ਸਰਬੱਤ ਖ਼ਾਲਸਾ ਅਤੇ ਕੁੱਝ ਹੋਰ ਅਹਿਮ ਸਵਾਲਾਂ ਬਾਰੇ ਭਾਈ ਪੰਥਪ੍ਰੀਤ ਸਿੰਘ ਨੇ ਦਿੱਤੀ ਖ਼ਾਸ ਜਾਣਕਾਰੀ, ਜ਼ਰੂਰ ਪੜ੍ਹੋ ਤੇ ਸੁਣੋ

ਅੱਜ ਬੀ.ਸੀ. ਕੈਨੇਡਾ ਤੋਂ ਚਲਦੇ KRPI 1550 ਰੇਡਿਓ ‘ਤੇ ਪ੍ਰੋਗਰਾਮ ਦਿਲਾਂ ਦੀ ਸਾਂਝ ‘ਚ ਸ. ਕੁਲਦੀਪ ਸਿੰਘ ਨੇ ਭਾਈ ਪੰਥਪ੍ਰੀਤ ਸਿੰਘ ਅਤੇ ਭਾਈ ਹਰਜਿੰਦਰ ਸਿੰਘ ਮਾਂਝੀ ਨਾਲ ਸਰਬੱਤ ਖ਼ਾਲਸਾ ਬਾਰੇ ਕਈ ਅਹਿਮ ਸਵਾਲ ਕੀਤੇ।

ਇਸ ਗਲਬਾਤ ਦੀਆਂ ਸੁਰਖੀਆਂ:

– ਅਸੀਂ ਨਹੀਂ ਚਾਹੁੰਦੇ ਕਿ ਜਵਾਨੀ ਦਾ ਨੁਕਸਾਨ ਹੋਵੇ
– ਪੰਜਾਬ ਦੇ ਹਾਲਾਤਾਂ ਨੂੰ ਮੁੱਖ ਰੱਖਦੇ ਹੋਏ ਅਸੀਂ ਕਲਮ ਅਤੇ ਪ੍ਰਚਾਰ ਨਾਲ ਘੇਰਾਓ ਕਰਾਂਗੇ

ਅਹਿਮ ਸਵਾਲ (ਸ. ਕੁਲਦੀਪ ਸਿੰਘ) : ਜਦੋਂ ਤੁਹਾਡੀ ਏਕਤਾ ਵਾਲੀ ਮੀਟਿੰਗ ਹੋਈ ਉਸ ਵਿੱਚ ਕਿ ਤੁਸੀਂ ਸਰਬੱਤ ਖ਼ਾਲਸਾ 10 ਤਰੀਕ ਵਾਲੇ ਸਹਿਮਤੀ ਦਿੱਤੀ ਸੀ?

ਜਵਾਬ: ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਕਿ ਨਹੀਂ, ਮੈਂ ਸਹਿਮਤੀ ਨਹੀਂ ਦਿੱਤੀ। ਮੈਂ ਤਿੰਨ ਸਵਾਨ ਕੀਤੇ ਸੀ ਮੋਹਕਮ ਸਿੰਘ ਨੂੰ

– ਪਹਿਲਾ: ਸਰਬੱਤ ਖ਼ਾਲਸਾ ਦਾ ਹਿੱਸਾ ਕੌਣ ਹੋਵੇਗਾ ? (ਪੰਥ ਪ੍ਰਵਾਨਿਤ ਰਹਿਤ ਮਰਿਆਦਾ ਨੂੰ ਮੰਨਣ ਵਾਲੇ ਹੋਣਗੇ ਜਾਂ ਜਿਨ੍ਹਾਂ ਨੇ ਆਪਣੀ ਆਪਣੀ ਮਰਿਆਦਾ ਚਲਾਈ ਹੋਈਹੈ, ਉਹ ਵੀ ਸ਼ਾਮਿਲ ਹੋਣਗੇ?) ਮੋਹਕਮ ਸਿੰਘ ਕਹਿੰਦੇ “ਇਹ ਗੱਲਾਂ ਨਹੀਂ ਆਪਾਂ ਛੇੜਨੀਆਂ”। ਮੈਂ ਕਿਹਾ ਕਿ ਸਰਬੱਤ ਖ਼ਾਲਸਾ ਦਾ ਮਤਲਬ ਤਾਂ ਇਹ ਹੈ ਕਿ ਪਹਿਲਾਂ ਜਿਹੜੇ ਮੱਤਭੇਦ ਹਨ ਉਹ ਖਤਮ ਹੋਣ, ਤੇ ਕੌਮ ਇੱਕ ਹੋਵੇ, ਅਤੇ ਸਰਬੱਤ ਖ਼ਾਲਸਾ ਸੱਦਣ ਦਾ ਮਤਲਬ ਹੀ ਇਹੋ ਹੁੰਦਾ ਹੈ।

ਮੈਂ ਕਿਹਾ ਜੇ ਇਹ ਗੱਲ ਨਹੀਂ ਕਰਨੀ ਤਾਂ ਦੂਜਾ ਸਵਾਲ ਹੈ: ਚਲੋ ਇਹ ਗੱਲ ਤਾਂ ਰਹਿ ਗਈ, ਹੁਣ ਦੱਸੋ ਕਿ ਗੁਰੂ ਦੁਬਿਧਾ ਦੂਰ ਕਰਦਾ ਹੈ ਜਾਂ ਦੁਬਿਧਾ ਪਾਉਂਦਾ ਹੈ? ਕਹਿੰਦੇ (ਮੋਹਕਮ ਸਿੰਘ) ਕਿ ਗੁਰੂ ਦੁਬਿਧਾ ਦੂਰ ਕਰਦਾ ਹੈ। ਮੈਂ ਕਿਹਾ ਬਿਲਕੁਲ ਠੀਕ ਹੈ।

ਤੀਜਾ : ਜਿਹੜਾ ਥਾਂ ਥਾਂ ‘ਤੇ ਵੱਖਰੀਆਂ ਵੱਖਰੀਆਂ ਮਰਿਆਦਾਵਾਂ ਦ੍ਰਿੜ ਕਰਵਾਈਆਂ ਜਾਂਦੀਆਂ ਹਨ, ਮੈਂਨੂੰ ਇਹ ਦੱਸੋ ਕਿ ਪੰਜ ਪਿਆਰਿਆਂ ‘ਚ ਗੁਰੂ ਵਰਤਦਾ ਹੈ?

ਕਹਿੰਦੇ (ਮੋਹਕਮ ਸਿੰਘ) ਹਾਂ।

…ਤੇ ਮੈਂ ਕਿਹਾ ਕਿ ਗੁਰੂ ਦੁਬਿਧਾ ਪਾਉਂਦਾ ਨਹੀਂ, ਤਾਂ ਫਿਰ ਗੁਰੂ ਪੰਜ ਪਿਆਰਿਆਂ ਰਾਹੀਂ ਜੀ ਗੁਰੂ ਹੀ ਵੱਖਰੀਆਂ ਵੱਖਰੀਆਂ ਮਰਿਆਦਾਵਾਂ ਦ੍ਰਿੜ ਕਰਵਾ ਰਿਹਾ ਹੈ? ਜੇ ਗੁਰੂ ਦੁਬਿਧਾ ਨਹੀਂ ਪਾਉਂਦਾ ਹੈ, ਤਾਂ ਪੰਜ ਪਿਆਰੇ ਪਾਉਂਦੇ ਆ… ਇਹਦਾ ਮਤਲਬ ਉਹ ਗੁਰੂ ਦੇ ਪੰਜ ਪਿਆਰੇ ਨਹੀਂ…

…ਜਦੋਂ ਇਹ ਤਿੰਨ ਚਾਰ ਸਵਾਲ ਜਦੋਂ ਹੋਏ ਤਾਂ ਉਹ (ਮੋਹਕਮ ਸਿੰਘ) ਕਹਿੰਦੇ ਕਿ ਆਪਾਂ ਇਨ੍ਹਾਂ ਚੱਕਰਾਂ ‘ਚ ਨਹੀਂ ਪੈਣਾ… ਮੈਂ ਕੁਝ ਨਹੀਂ ਬੋਲਿਆ… ਮੈਂ ਚੁੱਪ ਕਰ ਗਿਆ…

…ਤੇ ਕਿਹਾ ਕਿ ਜੇ ਇਹ ਮਸਲੇ ਹੱਲ ਨਹੀਂ ਕਰਨੇ ਤਾਂ ਸਰਬੱਤ ਖਾਲਸੇ ਨਾ ਸਾਡੀ ਕੋਈ ਸਹਿਮਤੀ ਨਹੀਂ। ਇਸਨੂੰ ਤੁਸੀਂ ਪੈਂਡਿਗ (pending) ਰੱਖ ਦਿਓ। ਕਾਹਨ ਸਿੰਘ ਵਾਲਾ ਨੇ ਲਿਖਿਆ ਕਿ ਇਹ ਮਸਲਾ ਪੈਂਡਿਗ ਰਹਿ ਗਿਆ।

ਬਾਕੀ ਹੋਰ ਵੀ ਅਹਿਮ ਸਵਾਲਾਂ ਦੇ ਜਵਾਬ ਜ਼ਰੂਰ ਸੁਣੋ…

Tag Cloud

DHARAM

Meta