ਪਾਪਾਂ-ਮੁਕਤ ਸਮਾਜੀ ਸਿਰਜਣਾ ਅਤੇ ਨੇਕ- ਮਨੁੱਖਾਂ ਦੀ ਉਪਜ ਸਦਾ ਚਲਦੀ ਰਹੇਗੀ -ਦਲਬੀਰ ਸਿੰਘ ਪੱਤਰਕਾਰ ਮੋਬਾਇਲ: 99145-71713

ਜਦੋਂ ਤੋਂ ਮਨੁੱਖ ਨੇ ਹੋਸ਼ ਸੰਭਾਲੀ ਹੈ ਉਹ ਆਪਣੇ-ਆਪ ਨੂੰ ਅਤੇ ਸਮਾਜ ਨੂੰ

ਸੁਧਾਰਨ ਲਈ ਸਦਾ ਯਤਨਸ਼ੀਲ ਰਿਹਾ ਹੈ। ਧਾਰਮਿਕ ਰਹਿਬਰ ਕਈ ਸਦੀਆਂ ਤਾਂਈ ਇਹਨਾਂ ਯਤਨਾਂ

ਵਿੱਚ ਰੁੱਝੇ ਰਹੇ। ਪਰ ਸ਼ਕਤੀਸ਼ਾਲੀ ਰਾਜੇ ਅਤੇ ਹਾਕਮ ਆਪਣੀਆਂ ਹਉਮੈਂ-ਗ੍ਰਸਤ ਲੋੜਾਂ

ਅਨੁਸਾਰ ਇਹਨਾਂ ਦੋਵਾਂ ਧਾਰਾਵਾਂ ਨੂੰ ਪੁੱਠਾ ਗੇੜਾ ਦੇ ਕੇ ਪਲੀਤ ਕਰਨ ਵਿੱਚ ਰੁੱਝੇ

ਰਹੇ। ਇਹ ਵਰਤਾਰਾ ਅਣਗਿਣਤ ਸਦੀਆਂ ਤਾਂਈ ਸਾਰੀ ਧਰਤੀ ਤੇ ਚਲਦਾ ਰਿਹਾ ਅਤੇ ਅੱਜ ਵੀ ਅਸੀਂ

ਇਸ ਦੀਆਂ ਅਗਨੀ-ਲਾਟਾਂ ਚਾਰ-ਚੁਫੇਰੇ ਹੰਢਾਅ ਰਹੇ ਹਾਂ। ਭਾਵੇਂ ਅਮਰੀਕੀ ਬੁੱਧੀਮਾਨ

ਹਟਿੰਗਟਨ ਨੇ ਇਸ ਦੇ ਅਜੋਕੇ ਪ੍ਰਗਟਾਵੇ ਨੂੰ “ਸੱਭਿਆਚਾਰਾਂ ਦਾ ਭੇੜ” ਦੱਸਿਆ ਹੈ, ਪਰ

ਸੱਚਾਈ ਇਹ ਹੈ ਕਿ ਪਿਛਲੀ ਸਦੀ ਦੇ ਅੱਧ ਤੋਂ ਅਮਰੀਕੀਆਂ ਵੱਲੋਂ ਵੇਤਨਾਮ ਵਿੱਚ ਸਹੇੜੀ

ਲੜਾਈ ਅਤੇ ਉਸ ਵਿੱਚ ਆਪਣੀ ਨਮੋਛੀ ਭਰੀ ਹਾਰ ਪਿੱਛੋਂ ਵੀ ਆਪਣਾ ਸਾਮਰਾਜ

ਫੈਲਾਉਣ ਅਤੇ ਦੂਜਿਆਂ ਦੇਸ਼ਾਂ ਨੂੰ ਆਪਣੇ ਅਧੀਨ ਅਤੇ ਲੁੱਟ ਕਰਨ ਲਈ ਆਪਣੀ ਸ਼ਕਤੀ,

ਰਾਜਨੀਤਕ ਚਲਾਕੀਆਂ ਅਤੇ ਹੈਂਕੜ ਦੀ ਵਰਤੋਂ ਨਹੀਂ ਤਿਆਗੀ। ਪੱਛਮੀ ਸਾਮਰਾਜੀਆਂ ਨਾਲ

ਮਿਲ ਕੇ ਇਸ ਨੇ ਹੁਣ ਇਸਲਾਮੀ ਦੇਸ਼ਾਂ ਨੂੰ “ਸ਼ੀਆਂ” ਅਤੇ “ਸੂਨੀਆਂ” ਵਿੱਚ ਵੰਡ ਕੇ

ਆਪਸ ਵਿੱਚ ਲੜਾਉਣ ਵਿੱਚ ਸਫਲਤਾ ਪ੍ਰਾਪਤ ਕਰ ਲਈ ਹੈ। ਇਸੇ ਕਿਸਮ ਦਾ ਵਰਤਾਰਾ ਸਿੱਖ

ਇਤਿਹਾਸ ਵਿੱਚ “ਗੁਰਮੁਖਾਂ” ਅਤੇ “ਮਨਮੁਖਾਂ” ਵਿੱਚ ਟੱਕਰਾਂ ਕਰਾ ਕੇ ਬ੍ਰਹਮਣਵਾਦੀਆਂ

ਨੇ ਪੰਜਾਬ ਅਤੇ ਕਈ ਹੋਰ ਥਾਂਈ ਨਾਨਕ ਵਿਚਾਰਧਾਰਾ ਨੂੰ ਜੜ੍ਹੋਂ ਪੁੱਟਣ ਵਿੱਚ ਸਫਲਤਾ

ਪ੍ਰਾਪਤ ਕੀਤੀ ਹੈ। ਇਸ ਦਾ ਅਜੋਕਾ ਰੂਪ ਅਸੀਂ ਬਾਦਲਕਿਆਂ ਦੀਆਂ ਇੰਦਰਾਕਿਆਂ ਨਾਲ

ਲੁਕਵੀਂਆਂ ਪੀਘਾਂ ਅਤੇ ਬੀ. ਜੇ. ਪੀ. ਨਾਲ ਪ੍ਰਤੱਖ ਭਾਈਵਾਲੀ ਵਿੱਚ ਵੇਖਦੇ ਹਾਂ। ਸਿੱਟਾ ਸੀ

“ਸਾਕਾ ਨੀਲਾ ਤਾਰਾ” ਅਤੇ ਸਿੱਖਾਂ ਦੀ “ਕੁਲ-ਨਾਸ”। ਆਓ ਇਹਨਾਂ ਦੋ ਵਰਤਾਰਿਆਂ ਦੇ

ਸਨਮੁਖ ਭਾਰਤ ਅੰਦਰ ਅਜੋਕੀ ਰਾਜਨੀਤੀ ਤੇ ਇੱਕ ਪੰਛੀ ਝਾਤ ਮਾਰੀਏ।

ਆਮ ਆਦਮੀ ਪਾਰਟੀ ਦੀ ਕੱਲ੍ਹ ਦਿੱਲੀ ਵਿਖੇ 320 ਮੈਂਬਰੀ ਜਨਰਲ ਕੌਂਸਲ ਨੇ 247 ਅਤੇ

8 ਮੈਂਬਰਾਂ ਦੇ ਫਰਕ ਨਾਲ ਪਈਆਂ ਵੋਟਾਂ ਰਾਹੀਂ ਪਾਰਟੀ ਦੇ ਚਾਰ ਮੁੱਢਲੇ ਮੈਂਬਰਾਂ

ਜਿਨ੍ਹਾਂ ਵਿੱਚ ਸ਼੍ਰੀ ਯੋਗਿੰਦਰ ਯਾਦਵ ਅਤੇ ਸ਼੍ਰੀ ਪ੍ਰਸ਼ਾਂਤ ਭੂਸ਼ਨ ਸ਼ਾਮਲ ਸਨ ਨੂੰ ਆਪਣੀ

ਮੈਂਬਰਸ਼ਿਪ ਵਿੱਚੋਂ ਖਾਰਜ ਕਰ ਦਿੱਤਾ।ਇਹਨਾਂ ਦੋਵਾਂ ਸੱਜਣਾਂ ਨੇ ਬੜੇ ਧੂਮ-ਧੜੱਕੇ ਨਾਲ

ਮੀਡੀਆ ਰਾਹੀਂ ਕਿਹਾ ਕਿ ਮੀਟਿੰਗ ਵਿੱਚ ਬੜੀ “ਧੱਕਾ-ਮੁੱਕੀ” ਹੋਈ ਸੀ। ਪਰ ਹਾਵੀ ਧਿਰ ਨੇ

ਇਸ ਦਾ ਖੰਡਨ ਕੀਤਾ। ਮੀਟਿੰਗ ਵਿੱਚ ਪਏ ਰਾਮ-ਰੋਲੇ ਤੋਂ ਪਹਿਲਾਂ ਹੀ ਪਾਰਟੀ ਦੇ ਕਨਵੀਨਰ

ਅਤੇ ਦਿੱਲੀ ਦੇ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਆਪਣਾ ਸੰਖੇਪ ਭਾਸ਼ਣ ਦੇ ਕੇ ਚਲੇ

ਗਏ ਸਨ। ਦੱਸਿਆ ਗਿਆ ਹੈ ਕਿ ਕੇਜਰੀਵਾਲ ਦਾ ਕਥਨ ਸੀ ਕਿ ਉਹ ਇਹਨਾਂ ਦੋ ਸੱਜਣਾਂ ਨਾਲ

ਉਹ ਪਾਰਟੀ ਅੰਦਰ ਕੰਮ ਨਹੀਂ ਕਰ ਸਕਦੇ। ਆਮ ਮੀਡੀਏ ਨੇ ਵੱਡੀ ਪੱਧਰ ਤੇ  ਕੇਜਰੀਵਾਲ

ਨੂੰ “ਡਿਕਟੇਟਰ” ਅਤੇ ਪਾਰਟੀ ਨੂੰ ਦੂਜੀਆਂ ਪਾਰਟੀਆਂ ਵਰਗੀ “ਨਖਿੱਧ” ਦੱਸ ਕੇ ਭੰਡਿਆ।

ਪੰਜਾਬੀ ਦੀ ਇੱਕ ਕਹਾਵਤ ਹੈ: “ਗਾਂ ਸੂਏ ਤੇ ਬਲਦ ਦੀ…….ਪਾਟੇ”। ਇਸ ਸੰਬੰਧ ਵਿੱਚ

ਅਰਨਵ-ਗੋ-ਸਵਾਮੀ ਵਲੋਂ “ਟਾਈਮਜ਼-ਨਾਓ” ਤੇ ਨਿਭਾਈ ਗਈ ਭੂਮਿਕਾ ਵੇਖਣ ਵਾਲੀ ਸੀ।

ਮੁੱਖ ਧੜੇ ਨੇ ਕੱਢੇ ਗਏ ਮੈਂਬਰਾਂ ਤੇ ਦੋਸ਼ ਲਾਇਆ ਕਿ ਉਹਨਾਂ ਨੇ ਦਿੱਲੀ ਅਸੈਂਬਲੀ

ਚੋਣਾਂ ਵਿੱਚ ਪਾਰਟੀ ਨੂੰ “ਹਰਾਉਣ” ਦੇ ਯਤਨ ਕੀਤੇ ਸਨ।

ਭਾਰਤ ਦੀ ਵੰਡ ਸਮੇਂ ਹੋਏ ਫਿਰਕੂ ਕਤਲੇਆਮ ਦੇ ਮੁੱਖ ਦੋਸ਼ੀ ਸਨ ਉਸ ਸਮੇਂ

ਦੇ ਗਾਂਧੀ, ਨਹਿਰੂ ਅਤੇ ਜਨਾਹ ਵਰਗੇ ਆਗੂ। ਉਨ੍ਹਾਂ ਦੇ “ਮਾਰਗ-ਦਰਸ਼ਨਾਂ” ਤੇ

ਚੱਲਦਿਆਂ, ਮੁੱਖ ਰੂਪ ਵਿੱਚ ਇੰਦਰਾ-ਗਾਂਧੀ ਨੇ ਪਹਿਲਾਂ ਸ਼੍ਰੀ ਜੈ-ਪ੍ਰਕਾਸ਼-ਨਰਾਇਣ ਵਲੋਂ

ਪਾਪਾਂ-ਵਿਰੋਧੀ ਚਲਾਈ ਲਹਿਰ ਨੂੰ ਕੁਚਲਿਆ ਤੇ ਫਿਰ ਮਹਾਨ ਨਾਨਕ ਵਿਚਾਰ ਧਾਰਾ ਨੂੰ

ਜੜੋਂ ਪੁੱਟਣ ਦੀ ਸੇਧ ਮਿੱਥ ਕੇ ਸਿੱਖਾਂ ਦੀ “ਕੁਲ-ਨਾਸ” ਦਾ ਪੈਂਤੜਾ ਲਿਆ। ਸਾਰੇ

ਰਾਜਨੀਤਿਕ-ਪਾਪੀਆਂ ਨੇ ਉਸਦਾ ਸਾਥ ਦਿੱਤਾ। ਇਸ ਲੜੀ ਵਿੱਚ ਮੁਸਲਮਾਨਾਂ, ਦਲਿਤਾਂ,

ਨਕਸਲੀਆਂ/ਮਾਓਵਾਦੀਆਂ, ਇਸਾਈਆਂ ਅਤੇ ਅਨੇਕ ਘੱਟ ਗਿਣਤੀ ਭਾਈਚਾਰਿਆਂ ਦੀ

ਬਰਬਾਦੀ ਗਿਣਨੀ ਮਿਣਨੀ ਔਖੀ ਹੈ। ਫਿਰ ਦੌਰ ਚੱਲਿਆ ਭ੍ਰਿਸ਼ਟਾਚਾਰ ਦਾ ਅਤੇ ਉੱਤਰ ਵਿੱਚ

ਸ਼੍ਰੀ ਅੰਨਾ-ਹਜ਼ਾਰੇ ਦੀ ਲਹਿਰ ਦਾ। ਇਸ ਵਿੱਚੋਂ ਸਿਖਰ ਤੇ ਉਪਜੀ ਆਮ ਆਦਮੀ ਪਾਰਟੀ।

ਆਮ ਲੋਕਾਂ ਨੂੰ ਇਸਤੇ ਵੱਡੀ ਆਸ ਲੱਗੀ। ਆਮ ਮਨੁੱਖ ਇਹ ਭੁੱਲ ਹੀ ਗਿਆ ਕਿ ਇਸ ਵਿੱਚ

ਸ਼ਾਮਿਲ “ਗੁਰਮੁੱਖ”, “ਮਨਮੁੱਖ” ਅਤੇ “ਮੌਕਾਪ੍ਰਸਤ” ਵੀ ਸ਼ਾਮਿਲ ਹਨ। ਉਹਨਾਂ ਨੇ

ਆਪਣੇ-ਆਪਣੇ ਰੰਗ ਦਿਖਾਉਣੇ ਹਨ ਅਤੇ ਇਸ ਦਾ ਅਰੰਭ ਹੋ ਗਿਆ ਹੈ। ਪੰਜਾਬ ਵਿੱਚ

ਪਾਰਲੀਮੈਂਟ ਮੈਂਬਰ  ਧਰਮਵੀਰ ਗਾਂਧੀ ਇਹ ਕਹਿ ਕੇ, ਕਿ ਉਹ ਕਿਸੇ ਦਾ “ਪਿਛਲੱਗ” ਨਹੀਂ,

ਕੱਲ੍ਹ ਯੋਗਿੰਦਰ ਯਾਦਵ ਅਤੇ ਪ੍ਰਸ਼ਾਂਤ ਭੂਸ਼ਨ ਨਾਲ ਮਿਲ ਗਿਆ। ਕਹਿਣਾ ਉਸਦਾ ਇਹ ਸੀ ਕਿ

ਉਹ ਲੰਮੇ ਸਮੇਂ ਤੋਂ “ਜਨਤਕ” ਸੇਵਾ ਕਰਦਾ ਆ ਰਿਹਾ ਹੈ। ਪਰ ਕੀ ਉਹਨੂੰ ਰਾਜਨੀਤੀ

ਵਿੱਚ ਸੱਚ ਝੂਠ ਪਰਖਣ ਦੀ ਸਮਝ ਹੈ? ਆਉਂਦੇ ਥੋੜੇ ਸਮੇਂ ਇਸ ਦਾ ਨਿਤਾਰਾ ਹੋ

ਜਾਏਗਾ। ਪੰਜਾਬ ਅਤੇ ਹਰਿਆਣੇ ਅੰਦਰ ਪਿਛਲੀ ਇੱਕ ਸਦੀ ਤੋਂ ਵੱਡੇ ਅਤੇ ਸਾਰੇ

ਪੁਆੜਿਆਂ ਦੀ ਜੜ੍ਹ “ਆਰੀਆ-ਸਮਾਜੀ” ਸ਼ਤਾਨੀਆਂ ਅਤੇ ਚਲਾਕੀਆਂ ਨੇ। ਇਹਨਾਂ ਦੀ ਹੀ

ਛਤਰ-ਛਾਇਆ ਸਦਕਾ ਭਾਰਤ ਅੰਦਰ ਮਾਰਕਸਵਾਦੀ ਵਿਚਾਰਧਾਰਾ ਦਮ ਤੋੜ ਰਹੀ ਹੈ।

ਯੋਗਿੰਦਰ ਯਾਦਵ ਅਤੇ ਧਰਮਵੀਰ ਗਾਂਧੀ ਸੱਚ-ਮੁੱਚ ਇੱਕੋ ਸਿਧਾਂਤ ਦੀ ਉਪਜ ਹਨ ਜਾਂ ਕੁਝ

ਹੋਰ?

ਆਓ ਹੁਣ ਭਾਰਤ ਦੀ ਆਉਣ ਵਾਲੀ ਰਾਜਨੀਤਿਕ ਹਵਾ ਵੱਲ ਝਾਤੀ ਮਾਰੀਏ ਅਤੇ

ਵੇਖੀਏ ਕਿ ਆਮ ਆਦਮੀ ਪਾਰਟੀ ਦੀ ਉਸ ਵਿੱਚ ਕੋਈ ਭੂਮਿਕਾ ਹੋ ਸਕਦੀ ਹੈ ਜਾਂ ਨਹੀਂ?

ਮੋਦੀ ਸਰਕਾਰ ਵਲੋਂ ਕਿਸਾਨਾਂ ਦੀ ਜ਼ਮੀਨ ਪ੍ਰਾਪਤ ਕਰਨ ਲਈ ਸਿਰੜ ਨਾਲ ਜਿਹੜਾ ਬਿੱਲ ਪਾਸ

ਕਰਵਾਉਣ ਦੇ ਯਤਨ ਹੋ ਰਹੇ ਹਨ, ਉਸਦੇ ਵਿਰੋਧ ਵਿੱਚ ਸਾਰੇ ਦੇਸ਼ ਅੰਦਰ ਇੱਕ ਤਕੜੀ ਹਨੇਰੀ

ਚੱਲ ਰਹੀ ਹੈ। ਕੀ ਇਹ ਤੁਫਾਨ ਤਾਂ ਨਹੀਂ ਬਣ ਜਾਏਗੀ? ਨੁਕਤਾ ਇੰਨਾ ਹੀ ਹੈ ਕੀ ਕਿਸੇ

ਮਨੁੱਖ ਪਾਸ ਆਪਣੇ ਜੀਵਨ ਨਿਰਬਾਹ ਲਈ ਜੋ ਥੋੜੀ ਭੂਮੀ ਹੈ, ਕੀ ਸਰਕਾਰ ਉਸ ਨੂੰ ਖੋਹ

ਲਵੇਗੀ? ਅਤੇ ਦੇ ਦੇਵੇਗੀ ਵੱਡੇ ਅਰਬਪਤੀ ਘਰਾਣਿਆਂ ਨੂੰ? 2014 ਦੀਆਂ ਪਾਰਲੀਮਾਨੀ

ਚੋਣਾਂ ਵਿੱਚ ਬ੍ਰਾਹਮਣ ਹਰਿਆ ਅਤੇ ਬਾਣੀਆਂ ਜਿੱਤਿਆ। ਕਿਰਤੀ ਲਈ ਕੋਈ ਫਰਕ ਪਿਆ? ਜੇ

ਪਿਆ ਤਾਂ ਆਓ ਦੇਖੀਏ। ਭਾਰਤੀ ਹਾਕਮਾਂ ਨੇ ਪਿਛਲੇ ਦਸਾਂ ਸਾਲਾਂ ਵਿੱਚ ਵੱਡੇ

ਪੂੰਜੀਪਤੀਆਂ ਨੂੰ ਸਰਕਾਰੀ ਪੱਧਰ ਤੇ “ਇੰਨਕਮ-ਟੈਕਸ”, “ਐਕਸਾਈਜ਼ ਡਿਊਟੀ” ਅਤੇ

“ਕਸਟਮਜ਼-ਡਿਊਟੀ” ਵਿੱਚ ਜੋ ਛੋਟਾਂ ਤੇ ਰਿਆਇਤਾਂ ਦਿੱਤੀਆਂ, ਉਹਨਾਂ ਦੀ ਸਮੁੱਚੀ ਰਕਮ

ਬਣਦੀ ਹੈ:-(ਵੇਖੋ ਆਊਟ ਲੁੱਕ 23 ਮਾਰਚ 2015 ਸਫ਼ਾ ਨੰ: 20)

ਰੁ:42,000,000,000,000 (ਚਾਰ ਸੌ ਵੀਹ ਖਰਬ) ਇਸ ਰਕਮ ਨਾਲ ਮਨਰੇਗਾ ਸਕੀਮ ਅਧੀਨ

ਗਰੀਬਾਂ ਨੂੰ 121 ਸਾਲ ਤਾਈਂ ਰੁਜ਼ਗਾਰ ਦਿੱਤਾ ਜਾ ਸਕਦਾ ਸੀ। ਇੱਕ ਹੋਰ ਰੂਪ ਵਿੱਚ ਖੁਰਾਕ

ਸਹਾਇਤਾ ਵੀ ਅਜੋਕੀ ਪੱਧਰ ਤੱਕ, 34 ਸਾਲ ਚਲਾਈ ਜਾ ਸਕਦੀ ਸੀ। ਉਪਰੋਕਤ ਬੇ-ਸ਼ਰਮੀ ਦਾ ਨਾਚ

ਮਨਮੋਹਣ ਸਿੰਘ ਸਰਕਾਰ ਨੇ ਆਪਣੇ ਆਖਰੀ ਬਜਟ ਵਿੱਚ ਧਨਾਢਾਂ ਨੂੰ 57,703 ਕਰੋੜ

ਰੁਪਇਆਂ ਦੀਆਂ ਰਿਆਇਤਾਂ ਦਿੱਤੀਆਂ ਸਨ। 2014-15 ਦੇ ਬਜਟ ਵਿੱਚ ਧਨਾਢਾਂ ਨੂੰ

ਇਨਕਮ ਟੈਕਸ ਵਿੱਚ 24 ਘੰਟਿਆਂ ਵਿੱਚ 171 ਕਰੋੜ ਰੁਪਏ ਦੀ ਰਿਆਇਤ ਅਤੇ 60 ਮਿੰਟਾਂ

ਵਿੱਚ 7 ਕਰੋੜ ਰੁਪਏ ਦੀ ਰਿਆਇਤ ਮਿਲੀ। ਇਸ ਵਿੱਚ 1,84,000 ਕਰੋੜ ਰੁਪਏ ਦੀ ਐਕਸਾਈਜ਼

ਡਿਊਟੀ ਛੋਟ ਦਿੱਤੀ ਗਈ ਅਤੇ 3,01,000 ਕਰੋੜ ਰੁਪਏ ਕਸਟਮਜ਼ ਡਿਊਟੀ ’ਚੋਂ ਮਾਫ ਕੀਤੇ

ਗਏ। ਪਰ ਵਿਚਾਲੇ ਹੀ ਮੋਦੀ ਸਰਕਾਰ ਦੇ ਆਉਣ ਨਾਲ ਉਸੇ ਸਾਲ ਇਹ ਵੱਧ ਕੇ 62,399 ਕਰੋੜ

ਰੁਪਏ ਹੋ ਗਈ। ਖਜ਼ਾਨਾ ਮੰਤਰੀ ਅਰੁਣ-ਜੇਤਲੀ ਨੇ ਇਸ ਵਰ੍ਹੇ ਦੇ ਬਜਟ ਵਿੱਚ ਸੋਨੇ ਤੇ

ਹੀਰਿਆਂ ਦੇ ਵਪਾਰੀਆਂ ਨੂੰ 75,592 ਕਰੋੜ ਰੁਪਏ ਦੇ ਟੈਕਸਾਂ ਦੀ ਛੋਟ ਦਿੱਤੀ ਹੈ। ਪਰ

ਦੂਜੇ ਬੰਨੇ ਕਿਸਾਨੀ, ਵਿੱਦਿਦਆ, ਮਨਰੇਗਾ, ਸਿਹਤ ਅਤੇ ਬੱਚਿਆਂ ਦੀਆਂ ਸਹੂਲਤਾਂ ਲਈ

ਵੱਡੀਆਂ ਰਕਮਾਂ ਘਟਾ ਦਿੱਤੀਆਂ ਹਨ। ਇਹ ਨੇ ਬਾਣੀਆ ਦੇ ਰੰਗ। ਪ੍ਰਧਾਨ ਮੰਤਰੀ ਦਾ

ਨਾਂ ਤਾਂ ਹੈ “ਮੋਦੀ”, ਜੋ ਪੇਸ਼ਾ ਸੀ ਗੁਰੂ ਨਾਨਕ ਦੇਵ ਜੀ ਦਾ, ਲੋਧੀ ਹਾਕਮ ਸਮੇਂ,

ਸੁਲਤਾਨ ਪੁਰ ਲੋਧੀ ਵਿਖੇ। ਪਰ ਉਹਨਾਂ ਦੇ ਮੁਖਾਰਬਿੰਦ ਤੋਂ ਤਾਂ ਸਦਾ ‘ਤੇਰਾ-ਤੇਰਾ’ ਹੀ

ਉਚਰਿਆ। ਪਰ ਇੱਥੇ ਤਾਂ ‘ਤੁਹਾਡਾ-ਤੁਹਾਡਾ’ ਕਹਿ ਕੇ ਅਰਬ ਪਤੀਆਂ ਦੇ ਘਰ ਭਰੇ ਜਾ ਰਹੇ

ਹਨ। ਤਾਂਹੀ ਤਾਂ ਭਾਰਤੀ ਲੋਕਾਂ ਨੂੰ ਹੁਣ ਆਮ ਆਦਮੀ ਪਾਰਟੀ ਵਰਗੀ ਸੰਸਥਾ ਦੀ ਤੀਖਣ

ਲੋੜ ਭਾਸਦੀ ਹੈ। ਉਪਰੋਕਤ ਅੰਕੜਿਆਂ ਦੇ ਸਨਮੁੱਖ ਮੀਡੀਆ ਦੇ ਗਾਲਾਂ ਕੱਢਣ ਨਾਲ ਇਹ

ਪਾਰਟੀ ਤੇ ਇਸ ਪਿੱਛੇ ਕੰਮ ਕਰਦੀ ਭਾਵਨਾ ਖਤਮ ਨਹੀਂ ਹੋਣੀ। ਅੰਗਰੇਜਾਂ ਨੇ ਰਾਜ ਕਰਨ ਲਈ

ਚੀਨੀਆਂ ਨੂੰ ਫੀਮੀ ਬਣਾਇਆ ਸੀ ਅਤੇ ਬਾਦਲਾਂ ਨੇ ਪੰਜਾਬੀਆਂ ਨੂੰ ਬੇ-ਸ਼ੱਕ

ਨਸ਼ੇਈ ਬਣਾਇਆਂ ਹੈ, ਪਰ ਇਹ ਵਰਤਾਰਾ ਵੀ ਨਹੀਂ ਨਿਭਣਾ। ਹੋ ਸਕਦਾ ਹੈ ਕਿਸੇ ਆਮ

ਆਦਮੀ ਪਾਰਟੀ ਜਿਹੀ ਸੰਸਥਾ ਨੂੰ ਇਹਨਾਂ ਲਈ ਨਵੀਆਂ ਬਣੀਆਂ ਜੇਲ੍ਹਾਂ ਦੇ ਦੁਆਰ

ਖੋਲਣੇ ਪੈਣ।

ਬ੍ਰਾਹਮਣ ਨਿਭ ਗਿਆ 60 ਸਾਲ, ਕੀ ਬਾਣੀਆ 60 ਮਹੀਨੇ ਕੱਢੂ? ਆਮ ਲੋਕੋ ਤੁਸੀਂ

ਦੱਸੋ?

Tag Cloud

DHARAM

Meta