ਬਰਗਾੜੀ ‘ਚ ਭੋਗ ਮੌਕੇ ਵਿਸ਼ੇਸ਼ ਐਲਾਨ ਹੋਣਾ ਸੰਭਵ; ਸਮਾਗਮ ਦੀ ਸਮੁੱਚੀ ਕਾਰਵਾਈ ਬਲਜੀਤ ਸਿੰਘ ਦਾਦੂਵਾਲ ਚਲਾਉਣਗੇ( ਬੱਚ ਕੇ ਭਾਈ)

ਜਲੰਧਰ, 24 ਅਕਤੂਬਰ (ਮੇਜਰ ਸਿੰਘ)-ਪਿੰਡ ਬਹਿਬਲ ਕਲਾਂ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਿਰੁੱਧ ਸੜਕ ਜਾਮ ਕਰਕੇ ਬੈਠੇ ਲੋਕਾਂ ਉੱਪਰ ਚਲਾਈ ਗੋਲੀ ਨਾਲ ਮਰਨ ਵਾਲੇ ਦੋ ਨੌਜਵਾਨਾਂ ਨਮਿਤ ਪੰਥਕ ਜਥੇਬੰਦੀਆਂ ਵੱਲੋਂ ਪਿੰਡ ਬਰਗਾੜੀ ‘ਚ ਅੱਜ ਰੱਖੇ ਗਏ ਭੋਗ ਮੌਕੇ ਪੰਥਕ ਜਥੇਬੰਦੀਆਂ ਵੱਲੋਂ ਸੰਘਰਸ਼ ਨੂੰ ਅੱਗੇ ਤੋਰਨ ਲਈ ਵਿਸ਼ੇਸ਼ ਐਲਾਨ ਕੀਤੇ ਜਾਣ ਦੀ ਸੰਭਾਵਨਾ ਹੈ। ਭਰੋਸੇਯੋਗ ਸੂਤਰਾਂ ਮੁਤਾਬਿਕ ਬੀਤੀ ਰਾਤ ਸਾਰੇ ਪੰਥਕ ਸੰਗਠਨਾਂ ਦੇ ਆਗੂਆਂ ਦੀ ਹੋਈ ਮੀਟਿੰਗ ਵਿਚ ਇਕ ਸੁਰ ਹੋ ਕੇ ਇਹ ਸਮਾਗਮ ਨੇਪਰੇ ਚਾੜ੍ਹਨ ਦਾ ਫੈਸਲਾ ਕੀਤਾ ਗਿਆ ਹੈ।

ਪਤਾ ਲੱਗਾ ਹੈ ਕਿ ਸਮਾਗਮ ਦੌਰਾਨ ਸਾਰੇ ਪੰਥਕ ਆਗੂ ਵਾਪਰੀਆਂ ਘਟਨਾਵਾਂ ਲਈ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਠਹਿਰਾ ਕੇ ਪੰਜਾਬ ਸਰਕਾਰ ਤੋਂ ਅਸਤੀਫੇ ਦੀ ਮੰਗ ਕਰ ਸਕਦੇ ਹਨ ਤੇ ਸਰਕਾਰ ਨਾਲ ਸਿਵਲ ਨਾ ਫੁਰਮਾਨੀ ਦਾ ਸੱਦਾ ਵੀ ਦੇ ਸਕਦੇ ਹਨ। ਮੀਟਿੰਗ ਵਿਚ ਪਤਾ ਲੱਗਾ ਹੈ ਕਿ ਸ: ਸਿਮਰਨਜੀਤ ਸਿੰਘ ਮਾਨ, ਭਾਈ ਮੋਹਕਮ ਸਿੰਘ, ਸ: ਗੁਰਦੀਪ ਸਿੰਘ, ਭਾਈ ਪੰਥਪ੍ਰੀਤ ਸਿੰਘ, ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ, ਬਾਬਾ ਦਲੇਰ ਸਿੰਘ ਖੇੜੀ, ਸੰਤ ਬਲਜੀਤ ਸਿੰਘ ਦਾਦੂਵਾਲ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਦੋਵੇਂ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਤੇ ਭਾਈ ਬਲਵੰਤ ਸਿੰਘ ਨੰਦਗੜ੍ਹ ਸਮੇਤ ਹੋਰ ਵੀ ਕਈ ਆਗੂ ਹਾਜ਼ਰ ਸਨ।

ਪਤਾ ਲੱਗਾ ਹੈ ਕਿ ਮੀਟਿੰਗ ‘ਚ ਫ਼ੈਸਲਾ ਕੀਤਾ ਗਿਆ ਕਿ ਸਮਾਗਮ ਦੀ ਸਮੁੱਚੀ ਕਾਰਵਾਈ ਬਲਜੀਤ ਸਿੰਘ ਦਾਦੂਵਾਲ ਚਲਾਉਣਗੇ ਤੇ ਉਹ ਹੀ ਪੰਥਕ ਜਥੇਬੰਦੀਆਂ ਵੱਲੋਂ ਜਾਰੀ ਕੀਤੇ ਜਾਣ ਵਾਲੇ ਸਾਂਝੇ ਪ੍ਰੋਗਰਾਮ ਦਾ ਐਲਾਨ ਕਰਨਗੇ। ਪਤਾ ਲੱਗਾ ਹੈ ਕਿ ਬਰਗਾੜੀ ਪਿੰਡ ਦਾ ਭੋਗ ਸਮਾਗਮ ਦੁਪਹਿਰ 12 ਵਜੇ ਆਰੰਭ ਹੋਵੇਗਾ।

Tag Cloud

DHARAM

Meta