ਔਰਬਿਟ ਵਰਗੇ ਕਾਂਡ ਮਨੁੱਖਤਾ ਨੂੰ ਸ਼ਰਮਸਾਰ ਕਰਦੇ ਹਨ: ਸ. ਉਪਕਾਰ ਸਿੰਘ ਫਰੀਦਾਬਾਦ

(ਜਸਪ੍ਰੀਤ ਕੌਰ ਫ਼ਰੀਦਾਬਾਦ : 2 ਮਈ 2015 )

ਬੀਤੇਂ ਦਿਨੀਂ ਮੋਗਾ ਵਿਖੇ ਚਲਦੀ ਬਸ ਵਿਚ ਇਕ ਧੀ ਅਤੇ ਮਾਂ ਨਾਲ ਛੇੜਖਾਨੀ ਅਤੇ ਉਸ

ਨੂੰ ਤੇ ਉਸ ਦੀ ਮਾਂ ਨੂੰ ਚਲਦੀ ਬਸ ਵਿਚੋਂ ਸੁਟ ਦਿੱਤਾ ਗਿਆ ਜਿਸ ਵਿਚ 14 ਸਾਲਾ ਬੱਚੀ

ਅਰਸ਼ਦੀਪ ਕੌਰ ਦੀ ਮੌਤ ਹੋ ਗਈ ਅਤੇ ਉਸ ਦੀ ਮਾਂ ਬੁਰੀ ਤਰ੍ਹਾਂ ਜਖਮੀ ਹਸਪਤਾਲ ਵਿਚ

ਜਿੰਦਗੀ ਤੇ ਮੌਤ ਦੀ ਲੜਾਈ ਲੜ ਰਹੀ ਹੈ। ਮੋਗੇ ਵਿਚ ਵਾਪਰੀ ਇਸ ਘਟਨਾ ਦੀ ਕਰੜੇ ਸ਼ਬਦਾਂ

ਵਿਚ ਨਿੰਦਾ ਕਰਦਿਆਂ ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ ਦੇ ਪ੍ਰਧਾਨ ਸ. ਉਪਕਾਰ

ਸਿੰਘ ਫਰੀਦਾਬਾਦ ਨੇ ਕਿਹਾ ਕਿ ਪੰਜਾਬ ਦੇ ਮੋਗਾ ਜਿਲ੍ਹੇ ਵਿਚ ਵਾਪਰੀ ਇਸ ਘਟਨਾ ਨੇ ਪੂਰੇ

ਸੰਸਾਰ ਵਿਚ ਪੰਜਾਬ ਦੇ ਨਾਂ ਨੂੰ ਸ਼ਰਮਸਾਰ ਕਰ ਦਿੱਤਾ ਅਤੇ ਇਕ ਮਾਂ ਦੇ ਹਿਰਦੇ ਨੂੰ

ਝੰਜੋੜ ਕੇ ਰੱਖ ਦਿੱਤਾ ਕਿਉਂਕਿ ਦੂਜਿਆਂ ਦੀਆਂ ਧੀਆਂ-ਭੈਣਾਂ ਦੀ ਇਜੱਤ ਦੀ ਰਾਖੀ ਕਰਨ

ਵਾਲੇ ਸਿੱਖਾਂ ਦੀ ਅੱਜ ਆਪਣੀ ਹੀ ਧਰਤੀ ’ਤੇ ਧੀਆਂ-ਭੈਣਾਂ ਸੁਰੱਖਿਅਤ ਨਹੀਂ । ਸ. ਉਪਕਾਰ

ਸਿੰਘ ਨੇ ਕਿਹਾ ਕਿ ਪੰਜਾਬ ਵਿਚ ਵਾਪਰੀ ਇਸ ਘਟਨਾ ਤੋਂ ਸਪਸ਼ਟ ਹੋ ਗਿਆ ਕਿ ਪੰਜਾਬ ਵਿਚ

ਗੁੰਡਾ ਰਾਜ ਕਿਸ ਕਦਰ ਅਪਣੇ ਪੈਰ ਪਸਾਰ ਚੁੱਕਿਆ ਹੈ ਕਿਉਂਕਿ ਇਹ ਪਹਿਲੀ ਵਾਰ ਨਹੀਂ ਇਸ

ਤੋਂ ਪਹਿਲਾਂ ਵੀ ਧੀਆਂ-ਭੈਣਾਂ ਨੂੰ ਬੇਪੱਤ ਕੀਤਾ ਗਿਆ ਹੈ। ਨੰਨ੍ਹੀ ਛਾਂ ਦੀ

ਮੁਹਿੰਮ ਚਲਾਉਣ ਵਾਲੀ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਲੋਕਾਂ ਦੀਆਂ ਭਾਵਨਾਵਾਂ ਨਾਲ

ਖੇਡਣ ਵਾਲਾ ਇਹ ਡਰਾਮਾ ਬੰਦ ਕਰ ਦੇਣਾ ਚਾਹੀਦਾ ਹੈ । ਉਨ੍ਹਾਂ ਕਿਹਾ ਕਿ ਗਿਆਨੀ

ਗੁਰਬਚਨ ਸਿੰਘ ਦੇ ਕਾਲੇ ਕਾਰਨਾਮਿਆਂ ਤੋਂ ਤਾਂ ਸਿੱਖ ਜਗਤ ਚੰਗੀ ਤਰ੍ਹਾਂ ਵਾਕਫ ਹੀ ਹੈ

ਉਹ ਜਦ ਵੀ ਮੁੰਹ ਖੋਲਦਾ ਹੈ ਸਿੱਖੀ ਨੂੰ ਢਾਹ ਲਾਉਣ ਵਾਲੀਆਂ ਗੱਲਾਂ ਹੀ ਕਰਦਾ ਹੈ ਪਰ

ਗਿਆਨੀ ਗੁਰਬਚਨ ਸਿੰਘ ਵੱਲੋਂ ਔਰਬਿਟ ਬਸ ਮਾਮਲੇ ਵਿਚ ਬਾਦਲਾਂ ਦਾ ਪੱਖ ਲੈਣ ਕਰਕੇ

ਬਾਦਲਾਂ ਨਾਲ ਉਸ ਦੀ ਵਫਾਦਾਰੀ ਨੇ ਤਾਂ ਕੁੱਤਿਆਂ ਨੂੰ ਵੀ ਮਾਤ ਪਾ ਦਿੱਤੀ। ਸ.

ਉਪਕਾਰ ਸਿੰਘ ਨੇ ਕਿਹਾ ਕਿ ਇੰਨ੍ਹਾਂ ਦਿਨਾਂ ਵਿਚ ਜਦ ਸਮੁੱਚਾ ਸੰਸਾਰ ਮਾਂ ਦਿਵਸ ਮਨਾ

ਰਿਹਾ ਹੈ ਅਤੇ ਗੁਰਬਾਣੀ ਵਿਚ ਵੀ ਉਸ ਮਾਂ ਨੂੰ ਸਨਮਾਨ ਦੇਣ ਦੀ ਗੱਲ ਕੀਤੀ ਹੈ ਜੋ ਵੱਡੇ

ਵੱਡੇ ਰਾਜਿਆਂ ਨੂੰ ਜਨਮ ਦਿੰਦੀ ਹੈ ਤਾਂ ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਅਸੀਂ

ਅਪਣੀਆਂ ਮਾਵਾਂ ਧੀਆਂ ਨੂੰ ਸੁਰੱਖਿਅਤ ਮਾਹੌਲ ਦੇਈਏ ।

Tag Cloud

DHARAM

Meta