ਪਠਾਨਕੋਟ ਹਮਲਾ; ਸਮੱਗਲਰ ਸਮਝ ਕੇ ਐਸ.ਪੀ. ਸਲਵਿੰਦਰ ਨੇ ਕੀਤੀ ਸੀ ਅੱਤਵਾਦੀਆਂ ਦੀ ਮਦਦ

ਪਠਾਨਕੋਟ ਦੇ ਏਅਰ ਫੋਰਸ ਸਟੇਸ਼ਨ ‘ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਚਰਚਾ ‘ਚ ਆਏ ਪੰਜਾਬ ਪੁਲਿਸ ਦੇ ਐਸ.ਪੀ ਸਲਵਿੰਦਰ ਸਿੰਘ ਨੇ ਅੱਜ ਜਾਂਚ ਏਜੰਸੀਆਂ ਮੂਹਰੇ ਆਪਣਾ ਜ਼ੁਰਮ ਕਬੂਲ ਕੀਤਾ ਹੈ। ਉਸ ਵੱਲੋਂ ਦਿੱਤੇ ਬਿਆਨ ਨੇ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ‘ਤੇ ਵੱਡਾ ਸੁਆਲ ਖੜਾ ਕਰ ਦਿੱਤਾ ਹੈ। ਸਲਵਿੰਦਰ ਸਿੰਘ ਦਾ ਬਿਆਨ ਹੈ ਕਿ ਉਸ ਨੇ ਉਨ੍ਹਾਂ ਵਿਅਕਤੀਆਂ (ਅੱਤਵਾਦੀਆਂ) ਦੀ ਮੱਦਦ ਡਰੱਗ ਮਾਫ਼ੀਆ ਸਮਝ ਕੇ ਕੀਤੀ ਸੀ। ਉਸ ਨੂੰ ਨਹੀਂ ਪਤਾ ਸੀ ਕਿ ਉਹ ਸਰਹੱਦੋਂ ਪਾਰ ਆਏ ਅੱਤਵਾਦੀ ਹਨ। ਇਸ ਬਿਆਨ ਨਾਲ ਸਾਫ਼ ਹੋ ਗਿਆ ਹੈ ਕਿ ਪੰਜਾਬ ‘ਚ ਨਸ਼ੇ ਦੀ ਤਸਕਰੀ ‘ਚ ਉਨ੍ਹਾਂ ਦਾ ਸਾਥ ਪੁਲਿਸ ਦੇ ਰਹੀ ਹੈ।

Tag Cloud

DHARAM

Meta