ਪਿੰਡ ਸਾਇਆਂ ਕਲਾਂ ਵਿਖੇ ਤਿੰਨ ਰੋਜ਼ਾ ਗੁਰਮਤਿ ਪ੍ਰਸਾਰ ਕੈਂਪ ਨੇ ਬੱਚਿਆਂ ਦੇ ਮਨਾਂ ਵਿਚ ਗੁਰਮਤਿ ਗਿਆਨ ਦੀ ਲੌ ਪੈਦਾ ਕੀਤੀ,ਪਿੰਡਾਂ ਦੇ ਲੋਕੀਂ ਅਗਿਆਨਤਾ ਕਾਰਨ ਗੁਰੂ ਗ੍ਰੰਥ ਸਾਹਿਬ ਜੀ ਤੋਂ ਵੱਧ ਸਮਾਧਾਂ ਨੂੰ ਤਰਜ਼ੀਹ ਦਿੰਦੇ ਹਨ : ਗੁਰਸੇਵਕ ਸਿੰਘ ਮਦੱਰਸਾ

(ਜਸਪ੍ਰੀਤ ਕੌਰ : ਲੁਧਿਆਣਾ 29 ਜੂਨ 2015)

ਪਿੰਡਾਂ ਵਿਚ ਪ੍ਰਚਾਰ ਦੀ ਸਖ਼ਤ ਲੋੜ ਨੂੰ ਮਹਿਸੂਸ ਕਰਦਿਆਂ ਲੁਧਿਆਣਾ ਤੋਂ ਸਿੰਘ ਰੋਕਸ ਵੱਲੋਂ ਤਿੰਨ ਰੋਜ਼ਾ

ਗੁਰਮਤਿ ਪ੍ਰਸਾਰ ਕੈਂਪ 2015 ਗੁਰਦੁਆਰਾ ਬਾਗ ਸਾਹਿਬ ਸਾਇਆਂ ਕਲਾਂ ਨੇੜੇ ਡੇਹਲੋਂ ਲੁਧਿਆਣਾ ਵਿਖੇ

ਲਾਇਆ। ਜਿਸ ਵਿਚ ਹਰ ਵਰਗ ਦੇ ਬੱਚਿਆਂ ਨੇ ਹਿੱਸਾ ਲਿਆ। ਸਿੰਘ ਰੋਕਸ ਲੁਧਿ. ਦੇ ਮੁੱਖੀ ਗੁਰਸੇਵਕ ਸਿੰਘ ਮਦੱਰਸਾ

gurmat camp upkar singh

ਨੇ ਕੈਂਪ ਵਿਚ ਬੱਚਿਆਂ ਨੂੰ ਮਲਟੀਮੀਡੀਆ ਤਕਨੀਕ ਰਾਹੀਂ ਗੁਰਬਾਣੀ, ਗੁਰ ਇਤਿਹਾਸ, ਸਿੱਖ ਸਿਧਾਤਾਂ ਬਾਰੇ

ਜਾਣਕਾਰੀ ਦਿੱਤੀ । ਉਥੇ ਵੀਡੀਓ ਕਲਿਪ, ਸਲਾਈਡ ਸ਼ੋ, ਸਵਾਲ-ਜਵਾਬ ਵੀ ਪੁੱਛੇ ਗਏ । ਬੀਬੀ ਹਰਬੰਸ ਕੌਰ ਨੇ ਕੈਂਪ ਵਿਚ

ਬੱਚਿਆਂ ਨੂ ਸ਼ਬਦ ਵਿਚਾਰ ਕਰਨ ਦਾ ਸਹੀ ਤਰੀਕਾ ਸਮਝਾਇਆ।  ਬੱਚਿਆਂ ਨੂੰ ਸ਼ਰੀਰਕ ਪੱਖੋਂ ਮਜ਼ਬੂਤ ਬਣਾਉਣ ਦੇ

ਉਦੇਸ਼ ਨੂੰ ਮੁੱਖ ਰਖਦਿਆਂ ਮਨੋਰੰਜਕ ਖੇਡਾਂ ਵੀ ਕਰਵਾਈਆਂ ਜਿਸ ਦੀ ਸੇਵਾ ਸ. ਤਨਵੀਰ ਸਿੰਘ ਲੁਧਿਆਣਾ,

ਹਰਨੂਰ ਸਿੰਘ, ਕੰਵਰਪਾਲ ਸਿੰਘ, ਅਤੇ ਬੀਬੀ ਰਵਲੀਨ ਕੌਰ ਨੇ ਬਾਖੂਬੀ ਨਿਭਾਈ। ਇਸ ਤੋਂ ਇਲਾਵਾ ਆਰਟ ਐਂਡ

ਕਰਾਫਟ ਦੀ ਸੇਵਾ ਬੀਬੀ ਮਹਿੰਦਰਪਾਲ ਕੌਰ ਜੀ ਅਤੇ ਬੀਬੀ ਹਰਬੰਸ ਕੌਰ ਨੇ ਨਿਭਾਈ। ਕੈਂਪ ਦੇ ਅੰਤਲੇ ਦਿਨ ਸਮੂਹ

ਪਿੰਡ ਵਾਸੀਆਂ ਦੇ ਇਕੱਠ ਵਿਚ ਡੇਰਾਵਾਦ ਨੂੰ ਠੱਲ ਪਾਉਂਦੀ ਫ਼ਿਲਮ ਕਹਾਂ ਭੁਲਿਓ ਰੇ  ਅਤੇ ਗੁਲਾਮ ਸੋਚ ਵਿਖਾਈ

ਗਈ। ਉਪਰੰਤ ਬੱਚਿਆਂ ਨੂੰ ਸਨਮਾਨ ਚਿੰਨ੍ਹ ਤੇ ਸਰਟੀਫਿਕੇਟ ਦੇ ਕੇ ਸਨਮਾਨਤ ਕੀਤਾ । ਇਸ ਕੈਂਪ ਵਿਚ ਸਿੰਘ

ਰੌਕਸ ਦੀ ਪ੍ਰਬੰਧਕੀ ਟੀਮ ਅਤੇ ਸਿੱਖ ਰੋਜ਼ਗਾਰ ਸੇਵਾ ਦੇ ਮੁੱਖ ਸੇਵਾਦਾਰ ਸ. ਹਰਮਿੰਦਰ ਸਿੰਘ ਲੁਧਿਆਣਾ, ਸ.

ਅਮਨਪ੍ਰੀਤ ਸਿੰਘ ਲੁਧਿਆਣਾ, ਦੁਰਮਤਿ ਸੋਧਕ ਗੁਰਮਤਿ ਲਹਿਰ, ਗਲੋਬਲ ਗਿਆਨ ਐਜੂਕੇਸ਼ਨ ਟਰੱਸਟ, ਸ. ਦਲਜੀਤ ਸਿੰਘ

ਨਾਨਕ ਮਿਸ਼ਨ, ਮੇਰੀ ਮਾਂ ਬੋਲੀ ਪੰਜਾਬੀ ਸਭਾ ਦੇ ਸ. ਗੁਰਜੀਤ ਸਿੰਘ, ਬੀਬੀ ਭੁਪਿੰਦਰ ਕੌਰ, ਬੀਬੀ ਨਿਰਮਲਜੀਤ ਕੌਰ, ਸ.

ਗੁਰਸ਼ਰਨ ਸਿੰਘ, ਸ. ਮਨਿੰਦਰ ਸਿੰਘ ਕਿਲ੍ਹਾ ਰਾਏਪੁਰ, ਸ. ਹਰਕਮਲ ਸਿੰਘ ਸਾਇਆਂ ਕਲਾਂ ਆਦਿ ਵੱਲੋਂ ਵੀ ਭਰਪੂਰ

ਸਹਿਯੋਗ ਪ੍ਰਾਪਤ ਹੋਇਆ। ਸ. ਗੁਰਸੇਵਕ ਸਿੰਘ ਨੇ ਦਸਿਆ ਕਿ ਪਿੰਡਾਂ ਦੇ ਲੋਕੀਂ ਅਗਿਆਨਤਾ ਕਾਰਨ ਗੁਰੂ

ਗ੍ਰੰਥ ਸਾਹਿਬ ਜੀ ਤੋਂ ਵੱਧ ਸਮਾਧਾਂ ਨੂੰ ਤਰਜ਼ੀਹ ਦਿੰਦੇ ਹਨ। ਉਨ੍ਹਾਂ ਦਸਿਆ ਕਿ ਜਿਸ ਗੁਰਦੁਆਰਾ ਸਾਹਿਬ

ਵਿਖੇ ਕੈਂਪ ਲਗਿਆ ਸੀ ਉਥੇ ਆਉਣ ਵਾਲੀਆਂ ਸੰਗਤਾਂ ਅਪਣੇ ਨਿੱਕੇ ਨਿੱਕੇ ਬੱਚਿਆਂ ਸਾਹਮਣੇ ਸਮਾਧਾਂ

ਨੂੰ ਮੱਥਾ ਟੇਕਦੀਆਂ ਹਨ। ਜਿਸ ਦਾ ਕੋਮਲ ਮਨਾਂ ’ਤੇ ਮਾੜਾ ਪ੍ਰਭਾਵ ਪੈਂਦਾ ਹੈ। ਇਸ ਲਈ ਲੋਕਾਂ ਨੂੰ

ਅਗਿਆਨਤਾ ਤੋਂ ਬਾਹਰ ਕੱਢਣ ਲਈ ਸਿੰਘ ਰੌਕਸ ਇੰਟਰਨੈਸ਼ਨਲ ਵੱਲੋਂ ਤਿੰਨ ਰੋਜ਼ਾ ਗੁਰਮਤਿ ਕੈਂਪ ਰਾਹੀਂ

ਹੰਭਲਾ ਮਾਰਿਆ ਗਿਆ ਜਿਸ ਦਾ ਪ੍ਰਭਾਵ ਕੈਂਪ ਦੇ ਅੰਤਲੇ ਦਿਨ ਵੇਖਣ ਨੂੰ ਮਿਲਿਆ ਜਦ ਕੈਂਪ ਵਿਚ ਹਿੱਸਾ ਲੈਣ

ਵਾਲੇ ਬੱਚਿਆਂ ਦੇ ਮਾਤਾ-ਪਿਤਾ ਅਤੇ ਪਿੰਡ ਵਾਸੀਆਂ ਨੇ ਗੁਰਮਤਿ ਗਿਆਨ ਨਾਲ ਭਰਪੂਰ ਫ਼ਿਲਮਾਂ ਨੂੰ ਬੜੇ

ਧਿਆਨ ਨਾਲ ਵੇਖਿਆ ਤੇ ਵਿਚਾਰ ਚਰਚਾ ਨੂੰ ਸੁਣਿਆ। ਸ. ਗੁਰਸੇਵਕ ਸਿੰਘ ਨੇ ਪਿੰਡਵਾਸੀਆਂ ਨੂੰ ਕਿਹਾ ਕਿ

ਇਥੇ ਹੀ ਬਸ ਨਹੀਂ ਸਗੋ ਇਹ ਇਕ ਸ਼ੁਰੂਆਤ ਹੈ ਜਿਸ ਦੇ ਲਈ ਅਗਾਂਹ ਵੀ ਸਾਡੇ ਵੱਲੋਂ ਬੱਚਿਆਂ ਦੀਆਂ ਫੋਲੋ-ਅਪ

ਕਲਾਸਾਂ ਲਾ ਕੇ ਇੰਨ੍ਹਾਂ ਦੇ ਗਿਆਨ ਦੇ ਵਿਕਾਸ ਵਿਚ ਵਾਧਾ ਕਰਣ ਦਾ ਉਪਰਾਲਾ ਕੀਤਾ ਜਾਵੇਗਾ।

Tag Cloud

DHARAM

Meta