ਗਦਾ (ਗੁਰਜ) ਫੜਨ ਅਤੇ ਫੜਾਉਨ ਵਾਲਿਆਂ ਨੂੰ ਤਾਂ ਤੁਸੀਂ ਬਹੁਤ ਲਾਨਹਤਾਂ ਪਾ ਲਈਆਂ। ਲੇਕਿਨ ਜਿਸ ਕੂੜ ਪੋਥੇ ਦੀ ਇਹ ਦੇਨ ਹੈ, ਉਸਨੂੰ ਤਾਂ ਕਿਸੇ ਨੇ ਇਕ ਸ਼ਬਦ ਵੀ ਨਹੀ ਕਹਿਆ ?

ਮੇਰੇ ਵੀਰੋ ! ਪਿਛਲੇ ਦਿਨੀ ਅਖਬਾਰਾਂ ਦੀਆਂ ਸੁਰਖੀਆਂ ਅਤੇ ਸ਼ੋਸ਼ਲ ਮੀਡੀਏ ਵਿਚ ਇਹ ਖਬਰਾਂ ਛਾਈਆਂ ਰਹੀਆਂ ਕਿ ਆਨੰਦਪੁਰ ਸਾਹਿਬ ਦੇ 350 ਸਾਲਾ ਸਰਕਾਰੀ ਸਮਾਗਮ ਵਿੱਚ ਪੰਜ ਪਿਆਰਿਆਂ ਨੂੰ ਗਦਾ (ਗੁਰਜ) ਫੜਾ ਕੇ ਗੁਰਮਤਿ ਦਾ ਘਾਂਣ ਕੀਤਾ ਗਿਆ ………. ਸਾਰੀ ਕੌਮ ਹਿੰਦੂੰ ਬਣ ਗਈ……….ਕੌਮ ਨੂੰ ਹਿੰਦੂ ਮੱਤ ਵਿੱਚ ਰਲਗਡ ਕਰਨ ਦੀ ਇਹ ਸਾਜਿਸ਼ ਹੈ………ਕੌਮ ਦੇ ਗੱਦਾਰਾਂ ਨੇ ਕਿਰਪਾਨ ਦੀ ਥਾਂ ਤੇ ਗਦਾ ਨੂੰ ਪੰਜਵਾਂ ਕਕਾਰ ਬਣਾਂ ਦਿੱਤਾ……….ਇਹ ਸਭ ਆਰ. ਐਸ . ਐਸ ਦੀ ਸਾਜਿਸ਼  ਹੈ ………..ਆਦਿਕ । ਫੇਸਬੁਕ ਅਤੇ ਸ਼ੋਸ਼ਲ ਮੀਡੀਏ ਤੇ ਹੱਲੀ ਤਕ ਇਨ੍ਹਾਂ ਨੂੰ ਲਾਨ੍ਹਤਾਂ ਪੈ ਰਹੀਆਂ ਨੇ । ਜੇ ਟਕਸਾਲ ਦੇ ਅਖੌਤੀ ਮੁੱਖੀ ਧੂੰਮੇ ਨੇ ਗੁਰਜ ਫੜਿਆ ਤਾਂ ਉਸਨੂੰ ਲੋਕਾਂ ਨੇ ਸਮਲਿੰਗੀ ਅਤੇ ਆਰ. ਐਸ . ਐਸ ਦਾ ਪਾਲਤੂ ……ਕਹਿ ਕਹਿ ਕੇ ਦੁਤਕਾਰਿਆ ।

ਲੇਕਿਨ ਬੜੀ ਹੈਰਾਨਗੀ ਵਾਲੀ ਗੱਲ ਇਹ ਹੈ ਕਿ ਅਖੌਤੀ ਦਸਮ ਗ੍ਰੰਥ  ਨਾਮ ਦੇ ਇਸ  ਕੂੜ ਪੋਥੇ ਨੂੰ ਕਿਸੇ ਇਕ ਸਿੱਖ ਨੇ , ਇਕ ਵੀ ਲਾਨਹਤ ਨਹੀ ਪਾਈ, ਜਿਸਦੀ ਵਜਿਹ ਨਾਲ ਅਨਮਤ ਦੇ ਦੇਵਤਿਆਂ ਦਾ  ਹਥਿਆਰ ਗਦਾ,  ਸਿੱਖੀ ਵਿਚ ਪ੍ਰਵੇਸ਼ ਕਰ ਗਿਆ। ਇਨ੍ਹਾਂ ਬ੍ਰਾਹਮਣਵਾਦੀਆਂ ਦੀ ਕੀ ਔਕਾਤ ਸੀ ਕਿ ਹਨੁਮਾਨ ਦੇ ਗੱਦੇ ਨੂੰ , ਪੰਜ ਪਿਆਰਿਆਂ ਦੇ ਹੱਥਾਂ ਵਿਚ ਫੜਾ ਦਿੰਦੇ ?  ਜੇ ਇਸ ਕੂੜ ਕਿਤਾਬ ਵਿਚ ਥਾਂ ਥਾਂ ਤੇ ਇਸ ਹਥਿਆਰ ਦਾ ਜਿਕਰ ਨਾਂ ਕੀਤਾ ਗਿਆ ਹੂੰਦਾ । ਅੱਜ ਟਕਸਾਲ ਦਾ ਮੁੱਖੀ ਜਾਂ ਹਜੂਰ ਸਾਹਿਬ ਦਾ ਜੱਥੇਦਾਰ ਗਦਾ ਫੜਦਾ ਹੈ ਤਾਂ ਉਸਨੂੰ ਅਸੀਂ ਫੌਰਨ ਲਾਨਹਤਾਂ ਪਾਉਣ ਲੱਗ ਪੈੰਦੇ ਹਾਂ ਲੇਕਿਨ ਇਕ ਵੀ ਗਾਲ੍ਹ ਉਸ ਕੂੜ ਪੋਥੇ ਨੂੰ ਨਹੀ ਕਡ੍ਹਦੇ ਜਿਸਨੇ ਅਨਮੱਤੀਆਂ ਦੇ ਦੇਵਤੇ  ਦਾ ਇਹ ਗੱਦਾ ਸਿੱਖਾਂ ਦੇ ਹੱਥ ਫੜਾ ਦਿਤਾ। ਕਿਉ ਸਿਰਫ ਇਸ ਕਰਕੇ ਨਾਂ , ਕਿਉਕਿ ਇਸ ਕੂੜ ਕਿਤਾਬ ਵਿਚੋਂ ਤੁਹਾਡੀਆਂ ਨਿਤਨੇਮ ਅਤੇ ਅੰਮ੍ਰਿਤ ਦੀਆਂ ਬਾਣੀਆਂ ਲਈਆਂ ਗਈਆਂ  ਨੇ ? ਤੁਸੀ ਇਸਨੂੰ ਬੜੇ ਸਤਕਾਰ ਨਾਲ “ਦਸਮ ਦੀ ਬਾਣੀ” ਕਹਿੰਦੇ ਹੋ ?  ਇਸ ਕੂੜ ਕਬਾੜ ਵਾਲੀ ਕਿਤਾਬ ਵਿਚ 163 ਵਾਰ ਗਦਾ ਦਾ ਜਿਕਰ ਕੀਤਾ ਗਿਆ ਹੈ , ਅਤੇ ਇਸ ਗਦੇ ਨਾਲ ਹੀ ਬਹੁਤੇ ਜੁੱਧ ਕੀਤੇ ਗਏ ਹਨ । ਇਹ ਗਦਾ ਭਾਵੇ ਹਿੰਦੂ ਮਿਥਿਹਾਸਕ ਪਾਤਰਾਂ ਨੇ ਇਸ ਕੂੜ ਕਿਤਾਬ ਵਿੱਚ ਇਸਤੇਮਾਲ ਕੀਤਾ ਹੈ  , ਲੇਕਿਨ ਉਸਨੂੰ  “ਦਸਮ ਬਾਣੀ” ਅਤੇ “ਸ਼੍ਰੀ ਮੁਖਵਾਕ ਪਾਤਸ਼ਾਹੀ 10”  ਦਾ ਠੱਪਾ ਲੱਗਾ ਹੋਣ ਕਰਕੇ ,  ਸਾਡੀ ਸਿੱਖੀ ਵਿੱਚ ਪਰਵੇਸ਼ ਤਾਂ ਕਰਾ ਹੀ  ਦਿਤਾ  ਗਿਆ ਨਾਂ ।

ਖਾਲਸਾ ਜੀ ਹੁਣ ਕੀ ਕਰੋਗੇ ? ਹਨੁਮਾਨ ਦੇ ਇਸ ਗੁਰਜ ਨੂੰ ਅਪਣਾਂ ਕਕਾਰ ਬਣਾਂ ਲਵੋਗੇ  ?  ਜਾਂ ਇਸ ਅਖੌਤੀ ਦਸਮ ਗ੍ਰੰਥ ਨੂੰ ਰੱਦ ਕਰੋਗੇ ?  ਇਹ ਕਿਤਾਬ ਤਾਂ ਤੁਹਾਡੇ ਅਨੁਸਾਰ ਗੁਰੂ ਦੀ ਬਾਣੀ ਹੈ। ਗਦਾ ਇਸ ਕਿਤਾਬ ਦਾ ਮੁੱਖ ਹਥਿਆਰ ਹੈ , ਜਿਸ ਨਾਲ ਇਹ ਪੂਰੀ ਕਿਤਾਬ ਸ਼ੁਰੂ ਤੋਂ ਲੈ ਕੇ ਅਖੀਰ ਤਕ ਭਰੀ ਪਈ ਹੈ ਉਸਨੂੰ ਤੁਸੀ ਹਨੁਮਾਨ ਦਾ ਹਥਿਆਰ ਕਿਸ ਤਰ੍ਹਾਂ ਕਹੋਗੇ ? ਇਸਦਾ ਜਿਕਰ  ਤੁਹਾਡੇ ਗੁਰੂ ਨੇ ਇਸ ਕਿਤਾਬ  ਵਿਚ ਸੈੰਕੜੇ ਵਾਰ ਕੀਤਾ ਹੈ ?

ਦਸ ਪੰਦ੍ਹਹ ਪ੍ਰਮਾਣ ਇਸ ਗਦਾ ਅਤੇ ਤ੍ਰਸ਼ੂਲ ਬਾਰੇ  ਇਸ ਬਚਿਤੱਰੀ ਪੋਥੇ ਵਿਚੋਂ ਦੇ ਰਿਹਾ ਹਾਂ ,  ਕਿਉਕਿ ਸਾਰੇ 163 ਪ੍ਰਮਾਣ ਦਿਆਂਗਾ ਤਾਂ ਸਾਰਾ ਦਿਨ , ਤੁਸੀ ਉਨ੍ਹਾਂ ਨੂੰ  ਹੀ ਪੜ੍ਹਦੇ ਰਹਿ ਜਾਉਗੇ। ਜੇੜ੍ਹੇ ਪੰਨਾ ਨੰਬਰ ਦੇ ਰਿਹਾ ਹਾਂ ਉਹ ਵੀ gurugranthdarpan.com  ਵੇਬ ਸਾਈਟ ਦੇ ਦੇ ਰਿਹਾ ਹਾਂ ਕਿਉਕਿ ਇਹ ਬਚਿੱਤਰ ਕਿਤਾਬ ਕਿਸੇ ਕਿਸੇ ਕੋਲ ਹੀ ਹੂੰਦੀ ਹੈ , ਕਿਉਕਿ ਬਚਿੱਤਰੀਏ ਸਾਡੇ ਲਿਖੇ ਪ੍ਰਮਾਂਣਾਂ ਨੂੰ ਸੱਚ ਨਹੀ ਮਣਦੇ , ਇਸ ਕਰਕੇ ਸਾਨੂੰ ਉਨ੍ਹਾਂ ਪੰਨਿਆਂ  ਦੀਆਂ ਫੋਟੂਆਂ ਇਥੇ ਪਾਉਣੀਆਂ ਪੈੰਦੀਆਂ ਹਨ, ਜੋ ਮੁਮਕਿਨ ਨਹੀ ਹੈ । ਇਸ ਤੋਂ ਚੰਗਾ ਇਹ ਹੈ  ਕਿ ਇਸ ਵੇਬਸਾਈਟ ਤੋਂ ਸਰਚ ਕਰਕੇ ਇਨ੍ਹਾਂ ਪ੍ਰਮਾਣਾਂ ਦੀ ਕੋਈ ਵੀ ਪੁਸ਼ਟੀ ਕਰ ਸਕਦਾ ਹੈ।

ਗਦਾ ਪਾਸ ਸੋਹੰ ॥ ਜਮੰ ਮਾਨ ਮੋਹੰ ॥੩੨॥ਸੁਭੰ ਜੀਭ ਜੁਆਲੰ ॥ ਸੁ ਦਾੜ੍ਹਾ ਕਰਾਲੰ ॥ ਬਜੀ ਬੰਬ ਸੰਖੰ ॥ ਉਠੇ ਨਾਦ ਬੰਖੰ ॥੩੩॥  ਪੰਨਾ ਨੰ 99
ਘੰਟਾ ਗਦਾ ਤ੍ਰਿਸੂਲ ਅਸ ਸੰਖ ਸਰਾਸਨ ਬਾਨ ॥ ਚਕ੍ਰ ਬਕ੍ਰ ਕਰ ਮੈ ਲੀਏ ਜਨ ਗ੍ਰੀਖਮ ਰਿਤ ਭਾਨ ॥੨੭॥ ਪੰਨਾ 183
ਪੁਨਿ ਚੰਡ ਸੰਭਾਰ ਉਭਾਰ ਗਦਾ ਧੁਨਿ ਸੰਖ ਬਜਾਇ ਕਰਿਓ ਖਰਕਾ ॥ ਸਿਰ ਸਤ੍ਰੁਨਿ ਕੇ ਪਰ ਚਕ੍ਰ ਪਰਿਓ ਛੁਟਿ ਐਸੋ ਬਹਿਓ ਕਰਿ ਕੇ ਬਰਕਾ ॥ਪੰਨਾ 186
ਗਦਾ ਤ੍ਰਿਸੂਲਾਂ ਬਰਛੀਆਂ ਤੀਰ ਵਗਨਿ ਖਰੇ ਉਤਾਵਲੇ ॥ਜਣ ਡਸੇ ਭੁਯੰਗਮ ਸਾਵਲੇ ॥ ਮਰਿ ਜਾਵਨਿ ਬੀਰ ਰੁਹਾਵਲੇ ॥੮॥ ਪੰਨਾ 302
ਤਾਗੜਦੀ ਤੀਰ ਬਰਖੰਤ ਗਾਗੜਦੀ ਗਹਿ ਗਦਾ ਗਰਿਸਟੰ ॥ ਮਾਗੜਦੀ ਮੰਤ੍ਰ ਮੁਖ ਜਪੈ ਆਗੜਦੀ ਅੱਛਰ ਬਰ ਇਸਟੰ ॥ਪੰਨਾ 583
ਸੰਖ ਗਦਾ ਕਰ ਅਉਰ ਤ੍ਰਿਸੂਲ ਧਰੇ ਤਨ ਕਉਚ ਬਡੇ ਬਡਭਾਗੀ ॥ ਨੰਦ ਗਹੈ ਕਰ ਸਾਰੰਗ ਸਾਰੰਗ ਪੀਤ ਧਰੈ ਪਟ ਪੈ ਅਨੁਰਾਗੀ ॥ ਪੰਨਾ 657
ਬਾਹਨਿ ਸਿੰਘ ਭੁਜਾ ਅਸ਼ਟ ਜਿਹ ਚਕ੍ਰ ਤ੍ਰਿਸ਼ੂਲ ਗਦਾ ਕਰ ਮੈ ॥ ਬਰਛੀ ਸਰ ਢਾਲ ਕਮਾਨ ਨਿਖੰਗ ਧਰੇ ਕਟ ਜੋ ਬਰ ਹੈ ਬਰ ਮੈ ॥ਪੰਨਾ 704
ਜੁੱਧ ਕਰੈ ਘਨਿ ਸਯਾਮ ਜਹਾਂ ਤੁਮਹੂੰ ਦਲੁ ਲੈ ਉਰ ਓਰ ਸਿਧਾਰੋ ॥ ਬਾਨ ਕਮਾਨ ਕ੍ਰਿਪਾਨ ਗਦਾ ਕਰਿ ਲੈ ਜਦੁਬੀਰ ਕੋ ਦੇਹ ਪ੍ਰਹਾਰੋ ॥ ਪੰਨਾ 862
ਚਕ੍ਰ ਤ੍ਰਿਸੂਲ ਗਦਾ ਗਹਿ ਬੀਰ ਕਰੱਧਰ ਕੈ ਅਸ ਅਉਰ ਕਟਾਰੀ ॥ ਮਾਰ ਹੀ ਮਾਰ ਪੁਕਾਰ ਪਰੇ ਲਰੇ ਘਾਇ ਕਰੇ ਨ ਟਰੇ ਬਲ ਭਾਰੀ ॥ਪੰਨਾ 864
ਧਨੁ ਬਾਨ ਕ੍ਰਿਪਾਨ ਗਦਾ ਬਰਛੀਨ ਕੇ ਸਯਾਮ ਭਨੈ ਬਹੁ ਵਾਰ ਕਰੇ ॥ ਨ੍ਰਿਪ ਘਾਇ ਬਚਾਇ ਸਭੈ ਤਿਨ ਕੈ ਇਹ ਪਉਰਖ ਦੇਖ ਕੈ ਸ਼ੱਤ੍ਰ ਡਰੇ ॥ਪੰਨਾ 955
ਸ਼ਸਤ੍ਰ ਸੰਭਾਰ ਸਭੈ ਅਪੁਨੇ ਕਬਿ ਸਯਾਮ ਕਹੈ ਮੁਖ ਮਾਰ ਉਚਾਰਨ ॥ ਓਰ ਦੁਹੂ ਅਤਿ ਜੁੱਧੁ ਭਯੋ ਸੁ ਗਦਾ ਬਰਛੀ ਕਰਵਾਰ ਕਟਾਰਨ ॥ਪੰਨਾ 991
ਬ੍ਰਿਜਨਾਇਕ ਕੇ ਬਲ ਲਾਇਕ ਜੇ ਕਬਿ ਸਯਾਮ ਕਹੈ ਸੋਊ ਸਾਮੁਹਿ ਆਵੈ ॥ ਬਾਨ ਕਮਾਨ ਕ੍ਰਿਪਾਨ ਗਦਾ ਗਹਿ ਕ੍ਰੁੱਧ ਭਰੇ ਅਤਿ ਜੁੱਧ ਮਚਾਵੈ ॥ ਪੰਨਾ 996

ਨੋਟ : ਇਥੇ ਕਈ ਥਾਂਵਾਂ ਤੇ “ਕਵੀ ਸਯਾਮ” ਅਪਣਾਂ ਨਾਮ ਵੀ ਲਿਖਦਾ ਜਾ ਰਿਹਾ ਹੈ , ਧਿਆਨ ਦਿਉ ਜੀ । ਇਸ ਤੋਂ ਹੀ ਇਹ ਸਾਬਿਤ ਹੋ ਰਿਹਾ ਹੈ ਕਿ ਇਹ  ਕਿਤਾਬ “ਦਸਮ ਬਾਣੀ” ਨਹੀ  ਬਲਕਿ “ਸਯਾਂਮ ਕਵੀ ” ਦੀ ਬਾਣੀ ਹੈ ਜੀ !

ਇਹ ਭਾਂਤਿ ਕੋ ਜੁੱਧੁ ਭਯੋ ਲਖਿ ਕੈ ਭਟ ਕ੍ਰੁੱਧਤ ਹ੍ਵੈ ਰਿਪ ਓਰ ਚਹੈ ॥ ਬਰਛੀ ਕਰ ਬਾਨ ਕਮਾਨ ਕ੍ਰਿਪਾਨ ਗਦਾ ਪਰਸੇ ਤਿਰਸੂਲ ਗਹੈ ॥ਪੰਨਾ 1011
ਇਤ ਭੂਪ ਗਦਾ ਗਹਿ ਆਵਤ ਭਯੋ ਉਤ ਲੈ ਕੇ ਗਦਾ ਮੁਸਲੀਧਰ ਧਾਯੋ ॥ਆਇ ਅਯੋਧਨ ਬੀਚ ਦੁਹੂੰ ਕਬਿ ਸਯਾਮ ਕਹੈ ਰਨ ਦੁੰਦ ਮਚਾਯੋ ॥ਪੰਨਾ 1011
ਏਕਹ ਹਾਥ ਗਦਾ ਗਹਿ ਸਯਾਮ ਜੂ ਭੂਪਤ ਕੇ ਬਹੁਤੇ ਭਟ ਮਾਰੇ ॥ ਅਉਰ ਘਨੇ ਅਸਵਾਰ ਹਨੇ ਬਿਨ ਪ੍ਰਾਨ ਘਨੇ ਗਜਿ ਕੈ ਭੂਅ ਪਾਰੇ ॥ਪੰਨਾ
ਘੋਰ ਦਸੋ ਦਿਸ ਤੇ ਹਰਿ ਕੋ ਤਿਹ ਸਯਾਮ ਭਨੈ ਤਾਕਿ ਬਾਨ ਪ੍ਰਹਾਰੇ ॥ ਏਕ ਗਦਾ ਗਹਿ ਹਾਥਨ ਬੀਚ ਭਿਰੇ ਮਨ ਕੋ ਫੁਨ ਤ੍ਰਾਸ ਨਿਵਾਰੇ ॥ ਪੰਨਾ 1062
ਕਉਚ ਕ੍ਰਿਪਾਨ ਕਟਾਰੀ ਕਮਾਨ ਸੁ ਰੰਗ ਨਿਖੰਗ ਛਕਾਵਹਗੇ ॥ ਬਰਛੀ ਅਰੁ ਢਾਲ ਗਦਾ ਪਰਸੋ ਕਰ ਸੂਲ ਤ੍ਰਿਸੂਲ ਭ੍ਰਮਾਵਹਗੇ ॥ਪੰਨਾ 1152
ਦੇਖ ਭਜੀ ਪ੍ਰਿਤਨਾ ਅਰ ਕੀ ਕਲਕੀ ਅਵਤਾਰ ਹਥਯਾਰ ਸੰਭਾਰੇ ॥ ਬਾਨ ਕਮਾਨ ਕ੍ਰਿਪਾਨ ਗਦਾ ਛਿਨ ਬੀਚ ਸਭੈ ਕਰ ਚੂਰਨ ਡਾਰੇ ॥ਪੰਨਾ 1175
ਕੇਤਿਕ ਗਦਾ ਪਾਨ ਗਹਿ ਧਾਏ ॥ ਕੇਤਿਕ ਖੜਗ ਹਾਥ ਲੈ ਆਏ ॥ ਮਾਰਿ ਮਾਰਿ ਕੈ ਕੋਪਹਿ ਸਰਜੇ ॥ ਮਾਨਹੁ ਮਹਾਕਾਲ ਘਨ ਗਰਜੇ ॥੩੦੮॥ਪੰਨਾ 2254

ਗੁਰੂ ਸਵਾਰੇ  ,  ਭੋਲੇ ਭਾਲੇ ਸਿੱਖ ਵੀਰੋ  !  ਨਾਂ ਕਡ੍ਹੋ ਉਨ੍ਹਾਂ ਨੂ ਗਾਲ੍ਹਾਂ ।  ਨਾਂ ਪਾਉ ਉਨ੍ਹਾਂ ਨੂੰ ਲਾਨਹਤਾਂ , ਜੋ ਇਹ ਗਦਾ ਫੜਦੇ ਨੇ । ਹਲੀ ਤਾਂ ਇਸ ਬਚਿੱਤਰੀ ਕਿਤਾਬ ਨੇ ਤੁਹਾਡੇ ਪੰਜ ਪਿਆਰਿਆਂ ਅਤੇ ਸਿੱਖਾਂ   ਨੂੰ ਤ੍ਰਿਸ਼ੂਲ ਵੀ ਫੜਾਨਾਂ ਹੈ। ਤੁਹਾਡੇ ਪੰਜ ਪਿਆਰਿਆਂ ਕੋਲੋਂ ਸ਼ੰਖ (ਘੁੱਗੂ) ਵੀ ਵਜਵਾਉਣਾਂ ਹੇ ਜਿਸਦਾ ਸੈਕੜੇ ਵਾਰ ਜਿਕਰ ਇਸ ਕੂੜ ਪੋਥੇ ਵਿੱਚ ਕੀਤਾ ਗਿਆ ਹੈ । ਟੱਲ , ਘੜੀਆਲ , ਘੰਟੀਆਂ ‘ਤੇ ਘੁੱਗੂ ਤਾਂ ਸਾਡੇ  ਹਜੂਰ ਸਾਹਿਬ ਵਾਲੇ ਤਖਤ ਤੇ ਰੋਜ ਹੀ ਸਰੇਆਮ ਵਜਾਏ ਜਾਂਦੇ ਹਨ । ਚੰਦਨ ਦਾ ਤਿਲਕ ਵੀ ਲਾਇਆ ਜਾਂਦਾ ਹੈ , ਇਹ ਸਭ ਇਸ ਬਚਿਤੱਰੀ ਪੋਥੇ ਦੀ ਹੀ ਤਾਂ ਦੇਣ ਹੈ।

ਹੁਣ ਕੀ ਕਰੋਗੇ ? ਜਾਂ ਤਾਂ ਇਸ ਪੋਥੇ ਨੂੰ ਰੱਦ ਕਰ ਦਿਉਗੇ ਜਾਂ ਗਦਾ ਅਤੇ ਤਿਰਸ਼ੂਲ ਨੂੰ ਅਪਣਾਂ ਕਕਾਰ ਜਾਂ ਸਿੱਖੀ ਨਾਲ ਸੰਬੰਧਿਤ ਸ਼ਸ਼ਤਰ  ਮੰਨ ਲਵੋਗੇ ?  ਕੀ ਕਰੋਗੇ ? ਰਸਤਾ ਤਾਂ ਇਕ ਹੀ ਹੈ !  ਅੱਜ ਤੁਸੀ ਨਹੀ ਮਨੋਗੇ , ਤਾਂ ਇਹ ਬਚਿਤੱਰੀਏ ਕਲ ਨੂੰ , ਤੁਹਾਡੀ ਨਵੀਂ ਨਸਲ  ਨੂੰ ਤਾਂ ਮਨਵਾ ਹੀ ਲੈਣ ਗੇ। ਇਹ ਪੋਥਾ ਤੁਹਾਨੂੰ ਹਿੰਦੂ ਬਣਾਂ ਕੇ ਹੀ ਰਹੇਗਾ,  ਸਿਪਾਹੀ ਤਾਂ ਬਨਾਉਣ ਤੋਂ ਰਿਹਾ। ਖਾਲਸਾ ਜੀ ! ਹੱਲੀ ਵੇਖੀ ਜਾਉ ਇਹ ਕੂੜ ਕਿਤਾਬ ਸਿੱਖੀ ਦੀਆਂ ਜੱੜਾਂ ਨੂੰ ਕਿਸ ਤਰ੍ਹਾਂ ਖੋਦ ਦੀ ਹੈ। ਹੱਲੀ ਤਾਂ ਸ਼ੁਰੂਆਤ ਹੈ । ਤੁਸੀ ਕੂਕ ਕੂਕ ਕੇ ਕਹੋਗੇ ਕਿ ਇਹ “ਦਸਮ ਬਾਣੀ” ਨਹੀ ।  ਲੋਕੀ ਤੁਹਾਡੇ ਤੇ ਹਸੱਣਗੇ !  ਕੋਈ ਨਹੀ ਮੱਨੇਗਾ ਕਿ ਇਹ “ਦਸਮ ਬਾਣੀ” ਨਹੀ,  ਕਿਉਕਿ ਇਸ ਕਿਤਾਬ ਨਾਲ ਹੀ ਤਾਂ ਤੁਹਾਡਾ ਅੰਮ੍ਰਿਤ ਤਿਆਰ ਹੂੰਦਾ ਹੈ। ਇਸ ਕਿਤਾਬ ਨਾਲ ਹੀ ਤਾਂ ਤੁਹਾਡਾ ਨਿਤਨੇਮ ਸ਼ੁਰੂ ਹੂੰਦਾ ਹੈ। ਇਸ ਕਿਤਾਬ ਨਾਲ ਹੀ ਤਾਂ ਤੁਹਾਡੀ ਅਰਦਾਸ ਬਣਦੀ ਹੈ। ਉਏ ਭਲਿਉ ! ਕਾਸ਼ ਅਸੀ ਵੇਲੇ  ਸਿਰ ਜਾਗ ਜਾਂਦੇ ਅਤੇ ਅਪਣਾਂ ਸਭਕੁਝ ਅਪਣੇ ਗੁਰੂ ਗ੍ਰੰਥ ਸਾਹਿਬ ਤੋਂ ਲੈ ਲੈਂਦੇ , ਤਾਂ ਇਹ ਦਿਨ ਨਹੀ ਸਨ ਵੇਖਨੇ  ਪੈਣੇ। ਹੁਣ ਤਾਂ ਆਪਣਾਂ ਸੱਭ ਕੁਝ , ਅਸੀਂ  ਅਪਣੇ ਹੱਥੀ ਹੀ ਮੁਕਾ ਲਿਆ ਹੈ।

ਇੰਦਰਜੀਤ ਸਿੰਘ, ਕਾਨਪੁਰ

Tag Cloud

DHARAM

Meta