ਗੁਰਦੁਆਰਾ ਚੌਣਾਂ ਬਨਾਮ ਗੁਰਦੁਆਰਾ ਸੁਧਾਰ ਕੀ ਬਾਬਾ ਨਾਨਕ ਨੂੰ ਇਹੋ ਜਿਹਾ ਗੁਰਦੁਆਰਾ ਸਿਸਟਮ ਪ੍ਰਵਾਨ ਸੀ ?ਨਿਸ਼ਕਾਮ ਨਿਮਰਤਾ ਸਹਿਤ ਤੱਤ ਗੁਰਮਤਿ ਪਰਿਵਾਰ tatgurmat@gmail.com

 

ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੌਣਾਂ ਫਿਰ ਸਿਰ ਤੇ ਹਨ। ਸੋ ਗੁਰਦੁਆਰਾ ਸੁਧਾਰ ਲਹਿਰ ਦਾ ਸ਼ੋਸਾ ਅਤੇ ਸ਼ੋਰ ਫਿਰ ਡੋਰਾਂ ਤੇ ਹੈ। ਵੱਖਰੇ-ਵੱਖਰੇ ਧੜਿਅਾਂ ਦੇ ਵੱਖਰੇ ਵੱਖਰੇ ਬਿਆਨ, ਦਾਅਵੇ ਅਤੇ ਸੁਝਾਅ ਆ ਰਹੇ ਹਨ। ਪਰ ਅਸੀਂ ਅੱਜ ਉਨ੍ਹਾਂ ਕੁਝ ਮੂਲ ਸਵਾਲਾਂ ਨਾਲ ਵਿਚਾਰ ਕਰਾਂਗੇ ਜਿਹਨਾਂ ਨੂੰ ਲਗਭਗ ਸਾਰਾ ਸਿੱਖ ਸਮਾਜ ਬਹੁਤ ਪਹਿਲਾਂ ਹੀ ਵਿਸਾਰ ਚੁੱਕਾ ਹੈ। ਇਨ੍ਹਾਂ ਦੋ ਸਵਾਲਾਂ ਤੇ ਗੌਰ ਫਰਮਾਉ

੧. ਕੀ ਬਾਬਾ ਨਾਨਕ ਸਨਾਤਨੀ (ਹਿੰਦੂ) ਮਤ, ਇਸਾਈ, ਇਸਲਾਮ ਆਦਿ ਮੱਤਾਂ (ਅਖੌਤੀ ਧਰਮਾਂ) ਦੇ ਵਾਂਗੂ ਇਕ ਹੋਰ ਵੱਖਰਾ ਮੱਤ ਅਤੇ ਫਿਰਕਾ ਸ਼ੁਰੂ ਕਰਨਾ ਚਾਹੁੰਦੇ ਸਨ ?

੨. ਕੀ ਬਾਬਾ ਨਾਨਕ ਜੀ ਦਾ ਮਕਸਦ ਮੰਦਿਰ, ਮਸਜਿਦ, ਗਿਰਜੇ ਆਦਿ ਵਾਂਗੂ ਇਕ ਹੋਰ ਪੂਜਾ (ਅਖੌਤੀ ਧਾਰਮਿਕ) ਸਥਾਨ ਸਿਸਟਮ ਸਥਾਪਿਤ ਕਰਨਾ ਸੀ ?

ਬਾਬਾ ਨਾਨਕ ਦੀ ਫਿਲਾਸਫੀ ਨੂੰ ਸੁਹਿਰਦਤਾ ਅਤੇ ਬਿਬੇਕ ਨਾਲ ਵਿਚਾਰਨ ਵਾਲੇ ਸੱਜਣ ਜਦੋਂ ਇਨ੍ਹਾਂ ਦੋਹਾਂ ਮੂਲ ਸਵਾਲਾਂ ਦਾ ਜਵਾਬ ਭਾਲਣ ਦੀ ਕੋਸ਼ਿਸ਼ ਕਰਨਗੇ ਤਾਂ ਅਵੱਸ਼ ਹੀ ਜਵਾਬ ਹੋਵੇਗਾ- ਨਹੀਂ, ਬਿਲਕੁਲ ਨਹੀਂ। ਬਾਕੀ ਸਿਰਫ ਜ਼ਜ਼ਬਾਤੀ ਸੱਜਣਾਂ ਦਾ ਸਰਬਪੱਖੀ ਮਨੁੱਖਤਾਵਾਦੀ ਨਾਨਕ ਫਲਸਫੇ ਦੇ ਮੂਲ ਉਦੇਸ਼ ਨਾਲ ਕੋਈ ਵਾਸਤਾ ਨਹੀਂ ਰਿਹਾ ਅਤੇ ਨਾ ਹੀ ਨਾਨਕ ਫਿਲਾਸਫੀ ਨੇ ਇਨ੍ਹਾਂ ਦੀ ਹੋਂਦ ਨੂੰ ਕੋਈ ਹਾਂ-ਪੱਖੀ ਮਾਨਤਾ ਦਿੱਤੀ ਹੈ। ਬਾਬਾ ਨਾਨਕ ਫਿਲਾਸਫੀ ਦਾ ਐਸੀ ਫਿਰਕਾਪ੍ਰਸਤੀ ਬਾਰੇ ਫੈਸਲਾ ‘ਤੀਨੇ ਉਜਾੜੇ ਕਾ ਹੈਂ ਬੰਧ’ ਅਤੇ ‘ਪੰਡਿਤ ਮੁਲਾਂ ਜੋ ਲਿਖ ਦਿਆ ਛਾਡਿ ਚਲੇ ਹਮ ਕਛੂ ਨਾ ਲਿਆ’ ਵਿਚ ਅਜੌਕੀ ਸਿੱਖ ੁਫਿਰਕਾਪ੍ਰਸਤੀ ਅਤੇ ਪੂਜਾ (ਗੁਰਦੁਆਰਾ) ਸਿਸਟਮ ਵੀ ਬੇਸ਼ਕ ਸ਼ਾਮਿਲ ਹੈ।

ਅਜੌਕੀ ਪ੍ਰਚਲਿਤ ਸਿੱਖ ਸਮਾਜੀ ਵਿਵਸਥਾ ਨਾਲ ਜ਼ਜ਼ਬਾਤੀ ਪਰ ਸੁਹਿਰਦਤਾ ਨਾਲ ਜੁੜੇ ਅਨੇਕਾਂ ਸਿੱਖਾਂ ਨੂੰ ਸਾਡਾ ਇਹ ਸਵਾਲ ਬੇਸ਼ਕ ਮਾਨਸਿਕ ਤੌਰ ਤੇ ਪਰੇਸ਼ਾਨ ਕਰ ਸਕਦਾ ਹੈ ਕਿਉੇਂਕਿ ਬਾਕੀ ਮੱਤਾਂ ਵਾਂਗੂ ਉਨ੍ਹਾਂ ਦਾ ਮਾਨਸਿਕ ਪਾਲਣ-ਪੋਸ਼ਨ ਵੀ ਪਿਛਲੇ ਲੰਮੇ ਸਮੇਂ ਤੋਂ ਉਹ ਪੁਜਾਰੀ ਸ਼੍ਰੈਣੀ ਹੀ ਕਰ ਰਹੀ ਹੈ ਜਿਸ ਲਈ ਕਿਸੇ ਵੀ ਪ੍ਰਚਲਿਤ ਮਾਨਤਾ ਤੇ ਕਿੰਤੂ- ਪ੍ਰੰਤੂ ਕਰਨਾ ਇਕ ਵੱਡਾ ਗੁਨਾਹ ਅਤੇ ਪਾਪ ਹੈ? ਪਰ ਬਾਬਾ ਨਾਨਕ ਦੀ ਫਿਲਾਸਫੀ ਦਾ ਸੱਚਾ ਅਤੇ ਸੁਚੇਤ ਸਿੱਖ ਇਹ ਪੁਜਾਰੀ ‘ਮਹਾਂ-ਝੂਠ’ ਕਿਵੇਂ ਸਿਰ ਮੱਥੇ ਮੰਨ ਸਕਦਾ ਹੈ? ਬਾਬਾ ਨਾਨਕ ਦੀ ਫਿਲਾਸਫੀ ਦੀ ਸ਼ੁਰਆਤ ਹੀ ਪ੍ਰਚਲਿਤ ਮਾਨਤਾਵਾਂ ਅਤੇ ਰਸਮਾਂ ਤੇ ਵੱਡੇ ਕਿੰਤੂਅਾਂ ਨਾਲ ਹੁੰਦੀ ਹੈ। ਸੋ ਇਹ ਤਾਂ ਸਪਸ਼ਟ ਹੈ ਕਿ ਜੋ ਵੀ ਕਿਸੇ ਪ੍ਰਚਲਿਤ ਮਾਨਤਾ ਅਤੇ ਰਸਮਾਂ ਆਦਿ ਤੇ ਸਵਾਲ ਖੜੇ ਕਰਨ ਦਾ ਵਿਰੋਧ ਕਰਦਾ ਹੈ, ਉਹ ਬੇਸ਼ਕ ਹੋਰ ਕੁੱਝ ਵੀ ਹੋਵੇ, ਨਾਨਕ ਫਿਲਾਸਫੀ ਦਾ ਸੁਹਿਰਦ ਸਮਰਥਕ ਨਹੀਂ ਹੋ ਸਕਦਾ, ਕਿੳੇੁਂਕਿ ਬਾਬਾ ਨਾਨਕ ਦੀ ਸਮਝਾਈ ਫਿਲਾਸਫੀ ਹੀ ਗੁਰਮਤਿ ਇਨਕਲਾਬ ਦਾ ਮੂਲ ਹੈ।

ਉਪਰੋਕਤ ਮੂਲ ਵਿਚਾਰ ਤੋਂ ਇਹ ਤਾਂ ਸਪਸ਼ਟ ਹੋ ਗਿਆ ਕਿ ਬਾਬਾ ਨਾਨਕ ਦਾ ਮਕਸਦ ਨਾ ਤਾਂ ਪਹਿਲਾਂ ਪ੍ਰਚਲਿਤ ਮੱਤਾਂ ਦੇ ਮੁਕਾਬਲੇ ਵਿਚ ਇਕ ਹੋਰ ਮੱਤ/ਫਿਰਕਾ ਸਥਾਪਿਤ ਕਰਨਾ ਸੀ ਅਤੇ ਨਾ ਹੀ ਗੁਰਦੁਆਰਾ ਦੇ ਰੂਪ ਵਿਚ ਪਹਿਲਾਂ ਪ੍ਰਚਲਿਤ ਅਖੌਤੀ ਠਾਕੁਰ ਦੁਆਰਿਅਾਂ ਵਾਂਗੂ ਇਕ ਹੋਰ ‘ਪੂਜਾ-ਸਥਲ’ ਸਿਸਟਮ ਪ੍ਰਚਲਿਤ ਕਰਨਾ ਸੀ।ਜ਼ਿਆਦਾਤਰ ਜਜਬਾਤੀ ਸਿੱਖ ਸਾਡੇ ਵਲੋਂ ਦੱਸੀ ਇਸ ਮੂਲ ਸੱਚਾਈ ਨਾਲ ਸਹਿਮਤ ਨਹੀਂ ਹੋਣਗੇ ਕਿਉਂਕਿ ਸਾਡੀ ਆਦਤ ਹੈ ਕਿ ਅਸੀਂ ਬਿਨਾਂ ਮਿਸਾਲਾਂ ਦੇ ਗੱਲ ਨੂੰ ਆਸਾਨੀ ਨਾਲ ਨਹੀਂ ਸਮਝ ਪਾਉਂਦੇ। ਸੋ ਅੱਗੇ ਇਹ ਸਾਬਿਤ ਕਰਨ ਲਈ ਕਿ ਪ੍ਰਚਲਿਤ ਗੁਰਦੁਆਰਾ ਸਿਸਟਮ ਮੰਦਿਰ, ਮਸਜਿਦ, ਗਿਰਜਾ ਸਿਸਟਮ ਦਾ ਹੀ ਇਕ ਹੋਰ ਰੂਪ ਬਣ ਗਿਆ ਹੈ, ਕੁਝ ਜੀਵੰਤ ਮਿਸਾਲਾਂ ਸੰਖੇਪ ਵਿਚ ਸਾਂਝੀਅਾਂ ਕਰਦੇ ਹਾਂ।

ਸਮਾਜ ਦੇ ਜ਼ਿਆਦਾਤਰ ਗੁਰਦੁਆਰਿਅਾਂ ਲਈ ਮਾਰਗ ਦਰਸ਼ਕ ਅੰਮਿ੍ਰਤਸਰ ਵਿਖੇ ਸਥਿਤ ‘ਦਰਦਬਾਰ ਸਾਹਿਬ’ ਕੰਪਲੈਕਸ ਹੀ ਹੈ। ਉਥੇ ਦੇ ‘ਸ਼ਬਦ ਗੁਰੂ ਗ੍ਰੰਥ ਸਾਹਿਬ’ ਜੀ ਦੇ ਇਕ ਖਾਸ ਸਰੂਪ ਨੂੰ ਛੂਹਨ ਮਾਤਰ ਨਾਲ ਪਵਿੱਤਰ ਹੋਣ ਦਾ ਭਰਮ ਪਾਲਣ ਦੇ ਸ਼ਰਧਾਮਈ ਕਰਮਕਾਂਡ ਤੋਂ ਸ਼ੁਰੂ ਹੁੰਦੀ ਵਿਵਸਥਾ ਤੋਂ ਰਾਤ ਦੇ ‘ਸੁਖਾਸਨ’ ਤੱਕ ਦੀ ਕ੍ਰਿਆ ਦਾ ਬਹੁਤਾ ਹਿੱਸਾ ਉਸੇ ਪੁਜਾਰੀਵਾਦ ਦਾ ਖਿਲਾਰਾ ਹੈ ਜੋ ਮੰਦਿਰ, ਮਸਡਿਦ, ਗਿਰਜਿਅਾਂ ਵਿਚ ਚਲ ਰਿਹਾ ਹੈ। ਅਸੀਂ ਮੰਦਿਰ ਵਿਚਲੀ ਮੂਰਤੀ ਵਾਂਗ ‘ਸ਼ਬਦ ਗੁਰੁ ਗ੍ਰੰਥ ਸਾਹਿਬ’ ਜੀ ਨਾਲ ਸ਼ਰਧਾਮਈ ਕਰਮਕਾਂਡਾਂ ਅਪਣਾ ਲਏ ਹਨ। ਗੰਗਾ ਜਮੁਨਾ ਦੇ ਪਵਿੱਤਰ ਇਸ਼ਨਾਨ ਦੇ ਵਹਿਮ ਵਾਂਗ ਅੰਮਿੰ੍ਰਤਸਰ, ਦਿੱਲੀ ਆਦਿ ਦੇ ਸਰੋਵਰਾਂ ਵਿਚ ਡੁਬਕੀ ਲਾਉਣ ਨੂੰ ਪਵਿੱਤਰ ਮੰਨਣ ਦਾ ਵਹਿਮ ਪਾਲ ਲਿਆ ਹੈ। ਗੁਰਮਤਿ ਦੇ ਮੂਲ ਵਿਚਾਰ ਨੂੰ ਵਿਸਾਰ ਕੇ ਅਨਗਿਨਤ ਹੋਰ ਕਰਮਕਾਂਡਾਂ, ਚਮਤਕਾਰੀ ਅੰਧ-ਵਿਸ਼ਵਾਸਾਂ ਦਾ ਖਿਲਾਰ ਅੰਮਿ੍ਰਤਸਰ ਤੋਂ ਲੈ ਪਿੰਡ ਤੱਕ ਦੇ ‘ਗੁਰਦੁਆਰਿਅਾਂ’ ਵਿਚ ਅਸੀਂ ਬਿਨਾਂ ਕਿੰਤੂ-ਪ੍ਰੰਤੂ ਦੇ ਅਪਨਾ ਲਿਆ ਹੈ। ਹਰਿਦੁਆਰ ਦੀ ਤਰਜ਼ ਤੇ ਪਤਾਲਪੁਰੀ ਅਤੇ ਹਰਿ ਕੀ ਪਉੜੀ ਆਦਿ ਬਣਾ ਲਿਆ ਹੈ।

ਕੁਝ ਸੱਜਣ ਸ਼ਰਧਾਲੂ ਮਾਨਸਿਕ ਹੱਠਧਰਮਿਤਾ ਹੇਠ ਹੁਣ ਵੀ ਆਪਣੇ ਦਿੱਲ ਨੂੰ ਝੂਠਾ ਦਿਲਾਸਾ ਦੇਂਦੇ ਹੋਏ ਕਹਿਣਗੇ ਕਿ ਚਲੋਂ ਗੁਰਦੁਆਰਿਅਾਂ ਵਿਚ ‘ਨਾਨਕ ਫਿਲਾਸਫੀ’ ਵਾਲੀ ਬਾਣੀ ਤਾਂ ਨਿਰੰਤਰ ਪੜੀ ਹੀ ਜਾਂਦੀ ਹੈ। ਤੁਹਾਡੇ ਇਸ ਝੂਠੀ ਖੁਸ਼ਫਹਿਮੀ ਤੇ ਤੁਹਾਨੂੰ ਮੁਬਾਰਕਬਾਦ ਦੇਂਦੇ ਹੋਏ ਅਸੀਂ ਇਹ ਕੜਵੀ ਸੱਚਾਈ ਵੀ ਰੱਖਣ ਤੋਂ ਸੰਕੋਚ ਕਰਾਂਗੇ ਕਿ ਇਨ੍ਹਾਂ ‘ਗੁਰਦੁਆਰਿਅਾਂ’ ਵਿਚ ਕੀਰਤਨ ਦੇ ਰੂਪ ਵਿਚ ਪੜੀ ਜਾ ਰਹੀ ਇਹ ‘ਵਿਚਾਰ-ਅਮਲ ਰਹਿਤ’ ਬਾਣੀ ਵੀ ਇਕ ਕੰਨ ਰਸ ਰੂਪੀ ਮਾਨਸਿਕ ਤਸੱਲੀ ਤੋਂ ਵਧੇਰੇ ਕੁਝ ਨਹੀਂ ਜਿਸ ਨੂੰ ਗੁਰਮਤਿ ਫਿਲਾਸਫੀ ‘ਕੋਈ ਗਾਵੈ ਰਾਗੀ ਨਾਦੀਂ ਬੇਦੀ ਬਹੁ ਭਾਤਿ ਕਰਿ ਨਹੀ ਹਰਿ ਹਰਿ ਭੀਜੈ ਰਾਮ ਰਾਜੇ ॥’ ਅਤੇ ‘ਪੜਿ ਪੜਿ ਗਡੀ ਲਦੀਅਹਿ’ ਰਾਹੀਂ ਸਪਸ਼ਟ ਨਕਾਰ ਦਿਤਾ ਗਿਆ ਹੈ। ਜੇ ਇਸ ਵਿਚ ਵਿਚਾਰ-ਅਮਲ ਦਾ ਕੁਝ ਵੀ ਅੰਸ਼ ਸ਼ਾਮਿਲ ਹੁੰਦਾ ਤਾਂ ਆਮ ਸੰਗਤ ਨੂੰ ਇਹ ਸਮਝ ਆ ਜਾਣੀ ਸੀ ਕਿ ਕੀਰਤਨੀਆ ਕੱਚੀ ਬਾਣੀ ਪੜ ਰਿਹਾ ਹੈ ਜਾ ਸੱਚੀ। ਇਥੇ ਤਾਂ ਇਹ ਹਾਲਾਤ ਹੈ ਕਿ ਕੋਈ ਕੁਝ ਵੀ ਗਾ ਕੇ ਚਲਾ ਜਾਵੇ ਸਭ ਝੂਮ-ਝੂਮ ਕੇ ਪ੍ਰਵਾਨ ਕਰੀ ਜਾਂਦੇ ਹਨ। ਇਨ੍ਹਾਂ ਨੂੰ ਹੁਣ ਤੱਕ ਇਹ ਸਮਝ ਨਹੀਂ ਆਈ ਕਿ ਪੁਜਾਰੀਅਾਂ ਨੇ ਬਾਬਾ ਨਾਨਕ ਜੀ ਦੀ ਇਨਕਲਾਬੀ ਲਹਿਰ ਤੇ ਕਬਜ਼ਾ ਕਰ ਕੇ ਇਨ੍ਹਾਂ ਵਿਚ ‘ਬਚਿਤ੍ਰ ਨਾਟਕ’ ਰੂਪੀ ਉਹ ਅਜਗਰ ਛੱਡ ਦਿਤਾ ਹੈ ਜਿਸ ਰਾਹੀਂ ਕਦੋਂ ਇਹ ਅਕਾਲ ਦੇ ਭੁਲੇਖੇ ਆਪਣੀ ਅਰਦਾਸ ਅਤੇ ਹੋਰ ਕਰਮਾਂ ਵਿਚ ਦੇਵੀ ਭਗੌਤੀ ਅਤੇ ਦੇਵੀ ‘ਸ਼ਿਵਾ’ ਦੀ ਭਗਤੀ ਸ਼ਰੇਆਮ ਗੁਰੂਦਵਾਰਿਅਾਂ ਵਿਚ ਕਰੀ ਜਾ ਰਹੇ ਹਨ।

ਜਦੋਂ ਹੁਣ ਇਹ ਸਪਸ਼ਟ ਹੋ ਗਿਆ ਤਾਂ ਮੋਜੂਦਾ ਸਿੱਖ ਸਮਾਜ ਅਤੇ ਇਨ੍ਹਾਂ ਦਾ ‘ਗੁਰਦੁਆਰਾ ਸਿਸਟਮ’ ਬਾਬਾ ਨਾਨਕ ਦੀ ਇਨਕਲਾਬੀ ਫਿਲਾਸਫੀ ਤੋਂ ਪੂਰੀ ਤਰਾਂ ਨਾਲ ਭਟਕ ਕੇ, ਮੰਦਿਰਾਂ, ਮਸਜਿਦਾਂ ਵਾਂਗੂ ਪੁਜਾਰੀਵਾਦ ਦਾ ਇਕ ਹੋਰ ਨਵਾਂ ਰੂਪ ਅਤੇ ਮੁਕੰਮਲ ਠਿਕਾਨਾ ਬਣ ਚੁੱਕਾ ਹੈ ਤਾਂ ਇਸ ਵਿਚ ਸੁਧਾਰ ਦੀ ਕੋਈ ਸੰਭਾਵਨਾ ਬਚੀ ਹੈ ? ਕੀ ਸਿੰਘ ਸਭਾ ਲਹਿਰ ਵਲੋਂ ਚਲਾਈ ‘ਗੁਰਦੁਆਰਾ ਸੁਧਾਰ ਲਹਿਰ’ ਤੋਂ ੧੦੦ ਸਾਲ ਬਾਅਦ ਵੀ ਇਸ ਵਿਚ ਕੋਈ ਜ਼ਿਕਰਯੋਗ ਮੂਲ ਸੁਧਾਰ ਹੋਇਆ ਹੈ? ਬਿਲਕੁਲ ਨਹੀਂ! ਬਲਕਿ ਗੁਰਮਤਿ ਪੱਖੋਂ ਹੋਰ ਨਿਘਾਰ ਹੀ ਆਇਆ ਹੈ। ਇਹ ਇਕ ਕੜਵੀ ਅਤੇ ਅਫਸੋਸਜਨਕ ਹਕੀਕਤ ਹੈ ਕਿ ਮੌਜੂਦਾ ਸਿੱਖ ਸਮਾਜ ਅਤੇ ਗੁਰਦੁਆਰਾ ਸਿਸਟਮ ‘ਗੁਰਮਤਿ ਇਨਕਲਾਬ’ ਦੇ ਮੂਲ ਉਦੇਸ਼ ਤੋਂ ਭਟਕ ਕੇ ਇਕ ਹੋਰ ਪੁਜਾਰੀਵਾਦੀ ਫਿਰਕੇ ਦਾ ਮੁਕੰਮਲ ਰੂਪ ਧਾਰਨ ਕਰ ਚੁੱਕਿਆ ਹੈ ਜਿਸ ਦਾ ਸੁਧਾਰ ਸਂੰਭਵ ਨਹੀਂ ਸੀ। ਨਾਨਕ ਫਿਲਾਸਫੀ ਦੇ ਇਕ ਮੂਲ਼ ਸੰਦੇਸ਼ ‘ਨਾ ਹਮ ਹਿੰਦੂ ਨਾ ਮੁਸਲਮਾਨ ॥ ਅਲਹ ਰਾਮ ਕੇ ਪਿੰਡੁ ਪਰਾਨ’ ਦੇ ਘੇਰੇ ਵਿਚ ਅੱਜ ਦਾ ਸਿੱਖ ਸਮਾਜ ਅਤੇ ਗੁਰਦੁਆਰਾ ਸਿਸਟਮ ਵੀ ਸ਼ਾਮਿਲ ਹੈ।

ਕੀ ਬਾਬਾ ਨਾਨਕ ਜੀ ਨੇ ਪ੍ਰਚਲਿਤ ਹਿੰਦੂ, ਇਸਲਾਮ ਆਦਿ ਫਿਰਕਿਅਾਂ ਵਿਚ ਸੁਧਾਰ ਦੀ ਕੋਸ਼ਿਸ਼ ਕੀਤੀ ? ਨਹੀਂ , ਉਨ੍ਹਾਂ ਨੇ ਇਹ ਜਾਣ ਲਿਆ ਸੀ ਇਹ ਮੂਲੋਂ ਭਟਕ ਚੁੱਕੇ ਹਨ ਜੋ ਆਪਣੇ ਵੱਖਰੇ ਵੱਖਰੇ ਲੇਬਲ ਲਾਉਣ ਦਾ ਭਰਮ ਪਾਲ ਕੇ ਮਨੁੱਖਤਾ ਵਿਚ ਵੰਡੀਅਾਂ ਪਾ ਰਹੇ ਹਨ। ਇਨ੍ਹਾਂ ਦਾ ਸਮੂਹਕ ਸੁਧਾਰ ਸੰਭਵ ਨਹੀਂ। ਸੋ ਉਨ੍ਹਾਂ ਨੇ ਪ੍ਰਚਲਿਤ ਧਰਮਾਂ ਦੀ ਫਿਲਾਸਫੀ ਨੂੰ ਮੁੱਢੋਂ ਰੱਦ ਕਰਦੇ ਹੋਏ ‘ਏਕੁ ਪਿਤਾ ਏਕਸ ਕੇ ਹਮ ਬਾਰਿਕ’ ਦੇ ਹੋਕੇ ਰਾਹੀਂ ਇਕੋ ਇਕ ਅਸਲ ਮਾਨਵੀ ਧਰਮ ਦਾ ਸੱਚ ਗੁਰਮਤਿ ਇਨਕਲਾਬ ਰਾਹੀਂ ਲੋਕਾਈ ਸਾਹਮਣੇ ਪੇਸ਼ ਕੀਤਾ। ਐਸੇ ਲਾਸਾਣੀ ਅਤੇ ਇਨਕਲਾਬੀ ਬਾਬਾ ਨਾਨਕ ਬਾਰੇ ਇਹ ਦਾਅਵਾ ਕਿ ਉਨ੍ਹ੍ਹਾਂ ਨੇ ਪ੍ਰਚਲਿਤ ਫਿਰਕਿਅਾਂ ਵਾਂਗੂ ਇਕ ਹੋਰ ਨਵਾਂ ਫਿਰਕਾ ਸਥਾਪਿਤ ਕਰਨ ਦਾ ਮਿਸ਼ਨ ਸ਼ੁਰੂ ਕੀਤਾ, ਉਨ੍ਹਾਂ ਦੇ ਨਾਲ ਇਕ ਧ੍ਰੋਹ ਹੀ ਨਹੀਂ, ਇਲਜ਼ਾਮ ਤਰਾਸ਼ੀ ਵੀ ਹੈ।

ਅਸੀਂ ਇਸ ਬਾਰੇ ਕੋਈ ਦਾਅਵਾ ਜਾਂ ਵਿਚਾਰ ਨਹੀਂ ਜਾਣਦੇ ਕਿ ਬਾਕੀ ਪ੍ਰਚਲਿਤ ਮੱਤਾਂ ਦੇ ਮੰਣੇ ਜਾਂਦੇ ਮੋਢੀ, ਮੂਲ ਰੂਪ ਵਿਚ, ਸਹੀ ਸਨ ਜਾਂ ਗਲਤ। ਕਿਉਂਕਿ ਉਨ੍ਹਾਂ ਨੇ ਆਪਣੇ ਮੂਲ ਵਿਚਾਰ ਉਪਲਬਦ ਨਹੀਂ ਹਨ। ਉਨ੍ਹਾਂ ਦੇ ਉਪਦੇਸ਼ਾਂ ਦੇ ਨਾਮ ਤੇ ਪਰੋਸੇ ਜਾ ਰਹੇ ਵਿਚਾਰ ਉਨ੍ਹਾਂ ਨੇ ਆਪ ਕਲਮਬੰਦ ਨਹੀਂ ਕੀਤੇ ਬਲਕਿ ਉਨ੍ਹਾਂ ਦੇ ਸ਼ਰਧਾਲੂ ਮੰਨੇ ਜਾਂਦੇ ਸੱਜਣਾਂ ਨੇ ਕਲਮ-ਬੰਦ ਕੀਤੇ ਜਿਸ ਵਿਚ ਪੁਜਾਰੀਵਾਦੀ ਅੰਸ਼ਾਂ ਦੀ ਮਿਲਾਵਟ ਹੋਣ ਦੀ ਗੁੰਜ਼ਾਇਸ਼ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਪਰ ਬਾਬਾ ਨਾਨਕ ਜੀ ਦੇ ਵਿਸ਼ੇ ਵਿਚ ਐਸਾ ਭੁਲੇਖਾ ਨਹੀਂ ਹੈ ਕਿਉਂਕਿ ਉਨ੍ਹਾਂ ਨੇ ਆਪਣੀ ਫਿਲਾਸਫੀ ‘ਨਾਨਕ ਬਾਣੀ ’ ਦੀ ਛਾਪ ਹੇਠ ਆਪ ਕਲਮਬੰਦ ਕੀਤੀ ਜੋ ਉਨ੍ਹਾਂ ਬਾਰੇ ਫੈਲਾਏ ਅਤੇ ਪ੍ਰਚਾਰੇ ਜਾ ਰਹੇ ਹਰ ਭੁਲੇਖੇ ਨੂੰ ਤਾਰ-ਤਾਰ ਕਰਨ ਲਈ ਮੂਲ ਕਸਵੱਟੀ ਹੈ। ਇਸੇ ਕਸਵੱਟੀ ਦੇ ਆਧਾਰ ਤੇ ਸਮੇਂ ਸਮੇਂ ਸੁਚੇਤ ਸੱਜਣ ਅਤੇ ਵਿਦਵਾਨ ਬਾਬਾ ਨਾਨਕ ਬਾਰੇ ਬਹੁਤਾਤ ਵਿਚ ਗਲਤ ਬਿਆਨੀ ਕਰਨ ਵਾਲੀਅਾਂ ਕੱਚੀਅਾਂ, ਆਪਾ ਵਿਰੋਧੀ ਅਤੇ ਸ਼ੱਕੀ ਰਚਨਾਵਾਂ ਜਿਵੇਂ ਜਨਮ ਸਾਖੀਅਾਂ, ਗੁਰਬਿਲਾਸ, ਰਹਿਤਨਾਮੇ, ਬਚਿਤ੍ਰ ਨਾਟਕ ਗ੍ਰੰਥ ਆਦਿ ਦਾ ਪਰਦਾਫਾਸ਼ ਕਰਦੇ ਰਹੇ ਹਨ। ਪਰ ਅਫਸੋਸ! ਬਹੁਤਾਤ ਸਿੱਖ ਸਮਾਜ ਨੇ ‘ਨਾਨਕ ਬਾਣੀ’ ਦੀ ਮੂਲ ਕਸਵੱਟੀ ਨੂੰ ਅੱਖੋਂ-ਪਰੋਖੇ ਕਰ ਕੇ ਪਹਿਲਾਂ ਪ੍ਰਚਲਿਤ ਮੱਤਾਂ ਵਾਂਗ ਪੁਜਾਰੀਵਾਦੀ ਤਾਕਤਾਂ ਦਾ ਪ੍ਰਭਾਵ ਕਬੂਲਣ ਨੂੰ ਹੀ ਅਸਲ ‘ਸਿੱਖੀ’ ਮੰਨ ਲਿਆ।

ਉਪਰੋਕਤ ਵਿਚਾਰ ਤੋਂ ਇਹ ਸਪਸ਼ਟ ਹੋ ਗਿਆ ਕਿ ਮੌਜੂਦਾ ਗੁਰਦੁਆਰਾ ਸਿਸਟਮ ਤੋਂ ਨਾਨਕ ਇਨਕਲਾਬ ਦੀ ਰੋਸ਼ਨੀ ਵਿਚ ਤੁਰਨ ਵਰਗੇ ਸੁਧਾਰ ਦੀ ਆਸ ਰੱਖਣਾ ‘ਮੂਰਖਤਾ’ ਤੋਂ ਵੱਧ ਕੁਝ ਨਹੀਂ। ਜਿਹੜੇ ਇਸ ਵਿਚਾਰ ਤੋਂ ਬਾਅਦ ਵੀ ਇਕ ਹੋਰ ‘ਪੂਜਾ-ਸਥਾਨ’ ਦੇ ਸਮਰਥਕ ਬਣ ਕੇ ਸੱਚੇ-ਸਿੱਖ ਹੋਣ ਦਾ ਭਰਮ ਪਾਲੀ ਰੱਖਣਾ ਚਾਹੁੰਦੇ ਹਨ, ਉਨ੍ਹਾਂ ਨੂੰ ਮੂਲੋਂ ਭਟਕੇ ਹਿੰਦੂ, ਮੁਸਲਮਾਨ, ਈਸਾਈ ਸੱਜਣਾਂ ਵਾਂਗ ਆਪਣੀ ਸੋਚ ਮੁਬਾਰਕ ਹੈ। ਕਿਉਂਕਿ ਆਪਣੀ ਇੱਛਾ ਅਤੇ ਸਮਝ ਅਨੁਸਾਰ ਆਪਣੇ ਇਸ਼ਟ ਦੀ ਪੂਜਾ ਅਰਚਨਾ ਕਰਨ ਦੇ ਮੂਲ ਮਾਨਵੀ ਅਧਿਕਾਰ ਦਾ ਅਸੀਂ ਦਿਲੋਂ ਸਮਰਥਨ ਕਰਦੇ ਹਾਂ। ਪਰ ਜੋ ਇਹ ਸਮਝਦੇ ਹਨ ਕਿ ਉਹ ਬਾਬਾ ਨਾਨਕ ਜੀ ਦੇ ਸਰਬਪੱਖੀ ਇਨਕਲਾਬ ਦੇ ਸਮਰਥਕ ਹਨ ਅਤੇ ਬਾਬਾ ਨਾਨਕ ਪ੍ਰਚਲਿਤ ਮਾਨਤਾਵਾਂ ਤੇ ਕਿੰਤੂ-ਪ੍ਰੰਤੂ ਨੂੰ ਗਲਤ ਨਹੀਂ ਮੰਨਦੇ, ਉਨ੍ਹਾਂ ਨੂੰ ਅੱਗੇ ਸਾਡੀ ਗੁਜ਼ਾਰਿਸ਼ ਰੂਪੀ ਵਿਚਾਰ ਹੈ।

ਕੀ ਤੂਸੀ ਇਹ ਮੰਨਦੇ ਹੋ ਕਿ ਤੂਸੀ ਸ਼੍ਰੋਮਣੀ ਕਮੇਟੀ ਜਾਂ ਦਿਲੀ ਕਮੇਟੀ ਦੀਅਾਂ ਚੌਣਾਂ ਜਿੱਤ ਕਿ ਗੁਰਦੁਆਰਾ ਸਿਸਟਮ ਨੂੰ ਬਾਬਾ ਨਾਨਕ ਦੇ ‘ਇਨਕਲਾਬ ਕੇਂਦਰ’ ਦੀ ਤਰਡ ਤੇ ਸੁਧਾਰ ਸਕੋਗੇ? ਕੀ ਐਸਾ ਸੰਭਵ ਹੈ? ਕੀ ਬਾਬਾ ਨਾਨਕ ਨੇ ਹਿੰਦੂ ਜਾਂ ਇਸਲਾਮ ਪੂਜਾ ਸਥਾਨਾਂ ਨੂੰ ਸੁਧਾਰ ਕੇ ਇਨਕਲਾਬ ਲਿਆਉਣ ਦਾ ਜਤਨ ਕੀਤਾ ਸੀ? ਜੇ ਇਨ੍ਹਾਂ ਸਵਾਲਾਂ ਦਾ ਜਵਾਬ ਨਹੀਂ ਹੈ ਤਾਂ ਅਸੀਂ ਕਿਉਂ ਸੁਹਿਰਦ ਅਤੇ ਸੁਚੇਤ ਹੁੰਦੇ ਹੋਏ, ਆਪਣੀ ਕੀਮਤੀ ਸ਼ਕਤੀ, ਸਮਾਂ ਅਤੇ ਸਾਧਨ ਇਸ ਫਡੂਲ ਕਰਨਾ ਚਾਹੰੁਦੇ ਹਾਂ? ਕਿਉਂ ਨਹੀਂ, ਨਾਨਕ ਇਨਕਲਾਬ ਦੇ ਸੁਚੇਤ ਦੀਵਾਨੇ ਜਿਤਨੇ ਵੀ ਹਨ, ਇਕ ਯੋਜਨਾਬੱਧ ਤਰੀਕੇ ਨਾਲ, ਆਪਣੀ ਸ਼ਕਤੀ, ਸਮਾਂ ਅਤੇ ਸਾਧਨ ਉਨ੍ਹਾਂ ਕਾਰਜਾਂ ਵਿਚ ਲਾਈਏ, ਜਿਨ੍ਹਾਂ ਨਾਲ ਨਾਨਕ ਫਿਲਾਸਫੀ ਨੂੰ ਉਸਦੇ ਮੂਲ ਉਦੇਸ਼ ਦੀ ਪਛਾਣ ਅਤੇ ਪ੍ਰਾਪਤੀ ਲਈ ਬਾਨਣੂੰ ਬਣਿਆ ਜਾ ਸਕੇ। ਇਸ ਲੇਖ ਲੜੀ ਦੇ ਅਗਲੇ ਅਤੇ ਅੰਤਿਮ ਭਾਗ ਵਿਚ ਐਸੇ ਸਾਰਥਕ ਕੰਮਾਂ ਦੀ ਪਛਾਣ ਕਰਾਉਣ ਦਾ ਯਤਨ ਕੀਤਾ ਜਾਵੇਗਾ। ਜੇ ਇਸ ਪ੍ਰਤੀ ਕਿਸੇ ਸੱਜਣ ਦੇ ਮਨ ਵਿਚ ਕੋਈ ਹਾਂ-ਪੱਖੀ ਸੁਝਾਅ ਹਨ, ਉਹ ਵੀ ਸਾਨੂੰ ਜਲਦ ਤੋਂ ਜਲਦ ਭੇਜ ਦੇਵੇ।

ਨਿਸ਼ਕਾਮ ਨਿਮਰਤਾ ਸਹਿਤ

ਤੱਤ ਗੁਰਮਤਿ ਪਰਿਵਾਰ

tatgurmat@gmail.com

੧੨ ਫਰਵਰੀ ੨੦੧੭

ALL ARTICLES AND NEWS

Tag Cloud

DHARAM

Meta