ਕਾਨਪੁਰ ਦੇ ਜਾਗਰੂਕ ਵੀਰਾਂ ਦੇ ਅੜਿਕੇ ਚੜ੍ਹੇ ਦਰਬਾਰ ਸਾਹਿਬ ਦੇੇ ਹਜੂਰੀ ਰਾਗੀ ਇੰਦਰਜੀਤ ਸਿੰਘ ਅਤੇ ਸਰਬਜੀਤ ਸਿੰਘ ਸਿੰਘ ਲਾਡੀ ।

naagpur photo 1

ਕਾਨਪੁਰ, ਮਿਤੀ 16 ਜਨਵਰੀ, 2016 (ਇੰਦਰਜੀਤ ਸਿੰਘ, ਕਾਨਪੁਰ) । ਹਰ ਵਰ੍ਹੇ ਗੁਰੂ ਸਿੰਘ ਸਭਾ ਲਾਟੂਸ਼ ਰੋਡ , ਕਾਨਪੁਰ , ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਬਿਕ੍ਰਮੀ ਜੰਤਰੀ ਅਨੁਸਾਰ ਮਨਾਉਦੀ ਹੈ। ਕੁਝ ਵਰ੍ਹੇ ਪਹਿਲਾਂ ਅਵਤਾਰ ਸਿੰਘ ਮੱਕੜ ਕਾਨਪੁਰ ਦੀ ਗੁਰਸਿੰਘ ਸਿੰਘ ਸਭਾ ਨੂੰ 25 ਲੱਖ ਰੁਪਿਆ ਦੇਣ ਦਾ ਐਲਾਨ ਇੱਸੇ ਕਰਕੇ ਕਰ ਗਿਆ ,

naagpur 2

ਇਸ ਵਾਰ 14, 15. ਅਤੇ 16 ਜਨਵਰੀ ਨੂੰ ਇਹ ਸਮਾਗਮ ਮਨਾਏ ਜਾ ਰਹੇ ਸਨ। ਇਸ ਵਿੱਚ ਹਜੂਰੀ ਰਾਗੀ ਇੰਦਰ ਜੀਤ ਸਿੰਘ ਅਤੇ ਸਰਬਜੀਤ ਸਿੰਘ ਲਾਡੀ ਆਏ ਹੋਏ ਸਨ। ਇਨ੍ਹਾਂ ਰਾਗੀਆਂ ਨੇ ਦਿਨ ਦੇ ਦੀਵਾਨ ਵਿੱਚ ਅਖੌਤੀ ਦਸਮ ਗ੍ਰੰਥ ਦੀ ਤੁਲਨਾਂ ਗੁਰੂ ਗ੍ਰੰਥ ਸਾਹਿਬ ਨਾਲ ਕਰਣੀ ਸ਼ੁਰੂ ਕਿਤੀ ਤਾਂ ਉਥੇ ਮੌਜੂਦ ਜਾਗਰੂਕ ਸਿੱਖਾਂ ਨੂੰ ਇਹ ਬਰਦਾਸ਼ਤ ਨਹੀ ਹੋ ਰਿਹਾ ਸੀ । ਬਹੁਤ ਸਾਰੇ ਵੀਰ ਉਥੋਂ ਉੱਠ ਕੇ ਚਲੇ ਗਏ ਤੇ ਕੁਝ ਵੀਰਾਂ ਨੇ ਛੋਟੇ ਛੋਟੇ ਖੱਤ ਅਤੇ ਪਰਚੀਆਂ ਲਿੱਖ ਲਿੱਖ ਕੇ ਇਨ੍ਹਾਂ ਰਾਗੀਆਂ ਨੂੰ ਨੋਟਾਂ ਨਾਲ ਨੱਥੀ ਕਰਕੇ ਭੇਜਣੇ ਸ਼ੁਰੂ ਕਰ ਦਿੱਤੇ । ਦੂਜੇ ਦਿਨ ਵੀ ਜਦੋਂ ਇਨ੍ਹਾਂ ਨੇ ਅਖੌਤੀ ਦਸਮ ਗ੍ਰੰਥ ਦੀਆਂ ਕੱਚੀਆਂ ਰਚਨਾਵਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਪੜ੍ਹਿਆ ਤਾਂ ਇਨ੍ਹਾਂ ਵੀਰਾਂ ਦੇ ਸਬਰ ਦਾ ਬਾਂਧ ਟੁੱਟ ਗਿਆ।

ਦੂਜੇ ਦੀਵਾਨ ਤੋਂ ਪਹਿਲਾਂ ਜਦੋ ਇਹ ਗਾਇਕ ਪੰਡਾਲ ਦੇ ਅੰਦਰ ਕੀਰਤਨ ਕਰਣ ਚੱਲੇ ਤਾਂ ਇਹ ਵੀਰ ਉਨ੍ਹਾਂ ਨੂੰ ਮਿਲਣ ਲਈ ਇਕੱਠੇ ਹੋਕੇ ਉਨ੍ਹਾਂ ਕੋਲ ਗਏ। ਉਥੇ ਕੁਝ ਬੀਬੀਆਂ ਵੀ ਖੜੀਆਂ ਸੀ ਤੇ ਗਾਇਕ ਇੰਦਰ ਜੀਤ ਸਿੰਘ ਉਨ੍ਹਾਂ ਨਾਲ ਹਸ ਹਸ ਕੇ ਗੱਲਾ ਕਰ ਰਿਹਾ ਸੀ । ਜਾਗਰੂਕ ਵੀਰ ਤਾਂ ਅਖੌਤੀ ਦਸਮ ਗ੍ਰੰਥ ਬਾਰੇ ਗੱਲ ਕਰਣ ਗਏ ਸੀ ਲੇਕਿਨ ਇਹ ਵੇਖ ਕੇ ਉਹ ਆਪੇ ‘ਚੋਂ ਬਾਹਰ ਹੋ ਗਏ। ਜਿਵੇ ਹੀ ਇਹ ਸਿੱਖ ਨੌਜੁਆਨ ਰਾਗੀ ਇੰਦਰ ਜੀਤ ਸਿੰਘ ਕੋਲ ਪਹੂੰਚੇ ਤਾਂ ਇਕ ਅਧੇੜ ਬੀਬੀ ਅਪਣੀ ਨੂੰਹ ਨਾਲ ਆਈ ਤੇ ਗਾਇਕ ਇੰਦਰਜੀਤ ਸਿੰਘ ਨੂੰ ਮੱਥਾ ਟੇਕਣ ਲਈ ਕਹਿਆ। ਉਸ ਬੱਚੀ ਨੇ ਇੰਦਰਜੀਤ ਸਿੰਘ ਦੇ ਪੈਰ ਛੂਹ ਕੇ ਉਸਨੂੰ ਮੱਥਾ ਟੇਕਿਆ ਤੇ ਇੰਦਰਜੀਤ ਸਿੰਘ ਨੇ ਉਸ ਨੂੰ ਹੱਥ ਰੱਖ ਕੇ ਥਾਪੜਾ ਵੀ ਦਿੱਤਾ। ਇਹ ਵੇਖ ਕੇ ਉਨ੍ਹਾਂ ਵੀਰਾਂ ਵਿੱਚੋ ਵੀਰ ਕੰਵਲ ਪਾਲ ਸਿੰਘ ਨੇ ਉਸ ਬੀਬੀ ਨੂੰ ਕਹਿਆ ਕਿ , “ਤੁਹਾਨੂੰ ਸ਼ਰਮ ਨਹੀ ਆਂਉਦੀ ਇਕ ਮਾਮੂਲੀ ਜਹੇ ਬੰਦੇ ਨੂੰ ਤੁਸੀ ਮੱਥਾਂ ਟੇਕ ਰਹੀਆਂ ਹੋ ? ਜਾਉ ਅੰਦਰ ਜਾ ਕੇ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕੋ। ਵੀਰ ਕੰਵਲਪਾਲ ਸਿੰਘ ਹੱਲੀ ਚੁਪ ਵੀ ਨਹੀ ਸਨ ਕੀਤੇ ਤੇ ਹੋਰ ਵੀਰ , ਇੰਦਰਜੀਤ ਸਿੰਘ ਰਾਗੀ ਦੇ ਮਗਰ ਪੈ ਗਏ ਕਿ, ” ਤੁਹਾਨੂੰ ਸ਼ਰਮ ਨਹੀ ਆਂਉਦੀ ਬੀਬੀਆਂ ਕੋਲੋਂ ਅਪਣੇ ਪੈਰ ਛੁਹਾਦੇ ਹੋ ? ਤੁਸੀ ਪ੍ਰਚਾਰਕ ਹੋ ਕੇ ਇਹੋ ਜਹੇ ਗੈਰ ਸਿਧਾਂਤਕ ਕੰਮ ਆਪ ਕਰਦੇ ਹੋ ? ਇਸ ਤੇ ਇੰਦਰਜੀਤ ਸਿੰਘ ਬੜੇ ਰੋਹ ‘ਚ ਆ ਗਿਆ ਅਤੇ ਵੀਰਾਂ ਨੂੰ ਕਹਿਣ ਲੱਗਾ ਕਿ ਮੈਂ ਕਹਿਨਾਂ ਹਾਂ ਕਿ ਇਹ ਬੀਬੀੌਆਂ ਨੂੰ ਕਿ ਮੈਨੂੰ ਮੱਥਾ ਟੇਕਣ ? ਵਿਚੋਂ ਇਕ ਵੀਰ ਨੇ ਕਹਿਆ ਕਿ ਜੇ ਇਹ ਬੀਬੀਆਂ ਮੂਰਖ ਹਨ, ਤਾਂ ਤੁਸੀ ਤਾਂ ਸਭ ਕੁਝ ਜਾਂਣਦੇ ਹੋ। ਮਾਹੋਲ ਗਰਮ ਵੇਖ ਕੇ ਬੀਬੀਆਂ ਤਾਂ ਉਥੋਂ ਚਲੀਆਂ ਗਈਆਂ । ਵੀਰ ਕੰਵਲਪਾਲ ਸਿੰਘ ਨੇ ਉਨ੍ਹਾਂ ਨੂੰ ਹੇਠਾਂ ਲਿਖਿਆ ਖੱਤ ਦਿਤਾ ਤੇ ਕਹਿਆ ਕਿ ਤੁਸੀ ਕੱਲ ਦੇ ਦੀਵਾਨ ਵਿੱਚ ਅਖੌਤੀ ਦਸਮ ਗ੍ਰੰਥ ਦੀ ਤੁਲਨਾਂ ਗੁਰੂ ਗ੍ਰੰਥ ਸਾਹਿਬ ਨਾਲ ਕਰ ਰਹੇ ਸੀ ਤੇ ਜੇ ਤੁਸੀ ਇਸ ਪੋਥੇ ਨੂੰ ਗੁਰੂ ਗੋਬਿੰਦ ਸਿੰਘ ਦੀ ਰਚਨਾਂ ਕਹਿੰਦੇ ਹੋ ਤੇ ਜੇ ਤੁਸੀ ਗੁਰੂ ਦੇ ਸਿੱਖ ਹੋ ਤੇ ਇਸ ਕਿਤਾਬ ਦੇ ਪੰਨਾਂ ਨੰਬਰ 1081 ਤੇ ਲਿੱਖੇ ਇਸ ਸ਼ਬਦ ਦਾ ਕੀਰਤਨ ਸੰਗਤ ਵਿੱਚ ਕਰੋ , । ਇੰਦਰ ਜੀਤ ਸਿੰਘ ਰਾਗੀ ਕਹਿਣ ਲੱਗਾ ਕਿ, ਇਹ ਬਹਿ ਕੇ ਕਰਣ ਵਾਲੀਆਂ ਗੱਲਾਂ ਨੇ, ਖਲੋ ਕੇ ਕਰਣ ਵਾਲੀਆਂ ਨਹੀ। ਵਿਚੋਂ ਇਕ ਵੀਰ ਨੇ ਕਹਿਆ ਕਿ, ” ਕਿਉ ਭੋਲੇ ਭਾਲੇ ਸਿੱਖਾਂ ਨੂੰ ਮੂਰਖ ਬਣਾਈ ਜਾ ਰਹੇ ਹੋ, ਕੁਝ ਤਾਂ ਸ਼ਰਮ ਕਰੋ ?”

ਇੰਦਰਜੀਤ ਸਿੰਘ ਦੀ ਬੋਲਤੀ ਬੰਦ ਹੋ ਚੁਕੀ ਸੀ । ਹੁਣ ਇਹ ਸਿੱਖ ਸਰਬਜੀਤ ਸਿੰਘ ਵੱਲ ਮੁਖਾਤਿਬ ਹੋ ਕੇ ਬੋਲੇ “ਤੁਹਾਨੂੰ ਵੀ ਕੋਈ ਸ਼ਰਮ ਨਹੀ ਹੈ, ਚੰਗੇ ਭਲੇ ਕੀਰਤਨ ਗੁਰੂ ਗ੍ਰੰਥ ਸਾਹਿਬ ਵਿੱਚੋ ਤੁਸੀ ਕਰਦੇ ਹੋ , ਇੱਥੇ ਆਕੇ ਤੁਹਾਨੂੰ ਕਿ ਹੋ ਗਿਆ ਹੈ, ਸਰੀਆਂ ਕੱਚੀਆਂ ਬਾਣੀਆਂ ਪੜ੍ਹੀ ਜਾਂਦੇ ਹੋ ? ਇੰਦਰ ਜੀਤ ਦੀ ਹੋਈ ਫਜੀਹਤ ਵੇਖਕੇ ਸਰਬਜੀਤ ਸਿੰਘ ਨੂੰ ਠੰਡ ਵਿੱਚ ਵੀ ਪਸੀਨੇ ਛੁੱਟ ਰਹੇ ਸੀ,। ਉਹ ਘਬਰਾਇਆ ਹੋਇਆ ਬੋਲਿਆ , ” ਮੈ ਸਮਝਦਾ ਹਾਂ, ਤੁਸੀ ਸਹੀ ਕਹਿ ਰਹੇ ਹੋ , ਲੇਕਿਨ……” ਇਕ ਵੀਰ ਬੋਲਿਆ , “ਕੀ ਲੇਕਿਨ ? ਇਸ ਦਾ ਮਤਲਬ ਹੈ ਤੁਸੀ ਲੋਗ ਸਭ ਕੁੱਝ ਜਾਂਣਦੇ ਹੋਏ , ਸਿੱਖਾਂ ਨੂੰ ਵਰਗਲਾ ਰਹੇ ਹੋ ?” ਇਨ੍ਹਾਂ ਵੀਰਾਂ ਵਿੱਚ ਵੀਰ ਬਲਬੀਰ ਸਿੰਘ ਮੱਟੂ, ਵੀਰ ਮੰਨਜੀਤ ਸਿੰਘ ਬੰਟੀ, ਵੀਰ ਕੰਵਲਪਾਲ ਸਿੰਘ, ਵੀਰ ਅਮ੍ਰਿਤ ਪਾਲ ਸਿੰਘ ਖਾਲਸਾ, ਵੀਰ ਅਮਨਦੀਪ ਸਿੰਘ ਖਾਲਸਾ ਸ਼ੰਟੀ, ਵੀਰ ਗੁਰਪ੍ਰੀਤ ਸਿੰਘ ਆਦਿਕ ਸ਼ਾਂਮਿਲ ਸਨ ।

ਸਿੱਖਾਂ ਦੀਆਂ ਖਰੀਆਂ ਖਰੀਆਂ ਸੁਣਦੇ ਹੋਏ ਉਹ ਪੰਡਾਲ ਦੇ ਅੰਦਰ ਚਲੇ ਗਏ, ਲੇਕਿਨ ਅੱਜ ਤੋਂ ਬਾਦ ਉਹ ਇਹ ਗੱਲ ਇਹ ਚੰਗੀ ਤਰ੍ਹਾਂ ਸਮਝ ਚੁਕੇ ਹੋਣੇ ਹਨ ਕਿ ਇਸ ਦੁਨੀਆਂ ਵਿੱਚ ਸਾਨੂੰ ਮੱਥੇ ਟੇਕਣ ਵਾਲੇ ਮੂਰਖ ਅਤੇ ਭੇਡੂ ਸਿੱਖਾਂ ਦੇ ਨਾਲ ਨਾਲ ਇਹੋ ਜਹੇ ਗੁਰਮਤਿ ਤੇ ਪਹਿਰਾ ਦੇਣ ਵਾਲੇ ਸਿੱਖ ਵੀ ਹੱਲੀ ਜੀਉਦੇ ਨੇ। ਖਾਲਸਾ ਜੀ ! ਜੇ ਹਰ ਸ਼ਹਿਰ ਵਿੱਚ ਇਨ੍ਹਾਂ ਨੂੰ ਨੋਟਾਂ ਦੇ ਨਾਲ ਨਾਲ ਇਹੋ ਜਹੀਆਂ ਪਰਚੀਆਂ ਲਿੱਖ ਲਿੱਖ ਦੇਣ ਵਾਲੇ ਸਿੱਖ ਵੀ ਜਾਗ ਪੈਣ ਤਾਂ , ਇਨ੍ਹਾਂ ਕਲਾਕਾਰਾਂ ਨੂੰ ਨੱਥ ਪੈ ਸਕਦੀ ਹੈ। ਨਹੀ ਤਾਂ ਇਹ ਸਾਡੇ ਬੋਝੇ ਲੱਟ ਲੁੱਟ ਕੇ ਸਾਡੀਆਂ ਪੀੜ੍ਹੀਆਂ ਨੂੰ ਬਰਬਾਦ ਕਰਦੇ ਰਹਿਣਗੇ ।

ਨੋਟ : ਇਨ੍ਹਾਂ ਰਾਗੀਆਂ ਨੂੰ ਨੋਟਾਂ ਨਾਲ ਲਾਅ ਕੇ ਭੇਜੀਆਂ ਗਈਆਂ ਪਰੲਚੀਆਂ ਅਤੇ ਇਹਾਂ ਦੇ ਹੱਥ ਦਿੱਤੀਆਂ ਗਈਆਂ ਚਿੱਠੀਆਂ ਦੀ ਫੋਟੋ ਇਸ ਰਿਪੋਰਟ ਨਾਲ ਭੇਜ ਰਹੇ ਹਾਂ ਜੀ। ਇਹ ਪਰਚੀਆਂ ਧਿਆਨ ਨਾਲ ਪੜ੍ਹਨ ਵਾਲੀਆਂ ਹਨ, ਇਹੋ ਜਹੀਆਂ ਕਈ ਪਰਚੀਆਂ ਇਨ੍ਹਾਂ ਰਾਗੀਆਂ ਨੂੰ ਨੋਟਾਂ ਵਿੱਚ ਲਪੇਟ ਲਪੇਟ ਕੇ ਭੇਜੀਆਂ ਗਈਆਂ,ਤਾਂ ਕਿ ਜਦੋਂ ਇਹ ਰਾਗੀ ਨੋਟ ਖੋਲਣ ਤੇ ਇਹ ਪਰਚੀਆਂ ਪੜ੍ਹ ਪੜ੍ਹ ਕੇ ਸ਼ਰਮਿੰਦਾ ਹੋਣ।

Tag Cloud

DHARAM

Meta