ਖੁੱਲੀਆਂ ਅੱਖਾਂ ਦੇ ਸੁਪਨੇ ! (ਨਿੱਕੀ ਕਹਾਣੀ)—– ਬਲਵਿੰਦਰ ਸਿੰਘ ਬਾਈਸਨ http://nikkikahani.com/

ਅੱਜ ਦਾ ਅਖਬਾਰ ਪੜਿਆ ਤੁਸੀਂ ? ਇੱਕ ਹੋਰ ਇਤਿਹਾਸਿਕ ਗੁਰਦੁਆਰੇ ਉੱਤੇ ਸੋਨਾ ਲਾਇਆ ਜਾਵੇਗਾ (ਮੜਿਆ ਜਾਵੇਗਾ) ! ਕਿੰਨਾ ਵੱਡਾ ਪੁੰਨ ਖੱਟ ਰਹੇ ਨੇ ਇਹ ਪ੍ਰਬੰਧਕ ! (ਕੁਲਬੀਰ ਕੌਰ ਨੇ ਖੁਸ਼ ਹੁੰਦੇ ਹੋਏ ਬਲਜੀਤ ਸਿੰਘ ਨੂੰ ਖਬਰ ਸੁਣਾਈ)

ਕਰ ਲੈਣ ਦੇ ਇਨ੍ਹਾਂ ਨੂੰ ਵੀ ਔਖਾ ਕੰਮ ! ਜੋ ਕੰਮ ਬਿਨਾ ਪੈਸੇ ਦੇ ਹੋ ਸਕਦਾ ਹੈ ਉਸ ਲਈ ਪੰਥ ਦੇ ਕਰੋੜਾਂ ਰੁਪਏ ਉਜਾੜਨੇ ਕਿਥੋਂ ਦੀ ਸਮਝਦਾਰੀ ਹੈ ? (ਬਲਜੀਤ ਸਿੰਘ ਨੇ ਜਵਾਬ ਦਿੱਤਾ)

ਕੁਲਬੀਰ ਕੌਰ : ਹੈਂ ? ਕਰੋੜਾਂ ਦਾ ਕੰਮ ਬਿਨਾ ਪੈਸੇ ਦੇ ਕਿਵੇਂ ਹੋ ਸਕਦਾ ਹੈ ? ਤੇ ਨਾਲੇ ਪੁੰਨ ਵੀ ਉਤਨਾ ਹੀ ਵੱਡਾ ?

ਬਲਜੀਤ ਸਿੰਘ (ਹਸਦੇ ਹੋਏ) : ਜਰੂਰਤ ਤਾਂ ਸਿੱਖਾਂ ਨੂੰ ਬਾਣੀ ਦੇ ਲੜ ਲਗਾਉਣ ਦੀ ਸੀ ਤਾਂਕਿ ਓਹ ਸਿਰਫ ਆਪਣੇ ਗੁਰੂ ਨੂੰ ਮੱਥੇ ਹੀ ਨਾ ਟੇਕੀ ਜਾਉਣ ਬਲਕਿ ਗੁਰੂ ਦੀ ਗੋਦ ਵਿੱਚ ਬੈਠ ਕੇ ਉਸਦੇ ਲਾਡ-ਪਿਆਰ ਨੂੰ ਮਾਣ ਸਕਣ ਭਾਵ ਆਪ ਗੁਰੂ ਦੀ ਤਾਬਿਆ ਬੈਠ ਕੇ ਇੱਕ ਇੱਕ ਸ਼ਬਦ ਕਰ ਕੇ ਸਹਿਜੇ ਸਹਿਜੇ “ਸਹਿਜ ਪਾਠ” ਕਰਨ ਲਈ ਪ੍ਰੇਰਿਤ ਹੋ ਜਾਣ ! ਪ੍ਰਬੰਧਕਾਂ ਨੇ ਸੌਖਾ ਰਾਹ ਭੁਲਾ ਕੇ ਔਖਾ ਰਾਹ ਭਾਲ ਲਿਆ ! ਵਰਨਾ ਕਿਸੀ ਨੂੰ ਵੀ ਗਿਆਨ ਵੰਡਣਾ ਅੱਤੇ ਗਿਆਨ ਪ੍ਰਾਪਤ ਕਰਨ ਲਈ ਪ੍ਰੇਰਣਾ ਦੇਣਾ ਸੋਨੇ ਦੇ ਕਈ ਮੰਦਰ (ਸਿੱਖਾਂ ਲਈ ਸੰਦੇਸ਼ ਗੁਰੁਦੁਆਰਾ ਸਾਹਿਬ ਬਾਰੇ ਹੈ) ਉਸਾਰਨ ਦੇ ਤੁੱਲ ਹੈ ! ਤਾਂ ਫਿਰ ਤੂੰ ਹੀ ਦਸ ਕੀ ਸੌਖਾ ਰਾਹ ਕੀ ਹੈ ? ਸ਼ਬਦ ਗੁਰੂ ਨਾਲ ਜੋੜਨਾ ਜਾਂ ਕਰੋੜਾਂ ਰੁਪਏ ਲਾ ਕੇ ਬਾਹਰੋਂ ਸੋਹਣੇ ਧਰਮ ਅਸਥਾਨ ਉਸਾਰਨੇ ? ਸਿੱਖਾਂ ਨੂੰ ਸ਼ਬਦ ਦੇ ਲੜ ਲਾ ਕੇ ਉਨ੍ਹਾਂ ਨੂੰ ਚਲਦੇ ਫਿਰਦੇ ਗੁਰਦੁਆਰੇ (ਸਿੱਖੀ ਪਿਆਰ ਦੀ ਖੁਸ਼ਬੋ) ਬਣਾਉਣ ਦੇ ਜਤਨ ਹੋਣੇ ਚਾਹੀਦੇ ਸਨ ਤਾਂ ਕੀ ਹਰ ਸਿੱਖ ਦੇ ਘਰ ਵਿੱਚ (ਮਨ ਵਿੱਚ) ਆਪਣੇ ਗੁਰੂ ਦਾ ਪਿਆਰ ਅੱਤੇ ਅਕਾਲ ਪੁਰਖ ਦੇ ਗੁਣ ਵੱਸ ਜਾਣ ਅੱਤੇ ਗੁਰੂ ਨਾਨਕ ਸਾਹਿਬ ਦਾ ਦਾ ਸੰਦੇਸ਼ਾ “ਘਰ ਘਰ ਅੰਦਰ ਧਰਮਸ਼ਾਲ” (ਹਰ ਸਿੱਖ ਦੇ ਮਨ ਰੂਪੀ ਘਰ ਵਿੱਚ ਧਰਮ ਦੇ ਗੁਣ ਪਰਪੱਖ ਹੋ ਜਾਣ) ਪ੍ਰਗਟ ਹੋ ਜਾਵੇ !

ਕੁਲਬੀਰ ਕੌਰ (ਗੱਲ ਨੂੰ ਵਿਚਾਰਦੀ ਹੋਈ) : ਭਾਈ ਗੁਰਦਾਸ ਜੀ ਵੀ ਇਹੀ ਵਿਚਾਰ ਕਰਦੇ ਹਨ ਕੀ “ਜੈਸੇ ਸਤ ਮੰਦਰ ਕੰਚਨ ਕੇ ਉਸਾਰ ਦੀਨੇ ॥ ਤੈਸਾ ਪੁੰਨ ਸਿਖ ਕਉ ਇਕ ਸ਼ਬਦ ਸਿਖਾਏ ਕਾ ॥” ਵਾਕਈ ਹੀ, ਜਿਹੜਾ ਕੰਮ “ਇੱਕ ਸ਼ਬਦ ਦੀ ਚੋਟ” ਕਰ ਸਕਦੀ ਹੈ ਓਹ ਕੰਮ “ਸੋਨੇ ਦੀ ਚਕਾਚੌੰਧ” ਨਹੀਂ ਕਰ ਸਕਦੀ ! ਓਹ ਕੰਮ “ਸੋਨੇ ਦੀ ਚਕਾਚੌੰਧ” ਨਹੀਂ ਕਰ ਸਕਦੀ ! (ਮਨ ਹੀ ਮਨ ਵਿੱਚ ਆਪਣੇ ਆਪ ਨਾਲ ਗੱਲ ਕਰਦੀ ਹੋਈ ਰਸੋਈ ਵਿੱਚ ਚਾਹ ਬਣਾਉਣ ਚਲੀ ਜਾਂਦੀ ਹੈ)

ਬਲਜੀਤ ਸਿੰਘ : ਮੇਰੀ ਵੋਹਟੀ ਵੀ ਨਾ “ਖੁੱਲੀਆਂ ਅੱਖਾਂ ਦੇ ਸੁਪਨੇ” ਭਾਲਦੀ ਹੈ ! ਸਾਡੇ ਇੱਕ ਦੋ ਦੇ ਸਮਝਣ ਨਾਲ ਕੁਝ ਨਹੀਂ ਹੋਣਾ, ਵੱਡੀ ਗਿਣਤੀ ਵਿੱਚ ਸਿੱਖਾਂ ਨੂੰ ਸਮਝਣਾ ਪਵੇਗਾ ਤਾਂਹੀ ਇਨ੍ਹਾਂ ਕਮੇਟੀਆਂ ਦੇ ਨੱਕ ਵਿੱਚ ਨਕੇਲ ਪਵੇਗੀ ਤੇ ਇਹ ਕੌਮ ਕੇ ਕਰੋੜਾਂ ਰੂਪਏ ਬਰਬਾਦ ਕਰਨ ਦੀ ਥਾਂ ਓਹੀ ਪੈਸੇ ਕਿਸੀ ਚੰਗੇ ਕੰਮ ਤੇ ਖਰਚ ਕਰਣਗੇ !

– ਬਲਵਿੰਦਰ ਸਿੰਘ ਬਾਈਸਨ
http://nikkikahani.com/
———————————————————————

Tag Cloud

DHARAM

Meta