ਨਾਨਕ ਸ਼ਾਹ ਫਕੀਰ ਫਿਲਮ ਦਾ ਆਉਣ ਵਾਲੇ ਸਮੇਂ ਤੇ ਪ੍ਰਭਾਵ ਤੇ ਉਸ ਦਾ ਕਾਨੁਨੀ ਉਪਾਵ-ਮਨਮੀਤ ਸਿੰਘ, ਕਾਨਪੁਰ।

ਸ਼੍ਰੀ ਗੁਰੁ ਨਾਨਕ ਸਾਹਿਬ ਜੀ ਨੇ ਸਿੱਖੀ ਦਾ ਉਹ ਨਿਰਮਲ ਬੀਜ ਬੋਇਆ ਸੀ ਜੋ

ਤਿਆਗ, ਸੇਵਾ, ਸਿਮਰਨ ਅਤੇ ਉਚੇ ਮਨੁਖੀ ਆਦਰਸ਼ਾਂ ਦੀ ਸੰਭਾਲ ਨਾਲ

ਪਲਰਦਾ ਹੋਇਆ ਇਕ ਏਸਾ ਦਰਖਤ ਬਣਿਆ ਜੋ ਸੰਸਾਰ ਦੇ ਹਰ ਇਕ ਪ੍ਰਾਣੀ

ਮਾਤਰ ਨੂੰ ਆਤਮਕ ਛਾਂ (ਆਤਮਕ ਜੀਵਨ ਜੀਉਣ ਦੀ ਰੀਤ) ਦੇਣ ਦੇ ਨਾਲ ਹੀ ਉਸ ਨੂੰ

ਸਦੀਵੀ ਮੁਕਤੀ (ਸੰਸਾਰਕ ਅਤੇ ਧਾਰਮਕ) ਦੇ ਫਲ ਬਖਸ਼ਦਾ ਹੈ ਤੇ ਰਹਿੰਦੀ

ਦੁਨਿਆਂ ਤਕ ਬਖਸ਼ਦਾ ਵੀ ਰਹੇਗਾ। ਗੁਰੁ ਨਾਨਕ ਸਾਹਿਬ ਨੇ ਆਪਣੇ ਇਸ

ਦਰਖਤ ਦੇ ਫਲਾਂ ਨੂੰ ਵੰਡਣ ਦਾ ਵਸੀਲਾ ਸਾਧ ਸੰਗਤ ਬਣਾਇਆ ਹੈ। ਜਿਥੇਂ ਜਾ

ਕੇ ਮਨੁਖ ਆਪਣੇ ਸਤਿਗੁਰੂ ਦਾ ਦਰਸਨ ਜਿਥੇਂ ਸੰਸਾਰਕ ਅੱਖਾਂ ਨਾਲ ਸ਼੍ਰੀ

ਗੁਰੁ ਗ੍ਰੰਥ ਸਾਹਿਬ ਦੇ ਰੂਪ ਵਿਚ ਤੇ ਕੰਨਾਂ ਨਾਲ ਗੁਰਬਾਣੀ ਸੁਣ ਕੇ ਕਰਦਾ

ਹੈ ਉਥੇਂ ਹੀ ਆਤਮਕ ਅਨੁਭਵ ਨਾਲ ਉਹ ਸਾਤਿਗੁਰੂ ਦੇ ਦਰਸ਼ਨ ਸਾਧ

ਸੰਗਤ ਵਿਸ ਚਲ ਰਹੇ ਗੁਰਬਾਣੀ ਅਤੇ ਇਤਿਹਾਸ ਦੇ ਅਨੰਦ ਵਿਚ ਆਪੋ ਆਪਣੀ

ਆਤਮਕ ਅਵਸਥਾ ਨਾਲ ਆਪਣੇ ਮਨਾਂ ਵਿਚ ਕਰਦਾ ਹੈ।ਜੋ ਉਸ ਦੀ ਆਤਮਕ

ਜਿਗਿਆਸਾ ਨੂੰ ਪਰਿਪੂਰਣ ਕਰਦਾ ਹੈ।

ਪਰ ਅਫਸੋਸ ਦਾ ਬਿੰਦੂ ਇਹ ਹੈ ਕਿ ਗੁਰਮਤਿ ਗਾਢੀ ਦੇ ਇਸ ਰਾਹ ਨੂੰ ਪਿਛਲੇ

ਕੂਛ ਸਮੇਂ ਤੋਂ ਗੁਰੁ ਕੇ ਸਿੱਖਾਂ ਵਲੋਂ ਛੋਡਿਆ ਹੀ ਜਾ ਰਹਿਆ ਹੈ। ਉਸ

ਦਾ ਇਕ ਵਡਾ ਕਾਰਣ, ਤਕਰੀਬਨ ਕੂਛ ਸਮਾਂ ਪਹਿਲਾਂ ਸਹਿਜੇ ਸਹਿਜੇ ਗੁਰੂ

ਸਾਹਿਬਾਨਾਂ ਦੀਆਂ ਕਾਲਪਨਿਕ ਫੋਟੋਆਂ ਨੂੰ ਪ੍ਰਚਾਰ ਦੇ ਨਾਲ ਤੇ ਮਿਲ ਰਹੀ

ਪ੍ਰਵਾਨਗੀ ਹੈ। ਜਿਸ ਨਾਲ ਸਿੱਖ ਆਪਣੇ ਧਰਮ ਦੇ ਮੂਲ ਸਿਧਾੰਤਾਂ (ਗੁਰਬਾਣੀ)

ਨੂੰ ਵਿਸਾਰ ਕੇ ਆਪਣੇ ਘਰਾਂ, ਦਫਤਰਾਂ ਤੇ ਦੁਕਾਨਾਂ ਤੇ ਸਿੱਖ ਗੁਰੁ

ਸਾਹਿਬਾਨਾਂ ਦੀਆਂ ਫੋਟੂਆਂ ਨੂੰ ਸਥਾਪਿਤ ਕਰਕੇ ਕਦੋਂ ਮੂਰਤੀ ਪੂਜਕ ਬਣ

ਗਿਆ ਹੈ ਇਸਦਾ ਸ਼ਾਇਦ ਉਸ ਨੂੰ ਭੀ ਨਹੀਂ ਪਤਾ ਹੈ। ਹਾਲਾਤ ਇਸ ਕਦਰ ਬੱਦ

ਤੋਂ ਬਤਰ ਹੁੰਦੇ ਜਾ ਰਹੇ ਨੇ ਕਿ ਅੱਜ ਉਹ ਮੂਰਤੀ ਪੂਜਕ ਦੇ ਨਾਲੋ ਨਾਲ ਹੋਰ

ਬੇਲੋੜੇ ਧਾਰਮਕ ਵਿਸ਼ਵਾਸਾਂ ਰਾਹੀ ਇਕ ਅਕਾਲ ਪੁਰਖ ਦਾ ਪੂਜਾਰੀ ਭਮਲਭੁਸੇ

ਵਿਚ ਪੈ ਚੁਕਾ ਹੈ, ਲੇਕਿਨ ਇਹ ਤੱਥ ਹਾਲੇ ਵੀ ਯਕੀਨੀ ਹੈ ਕਿ ਸਿੱਖ ਦਾ ਆਪਣੇ

ਗੁਰੂ ਤੇ ਭਰੋਸਾ ਕਾਇਮ  ਹੈ ਤੇ ਦੁਖਾੰਤ ਇਹ ਹੈ ਕਿ ਉਹ ਗਿਆਨੀ ਸਿੱਖ

ਅਗਿਆਨੀ ਹੁੰਦਾ ਜਾ ਰਿਹਾ ਹੈ। ਅਗਿਆਨਤਾ ਕਿਸੇ ਮਨੁਖ ਨੂੰ ਕਿਹੜੇ

ਖੂੰਹ ਵਿਚ ਡਿਗਾਵੇ ਇਸ ਦਾ ਤਾਂ ਰੱਬ ਹੀ ਮਾਲਕ ਹੈ।

ਇਸੀ ਅਗਿਆਨਤਾ ਨੂੰ ਵਧਾਉਣ ਦੀ ਲੜੀ ਵਿਚ ਇਕ ਹੋਰ ਲਲਕਾਰ ਡਿਜਟਿਲ ਦੂਨਿਆਂ ਤੋ

ਆਉਣੀ ਸ਼ੁਰੂ ਹੋ ਚੁਕੀ ਹੈ ਤੇ ਉਸ ਨੇ ਵੀ ਆਪਣਾ ਯੋਗਾਦਨ ਪਾਉਣਾ

ਅਰੰਭ ਕਰ ਦਿੱਤਾ ਹੈ।ਪਛਿਲੇ ਕੂਛ ਮਹੀਨਿਆਂ ਵਿਚ ਪ੍ਰਚਾਰ ਦੇ ਨਾਂ ਤੇ ਚਾਰ

ਸਾਹਿਬਜਾਦੇ ਮੂਵੀ ਵਿਚ ਅਸੀਂ ਜਿਥੇਂ ਇਤਿਹਾਸ ਦੀ ਭੰਨ ਤੋੜ ਨੂੰ ਪ੍ਰਵਾਨ ਕਰ

ਲਿਆ ਹੈ ਉਸ ਦੇ ਨਾਲ ਤਾਲਿਆਂ ਮਾਰਦੇ ਹੋਏ ਫਿਲਮ ਦੇ ਪਹਿਲੇ ਸੀਨ ਵਿਚ ਹੀ

ਆਪਣੇ ਬਚਿਆ ਨੂੰ ਇਹ ਦ੍ਰਿੜ ਕਰਵਾ ਦਿੱਤਾ ਹੈ ਕਿ ਛੋਟੇ ਸਾਹਿਬਜਾਦੇ ਵੱਡੇ

ਸਾਹਿਬਜਾਦਿਆਂ ਦੀ ਘੁੜਸਵਾਰੀ ਵੇਖਣ ਲਈ ਚੱਵਲਬਾਜੀ ਕਰਦੇ ਹੋਏ ਝੂਠ ਵੀ

ਬੋਲਦੇ ਸੀ ਤੇ ਹਰ ਇਕ ਸਿੱਖ ਦੀ ਪੂਜਨੀਕ ਮਾਤਾ ਮਾਤਾ ਗੂਜਰ ਕੌਰ ਜੀ ਇਕ

ਆਮ ਦਿਲ ਔਰਤ ਸਨ ਜਿਨ੍ਹਾਂ ਦੀ ਨਿਗਾਹ ਵਿਚ, ਅਪਣੇ ਬਹਾਦਰ ਪੋਤਰਿਆਂ ਵਲੋਂ

ਮਨੁਖਤਾ ਨੂੰ ਪਾਏ ਜਾ ਰਹੇ ਪੁਰਨਿਆਂ ਤੋਂ ਵੱਧਰੇ ਜਰੂਰੀ ਉਨ੍ਹਾਂ ਦੇ

ਵਿਆਹ ਦਾ ਸੁਪਨਾ ਸੀ ਜੋ ਟੁਟਦਾ ਵੇਖ ਕੇ ਉਹ  ਰੋਂਦੇ ਹਨ ਤੇ ਉਸ ਨੂੰ

ਆਖਿਰ ਨਾ ਬਰਦਾਸ਼ਤ ਕਰ ਪਾਉਣ ਕਾਰਣ ਉਨ੍ਹਾਂ ਦੇ ਜੀਵਨ ਦਾ ਅੰਤ ਹੋ

ਜਾਂਦਾ ਹੈ। ਪ੍ਰਚਾਰ ਦੇ ਨਾਮ ਤੇ ਜਦੋਂ ਅਸੀਂ ਇਹ ਸਭ ਬਰਦਾਸ਼ਾਤ ਕਰ ਲਿਆ

ਤੇ ਪੈਸਾ ਇੱਕਠਾਂ ਕਰਣ ਦੇ ਨਾਮ ਤੇ ਸਾਰੀ ਕੌਮ ਤੇ ਸਤਕਾਰਤ ਭਗਤ ਪੂਰਨ

ਸਿੰਘ ਜੀ ਦੇ ਜੀਵਨ ਦੀ ਨਾਟਕੀ ਕੀਤੀ ਗਈ ਤੇ ਇਸ ਦੇ ਭਵਿਖ ਦੇ ਨਤੀਜੇ ਸੋਚੇ

ਬਿਨਾਂ ਅਗਿਆਨੀ ਹੁੰਦੀ ਜਾ ਰਹੀ ਕੌਮ ਨੇ ਇਸ ਨੂੰ ਪ੍ਰਵਾਨ ਕਰ ਲਿਆ। ਉਸ ਦਾ

ਨਤੀਜਾ ਅੱਜ ਸਾਹਮਣੇ ਹੈ ਕਿ ਅਸੀ ਥਿਐਟਰ ਵਿਚ ਗੁਰੁ ਨਾਨਕ ਸਾਹਿਬ ਜੀ ਦੇ ਜੀਵਨ

ਦੀ ਨਾਟਕੀ ਵੇਖਣ ਲਈ ਤਿਆਰ ਹੋ ਚੁਕੇ ਹਾਂ ਤੇ ਸਾਡਾ ਬਹੁਤ ਵਡਾ ਤਬਕਾ ਇਸ

ਕੁਰੀਤੀ ਨੂੰ ਪ੍ਰਚਾਰ ਦੇ ਨਾਮ ਤੇ ਇਸ ਨੂੰ ਪ੍ਰਵਾਨ ਵੀ ਕਰ ਚੁਕਾ ਹੈ ਤੇ ਸੋਸ਼ਲ

ਮੀਡਿਆਂ ਵਿਚ ਇਸ ਦੀ ਮਸ਼ਹੂਰੀ ਕਰ ਰਿਹਾ ਹੈ ਕਿਉਕਿ ਉਨਹਾਂ ਨੂੰ ਪਤਾ ਹੀ ਨਹੀਂ

ਇਸ ਦੇ ਨਤੀਜੇ ਗੁਰਮਤਿ ਦੇ ਦ੍ਰਿਸ਼ਟੀਕੋਣ ਵਿਚ ਕੀ ਨੇ।ਉਹ ਤਾਂ ਕੇਵਲ ਚਾਰ

ਸਾਹਿਬਜਾਦੇ ਦੀ ਬਾਕਸ ਆਫਿਸ ਤੇ ਸਫਲਤਾ ਨੂੰ ਹੀ ਦੇਖੀ ਜਾਂਦੇ ਨੇ।ਇਹ ਕੁਰੀਤ

ਠੀਕ ਉਸੀ ਤਰੀਕੇ ਨਾਲ ਸਾਨੂੰ ਦੁਖ ਦੇਵੇਗੀ ਜੀਵੇ ਅਸੀਂ ਅਖੋਤੀ ਸੰਤਾਂ ਵਲੋ

ਗਾਈ ਜਾਉਣ ਵਾਲੀ ਕੱਚੀ ਬਾਣੀ ਦੇ ਅਰੰਭ ਕਾਲ ਵਿਚ ਹੀ ਉਸ ਨੂੰ ਰੋਕਣ ਵਿਚ

ਕਾਮਯਾਬ ਨਹੀਂ ਹੋ ਸਕੇ ਤੇ ਅੱਜ ਭੋਲੀ ਭਾਲੀ ਸੰਗਤ ਨੂੰ ਗੁਮਰਾਹ ਕੀਤਾ

ਜਾਉਂਦਾ ਹੈ।

ਪਰਸੋ ਜਿੰਦਗੀ ਦਾ ਉਹ ਦੁਖਦ ਦਿਨ ਸੀ ਜਦੋਂ ਫਿਲਮ ਨਾਨਕ ਸ਼ਾਹ ਫਕੀਰ ਇਸ

ਵਿਚਾਰ ਨਾਲ ਦੇਖਣੀ ਪਈ ਕਿ ਫਿਲਮਕਾਰ ਇਸ ਫਿਲਮ ਵਿਚ ਕੀ ਦਿਖਾ ਕੇ ਕਿਹੜਾ

ਗੁਰੁ ਨਾਨਕ ਸਾਹਿਬ ਦਾ ਸਨੇਹਾ ਮਨੁਖਤਾ ਨੂੰ ਪਹੁੰਚਣਾ ਚਾਹੁੰਦੇ ਨੇ

ਤੇ ਇਹ ਮੂਵੀ ਦੇਖੀ।ਮੈਨੂੰ ਤਾਂ ਕਿਧਰੇ ਵੀ ਇਸ ਫਿਲਮ ਵਿਚ ਨਹੀਂ ਦਿਸਇਆਂ ਕਿ

ਗੁਰੁ ਸਾਹਿਬ ਦੇ ਕਿਸੇ ਵੀ ਸਨੇਹੇ ਨੂੰ ਫਿਲਮਕਾਰ 500 ਸਾਲ ਪੁਰਾਣੀ ਗੁਰੂ

ਸਾਹਿਬਾਨ ਜਾਂ ਉਨ੍ਹਾਂ ਦੇ ਸਮਕਾਲੀ ਸਿੱਖਾਂ ਦੀ ਨਾਟਕੀ ਪੇਸ਼ ਨਾ ਕਰਣ ਦੀ

ਪਰੰਪਰਾ ਨੂੰ ਤੋੜ ਕੇ ਪੇਸ਼ ਕਰਣ ਵਿਚ ਪੂਰੇ ਤਰੀਕੇ ਨਾਲ ਸਫਲ ਹੋ ਸਾਕਿਆ

ਹੋਵੇ। ਹਾਂ ਇਹ ਜਰੂਰ ਹੈ ਕਿ ਫਿਲਮਕਾਰ ਇਕ ਸੀਨ ਦੇ ਮਾਧਿਅਮ ਨਾਲ ਕਰੀਬ 500

ਸਾਲ ਦੇ ਸਿੱਖ ਇਤਿਹਾਸ ਵਿਚ, ਕਿਸੀ ਵੀ ਸਿੱਖ ਨੇ ਸ਼ਾਇਦ ਹੀ ਇਹ ਕਲਪਨਾ ਵੀ ਕੀਤੀ

ਹੋਵੇ, ਕੀ ਬੇਬੇ ਨਾਨਕੀ ਜੀ ਗੁਰੂ ਨਾਨਕ ਸਾਹਿਬ ਦੇ ਵਿਆਹ ਤੋ ਬਾਦ ਵਾਲੀ

ਰਾਤ ਨੂੰ ਮਾਤਾ ਸੁਲਖਣੀ ਜੀ ਨੂੰ ਹਿੰਦੀ ਸਿਨੇਮਾ ਵਾੰਗੂ ਕਮਰੇ ਵਿਚ

ਸਮਝਾੰਦੇ ਹੋਣਗੇ, ਨੂੰ ਵਖਾਉਣ ਵਿਚ ਜਰੂਰ ਸਫਲ ਹੋ ਗਿਆ ਹੈ।ਜੋ ਪੂਰੇ ਤਰੀਕੇ

ਨਾਲ ਸਿੱਖ ਸਿਧਾੰਤਾਂ ਅਤੇ ਭਾਵਨਾਵਾਂ ਨਾਲ ਕੌਝਾ ਮਖੋਲ ਹੈ।

ਹੁਣ ਸਾਡੀ ਹੈ ਧਾਰਮਕ ਜਿਮੇਵਾਰੀ ਹੋ ਨਿਬੜਦੀ ਹੈ ਕਿ ਅਸੀਂ ਇਸ ਦਾ ਸਖਤ ਤੋ

ਸਖਤ ਨੋਟਿਸ ਲਈਏ ਤੇ ਇਸ ਦਾ ਡੁਕਵਾ ਤੇ ਸਖਤ ਵਿਰੋਧ ਕਰੀਏ ਕਿਉਕਿ ਸਾਡਿਆ

ਧਾਰਮਕ ਸ਼ਖਸਿਅਤਾਂ ਪਤਾ ਨਹੀਂ ਕਿਉ ਇਸ ਮੁੱਦੇ ਤੇ ਘੂਕ ਸੁਤਿਆਂ

ਪਇਆ ਹਨ।ਇਸਦੇ ਨਤੀਜੇ ਵਜੋ ਕੱਲ ਸਾਨੂੰ ਇਸ ਫਿਲ਼ਮ ਵਲੋਂ ਪਾਈ ਕੁਰੀਤ ਕਰਕੇ

ਇਕ ਸਿੱਖ ਦੇ ਅਦਰਸ਼ ਚਾਰ ਸਾਹਿਬਜਾਦਿਆਂ ਦੀ ਨਾਟਕੀ ਮੁਹੱਲੇ ਦੇ ਬਿਗੜੈਲਾਂ ਨੂੰ

ਕਰਦੇ ਹੋਏ ਦੇਖਣਾ ਪਵੇਗਾ ਕਿਉਕਿ ਬਾਬਾ ਸ਼੍ਰੀ ਚੰਦ ਜੀ ਅਤੇ ਬਾਬਾ ਲਖਮੀ

ਦਾਸ ਜੀ ਦੀ ਨਾਟਕੀ ਨੂੰ ਤੇ ਅਸੀਂ ਪ੍ਰਵਾਨ ਕਰ ਚੁਕੇ ਹੋਵਾਂਗੇ ਤੇ ਕਈ

ਪੁਰਾਣਿਆ ਕਟੀਲਿਆਂ ਬੁੜਿਆਂ ਨੂੰ ਵੀ ਆਪਣੇ ਜਵਾਨੀ ਦੇ ਪਾਪ ਧੋਣ ਲਈ ਧਰਤੀ

ਦੀ ਧੀ ਮਾਤਾ ਗੁਜਰੀ ਦਾ ਰੁਪ ਧਾਰਣ ਕਰਣ ਦਾ ਸੁਨਹਿਰਾ ਮੋਕਾ ਮਿਲ ਜਾਵੇਗਾ

ਕਿਉਕਿ ਸਿੱਖ ਗੁਰੂ ਨਾਨਕ ਦੀ ਮਾਤਾ ਮਾਤਾ ਤਰਿਪਤਾ ਜੀ ਨੂੰ ਵੇਖ ਕੇ ਮਾਣ

ਮਹਿਸੁਸ ਕਰ ਚੁਕੇ ਹੋਣਗੇ ਤੇ ਹੋਰ 50-60 ਸਾਲ ਬਾਦ ਗੁਰੁ ਸਾਹਿਬ ਦੇ ਰੂਪ

ਧਾਰੇ ਬੱਚੇ ਬਚਿਆਂ ਗੁਰਮਤਿ ਸਮਾਗਮਾਂ ਦੀ ਰੋਣਕ ਵੱਧਾਉਣਗੇ ਕਿਉਕਿ

ਬਿਨ੍ਹਾਂ ਵਿਰੋਧ ਕੀਤਿਆ ਤਾਂ ਅਸੀਂ ਇਹ ਸਭ ਪ੍ਰਵਾਨ ਕਰ ਲਿਆ ਹੋਵੇਗਾਂ।

ਜੇਕਰ ਅਸੀਂ ਇਸਦਾ ਡੁਕਵਾ ਤੇ ਭਰਵਾ ਵਿਰੋਧ ਕਰਣਾ ਹੈ ਤਾਂ ਅਸੀ ਇਸ ਫਿਲਮ ਦੇ

ਫਿਲਮਕਾਰਾਂ ਅਤੇ ਅਦਾਕਾਰਾਂ ਉਤੇ ਧਾਰਮਕ ਭਾਵਨਾਵਾਂ ਦੇ ਹਨਨ

(ਵੋਿਲੳਟੋਿਨ)ਦੀ ਕਾਰਵਾਹੀ ਆਪੋ ਆਪਣੇ ਦੇਸ਼ਾਂ ਅਤੇ ਸਥਾਨਾਂ ਦੇ

ਕਾਨੂਨਾਂ ਮੁਤਾਬਿਕ ਕਰੀਏ ਕਿਉਕਿ ਫਿਲਮਕਾਰਾਂ ਨੇ ਇਸ ਫਿਲਮ ਨੂੰ ਆਪ ਸੋਸ਼ਲ

ਮੀਡਿਆ ਰਾਹੀ ਸਾਰੇ ਜਗਤ ਵਿਚ ਪ੍ਰਮੋਟ ਕੀਤਾ ਹੈ ਤੇ ਦੂਜਾ ਸਿੱਖ ਸਾਰੇ

ਦੁਨਿਆਂ ਦੇ ਹਰ ਦੇਸ਼ ਵਿਚ ਅਲਪਸਖਅਕ (Minority)  ਹਨ ਤੇ ਅੱਜ ਜਿਆਦਾਤਰ ਦੇਸ਼

ਯੁਨਾਇਟੇਡ ਨੇਸ਼ਨ( United Nations)  ਦੇ ਮੇਂਬਰ ਹਨ ਤੇ ਯੁਨਾਇਟੇਡ ਨੇਸ਼ਨ
ਦੀ ਮਿਤੀ 18.12.1992 ਦੀ ਮਿਨੀਆਰਟੀਜ ਵਾਸਤੇ ਕੀਤੀ ਗਈ

ਘੋਸ਼ਣਾ( Declaration on the Rights of Persons Belonging to National or Ethics, Religious and linguistic Minorities) ) ਦੇ ਆਰਟੀਕਲ 1  ਅਤੇ 2 ਦੇ

ਮੁਤਾਬਿਕ ਸਰਕਾਰਾਂ ਲਈ ਮਿਨੀਆਰਟੀਜ ਦੇ ਧਰਮ, ਸਭਿਅਤਾ ਅਤੇ ਉਨ੍ਹਾਂ ਦੀ

ਭਾਸ਼ਾਂ ਦੀ ਸੁਰਖਿਆ ਯਕੀਨੀ ਬਨਾਉਣਾ ਲਾਜਮੀ ਹੈ। ਇਸ ਕਰਕੇ ਹਕੂਮਤਾਂ

ਵਲੋਂ ਕੀਤੀ ਗਈ ਕਾਰਵਾਹੀ ਵਧੇਰੇ ਕਾਰਗਾਰ ਅਤੇ ਹੋਰਾਂ ਦੀ ਹਿਮੱਤ ਨੂੰ ਤੋੜਨ

ਵਾਲੀ ਹੋਵੇਗੀ। ਹਕੂਮਤਾਂ ਨੂੰ ਵੀ ਇਕ ਦੁਜੇ ਦਾ ਮੂੰਹ ਲਿਹਾਜੀ ਲੋੜਿੰਦੀ

ਕਾਰਵਾਹੀ ਕਰਣੀ ਪਵੇਗੀ ਕਿਉਕਿ ਜਿਥੇਂ ਫਿਲਮਕਾਰ ਨੂੰ ਵਿਚਾਰ ਦੀ ਅਜਾਦੀ ਦਾ ਹੱਕ

ਹੈ ਉਸ ਦੇ ਨਾਲ ਉਨਹਾਂ ਦਾ ਇਹ ਵੀ ਬੁਨੀਆਦੀ ਫਰਜ ਹੈ ਕਿ ਉਹ ਆਪਣੇ

ਹੱਕਾਂ ਦੀ ਵਰਤੋਂ ਇੱਦਾ ਕਰਣ ਕੀ ਜਿਸ ਨਾਲ ਕਿਸੇ ਦੇ ਧਰਮ ਅਤੇ ਸਭਿਅਤਾ ਦੀ

ਸੁਰਖਿਆ ਦੇ ਮਨੂਖੀ ਹੱਕ ਦੀ ਉਲੰਘਣ ਨਾ ਹੋਵੇ। ਅਪਣੀ ਇਸ ਜਿਮੇਦਾਰੀ ਨੂੰ

ਨਿਭਾਉਣ ਵਿਚ ਇਸ ਫਿਲਮ ਦੇ ਫਿਲਮਕਾਰ ਅਤੇ ਅਦਾਕਾਰ ਪੂਰੇ ਤੌਰ ਤੇ ਅਸਫਲ

ਹੋ ਚੁਕੇ ਹਨ।ਇਸ ਕਰਕੇ ਇਨ੍ਹਾਂ ਉਤੇ ਕਾਨੂਨੀ ਕਾਰਵਾਹੀ ਹੋਣੀ ਜਰੂਰੀ ਅਤੇ

ਲ਼ਾਜਮੀ ਹੈ ਨਹੀਂ ਤਾਂ ਕੱਲ਼ ਕੋੲੋ ਹੋਰ ਕੁਕੱਰਮੁਤਾ ਉਗ ਆਉ।

ਇਸ ਫਿਲਮ ਨੂੰ ਰੋਕਣ ਵਾਸਤੇ ਇਕ ਪਟੀਸ਼ਨ ਵੀ ਵਾਈਟ ਹਾਉਸ ਦੀ ਵੇਬ ਸਾਇਟ ਤੇ

ੂਨਟਿੲਦ ਂੳਟੋਿਨ ਦੀ ਉਪਰ ਦੀਤੀ ਘੋਸ਼ਣਾ ਮੁਤਾਬਿਕ ਪਾਈ ਗਈ ਹੈ ਜੇ ਅਸੀਂ

ਸਾਰਿਆਂ ਸੰਗਤਾਂ ਮਿਲ ਕੇ ਬਚੇ ਹੋਏ ਸਮੇਂ ਵਿਚ ਇਸ ਨੂੰ ਪੌਰੇ ਤਰੀਕੇ ਨਾਲ

ਸੋਸ਼ਲ ਮੀਡਿਆ ਰਾਹੀ ਜਾਗਰਤੀ ਲਿਆ ਕੇ ਸਾਇਨ ਕਰਣ ਕਰਾਉਣ ਵਿਚ ਸਫਲ ਹੋ

ਜਾਂਦੇ ਹਾਂ ਤਾਂ Electronic Media ਦੇ ਬਨਾਏ ਨੇਮਾਂ ਦੇ ਅਧੀਨ ਅਸੀਂ ਇਹ

ਗੱਲ ਅਮਰੀਕੀ ਸਰਕਾਰ, ਜੋ ਇਸ ਵੇਲੇ ਬਿਨ੍ਹਾਂ ਕਿਸੀ ਸ਼ੱਕ ਦੇ ਸੰਸਾਰ ਦੀ ਸਭ ਤੋ ਵਡੀ

ਤਾਕਤ ਹੈ ਨੂੰ ਇਹ ਦਸਣ ਵਿਚ ਅਸੀਂ ਸਫਲ ਹੋ ਜਾਵਾਗੇ ਕਿ ਸਾਡੇ ਸਭਿਆਚਾਰ ਨੂੰ

ਸੁਰਖਿਅਤ ਕਰਣ ਲਈ ਜੋਗ ਕਾਨੂਨਾਂ ਤੇ ਨੇਮਾਂ ਦੀ ਬੇਹਦ

ਸਖਤ ਲੋੜ ਹੈ ਕਿਉਕਿ ਅਸੀਂ Minority Community  ਨਾਲ ਸਬੰਧ ੍ਰਖਦੇ ਹਾਂ ।

ਨਹੀਂ ਤਾਂ ਉਹ ਦਿਨ ਦੂਰ ਨਹੀ ਜਦੋ ਨਗਰ ਕੀਰਤਨ ਵਿਚ ਕੋਈ ਭਾਈ ਗੁਰਦਾਸ

ਬਣੇਗਾ ਤੇ ਕੋਈ ਸਿੱਖ ਜਗਤ ਦੀ ਅਤਿ ਸਤਕਾਰਤ ਬੀਬੀ ਭਾਨੀ ਦੀ ਨਾਟਕੀ ਕਰੇਗਾ

ਤੇ ਅਸੀਂ ਗੁਰੂ ਨਾਨਕ ਦੇ ਲਾਏ ਦਰਖਤ ਦੀ ਛਾਂ ਮਾਨਣ ਤੋਂ ਵਾਂਙੇ ਹੀ ਨਾ

ਰਹਿ ਜਾਵਾਂਗੇ।

ਮਨਮੀਤ ਸਿੰਘ, ਕਾਨਪੁਰ।

Tag Cloud

DHARAM

Meta