ਇੱਕ ਕਰੇਲਾ, ਦੂਜਾ ਨੀਮ ਚੜ੍ਹਿਆ -: ਇੰਦਰਜੀਤ ਸਿੰਘ, ਕਾਨਪੁਰ

DG cover
ਇਹ ਕਾਲੀ ਕਿਤਾਬ ਪਹਿਲਾਂ ਹੀ ਸਿੱਖੀ ਵਿੱਚ ਬਹੁਤ ਸਾਰੇ ਪੁਆੜੇ ਪਾ ਚੁਕੀ ਸੀ। ਇਨ੍ਹਾਂ ਪੁਆੜਿਆਂ ‘ਤੇ ਪਰਦਾ ਪਾਉਣ ਲਈ ਇਸ ਵਿੱਚ ਵੀ ਕਈ ਹੋਰ, ਹੇਰਾਫੇਰੀਆਂ ਸਿੱਖਾਂ ਨੇ ਆਪ ਹੀ ਕੀਤੀਆਂ, ਸਿਰਫ ਪਰਦੇ ਪਾਉਣ ਲਈ। ਇਕ ਝੂਠ ਨੂੰ ਸਹੀ ਸਾਬਿਤ ਕਰਨ ਲਈ ਕਈ ਹੋਰ ਝੂਠ ਖੜੇ ਕਰ ਦਿਤੇ ਗਏ। ਮੇਰੇ ਸਾਮ੍ਹਣੇ “ਸ੍ਰੀ ਦਸਮ ਗ੍ਰੰਥ ਸਾਹਿਬ ਜੀ” ਨਾਮ ਦੀ ਇਹ “ਕਾਲੀ ਕਿਤਾਬ” ਪਈ ਹੈ। ਇਸ ਨੂੰ ਛਾਪਣ ਵਾਲੇ ਹਨ ਭਾ: ਚਤਰ ਸਿੰਘ ਜੀਵਨ ਸਿੰਘ, ਅੰਮ੍ਰਿਤਸਰ।

ਇਸ ਦੇ ਪਹਿਲੇ ਪੰਨੇ ‘ਤੇ ਇਹ ਮਜਮੂਨ ਲਿਖਿਆ ਹੋਇਆ ਹੈ, ਜਿਸਨੂੰ ਧਿਆਨ ਨਾਲ ਪੜ੍ਹੋ ਜੀ (ਇਸ ਪੰਨੇ ਦੀ ਸਕੈਨ ਕਾਪੀ ਇਸ ਲੇਖ ਨਾਲ ਲਗੀ ਹੈ ਜੀ)

ਮਜਮੂਨ ਇਸ ਤਰ੍ਹਾਂ ਹੈ-

ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਇਨ੍ਹਾਂ ਦੀ ਸੁਧਾਈ।
ਪੁਰਾਤਨ ਲਿਖਤੀ ਛਾਪੇ ਦੇ ਸਰੂਪਾਂ ਤਥਾ 1952 ਬਿਕ੍ਰਮੀ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਸ਼੍ਰੀ ਅੰਮ੍ਰਿਤਸਰ ਜੀ ਵਿਖੇ “ਸੋਧਕ ਕਮੇਟੀ” ਦੀ ਸੋਧੀ ਹੋਈ ਅਨੁਪਮ ਬੀੜ ਨਾਲ ਪਾਠਾਂਤ੍ਰ ਨਿਰਨਯ ਕਰਕੇ ਕੀਤੀ ਗਈ ਹੈ।

ਇਸ ਟਿੱਪਣੀ ਤੋਂ ਇਹ ਸਾਫ ਜਾਹਿਰ ਹੁੰਦਾ ਹੈ ਕਿ ਇਸ “ਕਾਲੀ ਕਿਤਾਬ” ਦੀ ਕੋਈ ਪ੍ਰਮਾਣਿਕਤਾ ਨਹੀਂ ਹੈ। ਜਦੋਂ ਜਿਸ ਦਾ ਜੀ ਚਾਹਿਆ, ਇਸ ਵਿੱਚ ਸੋਧਾਂ ਕਰ ਦਿਤੀਆਂ। ਕਿਸੇ ਨੇ ਕੁਝ ਕੱਢ ਲਿਆ, ਤੇ ਕਿਸੇ ਨੇ ਇਸ ਵਿੱਚ ਕੁਝ ਵਾਧੂ ਪਾ ਦਿਤਾ। ਇਸ ਕਿਤਾਬ ਦੇ ਪੰਨੇ ਵੀ ਇਕ ਦੂਜੇ ਨਾਲ ਮੇਲ ਨਹੀਂ ਖਾਂਦੇ। ਉਨਾਂ ਲੋਕਾਂ ਨੂੰ ਕੀ ਕਹਿਏ ਜੋ ਇਸ ਨੂੰ ਦਸਮ ਦੀ ਬਾਣੀ ਕਹਿੰਦੇ ਨਹੀਂ ਥੱਕਦੇ। ਉਨਾਂ ਕੋਲੋਂ ਕੋਈ ਇਹ ਪੁਛਣ ਵਾਲਾ ਨਹੀਂ ਕਿ ਜੇ ਇਹ ਤੁਹਾਡੇ ਗੁਰੂ ਦੀ ਬਾਣੀ ਹੈ, ਤੇ ਇਸ ਨੂੰ ਕੀ ਸੋਧਿਆ ਵੀ ਜਾ ਸਕਦਾ ਹੈ ? ਇਹੋ ਜਹਿਆ “ਸੋਧਕ ਕਮੇਟੀਆਂ” ਦੀ ਹੀ ਕਾਰਸਤਾਨੀ ਹੈ, ਕਿ ਇਸ ਕੂੜ ਕਿਤਾਬ ਨੂੰ “ਪ੍ਰਮਾਣਿਕ” ਬਣਾਉਨ ਦੀ ਅਸਫਲ ਕੋਸ਼ਿਸ਼ ਕਈ ਵਾਰ ਕੀਤੀ ਗਈ।

ਕਿਸੇ ਨੇ ਚੌਪਈ ਦੀਆਂ ਪੌੜੀਆਂ ਦੇ ਨੰਬਰ ਬਦਲ ਦਿੱਤੇ, ਤੇ ਕਿਸੇ ਨੇ ਉਸ ਦੇ ਉਪਰ ਮੂਲ ਸ੍ਰੋਤ ਤੋਂ ਉਲਟ “ਪਾਤਸ਼ਾਹੀ 10 ਲਿਖ ਦਿਤਾ। ਕਿਸੇ ਨੇ “ਵਾਰ ਦੁਰਗਾ ਕੀ” ਦਾ ਨਾਮ ਬਦਲ ਕੇ “ਚੰਡੀ ਕੀ ਵਾਰ” ਰੱਖ ਦਿਤਾ। ਕਿਸੇ ਨੇ “ਕਾਲ ਜੀ ਕੀ ਉਸਤਤਿ” ਦਾ ਨਾਮ ਬਦਲ ਕੇ “ਅਕਾਲ ਉਸਤੱਤ” ਰੱਖ ਦਿਤਾ। ਲੇਕਿਨ ਇਨਾਂ ਚਾਲਾਂ ਵਿੱਚ ਉਹ ਫਿਰ ਵੀ ਕਾਮਯਾਬ ਨਹੀਂ ਹੋ ਸਕੇ। ਕਿਉਂਕਿ ਜ਼ਹਿਰ ਨੂੰ ਮਿੱਠਾ ਤਾਂ ਕੀਤਾ ਜਾ ਸਕਦਾ ਹੈ, ਉਸ ਦੇ ਜਾਨ ਲੇਵਾ ਅਉਗੁਣਾਂ ਨੂੰ, ਜੀਵਨ ਦੇਣ ਵਾਲੇ “ਅੰਮ੍ਰਿਤ” ਵਿੱਚ ਤਬਦੀਲ ਨਹੀਂ ਕੀਤਾ ਜਾ ਸਕਦਾ। ਜ਼ਹਿਰ ਤਾਂ ਹਮੇਸ਼ਾਂ ਹੀ ਮਾਰੂ ਰਹਿੰਦਾ ਹੈ।

 

Tag Cloud

DHARAM

Meta