ਲੰਡਨ(1 ਫਰਵਰੀ, 2015):  ਦਰਦਮੰਦਾਂ, ਬਿਮਾਰ ਅਤੇ ਬੇਸਹਾਰਾ ਲੋਕਾਂ ਦੀ ਸੇਵਾ ਵਿੱਚ ਆਪਣੀ ਜ਼ਿੰਦਗੀ ਲਾਉਣ ਵਾਲੇ, ਵਾਤਾਵਰਣ ਪ੍ਰਤੀ ਸਮਾਜ ਨੂੰ ਜਾਗਰੂਕ ਕਰਨ ਵਾਲੇ ਅਤੇ ਪਿੰਗਲਵਾੜਾ ਅੰਮ੍ਰਿਤਸਰ ਦੇ ਬਾਨੀ ਭਗਤ ਪੂਰਨ ਸਿੰਘ ਜੀ ਦੇ ਜੀਵਣ ‘ਤੇ ਅਧਾਰਿਤ ਬਣੀ ਪੰਜਾਬੀ ਫਿਲਮ “’ਇਹੁ ਜਨਮੁ ਤੁਮ੍ਹਾਰੇ ਲੇਖੇ’ ਫ਼ਿਲਮ ਨੂੰ ਬਰਤਾਨੀਆ ਵਿਚ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।
ਫਿਲਮ “ਏਹੁ ਜਨਮ ਤੁਮਾਰੇ ਲੇਖੇ” ਵੇਖਣ ਤੋਂ ਬਾਅਦ ਪਿੰਗਲਵਾੜਾ ਦੇ ਸੇਵਾਦਾਰਾਂ ਨਾਲ ਬਾਪੂ ਫੌਜਾ ਸਿੰਘ

ਫਿਲਮ ਸਬੰਧੀ ਵਿਚਾਰ ਪ੍ਰਗਟ ਕਰਦਿਆਂ ਪਿੰਗਲਵਾੜਾ ਸੁਸਾਇਟੀ ਯੂ. ਕੇ. ਦੇ ਪ੍ਰਧਾਨ ਜਗਰਾਜ ਸਿੰਘ ਸਰਾਂ ਨੇ ਕਿਹਾ ਕਿ ਫਿਲਮ ਦਰਸ਼ਕਾਂ ਦੇ ਦਿਲਾਂ ਅੰਦਰ ਸੇਵਾ ਕਰਨ ਦੀ ਭਾਵਨਾ ਜਗਾਉਂਦੀ ਹੈ।

ਪ੍ਰਸਿੱਧ ਗਾਇਕ ਸੁਖਸ਼ਿੰਦਰ ਸਿੰਘ ਸ਼ਿੰਦਾ, ਬਾਬਾ ਫ਼ੌਜਾ ਸਿੰਘ ਨੇ ਵੀ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਕਿ ਭਗਤ ਪੂਰਨ ਸਿੰਘ ਦੀ ਸੇਵਾ ਤੋਂ ਭਾਵੇਂ ਸਿੱਖ ਅਤੇ ਪੰਜਾਬੀ ਬੱਚਾ-ਬੱਚਾ ਜਾਣਦਾ ਹੈ, ਲੇਕਿਨ ਫਿਰ ਵੀ ਉਨ੍ਹਾਂ ਦੇ ਜੀਵਨ ਨੂੰ ਫ਼ਿਲਮ ਰਾਹੀਂ ਪਰਦੇ ‘ਤੇ ਵਿਖਾ ਕੇ ਅਜੋਕੇ ਸਮੇਂ ਅਨੁਸਾਰ ਨਵੀਂ ਪੀੜ੍ਹੀ ਦੇ ਰੂ-ਬਰੂ ਕੀਤਾ ਹੈ।

ਵੱਖ-ਵੱਖ ਦਰਸ਼ਕਾਂ ਨੇ ਇਸ ਫ਼ਿਲਮ ਦੀ ਸ਼ਲਾਘਾ ਕਰਦਿਆ ਕਿਹਾ ਕਿ ਸਿੱਖ ਧਰਮ ਵਿਚ ਅਜਿਹੇ ਬਹੁਤ ਸਾਰੇ ਕਿਰਦਾਰ ਹਨ, ਜਿਨ੍ਹਾਂ ਨੂੰ ਫ਼ਿਲਮੀ ਪਰਦੇ ‘ਤੇ ਵਿਖਾਉਣ ਦੀ ਲੋੜ ਹੈ।