ਹਰਿਆਣਾ ਕਮੇਟੀ ਵਲੋਂ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਨੂੰ “ਫਖਰ-ਏ-ਕੌਮ” ਅਤੇ “ਪੰਥ ਰਤਨ” ਅਵਾਰਡ
21 Feb 2015: ਹਰਿਆਣਾ ਐਡਹਾਕ ਕਮੇਟੀ ਵਲੋਂ ਕੀਤੇ ਗਏ ਸਮਾਗਮ ‘ਚ ਪ੍ਰਧਾਨ ਸ. ਜਗਦੀਸ਼ ਸਿੰਘ ਝੀਂਡਾ ਅਤੇ ਕਮੇਟੀ ਵਲੋਂ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਨੂੰ “ਫਖਰ-ਏ-ਕੌਮ” ਅਤੇ “ਪੰਥ ਰਤਨ” ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਵਿੱਚ ਡਾ. ਗੁਰਦਰਸ਼ਨ ਸਿੰਘ ਢਿੱਲੋਂ, ਸ. ਗੁਰਤੇਜ਼ ਸਿੰਘ ਸਾਬਕਾ ਆਈ.ਏ.ਐਸ., ਸ. ਬਲਦੇਵ ਸਿੰਘ ਸਿਰਸਾ. ਸਾਬਕਾ ਡੀ.ਜੀ.ਪੀ. ਜੇਲ੍ਹਾਂ ਸ਼ਸ਼ੀਕਾਂਤ ਵੀ ਸ਼ਾਮਿਲ ਸਨ।