ਅਕਾਲੀ ਜਥੇਦਾਰਾਂ ਦਾ ਕਨੇਡਾ ਅਤੇ ਅਮੈਰਿਕਾ ਦੀ ਧਰਤੀ ਤੇ ਹੋਇਆ ਜ਼ੋਰਦਾਰ ਵਿਰੋਧ

ਅਕਾਲ ਤਖਤ ਸਾਹਿਬ ਦੇ ਜਥੇਦਾਰ ਤੋਂ ਬਾਅਦ ਅਕਾਲੀ ਜਥੇਦਾਰਾਂ ਦਾ ਵੀ ਬਾਹਰਲੇ ਸਿੱਖਾਂ ਵਲੋਂ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ ਭਾਵੇਂ ਸ਼ੜਕਾਂ ਤੇ ਖੜ੍ਹ ਕੇ ,ਪਿਛਲੇ ਸ਼ੁੱਕਰਵਾਰ ਤੋਂ ਬਾਅਦ ਜਿੱਥੇ ਵੀ ਪੰਜਾਬ ਤੋਂ ਆਏ ਲੀਡਰਾਂ ਲਈ ਕਈ ਥਾਵਾਂ ਤੇ ਪ੍ਰੋਗਰਾਮ ਰੱਖੇ ਗਏ ਸਨ, ਹਰ ਥਾਂ ਹੀ ਇਹ ਪ੍ਰੋਗਰਾਮ ਅਸਫਲ ਹੋ ਗਏ।ਸ਼ੁਰੂਆਤ ਤਾਂ ਸ਼ੁੱਕਰਵਾਰ ਨੂੰ ਟੋਰਾਂਟੋ ਤੋਂ ਹੋਈ ਸੀ ਜਿੱਥੇ ਵਿਰੋਧੀਆਂ ਨੇ ਅਕਾਲੀ ਸਟੇਜ਼ ਤੇ ਕਬਜ਼ਾ ਕਰ ਲਿਆ ਸੀ ਅਤੇ ਪ੍ਰਬੰਧਕ ਅਤੇ ਪੰਜਾਬ ਤੋਂ ਆਏ ਲੀਡਰ ਮੈਦਾਨ ਵਿਰੋਧੀਆਂ ਲਈ ਛੱਡ ਕੇ ਮਜ਼ਬੂਰੀ ਵੱਸ ਜਾਣਾ ਪਿਆ ਤਾਂ ਇਸ ਸਟੇਜ਼ ਤੇ ਵਿਰੋਧੀ ਸੁਰ ਵਾਲੇ ਹੀ ਬੋਲਦੇ ਰਹੇ ਸਨ।ਅਗਲੇ ਦਿਨ ਸ਼ਨੀਵਾਰ ਨੂੰ ਨਿਊਯਾਰਕ ‘ਚ ਵੀ ਰੱਖੇ ਗਏ ਅਕਾਲੀ ਪ੍ਰੋਗਰਾਮ ਦਾ ਜ਼ੋਰਦਾਰ ਵਿਰੋਧ ਹੋਇਆ।ਅੰਦਰ ਤਾਂ ੩੦-੩੫ ਵਿਅਕਤੀ ਹੋਣਗੇ ਬਾਹਰ ੩੫੦ ਤੋਂ ੪੦੦ ਦੇ ਕਰੀਬ ਪੰਜਾਬੀਆਂ ਨੇ ਅਕਾਲੀਆਂ ਦਾ ਵਿਰੋਧ ਕੀਤਾ।ਇਥੋਂ ਤੱਕ ਕਿ ਜਦੋਂ ਲੀਡਰ ਰੈਸਟੋਰੈਂਟ ਤੋਂ ਬਾਹਰ ਆਏ ਤਾਂ ਪਾਣੀ ਦੀਆਂ ਬੋਤਲਾਂ ਅਤੇ ਛਿੱਤਰ ਵੀ ਸੁੱਟੇ ਗਏ।੨ ਨੌਜਵਾਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਵੀ ਕੀਤਾ ਸੀ ਜਿਨਾਂ੍ਹ ਨੂੰ ਬਾਅਦ ਵਿੱਚ ਛੁਡਾ ਲਿਆ ਗਿਆ ਸੀ ।ਸ਼ਨੀਵਾਰ ਸ਼ਾਮ ਨੂੰ ਸਿਆਟਲ ਵਿਖੇ ਵੀ ਅਕਾਲੀ ਪ੍ਰੋਗਰਾਮ ਦਾ ਵਿਰੋਧ ਹੋਇਆ। ਐਤਵਾਰ ਨੂੰ ਕੈਲਗਰੀ ਅਤੇ ਐਬਸਫੋਰਡ ਵਿਖੇ ਵੀ ਪੰਜਾਬ ਤੋਂ ਆਏ ਲੀਡਰ ਰੈਸਟੋਰੇਂਟ ਦੇ ਅੰਦਰ ਹੀ ਨਾ ਜਾ ਸਕੇ ਕਿਉਂਕਿ ਵਿਰੋਧ ਕਰਨ ਵਾਲੇ ਪਹਿਲਾਂ ਹੀ ਭਾਰੀ ਗਿਣਤੀ ਵਿੱਚ ਪਹੁੰਚ ਚੁੱਕੇ ਸਨ ਕੇਵਲ ਐਨ ਕੇ ਸ਼ਰਮਾਂ ਹੀ ਅੰਦਰ ਪਹੁੰਚ ਸਕੇ ਸਨ ਜਿਹੜੇ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਅੰਦਰ ਜਾ ਚੁੱਕੇ ਸਨ ਉਹ ਵੀ ਵਿਰੋਧੀਆਂ ਦੇ ਸਵਾਲਾਂ ਦੇ ਜਵਾਬ ਠੀਕ ਤਰਾਂ੍ਹ ਨਾ ਦੇ ਸਕੇ ।ਵਿਰੋਧੀਆਂ ਦੀ ਗਿਣਤੀ ਨੂੰ ਵੇਖਦਿਆਂ ਪੁਲਿਸ ਨੇ ਇਹ ਪ੍ਰੋਗਰਾਮ ਰੱਦ ਕਰਵਾ ਦਿੱਤਾ ਸੀ ।ਬਾਅਦ ਵਿੱਚ ਕਿਸੇ ਫਾਰਮ ਹਾਊਸ ਤੇ ਬੈਠੇ ਪੰਜਾਬ ਤੋਂ ਆਏ ਅਕਾਲੀ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਕਨੇਡਾ ਦੀ ਪੁਲਿਸ ਦੀ ਨਾਲਾਇਕੀ ਹੈ ਜਿਹੜੀ ਵਿਰੋਧ ਕਰਨ ਵਾਲੇ ੧੦-੧੫ ਵਿਅਕਤੀਆਂ ਨੂੰ ਕੰਟਰੋਲ ਨਹੀਂ ਕਰ ਸਕੀ (ਵਿਰੋਧੀਆਂ ਦੀ ਅਸਲ ਗਿਣਤੀ ੭੦੦-੮੦੦ ਦੱਸੀ ਗਈ ਹੈ)।ਜਦੋਂ ਪੰਜਾਬ ਤੋਂ ਆਏ ਮੰਤਰੀ ਦਾ ਇਹ ਬਿਆਨ ਪ੍ਰੈਸ ਆਇਆ ਤਾਂ ਕਨੇਡਾ ਦੇ ਡਿਫੈਂਸ ਮਨਿਸਟਰ ਜਿਹੜੇ ਪਹਿਲਾਂ ਇਮੀਗਰੇਸ਼ਨ ਮੰਤਰੀ ਵੀ ਰਹਿ ਚੁਕੇ ਹਨ ਜੇਸਨ ਕੈਨੀ ਨੇ ਇਸ ਦਾ ਸਖਤ ਨੋਟਿਸ ਲੈਂਦਿਆਂ ਅਤੇ ਮੰਤਰੀ ਨੂੰ ਆਪਣਾ ਘਰ ਕੰਟਰੋਲ ‘ਚ ਕਰਨ ਲਈ ਕਿਹਾ।ਕੈਨੀ ਨੇ ਕਿਹਾ ਕਿ ਇਥੇ ਆ ਕੇ ਮਹੌਲ ਖਰਾਬ ਕਰਨ ਨਾਲੋਂ ਪੰਜਾਬ ‘ਚ ਨਸ਼ੇ ਅਤੇ ਕੁਰਪਸ਼ਨ ਖਤਮ ਕਰੋ।ਉਨਾਂ੍ਹ ਕਿਹਾ ਕਨੇਡਾ ਇੱਕ ਅਜ਼ਾਦ ਮੁਲਕ ਹੈ ਜਿੱਥੇ ਹਰ ਇੱਕ ਨੂੰ ਆਪਣੀ ਗੱਲ ਕਹਿਣ ਦਾ ਹੱਕ ਹੈ ਪਰ ਇਸਦਾ ਮਤਲਬ ਇਹ ਨਹੀਂ ਕਿ ਕੋਈ ਰਾਜਸੀ ਪਾਰਟੀ ਇਥੇ ਆ ਕੇ ਮਹੌਲ ਨੂੰ ਖਰਾਬ ਕਰੇ ,ਲੋਕਾਂ ਨੂੰ ਆਪਸ ਵਿੱਚ ਲੜਾਏ ,ਆਪਣਾ ਸਿਆਸੀ ਪ੍ਰਚਾਰ ਕਰੇ ਅਤੇ ਚੋਣ ਫੰਡ ਇਕੱਤਰ ਕਰੇ।ਉਨਾਂ੍ਹ ਨੇ ਕਿਹਾ ਕੇ ਉਹ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਕਈ ਵਾਰ ਮਿਲ ਕੇ ਕਹਿ ਚੁੱਕੇ ਹਨ ਪਰ ਅਮਲ ਨਹੀਂ ਕੀਤਾ ਗਿਆ।ਸੈਕਰਾਮੈਂਟੋ ਜਿੱਥੇ ਗੜ੍ਹਸ਼ੰਕਰ ਤੋਂ ਵਿਧਾਇਕ ਸੁਰਿੰਦਰ ਸਿੰਘ ਭੁੱਲੇਰਾਠਾਂ ਲਈ ਇੱਕ ਖਾਸ ਦਾਹਵਤ ਰੱਖੀ ਗਈ ਸੀ ਪਤਾ ਲੱਗਣ ਤੇ ਜੌਹਨ ਸਿੰਘ ਗਿੱਲ ਦੀ ਅਗਵਾਈ ਹੇਠ ਬੀਬੀਆਂ ਬੱਚਿਆਂ ਅਤੇ ਸਿੰਘ ਦਾਹਵਤ ਵਾਲੀ ਥਾਂ ਤੇ ਪਹੁੰਚ ਗਏ ਪਰ ਉਥੇ ਲੀਡਰ ਜਾਂ ਪ੍ਰਬੰਧਕ ਪਹੁੰਚੇ ਹੀ ਨਹੀਂ।
ਮਹੀਨਾ ਕੁ ਪਹਿਲਾਂ ਜਦੋਂ ਬਾਦਲ ਅਕਾਲੀ ਦਲ ਵਲੋਂ ਰਣਨੀਤੀ ਦੇ ਤਹਿਤ ਦਲ ਦੇ ਬੁਲਾਰੇ ਅਤੇ ਵਿਦਿਆ ਮੰਤਰੀ ਦਲਜੀਤ ਸਿੰਘ ਚੀਮਾਂ ਨੇ ਬਿਆਨ ਜਾਰੀ ਕੀਤਾ ਸੀ ਕਿ ਬਾਦਲ ਦਲ ਨਾਲ ਸਬੰਧਤ ਲੀਡਰ ਅਮੈਰਿਕਾ ਕਨੇਡਾ ਦੇ ਦੌਰਿਆਂ ਤੇ ਜਾਣਗੇ ਅਤੇ ਲੋਕਾਂ ਨਾਲ ਰਾਬਤਾ ਕਾਇਮ ਕਰਨਗੇ ਤਾਂ ਉਸ ਵੇਲੇ ਕਿਸੇ ਨੇ ਸੋਚਿਆ ਵੀ ਨਹੀਂ ਹੋਣਾ ਕਿ ਬਾਦਲ ਦਲ ਦੀ ਅਮੈਰਿਕਾ ਕਨੇਡਾ ਵਿੱਚ ਇਸ ਤਰਾਂ੍ਹ ਬੁਰੀ ਹਾਲਤ ਹੋਵੇਗੀ।ਅਸਲ ਪ੍ਰੋਗਰਾਮ ਤਾਂ ਇਹੀ ਸੀ ਕਿ ਅਕਾਲੀ ਲੀਡਰ ਬਾਹਰ ਜਾ ਕੇ ਪੰਜਾਬੀਆਂ ਨੂੰ ਮਿਲਣਗੇ ਅਤੇ ਪਾਰਟੀ ਦਾ ਅਤੇ ਸਰਕਾਰ ਦਾ ਪੱਖ ਰੱਖਣਗੇ।ਇਹ ਲੀਡਰ ਅਮੈਰਿਕਾ /ਕਨੇਡਾ ਜਾ ਕੇ ਪੰਜਾਬੀਆਂ ਦੀ ਅਕਾਲੀ ਪਾਰਟੀ ਨਾਲ ਨੇੜਤਾ ਬਨਾਉਣਗੇ ਅਤੇ ਅਗਲੇ ਕੁਝ ਮਹੀਨਿਆਂ ਤੱਕ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਵੀ ਅਮੈਰਿਕਾ ਕਨੇਡਾ ਆਉਣਗੇ ਪਰ ਜੋ ਕੁਝ ਇਥੇ ਇਨਾਂ੍ਹ ਲੀਡਰਾਂ ਨਾਲ ਵਾਪਰਿਆ ਬਾਦਲਾਂ ਦੇ ਇਨਾਂ੍ਹ ਦੇਸ਼ਾਂ ‘ਚ ਰਾਜਨੀਤਕ ਰਣਨੀਤੀ ਤਹਿਤ ਆਉਣ ਦੀ ਉਮੀਦ ਹੁਣ ਘੱਟ ਹੀ ਰਹਿ ਗਈ ।ਆਪਣੇ ਨਿੱਜੀ ਦੌਰੇ ਤਾਂ ਉਹ ਕਈ ਵਾਰ ਕਰਦੇ ਰਹੇ ਹਨ ਲੇਕਿੰਨ ਪੰਜਾਬੀਆਂ ਨਾਲ ਮੇਲ ਜੋਲ ਉਨਾਂ੍ਹ ਨੇ ਬਾਹਰ ਆ ਕੇ ਕਦੇ ਨਹੀਂ ਬਣਾਇਆ ਅਤੇ ਦੌਰੇ ਵੀ ਗੁਪਤ ਜਿਹੇ ਕਰਦੇ ਰਹੇ ਹਨ।ਇਥੋਂ ਤੱਕ ਕਿ ਜਦ ਸੁਰਿੰਦਰ ਕੌਰ ਬਾਦਲ ਵੀ ਨਿਊਯਾਰਕ ਇਲਾਜ਼ ਵਾਸਤੇ ਆਉਣਾ ਸੀ ਤਾਂ ਲੋਕਲ ਲੀਡਰਾਂ ਨੂੰ ਜਾਣਕਾਰੀ ਨਹੀਂ ਸੀ ਦਿੱਤੀ ਗਈ ਅਤੇ ਮੀਡੀਏ ਵਾਲੇ ਵੀ ਆਪਣੇ ਕਿਆਫੇ ਲਾਉਂਦੇ ਰਹੇ ਕਿ ਸੁਰਿੰਦਰ ਕੌਰ ਕਿੱਥੇ ਹੋਵੇਗੀ।ਟਰੀਬਿਊਨ ਨੇ ਤਾਂ ਸੁਰਿੰਦਰ ਕੌਰ ਬਾਦਲ ਦੇ ਟੈਕਸਸ ਦੇ ਹਸਪਤਾਲ ‘ਚ ਇਲਾਜ਼ ਕਰਾਉਣ ਦੀ ਖਬਰ ਵੀ ਛਾਪ ਦਿੱਤੀ ਸੀ ਪਰ ਇਸ ਫੀਲਡ ਬਾਰੇ ਜਾਣਕਾਰੀ ਰੱਖਣ ਵਾਲਿਆਂ ਨੂੰ ਇਹ ਭਲੀਭਾਂਤ ਪਤਾ ਹੈ ਕਿ ਇੰਡੀਆ ਤੋਂ ਕੈਂਸਰ ਵਰਗੀਆਂ ਬਿਮਾਰੀਆਂ ਦੇ ਇਲਾਜ਼ ਲਈ ਇੰਡੀਅਨ ਲੀਡਰ ਖਾਸ ਕਰਕੇ ਪੰਜਾਬੀ ਲੀਡਰ ਮਨਹਾਟਨ (ਨਿਊਯਾਰਕ ) ਦੇ ਹਸਪਤਾਲ ਸਲੋਨ ਕੇਟਰਿੰਗ ‘ਚ ਆਉਂਦੇ ਰਹੇ ਹਨ।ਸੁਰਿੰਦਰ ਕੌਰ ਵੀ ਇਥੇ ਹੀ ਦਾਖਲ ਰਹੀ ਸੀ।ਉਸ ਤੋਂ ਪਹਿਲਾਂ ਮੁਕਤਸਰ ਸਾਹਿਬ ਤੋਂ ਵਿਧਾਇਕ ਸਨੀ ਬਰਾੜ ਵੀ ਇਥੇ ਦਾਖਲ ਸੀ ਜਿਸਦਾ ਲੰਬਾ ਸਮਾਂ ਇਲਾਜ਼ ਇਥੇ ਚੱਲਿਆ ਸੀ।ਸੋਨੀਆਂ ਗਾਂਧੀ ਵੀ ਇਲਾਜ਼ ਲਈ ਇਥੇ ਹੀ ਆਉਂਦੀ ਹੈ।ਇਹ ਲਿਖਣ ਦਾ ਮਤਲਬ ਕਿ ਸਾਡੇ ਪੰਜਾਬੀ ਲੀਡਰਾਂ ਦੇ ਵੀ ਦੌਰੇ ਗੁਪਤ ਹੁੰਦੇ ਰਹੇ ਹਨ ਅਮੈਰਿਕਾ ਦੇ ਅਤੇ ਪਹਿਲੀ ਵਾਰ ਬਾਦਲ ਦਲ ਵਲੋਂ ਆਮ ਆਦਮੀ ਪਾਰਟੀ ਦੀ ਬਾਹਰਲੀ ਹਿਮਾਇਤ ਨੂੰ ਆਪਣੇ ਹੱਕ ਵਿੱਚ ਕਰਨ ਲਈ ਵਿਦੇਸ਼ੀ ਟੂਰ ਦੇ ਪ੍ਰੋਗਰਾਮ ਬਨਾਏ ਗਏ ਸਨ ਜਿਹੜਾ ਜਾਪਦਾ ਹੈ ਠੁੱਸ ਹੋ ਗਏ ਹਨ।
ਬਾਦਲ ਅਕਾਲੀ ਦਲ ਬਾਦਲ ਦੀ ਵਿਰੋਧਤਾ ਇੱਕ ਦਮ ਨਹੀਂ ਹੋ ਗਈ ਬਹੁਤ ਸਾਰੇ ਸਿੱਖ ਮੁੱਦੇ ਸਨ ਜਿਨਾਂ੍ਹ ਤੇ ਬਾਹਰਲੇ ਸਿੱਖ ਰੋਸ ਕਰਦੇ ਸਨ ਪਰ ਕੋਈ ਸੁਣਵਾਈ ਨਹੀਂ ਸੀ ਇਸ ਵੇਲੇ ਵੀ ੨ ਪ੍ਰਮੁਖ ਮੁੱਖ ਮੁੱਦੇ ਬਣੇ ਅਕਾਲੀ ਦਲ ਬਾਦਲ ਦੇ ਵਿਰੋਧ ਦੇ ।ਇੱਕ ਮੁੱਦਾ ਤਾਂ ਬੰਦੀ ਕੈਦੀਆਂ ਦੀ ਰਿਹਾਈ ਦੀ ਜਿਸ ਬਾਰੇ ਵੀ ਸਿਆਸਤ ਕੀਤੀ ਜਾਂਦੀ ਰਹੀ ਹੈ ਪਰ ਪੰਜਾਬ ਸਰਕਾਰ ਨੇ ਅਮਲੀ ਤੌਰ ਤੇ ਕੁਝ ਨਹੀਂ ਕੀਤਾ ।ਜਿਹੜਾ ਕੁਝ ਕਰਨ ਪੰਜਾਬ ਸਰਕਾਰ ਦੇ ਅਧਿਕਾਰ ਖੇਤਰ ਵਿੱਚ ਸੀ ਉਸਤੋਂ ਵੀ ਬਾਦਲ ਸਰਕਾਰ ਵਲੋਂ ਟਾਲਾ ਹੀ ਵੱਟਿਆ ਜਾਂਦਾ ਰਿਹਾ ਹੈ।ਮੁੱਦੇ ਤਾਂ ਕਈ ਹਨ ਪਰ ਇਸ ਵੇਲੇ ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ ਅਤੇ ਬਾਦਲ ਦਲ ਵਲੋਂ ਦਿੱਲੀ ਕਮੇਟੀ ਦੇ ੨ ਲੀਡਰਾਂ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ ਕੇ ਅਤੇ ਜਰਨਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੂੰ ਬਾਹਰ ਭੇਜਣ ਨਾਲ ਵੀ ਮਾਹੌਲ ਅਸ਼ਾਂਤ ਹੋਇਆ ਹੈ।ਦਿੱਲੀ ਕਮੇਟੀ ਦੇ ਲੀਡਰਾਂ ਨੇ ਹੁਣ ਤੱਕ ਭਾਵੇਂ ਬਾਦਲਾਂ ਦੀ ਰਣਨੀਤੀ ਤਹਿਤ ਬਾਹਰਲੇ ਦੇਸ਼ਾਂ ਦੇ ੩ ਚੱਕਰ ਲਾਏ ਹਨ ਅਤੇ ਅਮੈਰਿਕਾ ਦਾ ਥੋੜੇ ਸਮੇਂ ਦੇ ਅੰਦਰ ਹੀ ਦੁਜਾ ਗੇੜਾ ਸੀ ਇਨਾਂ੍ਹ ਵਲੋਂ ਦਿੱਤੇ ਗਏ ਬਿਆਨਾਂ ਅਤੇ ਇਨਾਂ੍ਹ ਵਲੋਂ ਕੀਤੀ ਗਈ ਸਿੱਖ ਵਿਰੋਧੀ ਕਾਰਵਾਈ ਨੇ ਬਾਹਰਲੇ ਦੇਸ਼ਾਂ ਦੇ ਬਹੁਗਿਣਤੀ ਸਿੱਖਾਂ ਨੂੰ ਗੁੱਸਾ ਜਰੂਰ ਚੜਾ ਦਿੱਤਾ ਹੈ।ਪਿਛਲੇ ੧੩-੧੪ ਮਹੀਨਿਆਂ ਤੋਂ ਭਾਜਪਾ ਦੇ ਲੀਡਰ ਘੱਟਗਿਣਤੀਆਂ ਬਾਰੇ ਪੁੱਠੇ ਸਿੱਧੇ ਬਿਆਨ ਦਿੰਦੇ ਆਏ ਹਨ ਪ੍ਰਧਾਨ ਮੰਤਰੀ ਮੋਦੀ ਜਾਂ ਉਸਦੇ ਸੀਨੀਅਰ ਮੰਤਰੀ ਇਨਾਂ੍ਹ ਬਿਆਨਾਂ ਬਾਰੇ ਆਮ ਕਰਕੇ ਚੁੱਪ ਹੀ ਰਹਿੰਦੇ ਰਹੇ ਹਨ ਪਰ ਬਾਦਲਾਂ ਦੀ ਕੀ ਮਜ਼ਬੂਰੀ ਸੀ ਕਿ ਉਨਾਂ੍ਹ ਨੇ ਮਨਜੀਤ ਸਿੰਘ ਜੀ ਕੇ ਤੋਂ ਸਿੱਖ ਫਾਰ ਜਸਟਿਸ ਵਲੋਂ ਦਿੱਤੇ ਗਏ ੨੦/੨੦ ਦਾ ਵਿਰੋਧ ਕਰਵਾ ਦਿੱਤਾ ਜਿੱਥੋਂ ਜੀ ਕੇ ਦੇ ਵਿਰੋਧ ਦਾ ਮੁੱਢ ਬੱਝਿਆ ਸੀ ।ਜੀ ਕੇ ਖੁੱਲ੍ਹ ਕੇ ਸਿੱਖ ਫਾਰ ਜਸਟਿਸ ਦੇ ਵਿੱਰੁਧ ਬੋਲਿਆ ਅਤੇ ਸਿੱਖ ਫਾਰ ਜਸਟਿਸ ਵਲੋਂ ਉਸ ਨੂੰ ਅਮੈਰਿਕਾ ਆਉਣ ਤੇ ਸੰਮਨ ਦਿਵਾ ਦਿੱਤੇ ਗਏ।ਸੰਮਨ ਤਾਂ ਪਹਿਲਾਂ ਵੀ ਬਾਦਲ ਸਮੇਤ ਕਈ ਲੀਡਰਾਂ ਨੂੰ ਮਿਲੇ ਪਰ ਉਹ ਸਭ ਜੀ ਕੇ ਵਾਂਗ ਸੰਮਨ ਮਿਲਣ ਤੇ ਭੜਕੇ ਨਹੀਂ ਪਰ ਜੀ ਕੇ ਨੇ ਤਾਂ ਜਿਹੜੇ ਸਿੱਖਾਂ ਨਾਲ ਨੇੜਤਾ ਬਣਾਉਣ ਆਇਆ ਸੀ ਉਨਾਂ੍ਹ ਵਿਰੁੱਧ ਹੀ ਬਿਆਨ ਦੇਣ ਲੱਗ ਪਿਆ ਤਾਂ ਕਿ ਆਪਣੇ ਆਪ ਨੂੰ ਬਾਕੀ ਲੀਡਰਾਂ ਤੋਂ ਵੱਧ ਸਿਆਣਾ ਤੇ ਚਾਲਾਕ ਸਾਬਤ ਕਰ ਸਕੇ।ਸਿੱਖ ਫਾਰ ਜਸਟਿਸ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਮਨਜਿੰਦਰ ਸਿੰਘ ਸਿਰਸਾ ਵਲੋਂ ਵੀ ਇੱਕ ਕਨੰੂੰਨੀ ਫਰਮ ਦੇ ਕਰਿੰਦੇ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇਣ ਤਹਿਤ ਨਿਊਯਾਰਕ ਵਿਖੇ ਪੁਲੀਸ ਕੋਲ ਕੇਸ ਦਰਜ਼ ਹੋਇਆ ਹੈ।ਇਨਾ ਹੀ ਨਹੀਂ ਮਨਜਿੰਦਰ ਸਿੰਘ ਸਿਰਸਾ ਨੇ ਬਾਪੂ ਸੂਰਤ ਸਿੰਘ ਨੂੰ ਸ਼ੇਰੇ ਪੰਜਾਬ ਰੇਡਿਓ ਤੇ ਗੱਲ ਕਰਦਿਆਂ ਪਖੰਡੀ ਵੀ ਕਿਹਾ ਜਿਸਦਾ ਵੀ ਸਿੱਖਾਂ ਨੇ ਬੁਰਾ ਮਨਾਇਆ।ਸਿਰਸਾ ਨੇ ਅੱਗੇ ਰੇਡਿਓ ਤੇ ਗੱਲ ਕਰਦਿਆਂ ਕੁਝ ਨੀਵੀਂ ਪੱਧਰ ਦੀਆਂ ਗੱਲਾਂ ਵੀ ਕੀਤੀਆ ਸਨ।ਉਸ ਨੇ ਆਪਣੇ ਵਿਰੋਧੀ ਪ੍ਰਮਜੀਤ ਸਿੰਘ ਸਰਨਾ ਤੇ ਕੁਝ ਨਿੱਜੀ ਟਿਪਣੀਆਂ ਵੀ ਕੀਤੀਆਂ।ਜੇਕਰ ਉਹ ਸਰਨਾ ਵਲੋਂ ਕੀਤੇ ਗਏ ਕੰਮਾਂ ਬਾਰੇ ,ਉਸਦੇ ਕਿਰਦਾਰ ਬਾਰੇ ਵਪਾਰ ਆਦਿਕ ਬਾਰੇ ਵੀ ਗੱਲ ਕਰਦਾ ਤਾਂ ਜਾਇਜ਼ ਸੀ ਪਰ ਉਸਨੇ ਉਸਦੀਆਂ ਧੀਆਂ ਬਾਰੇ ਵੀ ਗੱਲਾਂ ਕੀਤੀਆਂ ਜਿਹੜੀਆਂ ਗੁਰਦੁਆਰਾ ਕਮੇਟੀ ਦੇ ਜਰਨਲ ਸਕੱਤਰ ਦੀ ਪਦਵੀ ਤੇ ਬੈਠੇ ਵਿਅਕਤੀ ਨੂੰ ਨਹੀਂ ਸੋਭਦੀਆਂ।ਉਸਨੇ ਸਰਨਾ ਦਾ ਪਰਿਵਾਰਕ ਪਿਛੋਕੜ ਅਤੇ ਉਸਦੀਆਂ ਪੀਹੜੀਆਂ ਵੀ ਫਰੋਲੀਆਂ ਜਿਸਦਾ ਸਰਨਾ ਨੇ ਵਧੀਆ ਜਵਾਬ ਵੀ ਦਿੱਤਾ ਪਰ ਧੀਆਂ ਬਾਰੇ ਗੱਲਾਂ ਕਰਨ ਦਾ ਗਿਲਾ ਵੀ ਕੀਤਾ।
ਦਿੱਲੀ ਤੋਂ ਆਏ ਵੱਡੇ ਲੀਡਰ ਸਾਇਦ ਅਮੈਰੀਕਨ ਸਿਸਟਮ ਬਾਰੇ ਅਣਜਾਣ ਸਨ ਅਤੇ ਉਹ ਸਮਝਦੇ ਸਨ ਕਿ ਵਾਸ਼ਿਗਟਨ ਜਾ ਕੇ ਅਫੀਸ਼ਲਾਂ ਨਾਲ ਫੋਟੋਆਂ ਕਰਵਾ ਕੇ ਅਖਬਾਰਾਂ ‘ਚ ਦੇ ਕੇ ਬੱਲੇ ਬੱਲੇ ਕਰਵਾ ਲਵਾਂਗੇ ਅਸੀਂ ਇਥੇ ਆ ਕੇ ਆਹ ਕਰਤਾ ,ਔਹ ਕਰਤਾ ਪਰ ਉਨਾਂ੍ਹ ਦੀ ਇਸ ਕਾਰਵਾਈ ਦਾ ਪੁੱਠਾ ਹੀ ਅਸਰ ਹੋਇਆ ਹੈ।ਸੰਮਨ ਮਿਲਣ ਤੇ ਬੁਖਲਾਹਟ ‘ਚ ਆਏ ਮਨਜੀਤ ਸਿੰਘ ਜੀ ਕੇ ਨੇ ਸੱਭ ਤੋਂ ਪਹਿਲਾ ਇਹ ਬਿਆਨ ਦਿੱਤਾ ਕਿ ਜਿਨਾਂ੍ਹ ਸਿੱਖਾਂ ਨੇ ਅਮੈਰਿਕਾ ਵਿੱਚ ਰਾਜਸ਼ੀ ਸ਼ਰਨ ਲਈ ਹੋਈ ਹੈ ਉਨਾਂ੍ਹ ਦੀ ਇਨਕੁਆਰੀ (ਜਾਂਚ ਪੜਤਾਲ) ਕਰਾਉਣ ਦੀ ਮੰਗ ਕਰਦੇ ਹਨ।ਉਸ ਤੋਂ ਬਾਅਦ ‘ਚ ਉਹ ਵਾਸ਼ਿੰਗਟਨ ਜਾ ਕੇ ਵਿਦੇਸ਼ ਵਿਭਾਗ ਕੋਲ ਸ਼ਿਕਾਇਤ ਵੀ ਕਰ ਆਏ ਕਿ ਸਿੱਖ ਫਾਰ ਜਸਟਿਸ ਪਾਕਿਸਤਾਨ ਦੀ ਆਈ ਐਸ ਆਈ ਲਈ ਕੰਮ ਕਰਦੀ ਹੈ।ਲੋਕਾਂ ਤੋਂ ਫਿਰਾਉਤੀਆਂ ਦੀ ਮੰਗ ਕਰਦੀ ਹੈ ਅਤੇ ਮੰਗ ਪੂਰੀ ਨਾ ਹੋਣ ਤੇ ਸੰਮਨ ਭਿਜਵਾਉਣ ਦਾ ਡਰਾਵਾ ਦਿੰਦੀ ਹੈ।ਜਿਹੜੇ ਲੋਕਾਂ ਨੂੰ ਅਮੈਰਿਕਾ ਵਿੱਚ ਰਾਜਸ਼ੀ ਸ਼ਰਨ ਮਿਲੀ ਹੈ ਇਨਾਂ੍ਹ ਦੀ ਜਾਂਚ ਕਰਵਾਈ ਜਾਵੇ ਆਦਿਕ। ਇਨਾਂ੍ਹ ਲੀਡਰਾਂ ਵਲੋਂ ਇਹ ਕਦਮ ਸੁਖਬੀਰ ਸਿੰਘ ਬਾਦਲ ਦੀ ਸਲਾਹ ਤੋਂ ਬਗੈਰ ਨਹੀਂ ਚੁੱਕਿਆ ਗਿਆ ਹੋਵੇਗਾ ਜਦ ਇਸਦਾ ਉਲਟਾ ਅਸਰ ਹੋਇਆ ਤਾਂ ਹੁਣ ਜੀ ਕੇ ਅਤੇ ਸਿਰਸਾ ਨੂੰ ਬਾਦਲਾਂ ਵਲੋਂ ਕਈ ਦਿਨਾਂ ਤੋਂ ਕੋਈ ਬਿਆਨ ਜਾਰੀ ਕਰਨ ਤੋਂ ਰੋਕ ਦਿੱਤਾ ਗਿਆ ਹੈ ਜਿਵੇਂ ਪਹਿਲਾਂ ਹਾਲਾਤ ਸਾਜਗਾਰ ਨਾ ਹੋਣ ਤੇ ਮਜੀਠੀਏ ਨੂੰ ਕੁਝ ਚਿਰ ਲਈ ਚੁੱਪ ਕਰਵਾ ਦਿੱਤਾ ਗਿਆ ਸੀ।
ਬਾਦਲ ਦਲ ਦੇ ਜਿਹੜੇ ਲੀਡਰ ਪੰਜਾਬ ਤੋਂ ਆਏ ਹਨ ਉਨਾਂ੍ਹ ਵਿੱਚ ਐਨ ਆਰ ਆਈ ਮਾਮਲਿਆਂ ਦੇ ਮੰਤਰੀ ਤੋਤਾ ਸਿੰਘ ਵੀ ਸਾਮਿਲ ਹਨ ਜਿਨਾਂ੍ਹ ਨੇ ਕਨੇਡਾ ਪਹੁੰਚ ਕੇ ਬਿਆਨ ਜਾਰੀ ਕੀਤਾ ਸੀ ਕਿ ਜਿਹੜੇ ਸਿੱਖ ਸਿਮਰਨਜੀਤ ਸਿੰਘ ਦੇ ਪੇਪਰਾਂ ਤੇ ਪੱਕੇ ਹੋਏ ਸਨ ਉਹੀ ਬਾਦਲ ਦਲ ਦਾ ਵਿਰੋਧ ਕਰਦੇ ਹਨ ।ਬਾਦਲ ਦਲ ਦੀ ਪੰਜਾਬ ਵਿੱਚ ਭਾਜਪਾ ਨਾਲ ਗੱਠਜੋੜ ਬਣਾ ਕੇ ਤਕਰੀਬਨ ਸਾਢੇ ੮ ਸਾਲ ਤੋਂ ਸਰਕਾਰ ਚੱਲਦੀ ਆ ਰਹੀ ਹੈ ਕੁਝ ਉਸ ਸਮੇਂ ਦੇ ਗਿਲੇ ਸ਼ਿਕਵੇ ਰਲਦੇ ਗਏ ।ਆਮ ਸਿੱਖਾਂ ੱਿਵਚ ਇਹ ਧਾਰਨਾ ਬਣ ਚੁੱਕੀ ਹੈ ਕਿ ਬਾਦਲ ਭਾਜਪਾ ਅੱਗੇ ਗੋਡੇ ਟੱਕ ਚੁੱਕਿਆ ਅਤੇ ਸੰਘ ਦੇ ਅਜੰਡੇ ਨੂੰ ਅਗੇ ਵਧਾ ਰਿਹਾ ਹੈ ਜਦ ਕਿ ਸਿੱਖ ਮੁਦਿਆਂ ਤੋਂ ਬਾਦਲ ਨੇ ਮੂੰਹ ਮੋੜ ਲਿਆ ਹੈ ਅਤੇ ਕੁਰਸੀ ਲਈ ਕੁਝ ਵੀ ਕਰ ਜਾਂ ਕਰਵਾ ਸਕਦਾ ਹੈ। ਸਿੱਖਾਂ ਵਲੋਂ ਇਹ ਵੀ ਮੰਨਿਆਂ ਜਾ ਰਿਹਾ ਹੈ ਕਿ ਸੰਘ ਅਤੇ ਭਾਜਪਾ ਦੇ ਦਬਾ ਹੇਠ ਆ ਕੇ ਨਾਨਕਸ਼ਾਹੀ ਕੈਲੰਡਰ ਨੂੰ ਵਿਗਾੜਿਆ ਗਿਆ ਅਤੇ ਇਸੇ ਦਬਾ ਹੇਠ ਨੇੜ ਭਵਿਖ ਵਿੱਚ ਬਿਕਰਮੀ ਕੈਲੰਡਰ ਨੂੰ ਪੂਰੀ ਤਰਾਂ੍ਹ ਹੀ ਲਾਗੂ ਕਰ ਦਿੱਤਾ ਜਾਵੇਗਾ।ਅਮੈਰਿਕਾ ਤੇ ਕਨੇਡਾ ਵਿੱਚ ਬਹੁਤ ਥਾਵਾਂ ਤੇ ੨੦੦੩ ਦੇ ਕੈਲੰਡਰ ਅਨੁਸਾਰ ਹੀ ਪ੍ਰੋਗਰਾਮ ਜਾਰੀ ਰੱਖੇ ਹੋਏ ਹਨ ਕਈ ਥਾਵਾਂ ਤੇ ਕਮੇਟੀਆਂ ਨੇ ਤਾਂ ਸੈਮੀ ਬਿਕਰਮੀ ਕੈਲੰਡਰ ਗੁਰਦੁਆਰਿਆਂ ‘ਚ ਲਾਗੂ ਕਰ ਲਏ ਪਰ ਸੰਗਤਾਂ ਨਾਨਕਸ਼ਾਹੀ ਕੈਲੰਡਰ ਦੇ ਹੱਕ ਵਿੱਚ ਹਨ।ਜਿਸ ਤਰਾਂ੍ਹ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੇ ਅਕਾਲ ਤਖਤ ਦੇ ਜਥੇਦਾਰ ਨੂੰ ਵਰਤਿਆ ਹੈ ਅਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਆਪਣੀ ਸਿਆਸੀ ਲੋੜ ਲਈ ਵਰਤਿਆ ਹੈ ਸਿੱਖਾਂ ਬਾਹਰਲੇ ਸਿੱਖਾਂ ਵਿੱਚ ਇਸ ਪ੍ਰਤੀ ਕਾਫੀ ਰੋਸ ਸੀ ਜਿਹੜਾ ਹੁਣ ਮੌਕਾ ਮਿਲਣ ਤੇ ਬਾਹਰ ਆ ਗਿਆ।ਅੱਜ ਤੋਂ ਤਿੰਨ ਸਾਲ ਪਹਿਲਾਂ ਕਿਸ ਤਰਾਂ੍ਹ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਦੇ ਅਮਨ ਕਨੂੰਨ ਨੂੰ ਖਤਰਾ ਦੱਸਦਿਆਂ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਨੂੰ ਦਿੱਲੀ ਤੋਂ ਅੰਮ੍ਰਿਤਸਰ ਦੀ ਜੇਲ੍ਹ ‘ਚ ਤਬਦੀਲ ਹੋਣ ਤੋਂ ਰੋਕਿਆ ਸੀ ਇਹਵੀ ਰੋਸ ਵਿੱਚ ਸ਼ਾਮਿਲ ਸੀ ਅਤੇ ਬਾਹਰਲੇ ਸਿੱਖ ਹੁਣ ਦਿੱਲੀ ਤੋਂ ਅੰਮ੍ਰਿਤਸਰ ਭੇਜੇ ਗਏ ਪ੍ਰੋਫੈਸਰ ਭੁੱਲਰ ਬਾਰੇ ਸਿਹਰਾ ਵੀ ਕੇਜਰੀਵਾਲ ਨੂੰ ਹੀ ਦਿੰਦੇ ਹਨ ਜਿਸਨੇ ਲੋੜੀਂਦਾ ਪੇਪਰ ਵਰਕ ਕਰਵਾ ਕੇ ਪ੍ਰੋ. ਭੁੱਲਰ ਨੂੰ ਅੰਮ੍ਰਿਤਸਰ ਭਿਜਵਾਇਆ ਜਿਸਤੇ ਬਾਦਲਾਂ ਨੂੰ ਇਹ ਮਨਜ਼ੂਰ ਕਰ ਲੈਣ ਤੋਂ ਬਗੈਰ ਹੋਰ ਕੋਈ ਚਾਰਾ ਵੀ ਨਹੀਂ ਸੀ ਰਿਹਾ।ਦੁਨੀਆਂ ਭਰ ਦੇ ਸਿੱਖ ਅਕਾਲ ਤਖਤ ਸਾਹਿਬ ਦੀ ਸ਼ਾਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਜ਼ਬੂਤ ਹੁੰਦੇ ਵੇਖਣਾ ਲੋਚਦੇ ਹਨ ਪਰ ਬਾਦਲ ਸਾਹਿਬ ਅੱਗੇ ਇਨਾਂ੍ਹ ਸੰਸਥਾਵਾਂ ਤੇ ਨਿਯੁਕਤ ਪ੍ਰਧਾਨ/ਜਥੇਦਾਰ ਦੀ ਵੁਕਤ ਇੱਕ ਨੌਕਰ ਤੋਂ ਵੱਧ ਨਹੀਂ ਹੈ।ਉਹ ਪ੍ਰਕਾਸ਼ ਸਿੰਘ ਬਾਦਲ ਦੇ ਬੰਦ ਲਿਫਾਫੇ ਵਿੱਚੋਂ ਹੀ ਨਿਕਲਦੇ ਹਨ ਅਤੇ ਉਸਦੀ ਖੁਸ਼ੀ ਤੱਕ ਹੀ ਇਨਾਂ੍ਹ ਆਹੁਦਿਆਂ ਤੇ ਰਹਿ ਸਕਦੇ ਹਨ ਉਸ ਤੋਂ ਵੱਧ ਬਿਲਕੁੱਲ ਨਹੀਂ।ਜਦੋਂ ਹਰਿਆਣੇ ਦੇ ਸਿੱਖਾਂ ਨੇ ਵੱਖਰੀ ਕਮੇਟੀ ਬਣਾਉਣ ਦੀ ਗੱਲ ਕੀਤੀ ਤਾਂ ਉਨਾਂ੍ਹ ਨੂੰ ਕਿਵੇਂ ਜ਼ਲੀਲ ਕੀਤਾ ਗਿਆ ।
ਪੰਜਾਬ ਵਿੱਚ ਨਸ਼ਿਆ ਦੇ ਮਾਮਲੇ ‘ਚ ਵੀ ਬਾਹਰਲੇ ਪੰਜਾਬੀਆਂ ਚਿੰਤਤ ਹਨ ਇਹ ਵੀ ਵਿਰੋਧ ਦਾ ਕਾਫੀ ਵੱਡਾ ਕਾਰਣ ਹੈ ।ਨਾਨਕਸ਼ਾਹੀ ਕੈਲੰਡਰ ਜਿਸ ਨੂੰ ਸ਼੍ਰੋਮਣੀ ਕਮੇਟੀ ਦੇ ਜਰਨਲ ਹਾਊਸ ਨੇ ਪਾਸ ਕੀਤਾ ਸੀ ਅਤੇ ਅਕਾਲ ਤਖਤ ਸਾਹਿਬ ਦੀ ਮੋਹਰ ਹੇਠ ਤਲਵੰਡੀ ਸਾਬੋ ਦਮਦਮਾ ਸਾਹਿਬ ਤੋਂ ਜਾਰੀ ਕੀਤਾ ਗਿਆ ਸੀ ਉਸ ਨੂੰ ਵਿਗਾੜਣਾਂ ਭਾਜਪਾ /ਆਰ ਐਸ ਐਸ ਦੇ ਦਬਾ ਥੱਲੇ ਕੀਤਾ ਗਿਆ ਫੈਸਲਾ ਸਮਝਿਆ ਜਾ ਰਿਹਾ ਹੈ ।ਬਾਹਰਲੀ ਸਿੱਖ ਬਹੁਸੰਮਤੀ ਦੀ ਇਹੀ ਰਾਇ ਹੈ ਜੇਕਰ ਕਿਸੇ ਨੂੰ ਸੱਕ ਹੈ ਤਾਂ ਕਿਸੇ ਵੀ ਸਥਾਨਿਕ ਗੁਰਦੁਆਰੇ ਵਿਖੇ ਸੰਗਤਾਂ ਦੀ ਰਾਇ ਵੀ ਇਸ ਮੁੱਦੇ ਤੇ ਲਈ ਜਾ ਸਕਦੀ ਹੈ ਨਿਤਾਰਾ ਹੋ ਜਾਵੇਗਾ।ਬਾਹਰਲੇ ਸਿੱਖਾਂ ਦੀਆਂ ਜ਼ਮੀਨਾਂ ਤੇ ਕੀਤੇ ਗਏ ਕਬਜ਼ੇ ਵੀ ਇਸ ਦਾ ਕਾਰਣ ਹੈ ਜਿਸਦੀਆਂ ਅਵਾਜ਼ਾਂ ਟੋਰਾਂਟੋ ਵੀ ਉੱਠਦੀਆਂ ਰਹੀਆਂ ਹਨ ਪੰਜਾਬ ਤੋਂ ਆਏ ਦੋਆਬੇ ਨਾਲ ਸਬੰਧਤ ਮੰਤਰੀ ਦਾ ਨਾਮ ਲਿਆ ਗਿਆ ਸੀ।ਉਹੀ ਸਬੰਧਤ ਮੰਤਰੀ ਸੋਮਵਾਰ ਨੂੰ ਰੇਡਿਓ ਤੇ ਜਦੋਂ ਆਇਆ ਤਾਂ ਲੋਕਾਂ ਨੇ ਸਵਾਲਾਂ ਦੀ ਝੜੀ ਲਾ ਦਿੱਤੀ।ਇੱਕ ਕਾਲਰ ਨੇ ਕਿਹਾ ਆਪਣੀ ੧੮ ਮਰਲੇ ਜ਼ਮੀਨ ਦਾ ਰੋਣਾ ਰੋਇਆ ਤਾਂ ਇੱਕ ਹੋਰ ਸੱਜਨ ਨੇ ਆਪਣੇ ੧੧ ਏਕੜ ਜ਼ਮੀਨ ਦੱਬਣ ਬਾਰੇ ਕਿਹਾ ਅਤੇ ਇਸ ਬਾਰੇ ਸਵਾਲ ਕੀਤੇ।
ਕਨੇਡਾ ਅਮੈਰਿਕਾ ਦੇ ਦੌਰੇ ਤੇ ਆਏ ਅਕਾਲੀ ਦਲ ਬਾਦਲ ਦੇ ਜਰਨਲ ਸਕੱਤਰ ਅਤੇ ਮੈਂਬਰ ਪਾਰਲੀਮੈਂਟ ਪ੍ਰੇਮ ਸਿੰਘ ਚੰਦੂਮਾਜ਼ਰਾ ਨੂੰ ਵੀ ਬਾਹਰਲੇ ਸਿੱਖਾਂ ਨੇ ਆਉਂਦੇ ਨੂੰ ਹੀ ਘੇਰਿਆ ਸੀ ਬਾਪੂ ਸੂਰਤ ਸਿੰਘ ਦੇ ਮੁੱਦੇ ਤੇ ਇੱਕ ਤਾਂ ਉਹ ਹੰਡਿਆ ਹੋਇਆ ਸਿਆਸਤਦਾਨ ਹੈ ਦੂਜਾ ਉਸਦੀ ਕਿਸਮਤ ਚੰਗੀ ਨਿਊਯਾਰਕ ਵਾਲੀ ਘਟਣਾਂ ਤੋਂ ਪਹਿਲਾਂ ਹੀ ਉਸ ਦੇ ਜਿਆਦਾ ਪ੍ਰੋਗਰਾਮ ਹੋ ਚੁੱਕੇ ਸਨ ਅਤੇ ਦਿੱਲੀ ਕਮੇਟੀ ਦੇ ਲੀਡਰਾਂ ਦੇ ਬਿਆਨਾਂ ਦਾ ਉਦੋਂ ਤੱਕ ਅਜੇ ਵਿਰੋਧ ਨਹੀਂ ਸੀ ਭਖਿਆ ਨਹੀਂ ਤਾਂ ਉਸਦਾ ਵੀ ਹਾਲ ਦੂਜਿਆਂ ਵਰਗਾ ਹੀ ਹੋਣਾ ਸੀ,ਮਤਲਬ ਪ੍ਰੋ.ਚੰਦੂ ਮਾਜ਼ਰਾ ਵੱਡੇ ਵਿਰੋਧ ਤੋਂ ਪਹਿਲਾਂ ਹੀ ਜਾ ਚੁੱਕਿਆ ਸੀ।ਹਾਂ ਉਹ ਨਿਊਯਾਰਕ ਦੇ ਪ੍ਰੋਗਰਾਮ ਵਿੱਚ ਜਰੂਰ ਸ਼ਾਮਿਲ ਸੀ ਜਿੱਥੇ ਜੀ ਕੇ ਨੂੰ ਸੰਮਨ ਦਿੱਤੇ ਗਏ ਸੀ ਪੂਰੀ ਫਿਲਮ ਤਾਂ ਨਹੀਂ ਪਰ ਉਹ ਟਰੇਲਰ ਜਰੂਰ ਦੇਖ ਗਿਆ ਸੀ ਜਾਣ ਤੋਂ ਪਹਿਲਾਂ। ਟੋਰਾਂਟੋ ‘ਚ ਸਥਾਨਿਕ ਆਗੂਆਂ ਨੇ ਪੰਜਾਬ ਤੋਂ ਆਏ ਲੀਡਰਾਂ ਜਿਨਾਂ੍ਹ ਵਿੱਚ ਤੋਤਾ ਸਿੰਘ,ਦਲਜੀਤ ਸਿੰਘ ਚੀਮਾਂ ਦੋਵੇਂ ਮੰਤਰੀ ,ਮਹੇਸ਼ਇੰਦਰ ਸਿੰਘ ਬਾਦਲ ਦੇ ਸਪੈਸ਼ਲ ਸਲਾਹਕਾਰ ਵੀ ਦਰਜਾ ਮੰਤਰੀ ਦਾ ਹੀ ਰੱਖਦੇ ਹਨ ਸ਼ਾਮਿਲ ਸਨ ਨੂੰ ਟੋਰਾਂਟੋ ਦੇ ਸਿੱਖਾਂ ਨੇ ਬੋਲਣ ਹੀ ਨਹੀਂ ਦਿੱਤਾ।ਅਕਾਲੀ ਸਟੇਜ਼ ਤੇ ਵਿਰੋਧ ਕਰਨ ਆਏ ਕਬਜ਼ਾ ਕਰ ਗਏ ਅਤੇ ਅਕਾਲੀ ਆਗੂ ਪੁਲੀਸ ਦੇ ਪਹਿਰੇ ਹੇਠ ਉਥੋਂ ਪੱਤਰਾ ਵਾਚ ਗਏ ਸੀ।ਵਿਰੋਧੀ ਧਿਰ ਵਾਲੇ ਇਸ ਸਟੇਜ਼ ਤੋਂ ਸਪੀਚਾਂ ਕਰਦੇ ਰਹੇ ਅਤੇ ਆਪਣੇ ਪੰਜਾਬ ਸਰਕਾਰ /ਅਕਾਲੀਆਂ ਪ੍ਰਤੀ ਮੁੱਦੇ ਉਠਾਉਂਦੇ ਰਹੇ ਜਿਸਦੀਆਂ ਵੀਡੀਓ ਸੋਸ਼ਲ ਨੈਟਵਰਕ ਤੇ ਪਾਈਆਂ ਗਈਆਂ।ਅਕਾਲੀਆਂ ਦੇ ਅਮੈਰਿਕਾ ,ਕਨੇਡਾ ਦੇ ਇਸ ਦੌਰੇ ਦਾ ਪਹਿਲਾ ਪ੍ਰੋਗਰਾਮ ਟੋਰਾਂਟੋ ਵਿਖੇ ਰੱਦ ਕਰਨਾ ਪਿਆ ਸੀ।ਇਹ ਘਟਣਾ ਸ਼ੁੱਕਰਵਾਰ ਦੀ ਹੈ ਅਗਲੇ ਦਿਨ ਕੈਬੀਨਟ ਮੰਤਰੀ ਤੋਤਾ ਸਿੰਘ ,ਮਹੇਸ਼ਇੰਦਰ ਸਿੰਘ ,ਸਾਬਕਾ ਵਿਧਾਇਕ ਇਕਬਾਲ ਸਿੰਘ ਅਟਵਾਲ ,ਪ੍ਰਗਟ ਸਿੰਘ ਤੇ ਕੁਝ ਹੋਰ ਲੀਡਰਾਂ ਨੇ ਨਿਊਯਾਰਕ ਦੇ ਰਿੱਚਮੰਡ ਹਿੱਲ ਵਿਖੇ ਐਟਲਾਂਟਿਕ ਸਟਰੀਟ ਤੇ ਰਾਇਲ ਪੈਲਸ ‘ਚ ਇੱਕ ਖਾਸ ਪ੍ਰੋਗਰਾਮ ਰੱਖਿਆ ਗਿਆ ਸੀ ( ਇਸ ਪ੍ਰੋਗਰਾਮ ‘ਚ ਕੇਵਲ ਤੋਤਾ ਸਿੰਘ ਅਤੇ ਸਾਬਕਾ ਵਿਧਾਇਕ ਇਕਬਾਲ ਸਿੰਘ ਅਟਵਾਲ ਹੀ ਪਹੁੰਚੇ ਸਨ) ਜਿਸਦੇ ਬਾਰੇ ਪਤਾ ਲੱਗਦਿਆਂ ਹੀ ਨਿਊਯਾਰਕ ਦੀਆਂ ਸਿੱਖ ਜਥੇਬੰਦੀਆਂ,ਸਿੱਖ ਫਾਰ ਜਸਟਿਸ,ਅਕਾਲੀ ਦਲ ਅੰਮ੍ਰਿਤਸਰ ,ਪੰਥਕ ਸਿੱਖ ਸੋਸਾਇਟੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਸਹਾਇਕ ਜਥੇਬੰਦੀਆਂ ਨੇ ਇਸ ਸਮਾਗਮ ਦੇ ਵਿਰੋਧ ‘ਚ ਆਪਣਾ ਪ੍ਰੋਗਰਾਮ ਰੱਖ ਲਿਆ ਸੀ ਜਿੱਥੇ ਰਾਇਲ ਪੈਲਸ ਵਿਖੇ ਸਮਾਗਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਵਿਰੋਧ ਕਰਨ ਲਈ ਸਿੱਖ ਜਥੇਬੰਦੀਆਂ ਪਹੁੰਚੀਆਂ ਹੋਈਆਂ ਸਨ।ਜਦੋਂ ਵੀ ਕੋਈ ਵਿਅਕਤੀ ਪੈਲਸ ਦੇ ਅੰਦਰ/ਬਾਹਰ ਜਾਂਦਾ ਤਾਂ ਉਦੋਂ ਨਾਹਰੇ ਲਾਉਣ ਵਾਲੇ ਉਸ ਨੂੰ ਗਦਾਰ ਗਦਾਰ ,ਕਹਿ ਕਹਿ ਕੇ ਦੱਸਦੇ,ਬਾਦਲ ਦੇ ਕੁੱਤੇ,ਬਾਦਲ ਦੇ ਟੋਮੀ ਆਦਿਕ ਅਤੇ ਖਾਸਿਲਤਾਨ ਜਿੰਦਾਬਾਦ ਦੇ ਨਾਹਰੇ ਲੱਗ ਰਹੇ ਸਨ।ਪੁਲਿਸ ਅਤੇ ਪ੍ਰਾਈਵੇਟ ਸਕਿਉ੍ਰਟੀ ਉਥੇ ਸ਼ੁਰੂ ਤੋਂ ਹੀ ਮੌਜੂਦ ਸੀ ਪਰ ਜਿਵੇਂ ਜਿਵੇਂ ਸਮਾਂ ਲੰਘਦਾ ਗਿਆ ਪਿਲਸ ਫੋਰਸ ਹੋਰ ਵਧਦੀ ਗਈ ਅਤੇ ਬਾਹਰਲਾ ਇਕੱਠ ਵੀ ਵਧਦਾ ਹੀ ਗਿਆ।੧੨ ਕੁ ਵਜੇ ਜਿਹੜਾ ੧੦੦ ਕੁ ਸਿੰਘਾਂ ਦਾ ਇਕੱਠ ਲੱਗਦਾ ਸੀ ੪ ਵਜੇ ਤੱਕ ੪੦੦ ਤੋਂ ਵੀ ਵਧ ਗਿਆ ਸੀ। ।ਪੁਲਿਸ ਅਫਸਰਾਂ ਵਲੋਂ ਕਿਹਾ ਜਾ ਰਿਹਾ ਸੀ ਕਿ ਤੁਸੀਂ ਮਨਜ਼ੂਰੀ ੨ ਵਜੇ ਤੱਕ ਲਈ ਇਸ ਲਈ ਜਗਾਹ ਖਾਲੀ ਕਰ ਦਿਊ ਪਰ ਉਥੋਂ ਜਾਣ ਲਈ ਕੋਈ ਵੀ ਸਿੰਘ ਤਿਆਰ ਨਹੀਂ ਸੀ ।ਪਹਿਲਾਂ ਪ੍ਰਬੰਧਕਾਂ ਨੇ ਪਿੱਛੋਂ ਦੀ ਤੋਤਾ ਸਿੰਘ ਅਤੇ ਇਕਬਾਲ ਸਿੰਘ ਅਟਵਾਲ ਨੂੰ ਕੱਢਣ ਦੀ ਕੋਸ਼ਿਸ਼ ਵੀ ਕੀਤੀ ।ਪਿੱਛੋਂ ਜਿੱਥੋਂ ਗਾਰਬੇਜ਼ ਆਦਿਕ ਕੱਢਦੇ ਹਨ ਉਥੇ ਗੱਡੀ ਵੀ ਲਾਈ ਗਈ ਸੀ ਲੋਕ ਉੱਚੀ ਉੱਚੀ ਕਹਿ ਰਹੇ ਸਨ ਤੋਤਾ ਸਿੰਘ ਨੂੰ ਪਿੱਛੋਂ ਦੀ ਕੱਢਣਗੇ ਜਿੱਥੋਂ ਗਾਰਬੇਜ਼ ਕੱਢਦੇ ਹਨ।ਉਥੇ ਵੀ ਨੌਜਵਾਨਾਂ ਦੇ ਇੱਕ ਵੱਡੇ ਗਰੁੱਪ ਨੇ ਮੋਰਚੇ ਮੱਲੇ ਹੋਏ ਸਨ ਜਿਸ ਕਰਕੇ ਉਨਾਂ੍ਹ ਨੇ ਪਿੱਛੋਂ ਦੀ ਬਾਹਰ ਜਾਣ ਦਾ ਪ੍ਰੋਗਰਾਮ ਬਦਲ ਲਿਆ।ਜਿਉਂ ਹੀ ਇੱਕ ਵੀ ਆਈ ਪੀ ਨੂੰ ਪਿੱਛੇ ਲਿਆ ਕੇ ਅੱਗੇ ਪੁਲਿਸ ਦੀ ਕਾਰ ਪਿੱਛੇ ਪ੍ਰਾਹੁਣਿਆਂ ਦੀ ਕਾਰ ਲਾ ਕੇ ਤੁਰਨ ਲੱਗੇ ਤਾਂ ਇਧਰ ਖੜੇ ਮੁੰਡਿਆਂ ਨੇ ਕਾਰ ਉੱਤੇ ਪਾਣੀ ਵਾਲੀਆਂ ਬੋਤਲਾਂ ਸੁੱਟੀਆਂ।ਇਥੇ ਪੁਲਿਸ ਨੇ ਇੱਕ ਮੁੰਡੇ ਨੂੰ ਹਿਰਾਸਤ ‘ਚ ਲੈ ਲਿਆ ਸੀ।ਅਗਲੇ ੫-੭ ਮਿੰਟਾਂ ‘ਚ ਮੰਤਰੀ ਤੋਤਾ ਸਿੰਘ ,ਸਾਬਕਾ ਵਿਧਾਇਕ ਇਕਬਾਲ ਸਿੰਘ ਅਟਵਾਲ ਪ੍ਰਬੰਧਕਾਂ ਨਾਲ ਬਾਹਰ ਆਏ ਤਾਂ ਰੋਸ ਪ੍ਰਗਟਾਉਣ ਵਾਲਿਆਂ ਦੇ ਨਾਅਰੇ ਬੁਲੰਦ ਹੋ ਗਏ।ਰੌਲਾ ਰੱਪਾ ਜਿਹਾ ਪੈ ਗਿਆ ਸੀ ਅਤੇ ਕੁਝ ਲੋਕਾਂ ਨੇ ਛਿੱਤਰ ਵੀ ਚਲਾ ਦਿੱਤੇ ਸਨ ਜਿਹੜੇ ਕਿ ਛਿੱਤਰਾਂ ਦਾ ਹਾਰ ਪਹਿਲਾਂ ਹੀ ਲਿਆਂਦਾ ਹੋਇਆ ਸੀ ਉਸ ਵਿੱਚੋਂ ਸੁੱਟੇ ਗਏ ਸਨ।ਪੁਲਿਸ ਫੋਰਸ ਭਾਰੀ ਗਿਣਤੀ ‘ਚ ਆ ਚੁੱਕੀ ਸੀ।ਇੱਕ ਹੋਰ ਮੁੰਡੇ ਨੂੰ ਹਿਰਾਸਤ ‘ਚ ਲੈ ਲਿਆ ਗਿਆ ਛਿੱਤਰ ਸੁਟਣ ਵਾਲੇ ਨੂੰ।ਸਥਾਨਿਕ ਟੀ ਵੀ ਅੰਦਰ ਕਵਰਿਜ਼ ਕਰਦੇ ਰਹੇ ਪਰ ਟੀ ਵੀ ੮੪ ਨੂੰ ਬਾਹਰ ਜਾਣ ਲਈ ਕਹਿ ਦਿੱਤਾ ਗਿਆ ਸੀ।ਇਸ ਰੋਸ ਮੁਜਾਹਰੇ ਨੂੰ ਕੁਝ ਰੇਡਿਓ ਜਿਵੇਂ ਸ਼ੇਰੇ ਪੰਂਜਾਬ ਅਤੇ ਵਾਇਸ ਆਫ ਖਾਲਸਾ ਵੀ ਨਾਲੋਂ ਨਾਲ ਕਵਰ ਕਰ ਰਹੇ ਸਨ।ਸਿੱਖ ਪਾਰ ਜਸਟਿਸ ਦੇ ਅਵਤਾਰ ਸਿੰਘ ਪੰਨੂੰ,ਸਿੱਖ ਯੂਥ ਦੇ ਗੁਰਮੀਤ ਸਿੰਘ ਰਾਣਾ ,ਲਾਲ ਸਿੰਘ ਫਿਲਾਡੈਲਫੀਆ ,ਜਸਵੀਰ ਸਿੰਘ ਨਿਊਜਰਸੀ,ਅੰਮ੍ਰਿਤਸਰ ਅਕਾਲੀ ਦਲ ਦੇ ਸੁਰਜੀਤ ਸਿੰਘ ਕੁਲਾਰ,ਸਰਬਜੀਤ ਸਿੰਘ ਬਾਬਾ, ਜੋਗਾ ਸਿੰਘ ਨਿਊਜਰਸੀ ,ਗੁਰਦਾਵਰ ਸਿੰਘ ਨਿਊਜਰਸੀ,ਜੱਸਾ ਸਿੰਘ ਨਿਊਜਰਸੀ ,ਬਾਬਾ ਬੰਦਾ ਸਿੰਘ ਬਹਾਦਰ ਜਥੇਬੰਦੀ ਦੇ ਰਾਜਿੰਦਰ ਸਿੰਘ ਅਤੇ ਪੰਥਕ ਸੋਸਾਇਟੀ ਦੇ ਭਾਈ ਹਿੰਮਤ ਸਿੰਘ ਸਿੰਘ ਜਿਹੜੇ ਗੁਰਦੁਆਰਾ ਫਲੱਸ਼ਿੰਘ ਦੇ ਪ੍ਰਧਾਨ ਵੀ ਹਨ ਇਸ ਮੁਜਾਹਰੇ ਦੇ ਪ੍ਰਬੰਧਕਾਂ ‘ਚ ਸ਼ਾਮਿਲ ਸਨ।
ਜਸਵਿੰਦਰ ਸਿੰਘ ਭੁੱਲਰ
੮੪੮ ੨੪੮ ੦੦੩੨

Tag Cloud

DHARAM

Meta