ਨਾਨਕਸ਼ਾਹੀ ਕੈਲੰਡਰ ਦਾ ਵਿਰੋਧ ਕਰ ਰਹੇ ਸੱਜਣ ਕੀ ਇਨ੍ਹਾਂ ਚਾਰ ਸਵਾਲਾਂ ਦਾ ਸੁਹਿਰਦਤਾ ਨਾਲ ਜਵਾਬ ਦੇ ਸਕਦੇ ਹਨ ? -: ਕਿਰਪਾਲ ਸਿੰਘ ਬਠਿੰਡਾ

Kirpal-Singh bathinda    ਹੇਠ ਲਿਖੇ ਚਾਰ ਪ੍ਰਸ਼ਨਾਂ ਦੇ ਢੁਕਵੇਂ ਜਵਾਬ ਦੇਣ ਨਾਲ ਸ਼ਾਇਦ ਨਾਨਕਸ਼ਾਹੀ ਕੈਲੰਡਰ ਦਾ ਵਿਵਾਦ ਹੱਲ ਕਰਨ ਵਿੱਚ ਮੱਦਦ ਮਿਲ ਸਕੇ ਇਸ ਲਈ ਹਰ ਗੁਰਸਿੱਖ ਨੂੰ ਇਨ੍ਹਾਂ ਦੇ ਢੁਕਵੇਂ ਜਵਾਬ ਦੇਣ ਦੀ ਜਰੂਰ ਖੇਚਲ ਕਰਨੀ ਚਾਹੀਦੀ ਹੈ:

ਕੀ ਸਿੱਖ ਕੌਮ ਨੂੰ ਵੱਖਰੇ ਕੈਲੰਡਰ ਦੀ ਲੋੜ ਹੈ ਜਾਂ ਨਹੀਂ?

ਕੀ ਸਾਨੂੰ ਐਸਾ ਕੈਲੰਡਰ ਚਾਹੀਦਾ ਹੈ ਜਿਸ ਵਿੱਚ ਗੁਰਪੁਰਬ ਅਤੇ ਹੋਰ ਦਿਹਾੜੇ ਹਮੇਸ਼ਾਂ ਸਥਿਰ ਤਰੀਖਾਂ ਨੂੰ ਆਉਣ ਜਾਂ ਬਿਕ੍ਰਮੀ ਕੈਲੰਡਰ ਵਰਗਾ
ਜਿਸ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਗੁਰਪੁਰਬ ਪੋਹ ਸੁਦੀ ੭ ਕਦੀ ਪੋਹ ਮਹੀਨੇ ਵਿੱਚ ਆਵੇ; ਕਦੀ ਮੱਘਰ ਮਹੀਨੇ ਵਿੱਚ? ਕਦੀ 355 ਦਿਨਾਂ ਬਾਅਦ ਆਵੇ ਕਦੀ 373 ਦਿਨਾਂ ਬਾਅਦ?

ਪੁਰੇਵਾਲ ਵੱਲੋਂ ਤਿਆਰ ਕੀਤੇ ਕੈਲੰਡਰ ਦਾ ਵਿਰੋਧ ਕਰਨ ਵਾਲੇ ਸੱਜਣ ਜੇ ਕੋਈ ਐਸਾ ਕੈਲੰਡਰ ਤਿਆਰ ਕਰ ਸਕਦੇ ਹਨ, ਜਿਸ ਵਿੱਚ ਗੁਰਪੁਰਬ ਅਤੇ ਹੋਰ ਇਤਿਹਾਸਕ ਦਿਹਾੜੇ ਆਮ ਸਾਲਾਂ ਵਿੱਚ 365 ਦਿਨਾਂ ਅਤੇ ਲੀਪ ਦੇ ਸਾਲ ਵਿੱਚ 366 ਦਿਨਾਂ ਬਾਅਦ ਸਦਾ ਲਈ ਸਥਿਰ ਤਰੀਖਾਂ ਨੂੰ ਆਉਣ ਅਤੇ ਉਹ ਤਰੀਖਾਂ ਮੂਲ ਇਤਿਹਾਸਕ ਸੋਮਿਆਂ ਨਾਲ ਵੀ ਮੇਲ ਖਾਂਦੀਆਂ ਹੋਣ, ਤਾਂ ਉਹ ਕੈਲੰਡਰ ਤਿਆਰ ਕਰਕੇ ਜਰੂਰ ਇੰਟਰਨੈੱਟ ‘ਤੇ ਪਾਉਣ ਤਾਂ ਕਿ ਪੰਥਕ ਵਿਦਵਾਨ ਉਸ ‘ਤੇ ਵੀਚਾਰ ਕਰ ਸਕਣ।

ਪਰ ਜਿਹੜੇ ਵਿਦਵਾਨ ਇਹ ਵੀ ਮੰਨਦੇ ਹਨ, ਕਿ ਸਿੱਖਾਂ ਦਾ ਵੱਖਰਾ ਕੈਲੰਡਰ ਹੋਣ ਚਾਹੀਦਾ ਹੈ, ਉਸ ਵਿਚ ਦਰਜ ਤਰੀਖਾਂ ਵੀ ਸਦਾ ਲਈ ਸਥਿਰ ਤਰੀਖਾਂ ਨੂੰ ਆਉਣ; ਪਰ ਪਿਛਲੇ 20 ਸਾਲ ਤੋਂ ਚੱਲ ਰਹੇ ਰੇੜਕੇ ਬਾਅਦ ਵੀ ਕੋਈ ਢੁਕਵਾਂ ਕੈਲੰਡਰ ਨਾ ਬਣਾ ਸਕੇ ਹੋਣ, ਤਾਂ ਉਹ ਆਪਣੀ ਮਜਬੂਰੀ ਜਰੂਰ ਦੱਸਣ, ਜਿਸ ਕਾਰਣ ਉਹ ਸ: ਪੁਰੇਵਾਲ ਵੱਲੋਂ ਤਿਆਰ ਕੀਤੇ ਕੈਲੰਡਰ ਨੂੰ ਮੰਨਣ ਤੋਂ ਇਨਕਾਰੀ ਹਨ।

Tag Cloud

DHARAM

Meta