ਦੁੱਧ ਦਾ ਸੜਿਆ, ਲੱਸੀ ਨੂੰ ਵੀ ਫੂਕ ਫੂਕ ਕੇ ਪੀਂਦਾ ਹੈ… -: ਸੰਪਾਦਕ ਖ਼ਾਲਸਾ ਨਿਊਜ਼

ਅਸੀਂ ਗਿਆਨੀ ਨੰਦਗੜ੍ਹ ਦੇ ਖਿਲਾਫ ਨਹੀਂ, ਪਰ ਗਲਤ ਫੈਸਲੇ ਉਨ੍ਹਾਂ ਨੇ ਵੀ ਲਏ, ਗਲਤ ਫੈਸਲਿਆਂ ‘ਤੇ ਸਾਈਨ ਵੀ ਕੀਤੇ। ਉਨ੍ਹਾਂ ਦਾ ਸਾਥ ਦੇਣਾ ਬਣਦਾ ਹੈ, ਪਰ ਪਹਿਲਾਂ ਇੱਕ ਸਵਾਲ ਦਾ ਜਵਾਬ  ਜ਼ਰੂਰ ਲੈ ਲਇਓ!!!

– ਗਿਆਨੀ ਨੰਦਗੜ੍ਹ ਜਿਨ੍ਹਾਂ ਨੇ ਧੁੰਮੇ ਵਲੋਂ ਪੇਸ਼ ਕੀਤੀਆਂ ਨਾਨਕਸ਼ਾਹੀ ਕੈਲੰਡਰ ਦੀਆਂ ਅਖੌਤੀ ਸੋਧਾਂ ‘ਤੇ ਵੀ ਸਾਈਨ ਕੀਤੇ, ਕਿਉਂ?

ਇੱਕ ਵਾਰੀ ਫਿਰ ਦੁਹਰਾਅ ਦਈਏ ਕਿ ਸਾਡਾ ਗਿਆਨੀ ਨੰਦਗੜ੍ਹ ਜੀ ਨਾਲ ਕੋਈ ਵਿਰੋਧ ਨਹੀਂ, ਉਨ੍ਹਾਂ ਵਲੋਂ ਵਰਤਮਾਨ ਸਮੇਂ ‘ਚ ਮੂਲ ਨਾਨਕਸ਼ਾਹੀ ਕੈਲੰਡਰ ਦੇ ਹੱਕ, ਅਤੇ ਆਰ.ਐਸ.ਐਸ. ਅਤੇ ਉਸਦੀ ਸ਼ਾਖਾ ਸੱਪ ਸਮਾਜ ਦੇ ਵਿਰੁੱਧ ਸਟੈਂਡ ਸ਼ਲਾਘਾਯੋਗ ਹੈ।  ਜਾਗਰੂਕ ਸਿੱਖ ਅਤੇ ਜਥੇਬੰਦੀਆਂ ਨੂੰ ਉਨ੍ਹਾਂ ਨੂੰ ਅਖੋਂ ਪਰੋਖੇ ਕਰਕੇ ਇੱਕਲੇ ਨਹੀਂ ਛੱਡਣਾ ਚਾਹੀਦਾ, ਸਗੋਂ ਆਪਸੀ ਵਖਰੇਵੇਂ ਭੁਲਾ ਕੇ ਨਾਲ ਲੈ ਕੇ ਚੱਲਣਾ ਚਾਹੀਦਾ ਹੈ।

ਅੱਗੇ ਬੜੇ ਧੋਖੇ ਖਾਦੇ ਆ… ਹੁਣੇ ਹੁਣੇ ਆ ਕੜਾਹ ਖਾਣੇ ਗੁਰਬਖਸ਼ ਸਿੰਘ ਨੇ ਸਿੱਖਾਂ ਦੀ ਮਿੱਟੀ ਪਲੀਤ ਕੀਤੀ ਹੈ, ਕਿਤੇ ਹੁਣ ਵਕਤੀ ਭਾਵਨਾਵਾਂ ‘ਚ ਵਹਿ ਕੇ ਗਿਆਨੀ ਨੰਦਗੜ੍ਹ ਦੀ ਹਿਮਾਇਤ ਤਾਂ ਕਰੀਏ, ਤੇ ਸਾਡੇ ਨਾਲ ਫਿਰ ਉਹੀ ਹੋਵੇ… ਦੁੱਧ ਦਾ ਸੜਿਆ ਲੱਸੀ ਨੂੰ ਵੀ ਫੂਕ ਫੂਕ ਕੇ ਪੀਂਦਾ ਹੈ…

ਇਹ ਜ਼ਰੂਰੀ ਨਹੀਂ ਕਿ ਨੰਦਗੜ੍ਹ ਜੀ ਉਸੇ ਤਰ੍ਹਾਂ ਦੇ ਹੋਣ, ਉਨ੍ਹਾਂ ਨੇ ਆਪਣੇ ਸਟੈਂਡ ‘ਤੇ ਖੜੋ ਕੇ ਇਹ ਸੰਕੇਤ ਦਿੱਤਾ ਹੈ ਕਿ ਉਹ ਇਨ੍ਹਾਂ ਪੰਥ ਵਿਰੋਧੀ ਸ਼ਕਤੀਆਂ ਦੇ ਅੱਗੇ ਝੁਕਣ ਵਾਲਿਆਂ ‘ਚੋਂ ਨਹੀਂ।

ਸਿੱਖ ਪੰਥ ਦੀ ਚੜ੍ਹਦੀਕਲਾ ਦੀ ਉਡੀਕ ‘ਚ…

Tag Cloud

DHARAM

Meta