ਵਿੱਚ ਤਿਆਰ ਹੋਏ ਹਨ, ਤੇ ਹੇਮਕੁੰਟ ਦੀ ਖੋਜ ਵੀ ਇੱਕ ਅੰਗਰੇਜ਼ ਫੌਜੀ ਸੋਹਣ ਸਿੰਘ ਹੀ ਕਰਦਾ ਹੈ ਕਿਉਂ? ਕਿਤੇ ਇਹ ਤਾਂ ਨਹੀਂ ਕਿ ਸਿੱਖਾਂ ਵਿੱਚੋਂ ਉੱਠਦੀ ਬਗਾਵਤ ਨੂੰ ਦੇਖਦੇ ਹੋਏ ਅੰਗਰੇਜ਼ ਸਿੱਖਾਂ ਦਾ ਧਿਆਨ ਕਿਸੇ ਹੋਰ ਪਾਸੇ ਨੂੰ ਲਾਉਣਾ ਚਾਹੁੰਦੇ ਸੀ?? ਖੈਰ…

ਆਓ, ਹੁਣ ਬਚਿੱਤਰ ਨਾਟਕ ਨੂੰ ਮੰਨਣ ਵਾਲਿਆਂ ਦਾ ਦਿਮਾਗੀ ਪੱਧਰ ਜਾਣੀਏਂ…

ਟਕਸਾਲ ਵਾਲੇ ਇਹ ਦਾਵਾ ਕਰਦੇ ਹਨ ਕਿ ਬਚਿੱਤਰ ਨਾਟਕ ਗੁਰੂ ਗੋਬਿੰਦ ਸਿੰਘ ਦੀ ਲਿਖਤ ਹੈ ਅਤੇ ਟਕਸਾਲ ਦੇ ਸਾਰੇ ਮੁਖੀ ਇਸ ਗਰੰਥ ਨੂੰ ਪੜ੍ਹਦੇ ਸੀ, ਟਕਸਾਲੀਆ ਨੇ ਆਪਣੀਆਂ ਕਿਤਾਬਾਂ ਵਿੱਚ ਇਹ ਵੀ ਲਿਖਿਆ ਹੋਇਆ ਹੈ ਕਿ ਜਦੋਂ ਟਕਸਾਲ ਦੇ 12 ਵੇਂ ਮੁਖੀ ਸੁੰਦਰ ਸਿੰਘ ਕਥਾ ਕਰਿਆ ਕਰਦੇ ਸੀ, ਤਾਂ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦੇ ਮੋਢੇ ਤੇ ਹੱਥ ਰੱਖ ਕੇ ਖੜ੍ਹੇ ਹੁੰਦੇ ਸੀ, ਟਕਸਾਲੀ ਆਪਣੇ ਮੁਖੀਆਂ ਨੂੰ ਪੂਰਣ ਬ੍ਰਹਮਗਿਆਨੀ ਵੀ ਮੰਨਦੇ ਹਨ, ਫਿਰ ਇਹਨਾਂ ਦੇ ਬ੍ਰਹਮਗਿਆਨੀਆਂ ਨੂੰ 1935 ਤੋਂ ਪਹਿਲਾਂ ਹੇਮਕੁੰਟ ਦਾ ਪਤਾ ਕਿਉਂ ਨਹੀਂ ਲੱਗ ਸਕਿਆ?

ਕਈ ਇਹ ਵੀ ਕਹਿੰਦੇ ਹਨ ਕਿ ਸਤਾਰ੍ਹਵੀਂ ਅਤੇ ਅਠਾਰ੍ਹਵੀਂ ਸਦੀ ਦੇ ਸਿੱਖ ਦੋਹਾਂ ਗਰੰਥ ਦਾ ਪਾਠ ਕਰਿਆ ਕਰਦੇ ਸੀ, ਉਹ ਇਹ ਉਦਾਹਰਨ ਵੀ ਦਿੰਦੇ ਸੀ:
ਦੋਹੂੰ ਗਰੰਥ ਮਹਿ ਬਾਣੀ ਜੋਈ। ਪੜ੍ਹ ਪੜ੍ਹ ਕੰਠ ਕਰੇ ਸਿੰਘ ਸੋਈ।

ਜੇ ਸੱਚ-ਮੁੱਚ ਹੀ ਸਿੱਖਾਂ ਨੂੰ ਦੋਨੋ ਗਰੰਥਾਂ ਦੀ ਬਾਣੀ ਕੰਠ ਸੀ, ਫਿਰ 1708 ਤੋਂ ਲੈਕੇ 1935 ਤੱਕ, ਕਿਸੇ ਇੱਕ ਵੀ ਸਿੱਖ ਨੇ ਬਚਿੱਤ੍ਰ ਨਾਟਕ ਗਰੰਥ ਵਿੱਚੋਂ ਹੇਮਕੁੰਟ ਬਾਰੇ ਪੜ੍ਹਕੇ ਹੇਮਕੁੰਟ ਦੀ ਖੋਜ ਕਿਉਂ ਨਾ ਕੀਤੀ??

ਜਿਨੀਆਂ ਵੀ ਨਿਹੰਗ ਜਥੇਬੰਦੀਆਂ ਹਨ, ਸਾਰੀਆਂ ਹੀ ਬਚਿੱਤ੍ਰ ਨਾਟਕ ਗਰੰਥ ਦੀਆਂ ਹਮਾਇਤੀ ਹਨ, ਫਿਰ ਕੀ ਇਨ੍ਹਾਂ ਵਿੱਚ ਵੀ ਕਿਸੇ ਨੂੰ 1935 ਤੋਂ ਪਹਿਲਾਂ ਹੇਮਕੁੰਟ ਦਾ ਨਹੀਂ ਪਤਾ ਚੱਲ ਸਕਿਆ?

ਮਹਾਰਾਜਾ ਰਣਜੀਤ ਸਿੰਘ ਨੇ ਸਿੱਖ ਗੁਰੂਆਂ ਦੀਆਂ ਸੈਂਕੜੇ ਯਾਦਗਾਰਾਂ ਬਣਾਈਆਂ ਹਨ, ਸਮੇਤ ਸ੍ਰੀ ਹਜ਼ੂਰ ਸਾਹਿਬ ਦੇ, ਫਿਰ ਕੀ ਮਹਾਰਾਜਾ ਰਣਜੀਤ ਸਿੰਘ ਨੂੰ ਹੇਮਕੁੰਟ ਦਾ ਪਤਾ ਨਹੀਂ ਲੱਗ ਸਕਿਆ? ਕੀ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਵੀ ਕਿਸੇ ਸਿੱਖ ਨੇ ਬਚਿੱਤਚ ਨਾਟਕ ਨੂੰ ਨਹੀਂ ਪੜ੍ਹਿਆ ਹੋਵੇਗਾ??

ਗੁਰੂ ਪਿਆਰਿਓ ਗੱਲਾਂ ਦੋ ਹੀ ਹਨ:

ਜਾਂ ਤਾਂ ਅੰਗਰੇਜ਼ਾਂ ਤੋਂ ਪਹਿਲਾਂ ਬਚਿੱਤਰ ਨਾਟਕ ਨਾਮ ਦਾ ਕੋਈ ਗਰੰਥ ਹੀ ਨਹੀਂ ਸੀ, ਤੇ
ਜਾਂ ਫਿਰ ਕੋਈ ਸਿੱਖ 1935 ਤੋਂ ਪਹਿਲਾਂ ਇਸ ਗਰੰਥ ਨੂੰ ਪੜ੍ਹਦਾ ਹੀ ਨਹੀਂ ਸੀ।

ਮੇਰਾ ਆਪਣਾ ਮੰਨਣਾ ਇਹ ਹੈ, ਕਿ ਨਾਂ ਤਾਂ ਅੰਗਰੇਜ਼ ਰਾਜ ਤੋਂ ਪਹਿਲਾਂ ਇਹ ਗਰੰਥ ਹੀ ਸੀ, ਤੇ ਨਾਂ ਇਸ ਨੂੰ 1935 ਤੋਂ ਪਹਿਲਾਂ ਕੋਈ ਸਿੱਖ ਪੜ੍ਹਦਾ ਹੀ ਸੀ,

‘ਰਾੜੀਏ’, ‘ਮਸਤੂਆਣੀਏ’, ‘ਨੰਦਸਰੀਏ’, ‘ਨਾਮਧਾਰੀਏ’, ‘ਨੀਲਧਾਰੀਏ’, ‘ਟਕਸਾਲੀਏ’ …………
ਇਹ ਸੱਭ ਅੰਗਰੇਜ਼ਾਂ ਦੀ ਹੀ ਪਦਾਇਸ਼ ਹੈ ਪਾੜੋ ਤੇ ਰਾਜ ਕਰੋ ਦੀ ਨੀਤੀ ਤਹਿਤ।

Tag Cloud

Meta