ਅਸੀਂ ਤੁਹਾਡੇ ਵਾਸਤੇ ਫਲਾਣੇ ਇਲਾਕੇ ਤੋਂ ਆਏ ਹਾਂ ਤੇ ਤੁਹਾਡੇ ਵਪਾਰ ਦੇ ਵਾਧੇ ਲਈ ਅਰਦਾਸ ਕਰਾਂਗੇ ! (ਇਸ ਤੋਂ ਪਹਿਲਾਂ ਦੁਕਾਨਦਾਰ ਗੁਰਬਕਸ਼ ਸਿੰਘ ਕੁਝ ਸਮਝਦਾ, ਗੁਰਸਿਖਾਂ ਵਾਲੇ ਭੇਖ ਵਿੱਚ ਮਾਲਾ ਫੇਰਦੇ ਹੋਏ ਹਰਨਾਮ ਸਿੰਘ ਨੇ ਚੱਪਲਾਂ ਉਤਾਰ ਕੇ ਅਰਦਾਸ ਸ਼ੁਰੂ ਵੀ ਕਰ ਦਿੱਤੀ)

ਇਤਨੀ ਦੂਰੋ ਆਏ ਨੇ ਬਾਬਾ ਜੀ, ਘੱਟੋ ਘੱਟ ਪੰਜ ਸੌ ਤਾਂ ਭੇਟਾ ਦਿਓ ! ਇਨ੍ਹਾਂ ਦੀ ਕੀਤੀ ਅਰਦਾਸ ਬਿਰਥੀ ਨਹੀਂ ਜਾਂਦੀ ! (ਗੁਰਬਕਸ਼ ਸਿੰਘ ਨੂੰ ਪੰਜਾਹ ਰੁਪਏ ਦਾ ਨੋਟ ਕਢਦੇ ਵੇਖ ਕੇ ਸਾਥੀ ਨੇ ਟੋਕਦੇ ਹੋਏ ਕਿਹਾ !)

ਅਰਦਾਸ ਕਰਨ ਤੋਂ ਬਾਅਦ ਹਰਨਾਮ ਸਿੰਘ ਅਰਦਾਸ ਭੇਟਾਂ ਲੈਣ ਲਈ ਗੁਰਬਕਸ਼ ਸਿੰਘ ਵੱਲ ਮੁੜਿਆ ਤਾਂ ਅਚਾਨਕ ਹੈਰਾਨ ਹੋ ਕੇ ਰੁਕ ਗਿਆ !

ਗੁਰਬਕਸ਼ ਸਿੰਘ ਨੇ ਦੋਵੇਂ ਹੱਥ ਜੋੜ ਕੇ ਅਰਦਾਸ ਕਰਨੀ ਸ਼ੁਰੂ ਕਰ ਦਿੱਤੀ ਸੀ ! …… ਤੇਰੇ ਭਾਣੇ ਸਰਬਤ ਦਾ ਭਲਾ ! (ਲੋ ਭਾਈ ਸਾਹਿਬ, ਤੁਸੀਂ ਮੇਰੇ ਲਈ ਅਰਦਾਸ ਕੀਤੀ ਸੀ ਤੇ ਮੈਂ ਤੁਹਾਡੇ ਲਈ ਕਰ ਦਿੱਤੀ ! ਹਿਸਾਬ ਬਰਾਬਰ ? ਹਸਦੇ ਹੋਏ ਗੁਰਬਕਸ਼ ਸਿੰਘ ਬੋਲਿਆ)

ਹਰਨਾਮ ਸਿੰਘ (ਗੁੱਸੇ ਨਾਲ) : ਇਸ ਤਰੀਕੇ ਅਰਦਾਸਾਂ ਥੋੜੀਆਂ ਹੁੰਦੀਆਂ ਨੇ ? ਅਸੀਂ ਮਰਿਆਦਾ ਅਨੁਸਾਰ ਸੁੱਚੇ ਮਨ ਤੋ ਰੱਬ ਨਾਲ ਅਸੀਂ ਇੱਕ ਮਿੱਕ ਹੋ ਕੇ ਅਰਦਾਸ ਕਰਦੇ ਹਾਂ! ਤੁਸੀਂ ਮਹਾਪੁਰਖਾਂ ਨਾਲ ਮਜ਼ਾਕਾਂ ਕਰਦੇ ਹੋ ? ਰੱਬ ਤੁਹਾਡਾ ਕਦੀ ਭਲਾ ਨਹੀ ਕਰੇਗਾ …. ਨਰਕਾਂ ਦੇ ਭਾਗੀ ਹੋਵੋਗੋ ! (ਕਹਿੰਦੇ ਹੋਏ ਦਰਵਾਜ਼ੇ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦਾ ਹੈ)

ਗੁਰਬਕਸ਼ ਸਿੰਘ (ਉਸਦਾ ਹੱਥ ਫੜ ਕੇ) : ਬਾਬਾ ਜੀ, ਸਿੱਖ ਨੂੰ ਅਕਾਲ ਪੁਰਖ ਅੱਗੇ ਅਰਦਾਸ ਕਰਨ ਲਈ ਕਿਸੀ ਵਿਚੋਲੇ ਦੀ ਲੋੜ ਨਹੀ ਹੈ ਬਲਕਿ ਜੋ ਦਰਦ ਅੱਤੇ ਭਾਵਨਾ ਅਸੀਂ ਆਪ ਪ੍ਰਗਟਾ ਸਕਦੇ ਹਾਂ ਓਹ ਤੀਜਾ ਬੰਦਾ ਕਦੀ ਵੀ ਨਹੀਂ ਸਮਝ ਸਕਦਾ ! ਆਪਣੇ ਇਨ੍ਹਾਂ ਹੱਥਕੰਡੇਆਂ ਨਾਲ ਤੁਸੀਂ ਆਮ ਮਨੁਖਾਂ ਨੂੰ ਉੱਲੂ ਬਣਾ ਸਕਦੇ ਹੋ ਪਰ ਗੁਰੂ ਕੇ ਸਿੱਖਾਂ ਨੂੰ ਭਰਮਾਉਣਾ ਔਖਾ ਹੁੰਦਾ ਹੈ ! ਧਾਰਮਿਕ ਜ਼ਜਬਾਤਾਂ ਨਾਲ ਖੇਲ ਕੇ ਤੁਸੀਂ ਜੋ ਗੁਰੂ ਦੇ ਨਾਮ ਤੇ ਇਹ ਠੱਗੀ ਦਾ ਧੰਦਾ ਸ਼ੁਰੂ ਕੀਤਾ ਹੋਇਆ ਹੈ ਉਸਨੂੰ ਠੱਲ ਪਾਉਣ ਦੀ ਲੋੜ ਹੈ !

ਹਰਨਾਮ ਸਿੰਘ ਤੇ ਉਸਦਾ ਸਾਥੀ ਬਦੋ ਬਦੀ ਬਾਂਹ ਛੁੜਾ ਕੇ ਬਾਹਰ ਨਿਕਲ ਜਾਉਂਦੇ ਹਨ !

(ਪਿੱਛੋ ਟੀ.ਵੀ. ਤੋ ਐਡ ਦੀ ਆਵਾਜ਼ ਆ ਰਹੀ ਸੀ ਸਾਡਾ ਇੰਟਰਨੇਟ ਅਗਰ ਲਗਾਇੰਗ, ਇੰਡੀਆ ਕੋ “ਨੋ ਉੱਲੂ ਬਨਾਇੰਗ !” “ਨੋ ਉੱਲੂ ਬਨਾਇੰਗ !” !

“ਗੁਰੂ ਦੀ ਬਾਣੀ ਦੇ ਲੜ ਜੇ ਲੱਗ ਜਾਇੰਗ, ਤਾਂ ਕੋਈ ਵੀ ਸਿੱਖਾਂ ਨੂੰ “ਨੋ ਉੱਲੂ ਬਨਾਇੰਗ !” “ਨੋ ਉੱਲੂ ਬਨਾਇੰਗ !” ! (ਟੀ.ਵੀ. ਦੀ ਨਕਲ ਕਰਦਾ ਹੋਇਆ ਗੁਰਬਕਸ਼ ਸਿੰਘ ਉੱਚੀ ਉੱਚੀ ਗਾਉਣ ਲੱਗਾ)