ਗੁਰੂ ਨਾਨਕ ਦੀ ਸਿੱਖੀ ਦੇ ਤਿੰਨ ਵੱਡੇ ਦੁਸ਼ਮਣ ਹਨ, ਇਹ ਬਾਹਰਲੇ ਨਹੀਂ ਅੰਦਰਲੇ ਹੀ ਹਨ। ਦੁਸ਼ਮਣ ਨੰਬਰ ਇੱਕ SGPC, ਗੁਰਦਵਾਰਿਆਂ ਦੇ ਪ੍ਰਬੰਧਕ ਅਤੇ ਡੇਰਿਆਂ ਦੇ ਮਾਲਕ ਹਨ। ਇਹ ਨਾਂ ਤਾਂ ਆਪ ਗੁਰਬਾਣੀ ਸਮਝਾਉਂਦੇ ਹਨ ਅਤੇ ਨਾਂ ਹੋਰਨਾਂ ਨੂੰ ਸਮਝਾਉਣ ਦਿੰਦੇ ਹਨ। ਸਹੀ ਪਰਚਾਰਕਾਂ ਨੂੰ ਸਟੇਜ ਤੇ ਬੋਲਣ ਦਾ ਸਮਾ ਨਹੀਂ ਦਿੰਦੇ, ਖੱਜਲ ਖੁਆਰ ਅਤੇ ਬੇ-ਇਜ਼ਤੀ ਕਰਦੇ ਹਨ। ਸਿੱਖਾਂ ਨੂੰ ਗੁਰਮਤਿ ਗਿਆਨ ਤੋਂ ਅਣਜਾਨ ਰੱਖਣਾ ਚਾਹੁੰਦੇ ਹਨ ਕਉਂਕਿ ਇਹਨਾਂ ਨੇ ਗੁਰਬਾਣੀ ਨੂੰ ਮਾਇਆ ਕਮਾਉਣ ਦਾ ਵਸੀਲਾ ਬਣਾਇਆ ਹੋਇਆ ਹੈ। ਇਹ ਲੋਕ ਸਿੱਖੀ ਸਰੂਪ ਵਿੱਚ ਗੁਰੁ-ਪੰਥ ਦੇ ਅਸਲੀ ਦੁਸ਼ਮਣ ਹਨ। ਦੁਸ਼ਮਣ ਨੰਬਰ ਦੋ ਗਰੰਥੀ ਸਿੰਘ, ਪਾਠੀ-ਪ੍ਰਚਾਰਕ, ਰਾਗੀ-ਢਾਡੀ ਅਤੇ ਕਥਾਕਾਰ ਹਨ। ਇਹ ਗੁਰਬਾਣੀ ਸਮਝਦੇ ਤਾਂ ਹਨ ਪਰ ਸਹੀ ਪਰਚਾਰ ਨਹੀਂ ਕਰਦੇ ਕਿਉਂਕਿ ਇਸ ਜਮਾਤ ਦੇ ਮੈਂਬਰ ਆਮ ਲੋਕਾਂ ਦੀ ਤਰਾਂ ਮਾਇਆ ਕਮਾਉਣ ਦੀ ਹਿੰਮਤ ਨਹੀਂ ਰੱਖਦੇ। ਮਾਇਆ ਤੋਂ ਬਿਨਾਂ ਗੁਜ਼ਾਰਾਨ ਮੁਸ਼ਕਲ ਹੈ। ਇਸ ਲਈ ਝੂਠ ਬੋਲਣਾ ਅਤੇ ਝੂਠ ਨੂੰ ਸੱਚ ਬਣਾ ਕੇ ਪਰਚਾਰਨਾ ਇਹਨਾਂ ਦੀ ਮਜ਼ਬੂਰੀ ਹੈ। ਇਹ ਗਰੀਬ ਲੋਕ ਤਾਂ ਗੁਰਦਵਾਰਾ ਪ੍ਰਬੰਧਕਾਂ ਦੀ ਬੋਲੀ ਹੀ ਬੋਲ ਸਕਦੇ ਹਨ। ਦੁਸ਼ਮਣ ਨੰਬਰ ਤਿੰਨ ਆਮ ਅੰਧ-ਵਿਸ਼ਵਾਸੀ ਸ਼ਰਧਾਲੂ ਸਿੱਖ ਹਨ। ਇਹ ਆਪ ਗੁਰਬਾਣੀ ਬੁਝਣ ਦੀ ਲੋੜ ਹੀ ਨਹੀਂ ਸਮਝਦੇ ਪਰ ਸਿੱਖੀ ਦੇ ਦੂਜੇ ਦੋਨਾਂ ਦੁਸਮਣਾਂ ਨੂੰ ਮਾਇਆ ਦੇ ਖੁਲੇ ਗੱਫੇ ਦੇ ਕੇ ਉਨ੍ਹਾਂ ਦੀ ਖੂਬ੍ਹ ਹੌਸਲਾ ਇਫਜ਼ਾਈ ਕਰਦੇ ਹਨ। ਇਸ ਚੜ੍ਹਾਵੇ ਦੀ ਮਾਇਆ ਨਾਲ ਗੁਰਦਵਾਰਾ ਪ੍ਰਬੰਧਕ ਗੁਰਬਾਣੀ ਸਮਝਾਉਣ ਦੀ ਬਜਾਏ ਬੇਤੁਕੀਆਂ ਇਤਹਾਸਿਕ ਕਥਾ-ਕਹਾਣੀਆਂ ਸੁਣਾਕੇ ਸੰਗਤਾਂ ਨੂੰ ਹੋਰ ਗੁਮਰਾਹ ਕਰਦੇ ਹਨ। ਇਹ ਤਿੰਨੇ ਜਮਾਤਾਂ ਹੋਈ ਅਤੇ ਹੋ ਰਹੀ ਸਾਰੀ ਬੇਇਜ਼ਤੀ ਅਤੇ ਖੱਜਲ ਖੁਆਰੀ ਦੀ ਜ਼ਿੰਮੇਵਾਰ ਹਨ। ਇਨ੍ਹਾਂ ਦੇ ਹੁੰਦਿਆਂ ਗੁਰੂਆਂ ਅਤੇ ਭਗਤਾਂ ਦੇ ਪੰਥ ਨੂੰ ਹੋਰ ਕਿਸੇ ਦੁਸ਼ਮਣ ਦੀ ਕੋਈ ਜ਼ਰੂਰਤ ਹੀ ਨਹੀਂ ਹੈ। ਕਬੀਰ ਸਾਚਾ ਸਤਿਗੁਰੁ ਕਿਆ ਕਰੈ ਜਉ ਸਿਖਾ ਮਹਿ ਚੂਕ ॥ ਅੰਧੇ ਏਕ ਨ ਲਾਗਈ ਜਿਉ ਬਾਂਸੁ ਬਜਾਈਐ ਫੂਕ --- 1372 ਅਕਲੀ ਪੜਿ ਕੈ ਬੁਝੀਐ ਅਕਲੀ ਕੀਚੈ ਦਾਨੁ ॥ ਨਾਨਕੁ ਆਖੈ ਰਾਹੁ ਏਹੁ ਹੋਰਿ ਗਲਾਂ ਸੈਤਾਨੁ --- 1245 ਕਬੀਰ ਜੀ ਨੇ ਤਾਂ ਸਾਫ ਸਾਫ ਸਮਝਾਇਆ ਹੈ ਕਿ ਜੇ ਸਿੱਖਾਂ ਵਿੱਚ ਕੋਈ ਦੋਸ਼, ਘਾਟ, ਊਣਤਾਈ, ਉਕਾਈ, ਆਦਿ ਹੋਵੇ ਤਾਂ ਸਤਿਗੁਰੂ ਉਨ੍ਹਾਂ ਦੀ ਕੋਈ ਮਦਦ ਨਹੀਂ ਕਰੇ ਗਾ। ਗੁਰੂ ਨਾਨਕ ਜੀ ਆਖਦੇ ਹਨ ਅਕਲ ਨਾਲ ਪੜ੍ਹਕੇ ਬਾਣੀ ਸਮਝੋ, ਰੱਬ ਨੂੰ ਤੁਹਾਡੀ ਮਾਇਆ ਦੀ ਲੋੜ ਨਹੀਂ ਪਰ ਸਾਂਝੇ ਕੰਮਾਂ ਲਈ ਅਕਲ ਨਾਲ ਮਾਇਆ ਦੇਵੋ। ਗੁਰੂ ਜੀ ਦੇ ਹੁਕਮਾਂ ਦੀ ਉਲੰਘਣਾ ਕਰਕੇ, ਗੁਰਦਵਾਰਿਆ ਅਤੇ ਡੇਰੇਦਾਰਾਂ ਨੂੰ ਮਾਇਆ ਲੁੱਟਾ ਕੇ, ਸੰਗਤ ਕਿਉਂ ਦੋਸ਼ੀ ਬਣ ਰਹੀ ਹੈ? ਜੁਗਰਾਜ ਸਿੰਘ ਧਾਲੀਵਾਲ

ਕਬੀਰ ਸਾਚਾ ਸਤਿਗੁਰੁ ਕਿਆ ਕਰੈ ਜਉ ਸਿਖਾ ਮਹਿ ਚੂਕ

ਅੰਮ੍ਰਿਤਸਰ ਦਰਬਾਰ ਸਾਹਿਬ ਵਿਖੇ ਵੀ ਰਾਗੀ ਸਿੰਘ ਬਾਣੀ ਗਾਉਂਦੇ ਹਨ। ਪਾਠੀ ਸਿੰਘ ਬੁਕ ਕੀਤੇ ਹੋਏ ਪਾਠ ਪੜ੍ਹਦੇ ਹਨ। ਸੰਗਤਾਂ ਸਿਰੀ ਗੁਰੂ ਗ੍ਰੰਥ ਸਾਹਿਬ, ਨਿਸ਼ਾਨ ਸਾਹਿਬ ਅਤੇ ਬੇਰੀ ਨੂੰ ਮਥਾ ਟੇਕਦੀਆਂ ਹਨ। ਗੁਰਬਾਣੀ ਸੁਣਦੀਆਂ ਹਨ। ਸਰੋਵਰ ਵਿੱਚ ਇਸ਼ਨਾਨ ਕਰਦੀਆਂ ਹਨ। ਮਾਇਆ ਭੇਟਾ ਕਰਦੀਆਂ ਹਨ। ਜਥੇਦਾਰ ਅਕਾਲ ਤਖਤ ਸਾਹਿਬ ਦੀ ਦੇਖ-ਰੇਖ ਥਲੇ ਗੁਰੂਆਂ ਦਿਆਂ ਬੰਦ ਕੀਤੀਆਂ ਹੋਈਆਂ ਨਿਕੰਮੀਆਂ, ਫਜ਼ੂਲ਼ ਤੇ ਬੇਲੋੜੀਆਂ ਹਿੰਦੂ ਧਾਰਮਕ ਰਸਮਾਂ ਚਲ ਰਹੀਆਂ ਹਨ ਅਤੇ ਅੰਧ ਵਿਸ਼ਵਾਸ ਫੈਲਾ ਕੇ ਸਧਾਰਨ ਸ਼ਰਧਾਲੂ ਸਿੱਖਾਂ ਤੋਂ ਮਾਇਆ ਲੁੱਟੀ ਜਾ ਰਹੀ ਹੈ। ਇਥੋਂ ਸੇਧ ਲੈਕੇ ਡੇਰੇਦਾਰ ਅਤੇ ਗੁਰਦਵਾਰਿਆ ਦੇ ਪਰਬੰਧਕ ਵੀ ਗੁਰਮਤਿ ਵਿਰੋਧੀ ਰਸਮਾਂ ਕਰ ਕੇ ਮਾਇਆ ਕਮਾ ਰਹੇ ਹਨ। ਗੁਰਬਾਣੀ ਪੜ੍ਹ ਕੇ ਸਾਫ ਪਤਾ ਲਗਦਾ ਹੈ ਕਿ ਸਿੱਖੀ ਤੇ ਸਧਾਰਨ ਸ਼ਰਧਾਲੂ ਸਿੱਖਾਂ ਦੇ ਸੱਭ ਤੋਂ ਵੱਡੇ ਦੁਸ਼ਮਣ ਗੁਰਦਵਾਰਿਆ ਦੇ ਪਰਬੰਧਕ ਅਤੇ SGPC ਹੈ। SGPC ਗਰੂ ਜੀ ਨੇ ਨਹੀਂ ਬਣਾਈ ਅਤੇ ਨਾਂ ਹੀ ਗੁਰੂ ਜੀ ਨੇ ਇਸ ਨੂੰ ਮਾਨਤਾ ਦਿਤੀ ਹੈ। ਇਹ ਤਾਂ ਦਿਲੀ ਦੀ ਸਰਕਾਰ ਨੇ ਬਣਾਈ ਹੈ। ਇਸ ਦੀਆਂ ਇਲੈਕਸ਼ਨਾਂ ਵੀ ਸਰਕਾਰ ਕਰਾਉਂਦੀ ਹੈ। ਉਹ ਜਦੋਂ ਚਾਹੇ ਇਸ ਨੂੰ ਤੋੜ ਵੀ ਸਕਦੀ ਹੈ। SGPC ਨੇ ਸਿੱਖੀ ਦਾ ਬਹੁਤ ਨੁਕਸਾਨ ਕੀਤਾ ਹੈ, ਕਰ ਰਹੀ ਹੈ ਅਤੇ ਕਰੇ ਗੀ।

NEWS

READ MORE

EXCLUSIVE Debate 1 and 2 – Missionaries Vs. Baba Hari Singh Randhawa SURREY BC

ਸੰਤ ਸਮਾਜ ਦਾ ਮੁਖੀ ਹਰੀ ਸਿੰਘ ਰੰਧਾਵੇ ਵਾਲਾ ਸੰਗਤਾਂ ਦੇ ਸਵਾਲਾਂ ਦੇ ਵਾਜਬ ਜਵਾਬ ਦੇਣ ਤੋ ਅਸਮਰਥ ਰਿਹਾ

ਅਖੌਤੀ ਜਥੇਦਾਰ ਗੁਰਬਖਸ਼ ਸਿੰਘ ਦਾ ਸੰਗਤ ਵਲੋ ਵਿਰੋਧ-

Ideological Encirclement of Sikhs

LATEST ARTICLES

READ MORE

HOT VIDEO OF DAY

ਹਰੀ ਸਿੰਘ ਰੰਧਾਵੇ ਵਾਲਾ ਗੁਰਮੱਤ ਦੇ ਸਿਧਾਂਤਾਂ ਦਾ ਖਿਲਵਾੜ ਉੜਾਨ ਕਾਰਨ ਵਿਵਾਦਾਂ ਵਿਚ ਘਿਰਿਆ

REPLY TO HARI SINGH RANDHAWA

QUESTIONS TO HARI SINGH RANDHAWA

RAJINDER SINGH KHALSAPANCHYAT