“ਹਿੰਦੂ, ਹਿੰਦੀ, ਹਿੰਦੁਸਤਾਨ” ਦੀ ਜ਼ਹਿਰੀਲੀ ਸੋਚ ਰੱਖਣ ਵਾਲੇ, ਅੱਜ ਮੁਸਲਮਾਨ ਮੁਕਤ, ਕੱਲ ਨੂੰ ਸਿੱਖ ਮੁਕਤ ਦਾ ਨਾਅਰਾ “ਕੱਛ, ਕੜਾ, ਕ੍ਰਿਪਾਨ, ਭੇਜੋ ਪਾਕਿਸਤਾਨ” ਵੀ ਲਗਾ ਸਕਦੇ ਹਨ

quit-india

ਸੰਘ ਪਰਿਵਾਰ ਦੀ ਹਿੰਦੂ ਮਹਾਂ ਸਭਾ ਨੇ ਸਾਉਣ ਮਹੀਨੇ ਜਦੋਂ ਮੀਹ ਦੀਆਂ ਫੁਹਾਰਾਂ ਧਰਤੀ ’ਤੇ ਆਮ ਲੋਕਾਂ ਨੂੰ ਠਾਰਦੀਆਂ ਹਨ। ਇਸ ਦੇਸ਼ ’ਚ ਫਿਰਕੂ ਜਨੂੰਨ ਦੇ ਭਾਂਬੜ ਮਚਾਉਣ ਦਾ ਭਿਆਨਕ ਫੈਸਲਾ ਕੀਤਾ ਹੈ। “ਹਿੰਦੂ, ਹਿੰਦੀ, ਹਿੰਦੁਸਤਾਨ” ਦੀ ਜ਼ਹਿਰੀਲੀ ਸੋਚ ਰੱਖਣ ਵਾਲੀ ਇਸ ਭਗਵਾਂ ਬਿ੍ਰਗੇਡ ਨੇ ‘ਭਾਰਤ ਨੂੰ ਇਸਲਾਮ ਮੁਕਤ’ ਬਣਾਉਣ ਦੀ ਲਹਿਰ ਆਰੰਭਣ ਦਾ ਐਲਾਨ ਕੀਤਾ ਹੈ।

ਹੁਣ ਕੀ ਇਹ ਫਿਰਕੂ, ਜਨੂੰਨੀ ਭਗਵਾਂ ਬਿ੍ਰਗੇਡ ਦੇਸ਼ ਦੇ ਮੁਸਲਿਮ ਭਾਈਚਾਰੇ ਨੂੰ ਹਿੰਦੂ ਬਣਾਊਗੀ ਜਾਂ ਫ਼ਿਰ ਮੁਸਲਮਾਨ ਦਾ ਸਮੂਹਿਕ ਕਤਲੇਆਮ ਕਰ ਦਿੱਤਾ ਜਾਵੇਗਾ ਜਾਂ ਫ਼ਿਰ ਉਹਨਾਂ ਨੂੰ ਦੇਸ਼ ਨਿਕਾਲਾ ਦੇ  ਦਿੱਤਾ ਜਾਵੇਗਾ? ਇਸ ਬਾਰੇ ਐਲਾਨ  ਆਉਣਾ ਹਾਲੇ ਬਾਕੀ ਹੈ। ਕਿ ਇਹ ਹਿੰਦੂਵਾਦੀ ਇਸ ਦੇਸ਼ ਨੂੰ ‘ਮੁਸਲਮਾਨ ਮੁਕਤ’ ਕਿਵੇਂ ਬਣਾਉਣਗੇ, ਜਿਸ ਦਿਨ ਤੋਂ ਇਸ ਦੇਸ਼ ਦੀ ਸੱਤਾ ’ਤੇ ਭਗਵਾਂ ਬਿ੍ਰਗੇਡ ਕਾਬਜ਼ ਹੋਇਆ ਹੈ। ਉਸ ਦਿਨ ਤੋਂ ਦੇਸ਼ ਨੂੰ ‘ਹਿੰਦੂ ਰਾਸ਼ਟਰ’ ਦੇਸ਼ ਦੇ ਰਾਜ ਨੂੰ ‘ਹਿੰਦੂ ਰਾਜ’ ਐਲਾਨਿਆ ਜਾ ਰਿਹਾ ਹੈ। ਪ੍ਰੰਤੂ ਇਹ ਪਹਿਲੀ ਵਾਰ ਹੈ ਕਿ ਇਸ ਦੇਸ਼ ’ਚੋ ਇੱਕ ਧਰਮ ਨੂੰ ਹੀ ਖ਼ਤਮ ਕਰ ਦੇਣ ਦਾ ਐਲਾਨ ਕੀਤਾ ਗਿਆ ਹੈ। ਅਸੀਂ ਸਮਝਦੇ ਹਾਂ ਕਿ ਇਸ ਐਲਾਨ ਨਾਲ ਕੱਟੜ ਜਨੂੰਨੀ  ਹਿੰਦੂਵਾਦੀਆਂ ਨੇ ਆਪਣੇ ਫਿਰਕੂ  ਚਿਹਰੇ ਤੋਂ ਨਕਾਬ ਨੂੰ ਪੂਰੀ ਤਰਾਂ  ਹਟਾ ਦਿੱਤਾ ਹੈ। ਇਸ ਤੋਂ ਪਹਿਲਾ ਇਹ ਡਰਾਵੇ ਤੇ ਧਮਕੀਆਂ  ਸਿੱਖਾਂ ਨੂੰ ਵੀ ਇਹਨਾਂ ਜਨੂੰਨੀ ਹਿੰਦੂਵਾਦੀਆਂ ਵੱਲੋਂ ਦਿੱਤੀਆਂ ਜਾਂਦੀਆਂ ਰਹੀਆਂ ਹਨ ਅਤੇ ਅੱਜ ਵੀ ਨਿਰੰਤਰ ਜਾਰੀ ਹਨ। “ਕੱਛ, ਕੜਾ ਤੇ ਕਿਰਪਾਨ, ਭੇਜ ਦਿਆਂਗੇ ਪਾਕਿਸਤਾਨ” ਇਹ ਨਾਅਰੇ ਸਿੱਖਾਂ ਦੀ ਜਨਮ ਤੇ ਕਰਮ ਭੂਮੀ  ਪੰਜਾਬ ’ਚ ਵੀ ਲੱਗਦੇ ਰਹੇ ਹਨ ਅਤੇ ਹੁਣ ਵੀ ਕਦੇ-ਕਦੇ ਸੁਣਾਈ ਦੇ ਹੀ ਜਾਂਦੇ ਹਨ।

ਹਿੰਦੂਵਾਦੀ  ਤਾਕਤਾਂ ਵੱਲੋਂ ਅੱਜ ਵੀ ਸ਼ਰੇਆਮ ਸਿੱਖ ਧਰਮ ਨੂੰ ਹਿੰਦੂ ਧਰਮ ਦਾ ਹਿੱਸਾ ਦੱਸਿਆ ਜਾਂਦਾ ਹੈ। ਇਸ ਲਈ ਜੇ ਅੱਜ  ਇਹਨਾਂ ਤਾਕਤਾਂ ਨੇ ਭਾਰਤ ਨੂੰ ਇਸਲਾਮ ਮੁਕਤ ਬਣਾਉਣ ਦੀ ਲਹਿਰ ਚਲਾਉਣ ਦਾ ਐਲਾਨ ਕੀਤਾ ਹੈ ਤਾਂ ਭਲਕੇ ‘ਸਿੱਖ ਮੁਕਤ ਤੇ ਪਰਸੋ ‘ਇਸਾਈ ਮੁਕਤ’ ਆਦਿ ਦੇ ਐਲਾਨ ਵੀ ਨਿਰੰਤਰ ਹੋਣ ਲੱਗ ਪੈਣਗੇ। ਦੇਸ਼ ਦੀ ਬਹੁਗਿਣਤੀ ਵੱਲੋਂ ਦੇਸ਼ ਦੀ ਘੱਟ ਗਿਣਤੀ ਦੇ ਦੇਸ਼ ’ਚੋਂ  ਖ਼ਾਤਮੇ ਦੇ ਐਲਾਨ ਨਾਲ ਹੁਣ ਦੇਸ਼ ਦੀ ਏਕਤਾ ਅਤੇ ਆਖੰਡਤਾ  ਨੂੰ ਖ਼ਤਰਾ ਕਿਉ ਪੈਦਾ ਨਹੀਂ ਹੁੰਦਾ?

ਜੇ ਸਿੱਖ ਆਪਣਾ ਘਰ ਮੰਗਦੇ ਹਨ, ਆਪਣਾ ਖੁੱਸਿਆ ਰਾਜ ਮੰਗਦੇ ਹਨ ਤਾਂ ਉਹ ਵੱਖਵਾਦੀ, ਅੱਤਵਾਦੀ ਤੇ ਪਤਾ ਨਹੀਂ ਕੀ-ਕੀ ਹੋ ਜਾਂਦੇ ਹਨ। ਦੇਸ਼ ਦੀ ਏਕਤਾ ਅਤੇ ਆਖੰਡਤਾ  ਨੂੰ ਵੀ ਭਾਰੀ ਖ਼ਤਰਾ ਪੈਦਾ ਹੋ ਜਾਂਦਾ ਹੈ। ਪ੍ਰੰਤੂ ਜੇ ਦੇਸ਼ ਦੀ ਬਹੁਗਿਣਤੀ  ਦੇਸ਼ ਦੀਆਂ ਘੱਟ ਗਿਣਤੀਆਂ ਦੇ ਮਲੀਆਮੇਟ ਦੀ ਚਿਤਾਵਨੀ  ਵੀ ਦੇ ਦੇਵੇ ਤਾਂ ਉਹ ਨਾ ਤਾਂ ਅੱਤਵਾਦੀ ਬਣਦੇ ਹਨ, ਨਾ ਹੀ ਦੇਸ਼ ਦੀ ਏਕਤਾ ਅਤੇ ਆਖੰਡਤਾ  ਦੇ ਕਾਤਲ ਬਣਦੇ ਹਨ। ਆਖ਼ਰ ਦੇਸ਼ ’ਚ ਫ਼ਿਰਕੂ  ਭਾਂਬੜ ਬਾਲਣ ਵਾਲਿਆਂ  ਨੂੰ ਨੱਥ ਕਿਉ ਨਹੀਂ ਪਾਈ ਜਾਂਦੀ?

ਅਸੀਂ ਸਿੱਖ ਪੰਥ ਨੂੰ ਫ਼ਿਰ ਸਾਵਧਾਨ ਕਰ ਦੇਣਾ ਚਾਹੁੰਦੇ ਹਾਂ ਕਿ ਜੇ ਅੱਜ ਇਸਲਾਮ ਮੁਕਤ ਦਾ ਨਾਅਰਾ  ਲੱਗਿਆ ਤਾਂ ਕੱਲ ਨੂੰ ਸਿੱਖ ਮੁਕਤ ਦਾ ਨਾਅਰਾ “ਕੱਛ, ਕੜਾ, ਕਿਰਪਾਨ,  ਭੇਜੋ ਪਾਕਿਸਤਾਨ” ਜ਼ਰੂਰ ਲੱਗੇਗਾ। ਭਾਜਪਾ ਦੇ ਕੱਟੜ  ਸੋਚ ਦੇ ਬਜ਼ੁਰਗ  ਆਗੂ ਲਾਲ ਕ੍ਰਿਸ਼ਨ ਅਡਵਾਨੀ ਵੱਲੋਂ ਦੇਸ਼ ’ਚ ਐਮਰਜੈਂਸੀ ਦੀ ਭਵਿੱਖਬਾਣੀ ਨੂੰ ਇਸ ਦੇਸ਼ ਨੂੰ ਹਿੰਦੂ ਰਾਸ਼ਟਰ ਐਲਾਨੇ ਜਾਣ ਦੇ ਸੰਦਰਭ ’ਚ ਵੇਖਣ ਦੀ ਵੀ ਲੋੜ ਹੈ। ਭਾਜਪਾ ਆਗੂਆਂ  ਦੇ ਸ਼੍ਰੀ ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ’ਤੇ ਦਿੱਤੇ ਗਏ ਖਚਰੇ  ਬਿਆਨ ਵੀ ਬਹੁਤ ਕੁੱਝ ਕਹਿੰਦੇ ਹਨ। ਸਟੇਜ ਤੇ ਕੁਰਸੀ ਉੱਪਰ ਬੈਠਣ ਦੀ ਜ਼ਿੱਦ ’ਚ ਗੁੱਸੇ ਨਾਲ ਸਟੇਜ ਛੱਡਣ ਦੀ ਸ਼ੰਕਰਾਚਾਰੀਆ ਦੀ ਕਾਰਵਾਈ ਵੀ ਧੌਂਸ ਦਾ ਇਸ਼ਾਰਾ ਕਰਦੀ ਹੈ। ਅਸੀਂ ਦੇਸ਼ ਦੇ ਭਗਵੇਂ ਹਾਕਮਾਂ ਨੂੰ ਦੇਸ਼ ਦੀਆਂ ਘੱਟ ਗਿਣਤੀਆਂ ਨੂੰ ਧਮਕਾਉਣ  ਤੋਂ ਗੁਰੇਜ਼ ਕਰਨ ਦੀ ਸਲਾਹ ਦਿਆਂਗੇ। ਪ੍ਰੰਤੂ ਨਾਲ ਦੀ ਨਾਲ ਇਹ ਚਿਤਾਵਨੀ ਵੀ ਜ਼ਰੂਰ ਦਿਆਂਗੇ ਕਿ ਅੱਗ ਨਾਲ ਖੇਡਣਾ ਹਮੇਸ਼ਾਂ ਖ਼ਤਰਨਾਕ ਹੁੰਦਾ, ਇਹ ਯਾਦ ਰੱਖਣ।

Tag Cloud

DHARAM

Meta