ਸ. ਅਮਰ ਸਿੰਘ ਕੁਆਲਾਲੰਪੁਰ ਦੇ ਪੁਲਿਸ ਮੁਖੀ ਬਣੇ

Kuala Lumpur Police Chief Amar Singh2

21 Feb 2016: ਕੁਆਲਾਲੰਪੁਰ— ਪੰਜਾਬੀ ਜਿੱਥੇ ਵੀ ਜਾਂਦੇ ਹਨ ਸਿਰਤੋੜ ਮਿਹਨਤ ਨਾਲ ਬੁਲੰਦੀਆਂ ਨੂੰ ਛੋਹ ਲੈਂਦੇ ਹਨ। ਇਸ ਦੀ ਇਕ ਮਿਸਾਲ ਮਲੇਸ਼ੀਆ ਦੀ ਰਾਜਧਾਨੀ ਕੁਆਲਾਲੰਪੁਰ ਵਿਚ ਉਸ ਸਮੇਂ ਲੋਕਾਂ ਨੇ ਦੇਖੀ ਜਦੋਂ ਉੱਥੋਂ ਦੇ ਪੁਲਸ ਵਿਭਾਗ ਦਾ ਚੀਫ ਇਕ ਸਿੱਖ ਨੂੰ ਥਾਪਿਆ ਗਿਆ। ਅਮਰ ਸਿੰਘ ਨੂੰ ਕੁਆਲਾਲੰਪੁਰ ਦੇ ਪੁਲਸ ਮੁਖੀ ਦਾ ਅਹੁਦਾ ਦਿੱਤਾ ਗਿਆ ਹੈ। ਮਲੇਸ਼ੀਆ ਵਿਚ ਇਸ ਵੱਡੇ ਅਹੁਦੇ ‘ਤੇ ਪਹੁੰਚਣ ਵਾਲਾ ਅਮਰ ਸਿੰਘ ਪਹਿਲਾ ਸਿੱਖ ਹੈ। ਅਮਰ ਸਿੰਘ ਦਾ ਪਰਿਵਾਰਕ ਪਿਛੋਕੜ ਪੁਲਸ ਵਾਲਾ ਹੀ ਹੈ।

ਅਮਰ ਸਿੰਘ ਦੇ ਪਿਤਾ 1939 ਵਿਚ ਪੰਜਾਬ ਤੋਂ ਮਲੇਸ਼ੀਆ ਆਏ ਸਨ। ਇੱਥੇ ਉਨ੍ਹਾਂ ਨੇ ਵੀ ਪੁਲਸ ਵਿਭਾਗ ਵਿਚ ਆਪਣੀਆਂ ਸੇਵਾਵਾਂ ਦਿੱਤੀਆਂ। 1971 ਵਿਚ ਈਸ਼ਰ ਸਿੰਘ ਪੁਲਸ ਤੋਂ ਸੇਵਾ ਮੁਕਤ ਹੋਏ ਅਤੇ 1990 ਵਿਚ 80 ਸਾਲ ਦੀ ਉਮਰ ਵਿਚ ਉਨ੍ਹਾਂ ਦਾ ਦਿਹਾਂਤ ਹੋ ਗਿਆ। ਅਮਰ ਸਿੰਘ ਨੇ ਬੇਗਾਨੇ ਦੇਸ਼ ਵਿਚ ਰਹਿੰਦੇ ਹੋਏ ਪੁਲਸ ਵਿਭਾਗ ਵਿਚ ਇੰਨਾਂ ਵੱਡਾ ਅਹੁਦਾ ਹਾਸਲ ਕੀਤਾ ਹੈ, ਜਿਸ ‘ਤੇ ਪੂਰਾ ਸਿੱਖ ਭਾਈਚਾਰਾ ਤੇ ਪੰਜਾਬੀ ਮਾਣ ਕਰਦਾ ਹੈ।

ALL ARTICLES AND NEWS

Tag Cloud

DHARAM

Meta