ਬੁਲੰਦਪੁਰੀ ਡੇਰਾ, ਠਾਠ ਤੋਂ ਗੁਰਦੁਆਰੇ ‘ਚ ਤਬਦੀਲ, ਗੁਰਬਚਨ ਸਿੰਘ ਨੂੰ ਬੋਲਣ ਨਾ ਦਿੱਤਾ ਗਿਆ

Pappu in Brampton Nanaksar Dera2

ਟਰਾਂਟੋ 11 ਜੁਲਾਈ (ਸੁਖਮਿੰਦਰ ਸਿੰਘ ਹੰਸਰਾ) ਅੱਜ ਨਾਨਕਸਰ ਨਾਲ ਸਬੰਧਤ ਬੁਲੰਦਪੁਰੀਆਂ ਦਾ ਡੇਰਾ ਮੁੱਖ ਧਾਰਾ ਖਾਲਸਾ ਪੰਥ ਵਿੱਚ ਆਇਆ ਹੈ। ਇਸ ਮੌਕੇ ਬਰੈਂਪਟਨ ਸਥਿਤ ਨਿਊ ਨਾਨਕਸਰ ਠਾਠ ਦਾ ਨਾਮ ਤਬਦੀਲ ਕਰਕੇ ਦਰਬਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਰੱਖ ਦਿੱਤਾ ਗਿਆ ਹੈ। ਕੇਸਰੀ ਨਿਸ਼ਾਨ ਝੁਲਾ ਦਿੱਤਾਅ ਗਿਆ ਹੈ ਅਤੇ ਪੰਥ ਪ੍ਰਵਾਨਿਤ ਰਹਿਤ ਮਰਯਾਦਾ ਅਨੁਸਾਰ ਅੰਮ੍ਰਿਤ ਸੰਚਾਰ ਵੀ ਹੋਇਆ ਹੈ।

ਇਸ ਕਾਰਜ ਤੋਂ ਟਰਾਂਟੋ ਦੀਆਂ ਸੰਗਤਾਂ ਵਿੱਚ ਖੁਸ਼ੀ ਦੀ ਲਹਿਰ ਹੈ, ਕਿ ਬੁਲੰਦਪੁਰੀ ਡੇਰੇ ਨੇ ਡੇਰਾਵਾਦ ਨੂੰ ਨਕਾਰ ਕੇ ਪੰਥ ਵਿੱਚ ਸ਼ਮੂਲੀਅਤ ਕਰਨ ਲਈ ਕਦਮ ਪੁੱਟੇ ਹਨ।

ਇਸ ਮੌਕੇ ਗੁਰਦੁਆਰਾ ਸਾਹਿਬ ਦਾ ਨਾਮਕਰਨ ਕਰਨ ਵਾਸਤੇ ਭਾਈ ਬਲਦੇਵ ਸਿੰਘ ਬੁਲੰਦਪੁਰੀ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਬੁਲਾਇਆ ਹੋਇਆ ਸੀ। ਇਸ ਗੱਲ ਤੋਂ ਉਹਲਾ ਵੀ ਰੱਖਿਆ ਗਿਆ ਸੀ ਪਰ ਪੰਥਕ ਸਫਾਂ ਵਿੱਚ ਇਹ ਗੱਲ ਕੱਲ ਤੋਂ ਫੈਲ ਰਹੀ ਸੀ।

ਅੱਜ 30 ਕੁ ਕਰੀਬ ਸਿੰਘ ਇਥੇ ਪਹੁੰਚੇ ਅਤੇ ਭਾਈ ਸਾਹਿਬ ਬਲਦੇਵ ਸਿੰਘ ਬੁਲੰਦਪੁਰੀ ਨਾਲ ਵਿਚਾਰ ਵਟਾਂਦਰਾ ਹੋਇਆ। ਤਕਰੀਬਨ 1 ਘੰਟਾ ਚੱਲੇ ਵਿਚਾਰ ਵਟਾਂਦਰੇ ਤੋਂ ਬਾਅਦ ਇਹ ਫੈਸਲਾ ਹੋਇਆ ਕਿ ਗੁਰਦੁਆਰਾ ਸਾਹਿਬਾਨਾਂ ਦੇ ਹਾਜ਼ਰ ਪ੍ਰਬੰਧਕ ਸੰਗਤ ਨੂੰ ਸੰਬੋਧਨ ਕਰਨਗੇ, ਪਰ ਜਥੇਦਾਰ ਗੁਰਬਚਨ ਸਿੰਘ ਨੂੰ ਸਟੇਜ ਉਪਰ ਬੋਲਣ ਦੀ ਇਜਾਜ਼ਤ ਨਹੀਂ ਹੋਵੇਗੀ।

ਗਿਆਨੀ ਗੁਰਬਚਨ ਸਿੰਘ, ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਸੰਗਤ ਵਿੱਚ ਆਏ, ਅਰਦਾਸ ਵਿੱਚ ਸ਼ਾਮਲ ਹੋਏ, ਸਾਰਿਆਂ ਦੇ ਵਿਚਾਰ ਸੁਣੇ ਅਤੇ ਸਮਾਪਤੀ ਅਰਦਾਸ ਤੋਂ ਪਹਿਲਾਂ ਹੀ ਰੁਖਸਤ ਹੋਏ।

ALL ARTICLES AND NEWS

Tag Cloud

DHARAM

Recent Post

Meta