ਇੱਕ ਦੀ ਤਾਕਤ ! (ਨਿੱਕੀ ਕਹਾਣੀ)– ਬਲਵਿੰਦਰ ਸਿੰਘ ਬਾਈਸਨ

ਸੁਣਿਆ ਹੈ ਕੀ ਤੁਸੀਂ “ਇੱਕ ਰੁਪਈਏ ਦਾ ਮੋਰਚਾ” ਲਗਾਇਆ ਹੈ ! ਆਪਣੇ ਇਸ ਮਨਮਤੀ ਪ੍ਰਚਾਰ ਨਾਲ ਸੰਗਤਾਂ ਨੂੰ ਖਾਲਸਾਈ ਪਰੰਪਰਾ ਤੋ ਦੂਰ ਕਰ ਰਹੇ ਹੋ ? (ਦਵਿੰਦਰ ਸਿੰਘ ਨੇ ਹਰਗੁਣ ਸਿੰਘ ਨੂੰ ਪੁਛਿਆ)

ਹਰਗੁਣ ਸਿੰਘ (ਪਿਆਰ ਨਾਲ) : ਹਾਂ ਵੀਰ ! ਅਸੀਂ ਸੰਗਤਾਂ ਨੂੰ ਪ੍ਰੇਰ ਰਹੇ ਹਾਂ ਕੀ ਬਜਾਏ ਗੋਲਕ ਵਿੱਚ ਆਪਣਾ ਕੀਮਤੀ ਦਸਵੰਧ ਪਾਉਣ ਦੇ ਸਿੱਧਾ ਹੀ ਜਰੂਰਤਮੰਦ ਨੂੰ ਦਿਓ, ਕਿਓਂਕਿ ਪਿਛਲੇ ਬਹੁਤ ਸਮੇਂ ਤੋ ਕਮੇਟੀਆਂ ਅੱਤੇ ਪ੍ਰਬੰਧਕਾਂ ਦੁਆਰਾ ਸੰਗਤਾਂ ਵੱਲੋਂ ਭੇਂਟ ਕੀਤੀ ਮਾਇਆ ਦੀ ਦੁਵਰਤੋਂ ਕੀਤੀ ਜਾ ਰਹੀ ਹੈ ਤੇ ਪੰਥਕ ਤੌਰ ਤੇ ਸਿੱਖ ਪਿੱਛੇ ਹੀ ਪਿੱਛੇ ਜਾ ਰਹੇ ਹਨ ! ਕਮੇਟੀਆਂ ਦੀ ਨਿਗਰਾਨੀ ਵਿੱਚ ਚਲ ਰਹੇ ਸਕੂਲਾਂ, ਕਾਲਜਾਂ, ਅਸਪਤਾਲਾਂ, ਸਰਾਵਾਂ ਆਦਿ ਦਾ ਵੀ ਬੁਰਾ ਹਾਲ ਹੈ ਤੇ ਇਤਨੀ ਮਾਇਆ ਸੰਗਤ ਦਿੰਦੀ ਹੈ ਕੀ ਸਾਰੇ ਸਿੱਖ ਬੱਚੇ ਮੁਫ਼ਤ ਪੜ੍ਹਾਏ ਜਾ ਸਕਦੇ ਹਨ ਤੇ ਇਲਾਜ਼ ਵੀ ਮੁਫ਼ਤ ਹੋ ਸਕਦਾ ਹੈ ਤੇ ਸਰਾਵਾਂ ਵੀ ਮੁਫ਼ਤ ਦਿੱਤੀਆਂ ਜਾ ਸਕਦੀਆਂ ਹਨ, ਪਰ ਅਸੀਂ ਤਾਂ ਸੰਗਤ ਦਾ ਪੈਸਾ (ਗੁਰੂ ਕੀ ਗੋਲਕ) ਨੂੰ ਸਿਰਫ ਸੰਗਮਰਮਰ ਦੀਆਂ ਬਿਲਡਿੰਗਾ ਤੋੜ ਤੋੜ ਕੇ ਬਣਾਉਣ ਲਈ ਹੀ ਖਰਚ ਕਰ ਸਕਦੇ ਹਾਂ !

ਦਵਿੰਦਰ ਸਿੰਘ (ਗੁੱਸੇ ਨਾਲ) : ਤੁਹਾਡੇ ਵਰਗੇ ਲੁੱਚੇ ਬੰਦੇ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਉਂਦੇ ! ਦੱਸੋ ਕੀ ਫਿਰ ਗੁਰੂ ਕੇ ਲੰਗਰ ਕਿਵੇਂ ਚਲਣਗੇ ? ਲੱਖਾਂ ਦੇ ਬਿਜਲੀ ਪਾਣੀ ਦੇ ਬਿਲ ਕਿਵੇਂ ਭਰੇ ਜਾਣਗੇ ? ਸੇਵਾਦਾਰਾਂ, ਰਾਗੀਆਂ ਅੱਤੇ ਪ੍ਰਚਾਰਕਾਂ ਦੀਆਂ ਤਨਖਾਵਾਂ ਕਿਵੇਂ ਮਿਲਣਗੀਆਂ ? ਤੁਸੀਂ ਤੇ ਮੁੰਹ ਚੁੱਕ ਕੇ ਕਿਹ ਦਿੱਤਾ ਪਰ ਇੱਕ ਵਾਰ ਵੀ ਨਹੀਂ ਸੋਚਿਆ ਕੀ ਗੁਰਦੁਆਰਾ ਚਲਾਉਣਾ ਖਾਲਾ ਜੀ ਦਾ ਵਾੜਾ ਨਹੀਂ ਹੁੰਦਾ !

ਹਰਗੁਣ ਸਿੰਘ (ਪਿਆਰ ਨਾਲ) : ਵਿਚਾਰ ਕਰਨ ਤੋ ਬਿਨਾ ਤੁਹਾਡਾ ਗੁੱਸਾ ਜਾਇਜ਼ ਹੈ ! ਪਰ ਆਓ ਇੱਕ ਵਾਰ ਵਿਚਾਰ ਵੀ ਕਰੀਏ ! ਤੁਸੀਂ ਕਹਿੰਦੇ ਹੋ ਕੀ “ਇੱਕ ਰੁਪਇਆ” ਬਹੁਤ ਹੀ ਘੱਟ ਹੈ ਤੇ ਸਾਡਾ ਕਹਿਣਾ ਹੈ ਕੀ ਜੇਕਰ ਗੁਰੂ ਤੇ ਭਰੋਸਾ ਹੈ ਅੱਤੇ ਗੁਰੂ ਦੀ ਮੱਤ ਨਾਲ ਵਿਚਾਰਿਆ ਜਾਵੇ ਤਾਂ ਸਿੱਖੀ ਫੁੱਲ ਨੂੰ ਖਿਲਣ ਅੱਤੇ ਆਪਣੀ ਖੁਸ਼ਬੋ ਵਰਤਾਉਣ ਲਈ ਮਾਇਆ ਦੀ ਨਹੀਂ ਬਲਕਿ ਸਿੱਖੀ ਕਿਰਦਾਰ ਦੀ ਜਰੂਰਤ ਹੈ ! ਗੁਰੂ ਦੇ ਘਰ ਮਾਇਆ ਦੀ ਕੋਈ ਘਾਟ ਨਹੀਂ ਆ ਸਕਦੀ !

ਦਵਿੰਦਰ ਸਿੰਘ : ਮਾਇਆ ਦੀ ਗੱਲ ਕਰੋ ! ਐਵੇਂ ਹੀ ਉਪਦੇਸ਼ ਨਾ ਝਾੜੀ ਜਾਓ !

ਹਰਗੁਣ ਸਿੰਘ : ਸਿੱਖਾਂ ਦੀ ਸਿਰਮੌਰ ਕਹਾਉਂਦੀ ਕਮੇਟੀ ਦਾ ਸਾਲਾਨਾ ਬਜਟ ਤਕਰੀਬਨ “ਸੱਤ ਸੌ ਕਰੋੜ” ਦਾ ਹੈ ਤੇ ਦੂਜੀ ਵੱਡੀ ਕਮੇਟੀ ਦਾ ਸਾਲਾਨਾ ਬਜਟ ਤਕਰੀਬਨ “ਇੱਕ ਸੌ ਕਰੋੜ” ਦੇ ਲਗਪਗ ਹੋਵੇਗਾ ਤੇ ਜੇਕਰ ਬਾਕੀਆਂ ਕਮੇਟੀ ਦੀਆਂ ਵੀ ਗੱਲਾਂ ਕੀਤੀਆਂ ਜਾਣ ਤਾਂ ਆਮ ਤੌਰ ਤੇ ਇੱਕ ਸਿੰਘ ਸਭਾ ਗੁਰਦੁਆਰੇ ਦਾ ਸਾਲਾਨਾ ਬਜਟ “ਦੱਸ ਤੋਂ ਵੀਹ ਲੱਖ” ਦੇ ਵਿੱਚ ਸੀਮਤ ਹੋ ਜਾਂਦਾ ਹੈ ! ਬਿਲਡਿੰਗ ਅੱਤੇ ਹੋਰ ਕੰਮਾ ਲਈ ਪ੍ਰਬੰਧਕ ਕਾਰ ਸੇਵਾ ਦੇ ਨਾਮ ਤੇ ਵੈਸੇ ਭੀ ਵਖਰੇ ਤੌਰ ਤੇ ਅਪੀਲਾਂ ਕਰਦੇ ਰਹਿੰਦੇ ਹਨ ਤੇ ਮਾਇਆ ਇੱਕਠੀ ਕਰ ਲੈਂਦੇ ਹਨ !

ਦਵਿੰਦਰ ਸਿਘ (ਖਿਝਦਾ ਹੋਇਆ) : ਤੁਸੀਂ ਇੱਕ ਰੁਪਈਏ ਵਾਲੀ ਗੱਲ ਕਰੋ !

ਹਰਗੁਣ ਸਿੰਘ (ਮੁਸਕਰਾ ਕੇ) : ਸੰਸਾਰ ਭਰ ਵਿੱਚ ਤਕਰੀਬਨ ਪੰਜ ਕੁ ਕਰੋੜ ਸਿੱਖ ਹਨ (ਇਸ ਵਿੱਚ ਅੰਮ੍ਰਿਤਧਾਰੀ, ਸਹਿਜਧਾਰੀ (ਕੇਸ਼ਾਧਾਰੀ ਪਰ ਜਿਨ੍ਹਾਂ ਨੇ ਅਜੇ ਖੰਡੇ ਦੀ ਪਾਹੁਲ ਨਹੀਂ ਲਿੱਤੀ), ਨਾਨਕ ਨਾਮ ਲੇਵਾ ਆਦਿ ਆਦਿ) (ਹੋਰ ਸ਼ਰਧਾਲੂ ਜੋ ਆਉਂਦੇ ਹਨ ਓਹ ਵਖਰੇ ਹਨ) ! ਜੇਕਰ ਰੋਜ਼ ਅਸੀਂ ਸਿਰਫ ਇੱਕ ਰੁਪਇਆ ਹੀ ਗੋਲਕ ਵਿੱਚ ਪਾਉਂਦੇ ਹਾਂ ਤਾਂ ਇੱਕ ਦਿਨ ਦਾ ਪੰਜ ਕਰੋੜ, ਇੱਕ ਮਹੀਨੇ ਦਾ ਡੇਢ ਸੌ ਕਰੋੜ ਅੱਤੇ ਇੱਕ ਸਾਲ ਦਾ ਅੱਠਾਰਾਂ ਸੌ ਕਰੋੜ (Rs. 18000000000) ਹੁੰਦਾ ਹੈ ! ਵੀਰ, ਇਤਨਾ ਪੈਸਾ ਬਹੁਤ ਹੈ ਪ੍ਰਬੰਧ ਲਈ (ਤਨਖਾਵਾਂ, ਬਿਜਲੀ ਪਾਣੀ ਦੇ ਬਿਲ ਆਦਿ) ਜਾਂ ਕੋਈ ਕਮੀ ਹੈ ?

ਦਵਿੰਦਰ ਸਿੰਘ (ਗੁੱਸੇ ਨਾਲ) : ਮੈਨੂੰ ਨਾ ਸਮਝਾਓ ਹਿਸਾਬ ਕਿਤਾਬ ! ਸਾਨੂੰ ਤਾਂ ਬਸ ਇਤਨਾ ਪਤਾ ਹੈ ਕੀ ਤੁਸੀਂ ਗੁਰੂ ਘਰ ਦੇ ਦੁਸ਼ਮਣ ਹੋ ਤੇ ਦੁਸ਼ਮਣ ਹੀ ਰਹੋਗੇ ! ਤੁਸੀਂ …. ਤੁਸੀਂ ….. ਤੁਸੀਂ … (ਖੂਬ ਆਲ ਪਾਤਾਲ ਬੋਲਦਾ ਹੈ) !

– ਬਲਵਿੰਦਰ ਸਿੰਘ ਬਾਈਸਨ

ALL ARTICLES AND NEWS

Tag Cloud

DHARAM

Recent Post

Meta