ਉਨਟਾਰੀਓ ਖਾਲਸਾ ਦਰਬਾਰ ਦੀ 12 ਸਾਲਾਂ ਬਾਅਦ ਹੋਈ ਪ੍ਰਬੰਧਕ ਕਮੇਟੀ ਦੀ ਚੋਣ ਵਿੱਚ ਗੁਰਪ੍ਰੀਤ ਬੱਲ ਦੀ ਸਲੇਟ ਨੇ ਜਿੱਤ ਪ੍ਰਾਪਤ ਕੀਤੀ

dixie slate
ਉਨਟਾਰੀਓ ਖਾਲਸਾ ਦਰਬਾਰ ਦੀ 12 ਸਾਲਾਂ ਬਾਅਦ ਹੋਈ ਪ੍ਰਬੰਧਕ ਕਮੇਟੀ ਦੀ ਚੋਣ ਵਿੱਚ ਗੁਰਪ੍ਰੀਤ ਸਿੰਘ ਬੱਲ ਦੀ ਸਲੇਟ ਨੂੰ ਜਬਰਦਸਤ ਸਫਲਤਾ ਮਿਲੀ ਹੈ। ਇਸ ਸਲੇਟ ਦੇ 11 ਚੋਂ 11 ਮੈਂਬਰਾਂ ਨੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ। ਲੇਟ ਰਾਤ ਤੱਕ ਚੱਲੀ ਵੋਟਾਂ ਦੀ ਗਿਣਤੀ ਤੋਂ ਬਾਅਦ ਤਕਰੀਬਨ ਸਵੇਰੇ 4 ਵਜ੍ਹੇ ਨਤੀਜੇ ਐਲਾਨੇ ਗਏ ਜਿਸ ਵਿੱਚ ਚੋਣ
ਅਮਰੀਕ ਸਿੰਘ ਦਿਓਲ 776, ਭੁਪਿੰਦਰ ਸਿੰਘ ਬਾਠ 766, ਧਰਮਜੀਤ ਸਿੰਘ ਤੂਰ 626, ਗੁਰਿੰਦਰ ਸਿੰਘ ਭੁੱਲਰ 725, ਗੁਰਪ੍ਰੀਤ ਸਿੰਘ ਬੱਲ 752, ਹਰਪਾਲ ਸਿੰਘ (ਏ) 646, ਹਰਪਾਲ ਸਿੰਘ (ਬੀ) 684, ਨਵਜੀਤ ਸਿੰਘ 656, ਪਰਮਜੀਤ ਸਿੰਘ ਬੋਲੀਨਾ 736, ਪਰਮਜੀਤ ਸਿੰਘ ਗਿੱਲ 689, ਰਣਜੀਤ ਸਿੰਘ ਦੂਲੇ 748 ਵੋਟਾਂ ਲੈ ਕੇ ਜਿੱਤ ਗਏ।
12 ਸਾਲ ਚਲੇ ਅਦਾਲਤੀ ਕੇਸ ਨੂੰ ਸਮਾਪਤ ਕਰਕੇ ਅਦਾਲਤ ਵਲੋਂ ਹੀ ਇਸ ਚੋਣ ਦਾ ਐਲਾਨ ਕੀਤਾ ਗਿਆ ਸੀ ਅਤੇ ਅਦਾਲਤ ਵਲੋਂ ਨਿਯੁਕਤ ਲਾਅ ਫਰਮ ਨੇ ਇਸ ਚੋਣ ਦੀ ਪ੍ਰਕ੍ਰਿਆ ਨੂੰ ਨੇਪਰੇ ਚਾੜਿਆ। ਇਸ ਮੌਕੇ ਅਵਤਾਰ ਸਿੰਘ ਪੂਨੀਆ, ਸੁਖਮਿੰਦਰ ਸਿੰਘ ਹੰਸਰਾ ਅਤੇ ਗੋਗਾ ਗਹੂਨੀਆ ਨੇ ਜੇਤੂ ਸੱਜਣਾਂ ਨੂੰ ਵਧਾਈ ਦਿੱਤੀ।

Tag Cloud

DHARAM

Meta