ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਪ੍ਰੋਫੇਸਰ ਦਰਸ਼ਨ ਸਿੰਘ , ਸ਼੍ਰੀ ਅਕਾਲ ਤਖਤ ਸਾਹਿਬ ਆਏ ਸੀ, ਲੇਕਿਨ ਉਨ੍ਹਾਂ ਨੇ ਅਪਣਾਂ ਕੋਈ ਪੱਖ ਨਹੀ ਸੀ ਰਖਿਆ – ਗਿਆਨੀ ਗੁਰਬਚਨ ਸਿੰਘ

ਗਿਆਨੀ ਗੁਰਬਚਨ ਸਿੰਘ ਨੇ ਮਿਤੀ 14 ਸਤੰਬਰ 2015 ਨੂੰ  ਦੈਨਿਕ ਜਾਗਰਣ , ਕਾਨਪੁਰ ਅਖਬਾਰ ਨੂੰ ਇਹ ਬਿਆਨ ਦਿਤਾ ਹੈ ਕਿ,”ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਪ੍ਰੋਫੇਸਰ ਦਰਸ਼ਨ ਸਿੰਘ , ਸ਼੍ਰੀ ਅਕਾਲ ਤਖਤ ਸਾਹਿਬ  ਤੇ ਆਏ ਸੀ,  ਲੇਕਿਨ ਉਨ੍ਹਾਂ ਨੇ ਅਪਣਾਂ ਕੋਈ ਪੱਖ ਨਹੀ ਸੀ ਰਖਿਆ ”  ਗਿਆਨੀ ਗੁਰਬਚਨ ਸਿੰਘ ਦੇ  ਇਸ  ਅਖਬਾਰ ਨੂੰ ਦਿੱਤੇ ਇਸ  ਬਿਆਨ ਰਾਂਹੀ , ਇਹ ਗੱਲ ਸਾਬਿਤ ਹੋ ਗਈ ਹੈ  ਕਿ ਉਨ੍ਹਾਂ ਨੇ   ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਅਤੇ ਗੁਰੂ ਰੂਪ ਸਿੱਖ ਸੰਗਤ ਵਿੱਚ , ਅਕਾਲ ਤਖਤ ਸਾਹਿਬ ਜਹੇ ਪਵਿਤੱਰ ਅਸਥਾਨ ਤੇ ਖਲੋ ਕੇ ਇਹ ਝੂਠ ਬੋਲਿਆ ਸੀ  ਕਿ,

“ਪੰਜ ਸਿੰਘ ਸਾਾਹਿਬ ਦਿੱਤੇ ਸਮੈਂ ਤੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਹਾਜਰ ਹੋ ਕੇ ਇੰਤਜਾਰ ਕਰਦੇ ਰਹੇ  ਪਰ ਅਖੌਤੀ ਪ੍ਰੋਫੇਸਰ ਦਰਸ਼ਨ ਸਿੰਘ ਨੇ ਨਿਜੀ ਹਉਮੇ ਅਤੇ ਹੰਕਾਰ  ਅਤੇ ਖੁਦਗਰਜੀ  ਦਾ ਪ੍ਰਗਟਾਵਾ ਕਰਕੇ ਪੰਜ ਸਿੰਘ ਸਾਹਿਬਾਨ ਦੇ  ਪੇਸ਼ ਨਹੀ ਹੋਇਆ  ਜੋ ਕਿ ਗੁਰੂ ਪੰਥ ਦੇ ਸਰਵਉੱਚ ਅਸਥਾਨ ਸ਼੍ਰੀ ਅਕਾਲ ਤਖਤ ਸਾਹਿਬ  ਦੀ ਮਾਣ ਮਰਿਆਦਾ ਅਤੇ ਸਿਧਾਂਤ ਦੀ ਘੋਰ ਉਲੰਘਣਾਂ ਹੈ । ਇਸ ਕਾਰਣ ਗੁਰੂ ਨਿੰਦਕ ਪ੍ਰੋ, ਦਰਸ਼ਨ ਸਿੰਘ ਰਾਗੀ ਨੂੰ ਸ਼ੀ ਅਕਾਲ ਤਖਤ ਸਾਹਿਬ ਤੋ ਤਨਖਾਹੀਆ ਕਰਾਰ ਦਿੱਤਾ ਜਾਂਦਾ ਹੈ ।”  (ਵੇਖੋ ਇਸ ਦਾ ਜਾਰੀ ਕਿਤਾ ਹੋਇਆ ਫਤਵਾ )

ਜਦੋਂ ਗੁਰਬਚਨ ਸਿੰਘ ਨੇ ਅਕਾਲ ਤਖਤ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ  ਹਜੂਰੀ ਦੀ ਵੀ ਪਰਵਾਹ ਨਹੀ ਸੀ ਕੀਤੀ ਅਤੇ ਸ਼ਿਖਰ ਦੁਪਹਿਰੇ ਇਹ ਝੂਠ ਬੋਲ ਕੇ ਕੌਮ ਦੀ ਉਸ ਮਹਾਨ ਸ਼ਖਸ਼ਿਅਤ ਨੂੰ  ਅਪਣੇ  ਨਿਜੀ ਸਵਾਰਥਾਂ ਲਈ ਪੰਥ ਤੋਂ ਛੇਕਣ ਦਾ ਇਹ ਅਖੌਤੀ ਕੂੜਨਾਮਾਂ ਜਾਰੀ ਕੀਤਾ ਸੀ , ਉਸ ਵੇਲੇ ਗੁਰਬਾਣੀ ਦੀ ਇਹ ਤੁਕ ਪੰਥ ਦਰਦੀਆਂ ਦੇ ਮੂਹੋ ਨਿਕਲ ਗਈ ਸੀ-

ਝੂਠੁ ਨ ਬੋਲਿ ਪਾਡੇ ਸਚੁ ਕਹੀਐ ॥
ਹਉਮੈ ਜਾਇ ਸਬਦਿ ਘਰੁ ਲਹੀਐ ॥੧॥ ਰਹਾਉ ॥

ਹੁਣ ਇਸ ਪਾਂਡੇ ਦੀ ਕਲਈ ਪੂਰੀ ਤਰ੍ਹਾਂ ਖੁਲ ਗਈ ਹੈ , ਇਸ ਦੇ ਮੂੰਹੋ ਵਾਹਿਗੁਰੂ ਨੇ ਆਪ ਸੱਚ ਕਡ੍ਹਵਾ ਕੇ ਇਸ ਨੂੰ ਸਰੇ ਬਜਾਰ ਝੂਠਾ ਅਤੇ ਕਪਟੀ ਸਾਬਿਤ ਕਰ ਦਿੱਤਾ ਹੈ । ਸੌਦੇ ਬਾਜੀਆ ਅਤੇ ਰਿਸ਼ਵਤ ਲੈਕੇ ਫਤਵੇ ਜਾਰੀ ਕਰਣ ਦੇ ਜੋ ਦੋਸ਼ ਇਨ੍ਹਾਂ ਤੇ ਲਗਦੇ ਰਹੇ ਹਨ , ਉਸ ਗੱਲ ਦੀ ਇਨ੍ਹਾਂ ਦੇ  ਇਸ ਬਿਆਨ ਨੇ ਤਸਦੀਕ ਕਰ ਦਿੱਤੀ ਹੈ ।

ਇਸ ਫਤਵੇ ਵਿੱਚ ਤਾਂ ਇਨ੍ਹਾਂ ਨੇ  ਲਿਖਿਆ ਸੀ ਕਿ, ”
ਪੰਜ ਸਿੰਘ ਸਾਾਹਿਬ ਦਿੱਤੇ ਸਮੈਂ ਤੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਹਾਜਰ ਹੋ ਕੇ ਇੰਤਜਾਰ ਕਰਦੇ ਰਹੇ ……ਪੰਜ ਸਿੰਘ ਸਾਹਿਬਾਨ ਦੇ  ਪੇਸ਼ ਨਹੀ ਹੋਇਆ  ”

ਪੰਡਿਤ ਜੀ ! ਇਹ ਬਿਆਨ ਦੇ ਕੇ , ਤੁਸੀ ਤਾਂ  ਆਪ ਹੀ ਝੂਠੇ ਅਤੇ ਕਪਟੀ ਸਾਬਿਤ ਹੋ ਚੁਕੇ ਹੈ ,  । ਤੁਸੀ ਅਖਬਾਰ ਨੂੰ ਇਹ ਬਿਆਨ ਦਿੱਤਾ ਹੈ ਕਿ, “ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਪ੍ਰੋਫੇਸਰ ਦਰਸ਼ਨ ਸਿੰਘ ਸ਼੍ਰੀ ਅਕਾਲ ਤਖਤ ਸਾਹਿਬ ਆਏ ਸਨ ਲੇਕਿਨ  ਉਨ੍ਹਾਂ ਨੇ ਅਪਣਾਂ ਕੋਈ ਪੱਖ ਨਹੀ ਸੀ ਰਖਿਆ…”

ਪਹਲੀ ਗਲ ਤਾਂ ਇਹ ਹੈ ਕਿ ਪੰਜ ਸਿੰਘ ਸਾਹਿਬ ਅਕਾਲ ਤਖਤ ਤੇ ਉੱਕਾ ਹੀ ਨਹੀ ਆਏ । ਮੈਂ ਗੁਰੂ ਨੂੰ ਹਾਜਿਰ ਨਾਜਰ ਜਾਂਣ ਕੇ ਇਹ ਕਹਿ ਸਕਦਾ ਹਾਂ , ਕਿਉਕਿ ਮੈਂ ਉਸ ਵੇਲੇ ਅਕਾਲ ਤਖਤ ਤੇ ਹੀ ਮੌਜੂਦ ਸੀ  ਜਿੱਥੇ ਪ੍ਰੋਫੇਸਰ ਦਰਸ਼ਨ ਸਿੰਘ ਜੀ ਲਗਭਗ ਇਕ ਘੰਟੇ ਤੋਂ ਵੱਧ ਸਮਾਂ ਇਨ੍ਹਾਂ ਪਾਂਡਿਆਂ ਦਾ  ਇੰਤਜਾਰ ਕਰਦੇ ਰਹੇ । ਉਸ ਥਾਂ ਤੇ  ਇਨ੍ਹਾਂ ਪੰਜਾ ਵਿੱਚੋ ਕੋਈ ਵੀ ਨਹੀ ਆਇਆ । ਪਹਿਲਾ ਝੂਠ ਤਾਂ ਇਨ੍ਹਾਂ ਨੇ  ਗੁਰੂ ਦੀ ਹਜੂਰੀ ਵਿੱਚ ਇਹ ਬੋਲਿਆ । ਫਿਰ ਦੂਜਾ ਝੂਠ ਇਨ੍ਹਾਂ ਨੇ  ਇਹ ਬੋਲਿਆ ਕਿ “ਪ੍ਰੋਫੇਸਰ ਦਰਸ਼ਨ ਸਿੰਘ ਉੱਥੇ ਆਇਆ ਹੀ ਨਹੀ” । ਸੱਚ ਤਾਂ ਇਹ ਹੈ ਕਿ ਸੰਗਤ ਅਤੇ ਗੁਰੂ ਦੇ ਸਾਮ੍ਹਣੇ ਇਨ੍ਹਾਂ ਪੰਜਾਂ ਵਿੱਚ “ਸੱਚ” ਦਾ ਸਾਮ੍ਹਣਾਂ ਕਰਣ ਦੀ ਤਾਕਤ ਹੀ ਨਹੀ ਸੀ । “ਅਕਾਲ ਦਾ ਪੁਜਾਰੀ”  ਅਕਾਲ ਦੇ ਤਖਤ ਤੇ ਇਨ੍ਹਾਂ ਦਾ  ਇੰਤਜਾਰ ਕਰ ਰਿਹਾ ਸੀ ;ਤੇ ਕਾਲ ਦੇ ਪੁਜਾਰੀ “ਕਾਲ ਦੀ ਕੋਠਰੀ”  ਵਿੱਚ ਦੁਬਕੇ ਬੈਠੇ ਸਨ । ਜਦੋ ਸਮਾਂ ਨਿਕਲ ਗਿਆ, ਪ੍ਰੋਫੇਸਰ ਸਾਹਿਬ ਉਥੌ ਇਕ ਘੰਟਾ ਬਹਿ ਬਹਿ ਕੇ ਚਲੇ ਗਏ ਤਾਂ ਜਿਥੇ ਇਹ ਪਾਂਡੇ ਆਉਣ ਤੋਂ ਡਰ ਰਹੇ ਸਨ , ਉਥੇ ਹੀ ਆ ਕੇ ਵੱਡੇ  ਪੰਡਿਤ ਜੀ ਅਪਣਾਂ ਝੂਠਾ ਅਤੇ ਬਨਾਵਟੀ ਫਤਵਾ ਪੜ੍ਹਨ ਲੱਗ ਪਏ ।

ਵਾਹ ਉਏ ਪਾਂਡਿਉ !   ਤੁਹਾਡੇ ਵਰਗੇ ਪੰਡਿਤਾਂ ਦਾ ਵਾਪਾਰ ਹੀ ਝੂਠ ਬੋਲ ਕੇ ਅਪਣੀ ਰੋਜੀ ਰੋਟੀ ਚਲਾਉਣਾਂ ਬਣ ਚੁਕਾ ਹੈ । ਤੁਹਾਡੇ  ਵਰਗੇ  ਝੂਠੇ ਬੰਦਿਆਂ ਨੂੰ ਪਤਾ ਨਹੀ ਤਖਤਾਂ ਦੇ  ਜਥੇਦਾਰ ਕਿਸ ਨੇ ਬਣਾਂ ਦਿੱਤਾ ਹੈ ? ਗੁਰੂ ਸਾਹਿਬ ਨੇ  ਤੁਹਾਡੇ  ਵਰਗੇ ਪਾਂਡਿਆਂ ਲਈ ਹੀ ਇਹ ਸ਼ਬਦ ਲਿੱਖੇ ਹਨ , ਜਿਨ੍ਹਾਂ  ਦਾ ਵਾਪਾਰ ਹੀ ਕੂੜ  ਬੋਲ ਕੇ ਢਿੱਡ ਭਰਣਾਂ ਹੂੰਦਾ ਹੈ।

ਕੂੜੀ ਰਾਸਿ ਕੂੜਾ ਵਾਪਾਰੁ ॥
ਕੂੜੁ ਬੋਲਿ ਕਰਹਿ ਆਹਾਰੁ ॥
ਸਰਮ ਧਰਮ ਕਾ ਡੇਰਾ ਦੂਰਿ ॥
ਨਾਨਕ ਕੂੜੁ ਰਹਿਆ ਭਰਪੂਰਿ ॥ ਅੰਕ 471

ਚਲੋ ਪੰਡਿਤ ਜੀ ! ਜੇ ਗੁਰੂ ਨੇ ਤੁਹਾਡੇ ਮੂੰਹੋ ਸੱਚ ਕਡ੍ਹਵਾ ਹੀ ਦਿੱਤਾ ਹੈ ਤਾਂ, ਹੁਣ ਇਹ ਤਾਂ ਸਾਬਿਤ ਹੋ ਹੀ ਗਿਆ ਹੇ  ਕਿ ਪ੍ਰੋਫੇਸਰ ਦਰਸ਼ਨ ਸਿੰਘ ਖਾਲਸਾ, ਜਿਨ੍ਹਾਂ ਨੇ  ਅਪਣਾਂ ਸਾਰਾ ਜੀਵਨ ਕੌਮ ਨੂੰ ਜਗਉਣ ਵਿੱਚ ਲਾਅ ਦਿਤਾ । ਸੱਚ ਦੀ ਗੱਲ ਬੇਖੌਫ ਹੋ ਕੇ ਕਹੀ, ਉਨ੍ਹਾਂ ਨੂੰ ਤੁਸਾਂ  ਅਪਣੇ ਕਿਸੇ ਆਕਾ ਦੇ ਹੁਕਮ ਨਾਲ ਅਤੇ  ਨਜਾਇਜ ਢੰਗ ਨਾਲ ਸਿਰਫ ਇਸ ਕਰਕੇ ਬੇਇਜੱਤ ਕਰਣ ਦੀ ਕੋਸ਼ਿਸ ਕੀਤੀ ਕਿ ਉਨ੍ਹਾਂ ਦੀ ਜੁਬਾਨ ਬੰਦ ਕੀਤੀ ਜਾ ਸਕੇ । ਸੱਚ ਕਹਿਣ ਤੋਂ ਉਨ੍ਹਾਂ ਨੂੰ ਰੋਕਿਆ ਜਾ ਸਕੇ ।ਲੇਕਿਨ ਅਫਸੋਸ ਪੰਡਿਤ ਜੀ ! ਕਿਸੇ ਨੇ ਤੁਹਾਡਾ ਇਹ ਕੂੜਨਾਮਾਂ ਮਣਿਆ ਨਹੀ ।  ਤੁਸਾਂ ਅਪਣੀ ਫਜੀਹਤ ਆਪ ਹੀ ਕਰਵਾ ਲਈ ਹੈ , ਇਹ ਝੂਠਾ ਫਤਵਾ  ਜਾਰੀ ਕਰਕੇ । ਇਹ ਗਲ ਯਾਦ ਰਖਣਾਂ ਪੰਡਿਤ ਜੀ , ਕਿ ਜਿਸ ਅਕਾਲਪੁਰਖ ਨੇ ਤੁਹਾਡੇ ਮੂਹੋ ਇਹ ਸੱਚ ਕਡ੍ਹਵਾ ਦਿੱਤਾ ਹੈ, ਉਸ ਅਕਾਲ ਪੁਰਖ ਕੋਲ ਸਭਤੋਂ ਵੱਡੀ ਪਾਵਰ ਹੈ, ਤੁਹਾਡੇ ਆਕਾ ਦੀ ਪਾਵਰ ਤਾਂ ਉਸਦੀ ਤਾਕਤ ਦੇ  ਸਾਮ੍ਹਣੇ ਕੁੱਛ ਵੀ ਨਹੀ । ਉਹ ਤੁਹਾਡੇ ਵਲੋਂ ਬੋਲੇ ਗਏ ਝੂਠ ਦਾ ਹਿਸਾਬ ਵੀ ਜਰੂਰ ਲਵੇਗਾ , ਜੋ ਤੁਸੀ ਉਸ ਦੇ ਤਖਤ ਤੇ ਖਲੋ ਕੇ ਬੋਲਿਆ ਸੀ । ਸਾਰਾ ਜੀਵਨ ਕੌਮ ਲਈ ਮਰਨ ਅਤੇ  ਜਿਉਣ ਵਾਲੇ ਪੰਥ ਦਰਦੀ ਪ੍ਰਚਾਰਕ ਨੂੰ ਬੇਇਜੱਤ ਕਰਣ ਦਾ ਨਿਆਂਅ ਵੀ ਉਹ ਜਰੂਰ ਕਰੇਗਾ । ਤੁਹਾਡੇ ਝੂਠਿਆਂ ਦੀ ਜਮੀਰ ਤੁਹਾਨੂੰ ਚੈਣ ਨਾਲ ਸੌਣ ਨਹੀ ਦੇਵੇਗੀ । ਜਮੀਰ ਦੀਆਂ ਚਪੇੜਾ ਤੁਹਾਨੂੰ ਸਾਰੀ ਉਮਰ ਪੈੰਦੀਆਂ ਰਹਿਣ ਗੀਆਂ, ਕਿਉਕਿ ਇਕ ਬੇਦੋਸੇ ਅਤੇ ਨਿਰਵੈਰ ਗੁਰੂ ਦੇ ਸੱਚੇ ਸਿੱਖ ਨਾਲ ਤੁਸੀ ਵੈਰ ਕਮਾਇਆ ਹੈ । ਗੁਰੂ ਦਾ ਹੁਕਮ ਹੈ ।

ਨਿਰਵੈਰੈ ਨਾਲਿ ਜਿ ਵੈਰੁ ਰਚਾਏ ਸਭੁ ਪਾਪੁ ਜਗਤੈ ਕਾ ਤਿਨਿ ਸਿਰਿ ਲਇਆ ॥
ਓਸੁ ਅਗੈ ਪਿਛੈ ਢੋਈ ਨਾਹੀ ਜਿਸੁ ਅੰਦਰਿ ਨਿੰਦਾ ਮੁਹਿ ਅੰਬੁ ਪਇਆ ॥ ਅੰਕ 307

ਇੰਦਰਜੀਤ ਸਿੰਘ, ਕਾਨਪੁਰ

ALL ARTICLES AND NEWS

Tag Cloud

DHARAM

Meta