ਪਿੰਡਾਂ ਵਿਚ ਬਾਬੇ ਨਾਨਕ ਦੇ ਮਿਸ਼ਨ ਨੂੰ ਪ੍ਰਚਾਰਣ ਦੀ ਵੱਧ ਲੋੜ : ਗੁਰਸੇਵਕ ਸਿੰਘ ਮਦੱਰਸਾ (ਜਸਪ੍ਰੀਤ ਕੌਰ ਫ਼ਰੀਦਾਬਾਦ/ਲੁਧਿਆਣਾ 23 ਜੂਨ 2015)

rajoana camp final copy

ਪਿੰਡਾਂ ਵਿਚ ਪ੍ਰਚਾਰ ਦੀ ਸਖ਼ਤ ਲੋੜ ਨੂੰ ਮਹਿਸੂਸ ਕਰਦਿਆਂ ਲੁਧਿਆਣਾ ਤੋਂ ਸਿੰਘ ਰੋਕਸ (ਇੰਟਰਨੈਸ਼ਨਲ) ਵੱਲੋਂ

ਗੁਰਮਤਿ ਪ੍ਰਚਾਰ ਲਹਿਰ ਪਿੰਡ ਰਾਜੋਆਣਾ ਕਲਾਂ/ਰਾਜੋਆਣਾ ਖੁਰਦ, ਗੁਰਸਿੱਖ ਫੈਮਿਲੀ ਕਲੱਬ ਲੁਧਿਆਣਾ ਅਤੇ ਨਾਨਕ

ਮਿਸ਼ਨ ਦੇ ਸਹਿਯੋਗ ਨਾਲ ਤਿੰਨ ਰੋਜ਼ਾ ਗੁਰਮਤਿ ਪ੍ਰਸਾਰ ਕੈਂਪ 2015 ਗੁਰਦੁਆਰਾ ਅਟਾਰੀ ਸਾਹਿਬ ਰਾਜੋਆਣਾ

ਖੁਰਦ ਵਿਖੇ ਲਾਇਆ ਗਿਆ ਜਿਸ ਵਿਚ ਬੱਚਿਆਂ ਅਤੇ ਉਨ੍ਹਾਂ ਦੇ ਮਾਤਾ –ਪਿਤਾ ਨੇ ਵੀ ਹਿੱਸਾ ਲਿਆ। ਸਿੰਘ ਰੋਕਸ

ਦੇ ਮੁੱਖ ਸੇਵਾਦਾਰ ਗੁਰਸੇਵਕ ਸਿੰਘ ਮਦੱਰਸਾ ਨੇ ਕੈਂਪ ਵਿਚ ਬੱਚਿਆਂ ਨੂੰ ਮਲਟੀਮੀਡੀਆ ਤਕਨੀਕ ਰਾਹੀਂ

ਗੁਰਬਾਣੀ, ਗੁਰ ਇਤਿਹਾਸ, ਸਿੱਖ ਸਿਧਾਂਤਾਂ ਬਾਰੇ ਜਾਣਕਾਰੀ ਦਿੱਤੀ ਉਥੇ ਵੀਡੀਓ ਕਲਿਪ, ਸਲਾਈਡ ਸ਼ੋ, ਸਵਾਲ-ਜਵਾਬ ਵੀ

ਪੁੱਛੇ ਗਏ । ਗੁਰਮਤਿ ਪ੍ਰਚਾਰ ਲਹਿਰ ਰਾਜੋਆਣਾ ਦੇ ਵੀਰ ਤਹਿਬਰ ਸਿੰਘ, ਚਮਕੌਰ ਸਿੰਘ ਅਤੇ ਬੀਬੀ ਹਰਬੰਸ ਕੌਰ ਨੇ

ਗੁਰਬਾਣੀ ਸਿਧਾਂਤਾਂ ਬਾਰੇ ਖੋਜ ਭਰਪੂਰ ਜਾਣਕਾਰੀ ਦਿੱਤੀ । ਬੱਚਿਆਂ ਨੂੰ ਸ਼ਰੀਰਕ ਪੱਖੋਂ ਮਜ਼ਬੂਤ ਬਣਾਉਣ ਦੇ

ਉਦੇਸ਼ ਨੂੰ ਮੁੱਖ ਰਖਦਿਆਂ ਮਨੋਰੰਜਕ ਖੇਡਾਂ ਵੀ ਕਰਵਾਈਆਂ ਜਿਸ ਦੀ ਸੇਵਾ ਸ. ਤਨਵੀਰ ਸਿੰਘ ਲੁਧਿਆਣਾ,

ਕੰਵਰਪਾਲ ਸਿੰਘ, ਅਤੇ ਬੀਬੀ ਰਵਲੀਨ ਕੌਰ ਨੇ ਬਾਖੂਬੀ ਨਿਭਾਈ। ਇਸ ਤੋਂ ਇਲਾਵਾ ਆਰਟ ਐਂਡ ਕਰਾਫਟ ਦੀ ਸੇਵਾ

ਬੀਬੀ ਮਹਿੰਦਰਪਾਲ ਕੌਰ ਜੀ ਅਤੇ ਬੀਬੀ ਹਰਬੰਸ ਕੌਰ ਨੇ ਨਿਭਾਈ। ਕੈਂਪ ਦੇ ਅੰਤਲੇ ਦਿਨ ਸਮੂਹ ਪਿੰਡ ਵਾਸੀਆਂ ਦੇ

ਇਕੱਠ ਵਿਚ ਬੱਚਿਆਂ ਨੂੰ ਸਨਮਾਨ ਚਿੰਨ੍ਹ, ਮੈਡਲ ਤੇ ਸਰਟੀਫਿਕੇਟ ਦੇ ਕੇ ਸਨਮਾਨਤ ਕੀਤਾ ਗਿਆ। ਇਸ ਮੌਕੇ

ਗੁਰਮਤਿ ਗਿਆਨ ਨਾਲ ਭਰਪੂਰ ਧਾਰਮਕ ਫਿਲਮਾਂ ਵੀ ਵਿਖਾਈਆਂ ਜਿਸ ਦਾ ਪਿੰਡ ਵਾਸੀਆਂ ਨੇ ਅਨੰਦ ਮਾਣਿਆ। ਇਸ

ਕੈਂਪ ਵਿਚ ਸਿੰਘ ਰੌਕਸ ਦੀ ਪ੍ਰਬੰਧਕੀ ਟੀਮ ਅਤੇ ਸਿੱਖ ਰੋਜ਼ਗਾਰ ਸੇਵਾ ਦੇ ਮੁੱਖ ਸੇਵਾਦਾਰ ਸ. ਹਰਮਿੰਦਰ ਸਿੰਘ

ਲੁਧਿਆਣਾ, ਸ. ਅਮਨਪ੍ਰੀਤ ਸਿੰਘ ਲੁਧਿਆਣਾ, ਦੁਰਮਤਿ ਸੋਧਕ ਗੁਰਮਤਿ ਲਹਿਰ, ਗਲੋਬਲ ਗਿਆਨ ਐਜੂਕੇਸ਼ਨ ਟਰੱਸਟ, ਸ.

ਦਲਜੀਤ ਸਿੰਘ ਨਾਨਕ ਮਿਸ਼ਨ, ਸੁਖਮਨ ਪੈਲੇਸ ਦੇ ਸ. ਜਗਦੀਪ ਸਿੰਘ ਸਾਬਕਾ ਸਰਪੰਚ, ਗੁਰਦੁਆਰਾ ਅਟਾਰੀ ਸਾਹਿਬ ਦੇ

ਸੇਵਾਦਾਰ ਸ. ਹਰਮਨਜੋਤ ਸਿੰਘ, ਸ. ਗੁਰਬਖਸ਼ ਸਿੰਘ, ਜਸਬੀਰ ਸਿੰਘ, ਗੁਰਮੇਲ ਸਿੰਘ, ਜੁਗਰਾਜ ਸਿੰਘ ਆਦਿ ਵੱਲੋਂ ਵੀ

ਭਰਪੂਰ ਸਹਿਯੋਗ ਪ੍ਰਾਪਤ ਹੋਇਆ।

ALL ARTICLES AND NEWS

Tag Cloud

DHARAM

Meta